IK SANDHU HUNDA SI
Director : Rakesh Mehta
Cast : Gippy grewal , Neha Sharma , Vikramjeet Virk , Dheeraj Kumar , Roshan Prince and pawan Malhotra
Review : Harpal Singh
ਇਕ ਸੰਧੂ ਹੁੰਦਾ ਸੀ....ਫਿਲਮ ਦੀ ਕਹਾਣੀ ਬਹੁਤ ਸਾਧਾਰਨ ਹੈ...ਤੇ ਇਸਨੂੰ ਫਿਲਮਾਉਨ ਦਾ ਢੰਗ ਤਰੀਕਾ ਫਿਲਮ ਨੂੰ ਵੀ ਸਾਧਾਰਨ ਬਣਾਉਂਦਾ ਹੈ...
ਇਕ ਨੌਜਵਾਨ ਜੋ ਕਾਲਜ ਚ ਆਪਣੀ ਬਦਮਾਸ਼ੀ ਕਰਕੇ ਮਸਹੂਰ ਹੈ....ਆਪਣੇ ਦੋਸਤ ਨੂੰ ਇਲੈਕਸ਼ਨ ਚ ਖੜਾ ਕਰਦਾ ਹੈ...ਤੇ ਵਿਰੋਧ ਚ ਖੜੇ ਉਮੀਦਵਾਰ ਦੇ ਖੈਰ ਖਵਾਹ ਬਣੇ ਲੀਡਰ ਦੀ ਭੈਣ ਦੇ ਪਿਆਰ ਚ ਪੈ ਜਾਂਦਾ ਹੈ...ਅੱਗੇ ਕੀ ਹੁੰਦਾ ਹੈ ਇਹ ਤੁਸੀਂ ਫਿਲਮ ਚ ਆਪ ਦੇਖ ਸਕਦੇ ਹੋ...
ਫਿਲਮ ਦੀ ਕਹਾਣੀ ਇੰਟਰਵਲ ਤੋਂ ਪਹਿਲਾਂ ਕਿਸੇ ਹੋਰ ਟ੍ਰੈਕ ਤੇ ਤੁਰਦੀ ਹੈ...ਤੇ ਬਾਦ ਚ ਇਹ ਹੋਰ ਟ੍ਰੈਕ ਤੇ ਪੈ ਜਾਂਦੀ ਹੈ...
ਅਸਲ ਚ ਫਿਲਮ ਦਾ ਇਕਲੌਤਾ ਮਕਸਦ ਗਿੱਪੀ ਨੂੰ ਐਕਸ਼ਨ ਹੀਰੋ ਵਾਂਗ ਪੇਸ਼ ਕਰਨਾ ਸੀ....ਮੰਡੀਰ ਸਿਨੇਮਾ ਚ ਆਈ ਵੀ ਇਸੇ ਚਾਅ ਨਾਲ ਸੀ ਕਿ ਉਹਨਾਂ ਨੂੰ ਗਿੱਪੀ ਦੇ ਬਦਮਾਸ਼ ਵਾਲੇ ਰੋਲ ਚ ਸੀਟੀਆਂ ਅਤੇ ਤਾੜੀਆਂ ਮਾਰਨ ਦਾ ਮੌਕਾ ਮਿਲੇਗਾ....ਗਿੱਪੀ ਦੇ ਇਕ ਦੋ ਸੀਨਾਂ ਅਤੇ ਡਾਇਲਗਾਂ ਉਪਰ ਤਾੜੀਆਂ ਵੱਜਦੀਆਂ ਵੀ ਨੇ....ਪਰ ਐਦਾਂ ਪੂਰੀ ਫਿਲਮ ਚ ਬਸ ਕੁਛ ਸਕਿੰਟਾਂ ਲਈ ਹੀ ਹੁੰਦਾ ਹੈ....ਇਸ ਤੋਂ ਬਿਨਾਂ ਪੂਰੀ ਫਿਲਮ ਚ ਕੁਛ ਵੀ ਜ਼ਿਕਰ ਦੇ ਕਾਬਲ ਨਹੀਂ ਹੈ....ਸਾਊਥ ਦੀਆਂ ਫ਼ਿਲਮਾਂ ਤੋਂ ਕਾਪੀ ਕਰਕੇ ਵਰਤਿਆ ਬੇਕਗਰਾਊਂਡ ਸਕੋਰ ਵਰਤਣ ਨਾਲ ਹੀ ਕਿਸੇ ਹੀਰੋ ਦੀ ਐਂਟਰੀ ਨੂੰ ਸਟਾਈਲਿਸ਼ ਨਹੀਂ ਬਣਾਇਆ ਜਾ ਸਕਦਾ....ਨਾ ਹੀ ਤਕੜੇ ਡਾਇਲੋਗ ਇਕੱਲੇ ਹੀ ਕਿਸੇ ਫਿਲਮ ਨੂੰ ਸੰਭਾਲ ਸਕਦੇ ਹੁੰਦੇ ਨੇ...ਇਸ ਫ਼ਿਲਮ ਦੇ ਡਾਇਲੋਗ ਕੁਛ ਇਕ ਥਾਵਾਂ ਤੇ ਦਮਦਾਰ ਨੇ...ਪਰ ਸਕ੍ਰਿਪਟ ਏਨੀ ਕੁ ਸਧਾਰਨ ਹੈ ਕਿ ਕੁਛ ਵੀ ਨਵਾਂ ਨਹੀਂ ਲਗਦਾ...
ਇਸ ਫਿਲਮ ਨੂੰ ' ਰੁਪਿੰਦਰ ਗਾਂਧੀ ' ਦੀ ਪਹਿਲੀ ਫਿਲਮ ਦੇ ਲਾਗੇ ਕਰਕੇ ਵੇਖ ਸਕਦੇ ਹਾਂ...ਫਿਲਮ ਦਾ ਪਹਿਲਾ ਹਿੱਸਾ ਇਸੇ ਫਿਲਮ ਵਰਗਾ ਬਣਾਉਨ ਦੀ ਕੋਸ਼ਿਸ਼ ਕੀਤੀ ਗਈ ਹੈ...ਪਰ ਜੋ ਰੋਲ ਦੇਵ ਖਰੋੜ ਨੇ ਗਾਂਧੀ ਬਣ ਕੇ ਨਿਭਾਇਆ ਸੀ...ਗਿੱਪੀ ਨੇ ਸੰਧੂ ਬਣ ਕੇ ਉਸਦੇ ਨੇੜੇ ਤੇੜੇ ਵਾਲਾ ਮਾਹੌਲ ਵੀ ਨਹੀਂ ਸਿਰਜਿਆ....ਜਦੋਂ ਕਿ ਗਿੱਪੀ ਦੀ ਫ਼ਿਲਮ ਕੋਲ ਬਜ਼ਟ ਵੀ ਤਕੜਾ ਹੁੰਦਾ ਹੈ...
ਨੇਹਾ ਸ਼ਰਮਾ ਅਤੇ ਗਿੱਪੀ ਦੀ ਪਹਿਲੀ ਮਿਲਣੀ ਵਾਲਾ ਦ੍ਰਿਸ਼ ਉਦੋਂ ਤੱਕ ਹੀ ਜ਼ਰਾ ਕੁ ਠੀਕ ਲਗਦਾ ਹੈ ਜਦੋਂ ਤੱਕ ਨੇਹਾ ਸ਼ਰਮਾ ਡਾਇਲੋਗ ਨਹੀਂ ਬੋਲਦੀ....ਉਸਦੀ ਆਪਣੀ ਆਵਾਜ਼ ਨਹੀਂ ਸੀ ਲਗਦੀ...ਲਗਦਾ ਸੀ ਉਸਦੇ ਕਿਰਦਾਰ ਲਈ ਕਿਸੇ ਹੋਰ ਆਰਟਿਸਟ ਕੋਲੋਂ ਡਬਿੰਗ ਕਰਵਾਈ ਗਈ ਹੈ...ਜੋ ਵੀ ਸੀ...ਡਾਇਲੋਗ ਡਿਲੀਵਰੀ ਬਹੁਤ ਹੀ ਖਰਾਬ ਹੈ....
ਫਿਲਮ ਚ ਨਾਮ ਲਵੋ ਤਾਂ ਕਈ ਸਾਰੇ ਐਕਟਰ ਨੇ...ਜਿਵੇਂ ਪਵਨ ਮਲਹੋਤਰਾ....ਜਿੰਨਾ ਨੇ ਆਪਣਾ ਆਪ ਪੰਜਾਬੀ ਫ਼ਿਲਮ ਚ ਦੁਹਰਾਇਆ ਹੀ ਹੈ....ਪੰਜਾਬੀ ਦੀ ਹਰ ਫਿਲਮ ਚ ਹਰ ਲੀਡਰ ਦਾ ਰੋਲ ਹੁ ਬ ਹੂ ਇਕੋ ਜਿਹਾ ਹੀ ਲਿਖਿਆ ਜਾਂਦਾ ਹੈ....ਏਨਾ ਦਾ ਰੋਲ ਵੀ ਏਨਾ ਦੀ ਕਬੀਲੀਅਤ ਨੂੰ ਬਰਬਾਦ ਹੀ ਕਰਦਾ ਹੈ..
ਰੋਸ਼ਨ ਪ੍ਰਿੰਸ ਦਾ ਰੋਲ ਵਾਹਵਾ ਹੈ...ਪਰ ਓਵਰ ਐਕਟਿੰਗ ਤੋਂ ਬਿਨ੍ਹਾਂ ਰੋਸ਼ਨ ਪ੍ਰਿੰਸ ਨੇ ਜੇ ਕੁਛ ਹੋਰ ਕੀਤਾ ਹੈ ਫਿਲਮ ਚ ਤਾਂ ਵਿਲੇਨ ਕੋਲੋਂ ਕਿੰਨੀ ਹੀ ਵਾਰ ਕੁੱਟ ਹੀ ਖਾਦੀ ਹੈ...
ਧੀਰਜ ਕੁਮਾਰ ਇਕ ਐਕਟਰ ਵਜੋਂ ਚੰਗਾ ਲਗਦਾ ਹੈ...ਉਸਦੇ ਕਿਰਦਾਰ ਚ ਨੈਚੁਰਲ ਵਾਲਾ ਫੀਲ ਹੈ...ਫਿਲਮ ਚ ਉਹ ਗਿੱਪੀ ਦਾ ਦੋਸਤ ਬਣਿਆ ਹੈ...
ਨੇਹਾ ਦੇ ਭਰਾ ਦੇ ਰੋਲ ਚ ਵਿਕਰਮਜੀਤ ਵਿਰਕ ਬਦਮਾਸ਼ ਦੇ ਰੂਪ ਚ ਘੈਂਟ ਲਗਦਾ ਹੈ....
ਫਿਲਮ ਚ ਐਕਸ਼ਨ ਹੈ...ਪਰ ਐਦਾਂ ਦਾ ਬਿਲਕੁਲ ਵੀ ਨਹੀਂ ਕਿ ਐਕਸ਼ਨ ਨੂੰ ਪਸੰਦ ਕਰਨ ਵਾਲਿਆਂ ਦੀ ਭੁੱਖ ਲੱਥੇ...ਨਾ ਹੀ ਐਦਾਂ ਦਾ ਹੈ ਕਿ ਸੀਟਾਂ ਤੋਂ ਭੁੜਕਿਆ ਜਾ ਸਕੇ...ਬੇਸ਼ਕ ਗਿੱਪੀ ਦੀ ਐਂਟਰੀ ਨੂੰ ਬਹੁਤ ਸਟਾਈਲਿਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ....ਪਰ ਗਿੱਪੀ ਦੇ ਐਂਟਰ ਹੁੰਦਿਆਂ ਹੀ ਸਾਰਾ ਬਣਿਆ ਬਣਾਇਆ ਮਾਹੌਲ ਗਾਇਬ ਹੋ ਜਾਂਦਾ ਹੈ....ਭਾਵੇਂ ਕਿੰਨੀਆਂ ਵੀ ਸਾਊਥ ਦੀਆਂ ਘੈਂਟ ਧੁਨਾਂ ਵਜਾ ਲਵੋ....ਪਰ ਪਰਦੇ ਤੇ ਐਂਟਰੀ ਤਾਂ ਗਿੱਪੀ ਦੀ ਹੀ ਹੋਣੀ ਸੀ....ਇਸ ਕਰਕੇ ਸਾਊਥ ਤੋਂ ਚੁੱਕਿਆ ਗਿਆ ਬੇਕਗਰਾਊਂਡ ਸਕੋਰ ਬੇਅਸਰ ਰਹਿ ਜਾਂਦਾ ਹੈ....
ਫਿਲਮ ਚ ਗਿੱਪੀ ਦੇ ਦੋਸਤ ਦਾ ਰੋਲ ਨਿਭਾ ਰਹੇ ਰਘਬੀਰ ਦੇ ਕੁਛ ਦ੍ਰਿਸ਼ ਹਸਾਉਂਦੇ ਨੇ....ਪਰ ਕੁਲ ਮਿਲਾ ਕੇ ਫਿਲਮ ਚ ਕਾਮੇਡੀ ਵਾਲਾ ਹਿੱਸਾ ਕਮਜ਼ੋਰ ਰਿਹਾ....ਰੋਮਾਂਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ...ਪਰ ਦਿਖਿਆ ਨਹੀਂ...ਐਕਸ਼ਨ ਹੈ...ਪਰ ਬਹੁਤੇ ਮਜ਼ੇਦਾਰ ਨਹੀਂ....ਬੇਸ਼ਕ ਲੜ੍ਹਾਈ ਦੇ ਕੁਝ ਕੁ ਦ੍ਰਿਸ਼ ਵਧੀਆ ਫਿਲਮਾਏ ਗਏ ਨੇ...ਜਿੰਨਾ ਚੋ ਸਭ ਤੋਂ ਵਧੀਆ ਫਾਈਟ ਗਿੱਪੀ ਅਤੇ ਕੁੜੀ ਦੇ ਭਰਾ ਵਿਕਰਮਜੀਤ ਵਿਚਾਲੇ ਹੈ...
ਅਨਮੋਲ ਕਵਾਤਰਾ ਨੇ ਐਕਟਿੰਗ ਦਾ ਸ਼ੋਂਕ ਪੂਰਾ ਕਰ ਲਿਆ ਹੈ....ਸਕਰੀਨ ਤੇ ਜਚਦਾ ਹੈ ਪਰ ਉਸਦਾ ਰੋਲ ਸਾਧਾਰਨ ਹੈ..
ਫਿਲਮ ਚ ਸਭ ਤੋਂ ਚੰਗਾ ਜੋ ਲਗਿਆ...ਉਹ ਫਿਲਮ ਦਾ ਉਦਾਸ ਗੀਤ ਹੈ....
" ਕੋਈ ਸਜ਼ਾ ਤਾਂ ਚਾਹੀਦੀ ਦਿਲ ਤੋੜਨ ਵਾਲਿਆਂ ਨੂੰ "
ਹਿੰਮਤ ਸੰਧੂ ਦਾ ਗਾਇਆ ਗੀਤ ਫਿਲਮ ਚ ਜਿਸ ਸਿਚੁਏਸ਼ਨ ਚ ਆਉਂਦਾ ਹੈ ਏਹੀ ਫਿਲਮ ਦੀ ਇਕਲੌਤੀ ਸਿਚੁਏਸ਼ਨ ਸੀ ਜਿਸਨੂੰ ਮੈਂ ਇਨਜੋਏ ਕੀਤਾ....ਇਸ ਗੀਤ ਦੌਰਾਨ ਗਿੱਪੀ ਦੇ ਹਾਵ ਭਾਵ ਬਹੁਤ ਕੈਮ ਲਗਦੇ ਨੇ...ਗੀਤ ਦਾ ਸੰਗੀਤ ਵੀ ਸੋਹਣਾ ਹੈ....ਮੈਂ ਇਸ ਸਮੀਖਿਆ ਨੂੰ ਲਿਖਦੇ ਸਮੇਂ ਵੀ ਏਹੀ ਗੀਤ ਸੁਣ ਰਿਹਾ ਹਾਂ....ਏਹ ਇਕੋ ਗੀਤ ਮੇਰੇ ਲਈ ਪੂਰੀ ਫਿਲਮ ਨਾਲੋਂ ਰੋਚਕ ਹੈ...
ਇਸ ਤੋਂ ਬਿਨਾਂ ਗਿੱਪੀ ਅਤੇ ਪਵਨ ਮਲਹੋਤਰਾ ਦਾ ਕਾਲਜ ਦੀ ਗਰਾਉਂਡ ਚ ਇਕ ਦੂਜੇ ਦੇ ਆਹਮਣੇ ਸਾਹਮਣੇ ਹੋਣ ਵਾਲਾ ਸੀਨ ਵੀ ਵਧੀਆ ਹੈ...
ਫਿਲਮ ਦੇ ਗੀਤ ਸਾਧਾਰਨ ਹੀ ਨੇ....ਜਿੰਨਾ ਦਾ ਕੰਮ ਫਿਲਮ ਦੀ ਲੰਬਾਈ ਨੂੰ ਵਧਾਉਣਾ ਹੈ ਬਸ....
ਅਖੀਰ ਚ ਫਿਲਮ ਦੇ ਵਿਸ਼ੇ ਬਾਰੇ ਆਪਣੇ ਮਨ ਦਾ ਬੋਲਣਾ ਚਾਹੰਗਾਂ...
ਬਦਮਾਸ਼ੀ ਵਾਲੇ ਹੀਰੋ ਨੂੰ ਪਰਦੇ ਤੇ ਦੇਖਣਾ ਹਮੇਸ਼ਾਂ ਤੋਂ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦਾ ਹੈ...ਭਾਵੇਂ ਉਹ ਐਂਗਰੀ ਯੰਗ ਮੈਨ ਅਮਿਤਾਭ ਹੋਵੇ...ਭਾਵੇਂ ਸੁਨੀਲ ਸ਼ੈਟੀ ਹੋਏ ਜਾਂ ਪੰਜਾਬੀ ਚ ਦੇਵ ਖਰੋੜ ਹੋਵੇ....ਏਨਾ ਦਾ ਐਕਸ਼ਨ ਦਰਸ਼ਕਾਂ ਨੂੰ ਸਿਨੇਮਾ ਤੱਕ ਖਿੱਚ ਕੇ ਲੈ ਆਉਣ ਦੀ ਤਾਕਤ ਰੱਖਦਾ ਹੈ...ਪਰ ਗੱਲ ਆ ਕੇ ਮੁਕਦੀ ਹੈ ਕਿ ਐਕਸ਼ਨ ਨੂੰ ਦਿਖਾਉਣ ਲਈ ਸਕ੍ਰਿਪਟ ਚ ਕਿੰਨਾ ਕੁ ਦਮ ਹੈ..
ਫਿਲਮ ਦੇ ਕੁਝ ਕੁ ਡਾਇਲੋਗ ਸੋਹਨੇ ਲਿਖੇ ਗਏ ਨੇ....ਜਿੰਨਾ ਚੋਂ ਜ਼ਿਆਦਾ ਪਵਨ ਮਲਹੋਤਰਾ ਅਤੇ ਗਿੱਪੀ ਦੇ ਹਿੱਸੇ ਆਏ ਨੇ....
ਫਿਲਹਾਲ ਜੇ ਇਸ ਫ਼ਿਲਮ ਦੀ ਗੱਲ ਕਰੀਏ ਤਾਂ ਬਿਨ੍ਹਾਂ ਸ਼ਕ ਇਹ ਇਕ ਕਮਜ਼ੋਰ ਫਿਲਮ ਹੈ....
ਜੇ ਤੁਸੀ ਗਿੱਪੀ ਦੇ ਫ਼ੈਨ ਹੋ...ਤਾਂ ਜਾ ਸਕਦੇ ਹੋ ਫਿਲਮ ਦੇਖਣ...ਤੇ ਜੇ ਕਿਸੇ ਚੰਗੀ ਫਿਲਮ ਨੂੰ ਦੇਖਣ ਦੀ ਆਸ ਰੱਖ ਕੇ ਚਲੇ ਹੋ ਤਾਂ ਇਕ ਵਾਰ ਫੇਰ ਸੋਚ ਲਿਓ...
ਰੇਟਿੰਗ - 2/5
harpal1980.singh@gmail.com

5 Comments
ਬਿਲਕੁਲ ਸਹੀ
ReplyDeleteਜੀ ਭਾਜੀ
DeleteEda lgda jidda ik south INDIAN movie da punjabi ch anuwaad kitta howe
ReplyDeleteEda lgda jidda ik south INDIAN movie da punjabi ch anuwaad kitta howe
ReplyDeleteultimate review ( source bhupinder)
ReplyDelete