VERTIGO ( 1958 )

 ਨਿਰਦੇਸ਼ਕ - ਅਲਫਰਡ ਹਿਚਕੋਕ 

Review - HARPAL SINGH

ਇਸ ਫ਼ਿਲਮ ਦਾ ਟਾਈਟਲ ਬੇਸ਼ਕ ਏਨਾ ਦਿਲਖਿਚਵਾਂ ਨਾ ਹੋਵੇ....ਪਰ ਇਸ ਫਿਲਮ ਦੇ ਨਾਲ ਜੋ ਨਾਮ ਜੁੜਿਆ ਹੈ....ਉਹ ਜਰੂਰ ਆਪਣੇ ਵੱਲ ਖਿੱਚਦਾ ਹੈ....ਮੈਂ ਗੱਲ ਕਰ ਰਿਹਾ ਹਾਂ ਅਲਫਰਡ ਹਿਚਕੋਕ ਦੀ....ਜਿਸਦੀਆਂ ਫ਼ਿਲਮਾਂ ਕਿਸੇ ਪੇਂਟਿੰਗ ਵਾਂਗ ਹੁੰਦੀਆਂ ਨੇ....ਹਰ ਸੀਨ ਨੂੰ ਏਨੇ ਸੋਹਨੇ ਢੰਗ ਨਾਲ ਸ਼ੂਟ ਕੀਤਾ ਗਿਆ ਹੁੰਦਾ ਹੈ ਕਿ ਸੀਨ ਚ ਮੌਜੂਦ ਹਰ ਨਿੱਕੀ ਚੀਜ਼ ਅੱਖਾਂ ਨੂੰ ਨਜ਼ਰ ਆਉਂਦੀ ਹੈ....ਤੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ...




ਇਸ ਫ਼ਿਲਮ ਦੀ ਕਹਾਣੀ ਇਕ ਐਸੇ ਪੁਲਿਸ ਵਾਲੇ ਦੀ ਕਹਾਣੀ ਹੈ....ਜਿਸਨੂੰ ਉਚਾਈ ਤੇ ਜਾ ਕੇ ਚੱਕਰ ਆਂਦੇ ਨੇ....ਤੇ ਉਹ ਖੁਦ ਨੂੰ ਅਜਿਹੀ ਹਾਲਤ ਚ ਅਪਾਹਜ਼ ਮਹਿਸੂਸ ਕਰਨ ਲੱਗ ਜਾਂਦਾ ਹੈ...

ਇਸ ਪੁਲਿਸ ਅਫਸਰ ਦਾ ਇਕ ਦੋਸਤ...ਉਸਨੂੰ ਗੁਜ਼ਾਰਿਸ਼ ਕਰਦਾ ਹੈ....ਕਿ ਉਹ ਉਸਦੀ ਵਹੁਟੀ ਦੀ ਜਸੂਸੀ ਕਰੇ....ਦੇਖੇ ਕਿ ਉਹ ਕਿਥੇ ਜਾਂਦੀ ਹੈ....ਕਿਸਨੂੰ ਮਿਲਦੀ ਹੈ....

ਫਿਲਮ ਦੀ ਕਹਾਣੀ ਨੂੰ ਪੂਰੀ ਦੇਖਣ ਤੋਂ ਬਾਦ ਮੈਂ ਉਲਝਣ ਚ ਹਾਂ ਕਿ ਮੈਂ ਇਸਨੂੰ ਇਕ ਜਸੂਸੀ ਫਿਲਮ ਸਮਝਾਂ....ਇਕ ਪ੍ਰੇਮ ਕਹਾਣੀ ਸਮਝਾਂ....ਜਾਂ ਫੇਰ ਪਿਆਰ ਚ ਸਨਕੀ ਹੋ ਗਏ ਇਕ ਮਰਦ ਦੀ ਕਹਾਣੀ ਸਮਝ ਕੇ ਕੁਛ ਕਵਾਂ....

ਫਿਲਮ ਦੀ ਰਫ਼ਤਾਰ ਹੋਲੀ ਹੈ.....ਪਰ ਫਿਲਮ ਨੂੰ ਬਹੁਤ ਸੋਹਨੇ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ....ਫਿਲਮ ਦੀ ਫੋਟੋਗ੍ਰਾਫੀ ਅਤੇ ਸਿਨੇਮਾਟੋਗ੍ਰਾਫੀ ਨੂੰ ਦੇਖ ਕੇ ਨਵੇਂ ਮੇਰੇ ਦੋਸਤ ਜੋ ਫ਼ਿਲਮਾਂ ਬਣਾਉਣ ਦੇ ਖੇਤਰ ਚ ਨੇ...ਉਹ ਇਸ ਫ਼ਿਲਮ ਨੂੰ ਦੇਖ ਕੇ ਜਰੂਰ ਕਿੰਨਾ ਕੁਛ ਸਿਖ ਸਕਦੇ ਨੇ....ਮਹਿਸੂਸ ਕਰ ਸਕਦੇ ਨੇ ਕਿ ਕਿਸੇ ਸੀਨ ਨੂੰ ਸ਼ੂਟ ਕਰਨ ਲਈ ਕੈਮਰੇ ਦਾ ਐਂਗਲ....ਲਾਈਟਿੰਗ....ਇਹ ਸਭ ਕਿੰਨਾ ਅਸਰਦਾਰ ਹੁੰਦਾ ਹੈ....ਤੇ ਕਿਵੇਂ ਇਕ ਨਾਰਮਲ ਸੀਨ ਨੂੰ ਬੇਹੱਦ ਖੂਬਸੂਰਤ ਬਣਾ ਸਕਦਾ ਹੈ....

ਹਿਚਕੋਕ ਦੀ ਫ਼ਿਲਮ ਹੋਵੇ....ਤੇ ਉਸਦੀ ਹੀਰੋਈਨ ਦਿਲ ਚ ਕੁਛ ਕੁਛ ਨਾ ਕਰੇ...ਇਹ ਭਲਾ ਕਿਵ਼ੇਂ ਹੋ ਸਕਦਾ ਹੈ....ਹਿਚਕੋਕ ਦੀਆਂ ਫ਼ਿਲਮਾਂ ਚ ਅਕਸਰ ਫੀਮੇਲ ਕਿਰਦਾਰ ਦੇ ਵਾਲ ਸੁਨਹਿਰੀ ਹੁੰਦੇ ਨੇ....ਉਸਦੀਆਂ ਅੱਖਾਂ ਤੀਰਾਂ ਨਾਲੋਂ ਤਿੱਖੀਆਂ ਹੁੰਦੀਆਂ ਨੇ....ਤੇ ਉਸਦੇ ਬੋਲਣ ਅਤੇ ਚੱਲਣ ਦਾ ਤਰੀਕਾ ਕਿਸੇ ਵੀ ਮਰਦ ਨੂੰ ਬੇਕਾਬੂ ਕਰ ਸਕਦਾ ਹੁੰਦਾ ਹੈ....






ਮੈਨੂੰ ਇਸ ਫ਼ਿਲਮ ਚ ਸਭ ਤੋਂ ਸੋਹਣਾ ਡਾਇਲੋਗ ਲਗਿਆ...ਜਦੋਂ ਹੀਰੋਈਨ ਹੀਰੋ ਨੂੰ ਬੋਲਦੀ ਹੈ -

ਓਨਲੀ ਵਨ ਇਜ ਏ ਵਾਂਡਰਰ...ਟੂ ਟੁਗੇਦਰ ਆਲਵੇਸ ਗੋਈਂਗ ਸਮਵੇਅਰ 

ਮਤਲਬ ਕਿ ਇਕੋ ਬੰਦਾ ਅਵਰਾਗਰਦ ਹੋ ਸਕਦਾ ਹੈ...ਦੋ ਜਣੇ ਤਾਂ ਕੋਈ ਟਿਕਾਣਾ ਲੱਭ ਹੀ ਲੈਂਦੇ ਨੇ

ਫਿਲਮ ਹਰ ਦਰਸ਼ਕ ਨੂੰ ਵੱਖਰੇ ਤਰੀਕੇ ਨਾਲ ਮਹਿਸੂਸ ਹੋਵੇਗੀ....ਕਿਸੇ ਨੂੰ ਏਸਦਾ ਅੰਤ ਸੰਤੁਸ਼ਟ ਕਰੇਗਾ....ਤੇ ਕਿਸੇ ਨੂੰ ਵਿਚ ਮੰਝਧਾਰ ਦੇ ਛੱਡ ਜਾਵੇਗਾ.....

ਮੇਰੇ ਲਈ ਇਸ ਫ਼ਿਲਮ ਚ ਹਲਕੀ ਜੋ ਇਕ ਕਮੀ ਲੱਗੀ....ਉਹ ਕਹਾਣੀ ਦਾ ਸਸਪੈਂਸ ਜ਼ਰਾ ਜਲਦੀ ਖੁਲ ਜਾਣਾ ਲਗਿਆ....ਜੇ ਏਹੀ ਸਸਪੈਂਸ ਨੂੰ ਬਿਲਕੁਲ ਅੰਤ ਤੇ ਦਿਖਾਉਂਦੇ....ਤਾਂ ਕਲਾਈਮੈਕਸ ਚ ਸਾਡੇ ਮਨ ਚ ਫੀਲਿੰਗਸ ਸ਼ਾਇਦ ਹੋਰ ਤਰਾਂ ਦੀਆਂ ਹੁੰਦੀਆਂ....

ਫਿਲਮ ਦੇ ਬਿਲਕੁਲ ਸ਼ੁਰੂ ਤੋਂ ਅਖੀਰ ਤੱਕ ਚਲਦਾ ਬੈਕਗਰਾਊਂਡ ਟਰੈਕ ਹਿਚਕੋਕ ਸਟਾਈਲ ਦਾ ਹੈ...ਜੋ ਨਾ ਸਿਰਫ ਥਰਿੱਲ ਬਣਾਈ ਰੱਖਦਾ ਹੈ..ਬਲਕਿ ਹਲਕਾ ਡਰ ਵੀ ਪੈਦਾ ਕਰਦਾ ਹੈ....ਇਸ ਟਰੈਕ ਦੀ ਵਜ੍ਹਾ ਕਰਕੇ ਵੀ ਇਹ ਫ਼ਿਲਮ ਸਪੈਸ਼ਲ ਫੀਲ ਕਰਵਾਉਂਦੀ ਹੈ....


ਫਿਲਮ ਦਾ ਇਕ ਹੋਰ ਸੀਨ...ਜਦੋਂ ਹੀਰੋ ਆਪਣੀ ਪ੍ਰੇਮਿਕਾ ਲਈ ਇਕ ਸਟੋਰ ਚ ਕਪੜੇ ਲੈਣ ਜਾਂਦਾ ਹੈ....ਉਸਦਾ ਮੇਕਅਪ ਕਰਵਾਉਂਦਾ ਹੈ....ਤੇ ਉਸਨੂੰ ਆਪਣੀ ਪੁਰਾਣੀ ਪ੍ਰੇਮਿਕਾ ਵਰਗਾ ਬਣਿਆ ਦੇਖਣਾ ਚਾਹੰਦਾ ਹੈ....ਇਸ ਦ੍ਰਿਸ਼ ਤੇ ਇਕ ਲੰਮੀ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ....ਕਿ ਕਿਉਂ ਮਰਦ ਆਪਣੀ ਪੁਰਾਣੀ ਪ੍ਰੇਮਿਕਾ ਨੂੰ ਆਪਣੀ ਨਵੀਂ ਪ੍ਰੇਮਿਕਾ ਚ ਦੇਖਣਾ ਚਾਹੰਦਾ ਹੈ....ਕਿਉ ਉਹ ਕਿਸੇ ਉਸ ਕੁੜੀ ਨੂੰ ਨਹੀਂ ਭੁਲਦਾ ਹੋ ਉਸਨੂੰ ਅਚਨਚੇਤ ਛੱਡ ਗਈ ਹੋਵੇ...ਕਿਉਂ ਨਵਾਂ ਪਿਆਰ ਵੀ ਪੁਰਾਣੇ ਪਿਆਰ ਵਾਂਗ ਹੀ ਨਿਭਾਉਣ ਨੂੰ ਉਹ ਬੇਚੈਨ ਰਹਿੰਦਾ ਹੈ....ਹਿਚਕੋਕ ਦੀ ਹੀ ਇਕ ਹੋਰ ਫਿਲਮ PYSCHO ਚ ਵੀ ਫਿਲਮ ਦਾ ਨਾਇਕ ਹਰ ਔਰਤ ਚ ਆਪਣੀ ਮਾਂ ਦੇਖਦਾ ਹੈ...

ਫਿਲਮ ਜਦੋਂ ਸ਼ੁਰੂ ਹੁੰਦੀ ਹੈ....ਤਾਂ ਇਹ ਜਸੂਸੀ ਫਿਲਮ ਜਾਪਦੀ ਹੈ....ਅੱਧ ਤਕ ਆਉਂਦੇ ਆਉਂਦੇ ਇਹ ਕਿਸੇ ਮਾਨਸਿਕ ਰੋਗੀ ਦੀ ਕਹਾਣੀ ਲਗਣ ਲੱਗ ਜਾਂਦੀ ਹੈ....ਤੇ ਫੇਰ ਅੰਤ ਚ ਇਹ ਹੈਰਾਨ ਕਰਦੀ ਹੈ......

ਮੈਂ ਬੇਸ਼ਕ ਫਿਲਮ ਨੂੰ ਹੈਰਾਨੀਜਨਕ ਮੋੜ ਤੇ ਘਟ ਹੈਰਾਨ ਹੋ ਕੇ ਦੇਖਿਆ....ਏਦਾਂ ਸ਼ਾਇਦ ਇਸ ਕਰਕੇ ਹੋਇਆ....ਕਿਉਂਕਿ ਮੈਂ ਇੰਝ ਦੀ ਕਹਾਣੀ ਨਾਲ ਮਿਲਦੀਆਂ ਜੁਲਦੀਆਂ ਬਹੁਤ ਕਹਾਨੀਆਂ ਪੜ੍ਹੀਆਂ....ਪਰ ਜਦੋਂ ਮੈਂ ਇਸ ਫ਼ਿਲਮ ਦੇ ਰਿਲੀਜ਼ ਹੋਣ ਦੀ ਤਰੀਕ 1958 ਦੇਖਦਾ ਹਾਂ...ਤਾਂ ਮੈਂ ਫਿਲਮਕਾਰ ਲਈ ਤਾਰੀਫ ਨਾਲ ਭਰ ਜਾਂਦਾ ਹਾਂ ਜਿਸਨੇ ਉਸ ਦੌਰ ਚ ਅਜਿਹੀ ਫਿਲਮ ਬਣਾਈ ਜੋ ਅੱਜ ਦੇ ਡਾਇਰੈਕਟਰ ਨਵੀਆਂ ਕਿੰਨੀਆਂ ਹੀ ਟੈਕਨੀਕਾਂ ਦੇ ਕੋਲ ਹੋਣ ਦੇ ਬਾਦ ਵੀ ਨਹੀਂ ਬਣਾ ਪਾਂਦੇ...




ਫਿਲਮ ਚ ਜਿਆਦਾ ਦ੍ਰਿਸ਼ ਕਲੋਜ-ਅਪ ਚ ਨੇ...ਜਿਥੇ ਕਲਾਕਾਰਾਂ ਨੂੰ ਬਿਲਕੁਲ ਨੇੜੇ ਤੋਂ ਕੈਮਰੇ ਚ ਲਿਆ ਗਿਆ ਹੈ....ਏਦਾਂ ਦਾ ਹੀ ਇਕ ਦ੍ਰਿਸ਼...ਜਿਸਦੇ ਚ ਹੀਰੋ ਨੂੰ ਅਦਾਲਤ ਚ ਬਿਠਾਇਆ ਗਿਆ ਹੁੰਦਾ ਹੈ....ਤੇ ਜੱਜ ਉਸਦੇ ਬਾਰੇ ਕੁਝ ਵਿਚਾਰ ਸਾਂਝੇ ਕਰ ਰਿਹਾ ਹੁੰਦਾ ਹੈ....ਬਹੁਤ ਸ਼ਾਨਦਾਰ ਸੀਨ ਬਣਿਆ ਹੈ...ਹੀਰੋ ਦੇ ਹਾਵ ਭਾਵ ਬਹੁਤ ਕਮਾਲ ਦੇ ਨੇ ਇਸ ਥਾਂ ਤੇ...
.
ਫਿਲਮ ਦੇ ਓਹ ਵਾਲੇ ਸੀਨ...ਜਿਸਦੇ ਚ ਹੀਰੋ ਹੀਰੋਈਨ ਇਕ ਦੂਜੇ ਨੂੰ ਬੁੱਲਾਂ ਤੇ ਚੁੰਮਦੇ ਨੇ...ਇਹ ਕਾਮੁਕ ਕਰਦੇ ਨੇ....ਪਰ ਏਨਾ ਸਾਰੇ ਦ੍ਰਿਸ਼ਾਂ ਨੂੰ ਇੰਝ ਬਣਾਇਆ ਗਿਆ ਹੈ ਜਿਵੇਂ ਹਿਚਕੋਕ ਦਰਸ਼ਕਾਂ ਨੂੰ ਕਾਬੂ ਚ ਰੱਖ ਰਿਹਾ ਹੋਵੇ....ਜਿਵੇਂ ਉਹ ਸਮਝਦਾ ਹੋਵੇ ਕਿ ਕਿਸੇ ਨੂੰ ਕਿੰਨਾ ਕੁ ਉਤੇਜਿਤ ਕਰਨਾ ਹੈ ਤੇ ਕਦੋੰ ਉਸਨੂੰ ਰੋਕ ਲੈਣਾ ਹੈ...ਜਿਵੇਂ ਉਹ ਆਪਣੀਆਂ ਹੀਰੋਈਨਾਂ ਨੂੰ ਵੀ ਕੰਟਰੋਲ ਕਰਦਾ ਹੈ....ਕਿ ਕਿਵੇਂ ਲਿਪਸ ਖੋਲ੍ਹਣੇ ਨੇ...ਅੱਖਾਂ ਨੂੰ ਕਿੰਨਾ ਅਤੇ ਕਦੋੰ ਝਪਕਣਾ ਹੈ...

ਫਿਲਮ ਨੂੰ ਜੇ ਇਕ ਦਰਸ਼ਕ ਵਾਂਗ ਦੇਖੋਗੇ ਤਾਂ ਇਹ ਸੀ ਸਾ ਝੂਲੇ ਵਰਗੀ ਹੈ...ਕਦੀ ਉਪਰ ਜਾਂਦੀ ਹੈ ਕਦੀ ਥੱਲੇ ਆਉਂਦੀ ਹੈ....
ਐਕਟਿੰਗ ਜਾਂ ਡਾਇਰੈਕਸ਼ਨ ਦੇ ਸਟੂਡੈਂਟ ਵਾਂਗ ਦੇਖੋਗੇ ਤਾਂ ਇਸ ਚ ਸਿੱਖਣ ਲਈ ਬਹੁਤ ਕੁਝ ਹੈ....
ਇਸ ਫ਼ਿਲਮ ਦਾ ਅੰਤ ਮੈਨੂੰ ਕੁਛ ਹਿੰਦੀ ਫ਼ਿਲਮਾਂ ਦੀ ਯਾਦ ਦਵਾ ਰਿਹਾ ਹੈ...ਇਕ ਤਾਂ ਸਦਮਾ ਹੈ....ਤੇ ਦੂਜੀ ਏਕ ਦੂਜੇ ਕੇ ਲੀਏ....ਹਾਲਾਂਕਿ TRIVIGO ਬਿਲਕੁਲ ਅਲੱਗ ਸ਼੍ਰੇਣੀ ਅਤੇ ਸਟੈਂਡਰਡ ਦੀ ਫ਼ਿਲਮ ਹੈ....ਫੇਰ ਵੀ ਜਦੋਂ ਤੁਸੀ ਇਹ ਫ਼ਿਲਮ ਦੇਖ ਲਵੋਗੇ ਤਾਂ ਤੁਸੀਂ ਸਮਝ ਸਕੋਗੇ ਕਿ ਮੈਂ ਉਪਰਲੀਆਂ ਫ਼ਿਲਮਾਂ ਨੂੰ ਕਿਉਂ ਯਾਦ ਕੀਤਾ...

ਇਸ ਫ਼ਿਲਮ ਨੂੰ ਤੁਸੀ ਨੇਟਫਲੀਕਸ ਚ ਦੇਖ ਸਕਦੇ ਹੋ...ਇਹ ਹਿੰਦੀ ਅਤੇ ਇੰਗਲਿਸ਼ ਦੋਨਾਂ ਭਾਸ਼ਾਵਾਂ ਚ ਮੌਜੂਦ ਹੈ....


ਰੇਟਿੰਗ - 3.5/5

ਹਰਪਾਲ ਸਿੰਘ