SUFNA 



Theme : Romance 


Director : Jagdeep Sidhu


Cast : Ammy Virk , Tania , Jagjeet Sandhu , Seema Kaushal , Mohini Toor


Review : Harpal Singh

 






ਜਗਦੀਪ ਸਿੱਧੂ ਤੋਂ ਇਕ ਚੰਗੀ ਫਿਲਮ ਦੀ ਉਮੀਦ ਸੀ...ਪਰ ਇਹ ਵਾਲੀ ਫਿਲਮ ਸਾਡੀਆਂ ਉਮੀਦਾਂ ਨੂੰ ਬੁਰੀ ਤਰਾਂ ਨਾਲ ਧਾਰਾਸ਼ਾਹੀ ਕਰਦੀ ਹੈ...


ਫਿਲਮ ਦੀ ਕਹਾਣੀ ਇਕ ਕੁੜੀ ਦੁਆਲੇ ਘੁੰਮਦੀ ਹੈ....ਜਿਸਦਾ ਫੌਜੀ ਬਾਪ ਗੁਆਚ ਗਿਆ ਹੈ....ਤੇ ਇਸ ਕੁੜੀ ਦਾ ਪਾਲਣ ਪੋਸ਼ਣ ਉਸਦੀ ਤਾਈ ਨੇ ਕੀਤਾ ਹੈ....ਜਦੋਂ ਇਹ ਜੁਆਨ ਹੁੰਦੀ ਹੈ....ਇਸਨੂੰ ਇਕ ਮੁੰਡਾ ਪਿਆਰ ਕਰਨ ਲੱਗ ਜਾਂਦਾ ਹੈ...ਇਹ  ਪ੍ਰੇਮ ਪ੍ਰਵਾਨ ਚੜਦਾ ਹੈ ਕਿ ਨਹੀਂ....ਇਹ ਤੁਸੀਂ ਫਿਲਮ ਦੇਖ ਕੇ ਜਾਣ ਸਕੋਗੇ...


ਫਿਲਮ ਨੂੰ ਰੋਮਾਂਟਿਕ ਕਹਾਣੀ ਆਖ ਕੇ ਪ੍ਰਮੋਟ ਕੀਤਾ ਗਿਆ ਹੈ....ਪਰ ਇਸ ਕਹਾਣੀ ਚ ਦਿਖਾਇਆ ਗਿਆ ਰੋਮਾਂਸ ਦਰਸ਼ਕਾਂ ਦੇ ਦਿਲਾਂ ਨੂੰ ਨਹੀਂ ਛੂਹ ਪਾਉਂਦਾ......ਹੀਰੋ ਹੀਰੋਈਨ ਦੀ ਕੈਮਿਸਟਰੀ ਪ੍ਰਭਾਵਿਤ ਨਹੀਂ ਕਰਦੀ....


ਫਿਲਮ ਦੇ ਅੰਤਲੇ ਤੀਹ ਕੁ ਮਿੰਟ ਕੱਢ ਦਿੱਤੇ ਜਾਣ...ਤਾਂ ਇਹ ਫ਼ਿਲਮ ਰੱਜ ਕੇ ਬੋਰ ਕਰਦੀ ਹੈ.....ਸਕ੍ਰਿਪਟ....ਡਾਇਲੋਗ....ਬਹੁਤ ਸਾਧਾਰਨ ਨੇ....ਉਤੋਂ ਏਨੇ ਸਾਰੇ ਗੀਤ ਅਕੇਵਾਂ ਪੈਦਾ ਕਰਦੇ ਨੇ... 


ਫਿਲਮ ਦੀ ਹੀਰੋਈਨ ਤਾਨੀਆ ਬੇਅਸਰ ਰਹੀ ਹੈ....ਉਸਦਾ ਸੋਹਣਾ ਚੇਹਰਾ ਭਾਵਹੀਣ ਰਿਹਾ ਹੈ....ਉਸਦੀ ਐਮੀ ਵਿਰਕ ਦੇ ਨਾਲ ਕੋਈ ਕੈਮਿਸਟਰੀ ਬਣ ਹੀ ਨਹੀਂ ਪਾਉਂਦੀ....ਤਾਨੀਆ ਦਾ ਕਿਰਦਰ ਬਹੁਤ ਖਰਾਬ ਤਰੀਕੇ ਨਾਲ ਲਿਖਿਆ ਗਿਆ ਹੈ....ਤੇ ਰਹੀ ਕਸਰ ਉਸਦੀ ਐਕਟਿੰਗ ਪੂਰੀ ਕਰ ਦਿੰਦੀ ਹੈ...ਤਾਨੀਆ ਦੀ ਅਦਾਕਾਰੀ ਬੋਰ ਕਰਦੀ ਹੈ....ਉਸਦੀ ਡਾਇਲੋਗ ਡਿਲੀਵਰੀ ਤੋਂ ਫੀਲ ਹੁੰਦਾ ਹੈ ਕਿ ਉਸਨੂੰ ਅਜੇ ਬਹੁਤ ਕੁਝ ਸਿਖਣ ਦੀ ਲੋੜ ਹੈ....ਤਾਨੀਆ ਦਾ ਕਿਰਦਾਰ ਫਿਲਮ ਦੀ ਰੀੜ੍ਹ ਦੀ ਹੱਡੀ ਹੈ....ਫਿਲਮ ਦਾ ਕਮਜ਼ੋਰ ਹੋਣਾ ਇਸ ਕਿਰਦਾਰ ਦੇ ਕਮਜ਼ੋਰ ਹੋਣ ਕਰਕੇ ਵੀ ਹੈ...


ਐਮੀ ਵਿਰਕ ਦੀ ਗੱਲ ਕਰਾਂ...ਤਾਂ ਉਸਦੇ ਰੋਲ ਚ ਵੀ ਕੋਈ ਦਮ ਨਹੀਂ ਹੈ....ਉਦਾਸ ਚੇਹਰਾ ਬਣਾ ਕੇ ਪਿਆਰ ਚ ਡੁੱਬੇ ਆਸ਼ਕ ਦਾ ਫੀਲ ਪੈਦਾ ਨਹੀਂ ਕੀਤਾ ਜਾ ਸਕਦਾ ਹੁੰਦਾ....ਜਦੋਂ ਕਹਾਣੀ ਹੀ ਸਾਧਾਰਨ ਹੋਵੇ....ਉਦੋਂ ਚੰਗੇ ਕਲਾਕਾਰਾਂ ਦਾ ਕੰਮ ਵੀ ਔਸਤ ਦਰਜੇ ਤੋਂ ਉਪਰ ਨਹੀਂ ਜਾਂਦਾ....ਐਮੀ ਦਾ ਇਕੋ ਇਕ ਦ੍ਰਿਸ਼ ਜੋ ਇਸ ਫ਼ਿਲਮ ਚ ਜਚਦਾ ਹੈ...ਉਹ ਵਾਲਾ ਸੀਨ ਇਕ ਫਾਈਟ ਸੀਨ ਹੈ....ਜਿਸਦੇ ਵਿਚ ਐਮੀ ਨਾਲੋਂ ਜਿਆਦਾ ਉਸਦੇ ਆਪੋਜਿਟ ਖੜਾ ਦੂਜਾ ਕਲਾਕਾਰ ਅਸਰਦਾਰ ਲਗਦਾ ਹੈ....


ਜਗਜੀਤ ਸੰਧੂ ਨੇ ਓਹੀ ਕੰਮ ਕੀਤਾ ਹੈ...ਜੋ ਉਸਨੇ ਪਿਛਲੀਆਂ ਕਿੰਨੀਆਂ ਹੀ ਫ਼ਿਲਮਾਂ ਚ ਕਰਿਆ ਹੋਇਆ ਹੈ....ਉਸਦੀ ਕੀਤੀ ਕਾਮੇਡੀ ਜ਼ਰਾ ਨਹੀਂ ਹਸਾਉਂਦੀ....ਉਸਦੇ ਕੁਛ ਕੁ ਡਾਇਲੋਗ ਭੱਦੇ ਨੇ....ਇਕ ਪਰਿਵਾਰਕ ਫਿਲਮ ਚ ਉਸਦਾ ਦੋ ਵਾਰ ' ਢੁਆ ਮਾਰਨਾ ' ਬੋਲਣਾ ਬਹੁਤ ਹੀ ਨੀਵੇਂ ਦਰਜੇ ਦੇ ਡਾਇਲਾਗ ਲੇਖਣ ਦਾ ਸਬੂਤ ਹੈ.... 


ਸੀਮਾ ਕੌਸ਼ਲ ...ਏਨਾ  ਦਾ ਚੀਕ ਚੀਕ ਕੇ ਡਾਇਲਾਗ ਬੋਲਣਾ...ਇਹ ਸਭ ਹੁਣ ਹਰ ਫਿਲਮ ਚ ਇਕ ਰੂਟੀਨ ਹੀ ਬਣਦੀ ਜਾ ਰਹੀ ਹੈ....ਮੈਂ ਬਹੁਤ ਸਾਰੇ ਸਾਂਝੇ ਪਰਿਵਾਰ ਵੀ ਦੇਖੇ ਨੇ...ਬਹੁਤ ਖਰਾਬ ਬੋਲਣ ਵਾਲੀਆਂ ਔਰਤਾਂ ਵੀ ਦੇਖੀਆਂ ਨੇ...ਪਰ ਹਰ ਗੱਲ ਚ ਚੀਕਣ ਵਾਲੀਆਂ ਤੀਵੀਆਂ ਸਿਰਫ ਪੰਜਾਬੀ ਫ਼ਿਲਮਾਂ ਚ ਹੀ ਦਿਖਦੀਆਂ ਨੇ....ਏਨਾ  ਦੇ ਰੋਲ ਜ਼ਰਾ ਤਾਜ਼ਗੀ ਨਹੀਂ ਫੀਲ ਕਰਵਾਉਂਦੇ....ਏਦਾਂ ਦੇ ਰੋਲ ਚ ਇਹ  ਪੰਜਾਬੀ ਫਿਲਮਾਂ ਦੀਆਂ  ਔਰਤ ਕਲਾਕਾਰਾਂ ਨੂੰ  ਦੇਖ ਦੇਖ ਕੇ ਮਨ ਅੱਕ ਗਿਆ ਹੋਇਆ....


ਰਬਾਬ ਕੌਰ ਨਾਮ ਦੀ ਬਾਲ ਕਲਾਕਾਰ ਪ੍ਰਭਾਵਿਤ ਕਰਦੀ ਹੈ....ਉਸਨੇ ਬੇਸ਼ਕ ਡਾਇਲੋਗ ਨਹੀਂ ਬੋਲੇ ਜਿਆਦਾ...ਪਰ ਉਸਦੀ ਸਕਰੀਨ ਤੇ ਆਮਦ ਨਜ਼ਰ ਆਉਂਦੀ ਹੈ...ਓਹ ਜਿੰਨੀ ਦੇਰ ਵੀ ਸਕਰੀਨ ਤੇ ਰਹੀ...ਚੰਗੀ ਲੱਗੀ...


ਕਰਮਜੀਤ ਅਨਮੋਲ ਸਕਰੀਨ ਤੇ ਬਸ ਕੁਛ ਮਿੰਟ ਲਈ ਆਉਂਦਾ ਹੈ....ਪਰ ਉਸਦੀ ਕਾਮੇਡੀ ਚੰਗੀ ਲਗਦੀ ਹੈ....ਜਗਜੀਤ ਸੰਧੂ ਦੀ ਓਵਰ ਐਕਟਿੰਗ ਉਤੇ ਕਰਮਜੀਤ ਅਨਮੋਲ ਦੀ ਨੈਚੁਰਲ ਕਮੇਡੀ ਭਾਰੀ ਪੈਂਦੀ ਹੈ....


ਫਿਲਮ ਦਾ ਗੀਤ ਸੰਗੀਤ ਫਿਲਮ ਦੇ ਮੁਕਣ ਤੋਂ ਬਾਦ ਯਾਦ ਨਹੀਂ ਰਹਿੰਦਾ....ਕੰਪੋਜਿਸ਼ਨਾਂ ਚ ਕੋਈ ਤਾਜ਼ਗੀ ਨਹੀਂ....ਕੁਛ ਗੀਤਾਂ ਦੀ ਕੰਪੋਜਿਸ਼ਨਾਂ ਚ ਹਿੰਦੀ ਗੀਤਾਂ ਦੀਆਂ ਕੰਪੋਜਿਸ਼ਨਾਂ ਨੂੰ ਮਹਿਸੂਸ ਕਰੋਗੇ....ਜੇ ਗੀਤ ਸੰਗੀਤ ਬਾਰੇ ਇਕ ਲਾਈਨ ਚ ਗੱਲ ਮੁਕਾਣੀ ਹੋਵੇ ਤਾਂ ਆਹੀ ਕਹਾਂਗਾ ਕਿ ਫ਼ਿਲਮ ਦੇ ਗੀਤ ਅੱਜ ਕੱਲ ਚਲਦੇ ਵੀਡੀਓ ਗੀਤਾਂ ਦੇ ਲੈਵਲ ਤੋਂ ਉਪਰ ਨਹੀਂ ਉਠਦੇ....ਪੂਰੀ ਫਿਲਮ ਚ ਇਹ ਗੀਤ ਕਹਾਣੀ ਨੂੰ ਅੱਗੇ ਤੋਰਨ ਚ ਕੋਈ ਯੋਗਦਾਨ ਪਾਉਣ ਦੀ ਥਾਂ ਤੇ ਬਸ ਫਿਲਮ ਦੀ ਲੰਬਾਈ ਹੀ ਵਧਾਉਂਦੇ ਨੇ....


ਫਿਲਮ ਦੀ ਡਾਇਰੈਕਸ਼ਨ ਫਿਲਮ ਦੀ ਇਕ ਕਮਜ਼ੋਰ ਕੜ੍ਹੀ ਹੈ....ਇੰਟਰਵਲ ਤੋਂ ਪਹਿਲਾਂ ਵਾਲੀ ਸਾਰੀ ਫਿਲਮ ਏਦਾਂ ਬਣਾਈ ਗਈ ਹੈ ਜਿਦਾਂ ਨਿਰਦੇਸ਼ਕ ਨੇ ਬਸ ਟਾਈਮ ਹੀ ਪਾਸ ਕੀਤਾ ਹੋਵੇ.....ਇੰਟਰਵਲ ਤੋਂ ਬਾਦ ਵੀ ਫਿਲਮ ਬਦਲਦੀ ਨਹੀਂ...ਬਸ ਆਖਰੀ ਦੇ ਅੱਧੇ ਘੰਟੇ ਚ ਫਿਲਮ ਜ਼ਰਾ ਕੁ ਰੋਚਕ ਹੁੰਦੀ ਹੈ...ਪਰ ਇਹ ਨਾਕਾਫ਼ੀ ਹੈ....ਫਿਲਮ ਦਾ ਅੰਤ ਇਕ ਆਮ ਜੇਹਾ ਅੰਤ ਹੈ....


ਫਿਲਮ ਦੇ ਵਿਸ਼ੇ ਬਾਰੇ ਬਸ਼ ਏਨਾ ਹੀ ਕਹਾਂਗਾ ਕਿ ਅੱਜ ਦੇ ਸਮੇਂ ਚ ਏਦਾਂ ਦੀਆਂ ਪ੍ਰੇਮ ਕਹਾਨੀਆਂ ਉਦੋਂ ਹੀ ਚੰਗੀਆਂ ਲਗਦੀਆਂ ਨੇ ਜਦੋੰ ਇਹ ਬਹੁਤ ਹੀ ਖੁੱਬ ਕੇ ਲਿਖੀਆਂ ਗਈਆਂ ਹੋਣ...ਤੇ ਬਹੁਤ ਹੀ ਕਰੀਏਟੀਵ ਰਹਿ ਕੇ ਫਿਲਮਾਈਆਂ ਗਈਆਂ ਹੋਣ....ਤੇ ਜੇ ਏਨਾ ਕਹਾਨੀਆਂ ਚ ਸੰਗੀਤ ਯਾਦਗਾਰ ਹੋਵੇ ਤਾਂ ਕਿਆ ਕਹਿਣੇ....ਸੁਫਨਾ ਚ ਇਹ ਸਭ ਗੱਲਾਂ ਬਸ ਸੁਫਨਾ ਹੀ ਬਣ ਕੇ ਰਹਿ ਜਾਂਦੀਆਂ ਨੇ.....


ਫਿਲਮ ਨੂੰ ਕਿਉਂ ਦੇਖੋ -


ਜੇ ਐਮੀ ਜਾਂ ਜਗਦੀਪ ਸਿੱਧੂ ਦੇ ਜ਼ਬਰਦਸਤ ਫ਼ੈਨ ਹੋ...ਤੇ ਏਨਾ ਦੀ ਖਰਾਬ ਫਿਲਮ ਨੂੰ ਵੀ ਸਹਿਣ ਦੀ ਤਾਕਤ ਰੱਖਦੇ ਹੋ...


ਫਿਲਮ ਨੂੰ ਕਿਉਂ ਨਾ ਦੇਖੋ -


ਜੇ ਫਿਲਮ ਚ ਦਿਲ ਨੂੰ ਟੱਚ ਕਰਨ ਵਾਲੀ ਕਿਸੇ ਕਹਾਣੀ ਦੀ ਉਮੀਦ ਪਾਲੀ ਬੈਠੇ ਹੋ...ਤਾਂ ਯਕੀਨਨ ਨਿਰਾਸ਼ ਹੋਵੋਗੇ...


ਰੇਟਿੰਗ - 2/5


harpal1980.singh@gmail.com