LAAL KAPTAAN
REVIEW : HARPAL SINGH
CAST : SAIF ALI KHAN , MANAV VIJ , ZOYA HUSSAIN
DIRECTOR : NAVDEEP SINGH
ਸੈਫ ਅਲੀ ਖਾਨ ਦੀ ਨਾਗਾ ਸਾਧੂ ਵਾਲੀ ਦਿਖ ਨੇ ਟਰੇਲਰ ਨੂੰ ਇੰਝ ਦਾ ਬਣਾਇਆ ਸੀ ਕਿ ਫਿਲਮ ਲਈ ਦਰਸ਼ਕਾਂ ਦੇ ਮਨ ਚ ਜਗਿਆਸਾ ਬਣ ਗਈ....
ਫਿਲਮ ਦਾ ਸ਼ੁਰੂ ਠੀਕ ਠਾਕ ਹੈ...ਪਰ ਉਸ ਤੋਂ ਬਾਦ ਦੀ ਪੂਰੀ ਫਿਲਮ ਢਿੱਲੇ ਨਿਰਦੇਸ਼ਨ ਅਤੇ ਖਰਾਬ ਅਤੇ ਔਖੀ ਕਹਾਣੀ ਦੀ ਭੇਂਟ ਚੜ ਜਾਂਦੀ ਹੈ...
ਇਹ ਫ਼ਿਲਮ ਇਕ ਪੀਰੀਅਡ ਡਰਾਮਾ ਹੈ....ਤੇ ਉਸ ਵੇਲੇ ਦੀ ਕਹਾਣੀ ਹੈ ਜਦੋਂ ਅੰਗਰੇਜ਼ ਭਾਰਤ ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਨੇ....ਇਸ ਸਮੇਂ ਚ ਇਕ ਨਾਗਾ ਸਾਧੂ ( ਸੈਫ਼ ਅਲੀ ਖਾਨ ) ਘੋੜੇ ਉਪਰ ਰਹਿਮਤ ਖਾਨ ( ਮਾਨਵ ਵਿੱਜ ) ਕੋਲੋਂ ਬਦਲਾ ਲੈਣ ਲਈ ਨਿਕਲਦਾ ਹੈ....ਫਿਲਮ ਚ ਸ਼ੁਰੂ ਤੋਂ ਅੰਤ ਤੱਕ ਸਾਰੇ ਹੀ ਕਿਰਦਾਰ ਸਫ਼ਰ ਚ ਰਹਿੰਦੇ ਨੇ....ਪਰ ਇਹ ਸਫ਼ਰ ਮਨੋਰੰਜਕ ਘਟ ਹੈ...ਤੇ ਦਰਸ਼ਕਾਂ ਨੂੰ ਥਕਾਉਂਦਾ ਜ਼ਿਆਦਾ ਹੈ....ਪੀਰੀਅਡ ਡਰਾਮੇ ਚ ਸਕੋਪ ਤਾਂ ਸੀ....ਪਰ ਨਾ ਤੇ ਲੇਖਕ ਤੇ ਨਾ ਹੀ ਨਿਰਦੇਸ਼ਕ ਇਸ ਕਹਾਣੀ ਚ ਕੋਈ ਅਜੀਹਾ ਜਾਦੂ ਕਾਇਮ ਰੱਖ ਸਕੇ ਨੇ ਕਿ ਫਿਲਮ ਨੂੰ ਯਾਦਗਾਰ ਆਖਿਆ ਜਾਵੇ...
ਸੈਫ਼ ਦੀ ਲੁੱਕ ਤੇ ਬੇਸ਼ਕ ਕੰਮ ਕੀਤਾ ਗਿਆ ਹੈ...ਪਰ ਇਸ ਸਭ ਦੇ ਬਾਵਜੂਦ ਵੀ PIRATES OF CARIBBEAN ਦੇ ਜੈਕ ਸਪੈਰੋ ਦਾ ਭਰਮ ਪੈਂਦਾ ਹੈ....ਤੇ ਕਿਤੇ ਨਾ ਕਿਤੇ ਸੈਫ ਦਾ ਭੇਸ ਜੈਕ ਸਪੈਰੋ ਤੋਂ ਪ੍ਰਭਾਵਿਤ ਜਾਪਦਾ ਹੈ...
ਰਹਿਮਤ ਖਾਨ ਦੇ ਰੋਲ ਚ ਮਾਨਵ ਵਿਜ ਦੇ ਲਈ ਮੌਕਾ ਸੀ ਕਿ ਆਪਣੇ ਆਪ ਨੂੰ ਸਾਬਤ ਕਰਨ ਦਾ...ਪਰ ਉਸਦੀਆਂ ਅੱਖਾਂ ਤੋਂ ਬਿਨਾਂ ਉਸਦੇ ਕਿਰਦਾਰ ਚ ਕੁਛ ਵੀ ਨਜ਼ਰ ਚ ਆਣ ਲਾਇਕ ਨਹੀਂ ਲੱਗਿਆ...ਉਸਦੇ ਕਿਰਦਾਰ ਦੀ ਆਮਦ ਤੇ ਜਾਪਿਆ ਸੀ ਕਿ ਜਰੂਰ ਉਹ ਇਕ ਬੇਰਹਿਮ ਅਤੇ ਖੂੰਖਾਰ ਵਿਲੇਨ ਵਾਂਗ ਵਰਤਾਓ ਕਰੇਗਾ...ਪਰ ਓਹ ਸਾਰੀ ਫਿਲਮ ਚ ਇਕੋ ਜਿਹਾ ਹੀ ਬਣਿਆ ਰਿਹਾ ਹੈ....ਉਸਦੇ ਹਾਵ ਭਾਵ ਅਤੇ ਡਾਇਲੋਗ ਪ੍ਰਭਾਵਹੀਨ ਨੇ...
ਜੋਇਆ ਹੁਸੈਨ ਨੂੰ ਖਾਸ ਕੋਈ ਮੌਕਾ ਨਹੀਂ ਮਿਲਿਆ...ਜਿੰਨਾ ਵੀ ਮਿਲਿਆ...ਉਸ ਚ ਆਪਣੇ ਸ਼ੁਰੂ ਦੇ ਇਕ ਦੋ ਦ੍ਰਿਸ਼ਾਂ ਤੋਂ ਬਾਦ ਉਸਦਾ ਹੋਣਾ ਨਾ ਹੋਣਾ ਇਕੋ ਜਿਹਾ ਰਹਿ ਜਾਂਦਾ ਹੈ....
ਫਿਲਮ ਚ ਸਫ਼ਰ ਜਰੂਰ ਹੈ...ਪਰ ਇਸ ਸਫਰ ਚ ਅਡਵੈਂਚਰ ਨਹੀਂ ਹੈ...
ਫਿਲਮ ਚ ਇਕ ਦਰਖਤ ਹੈ...ਜਿਸਨੂੰ ਦੇਖ ਕੇ ਅਗਨੀਪਥ ਫਿਲਮ ਦਾ ਦਰਖਤ ਯਾਦ ਆਉਂਦਾ ਹੈ ਜਿਸਦੇ ਚ ਹੀਰੋ ਦੇ ਬਾਪ ਨੂੰ ਲਟਕਾ ਕੇ ਮਾਰ ਦਿੱਤਾ ਗਿਆ ਸੀ...ਇਸ ਫ਼ਿਲਮ ਦਾ ਇਹ ਦਰਖਤ ਵਾਲਾ ਸਾਰਾ ਹੀ ਸੀਨ ਅਗਨੀਪਥ ਦਾ ਦੁਹਰਾਓ ਹੀ ਹੈ....ਤੇ ਫਿਲਮ ਚ ਬੈਕਗ੍ਰਾਉੰਡ ਯਾਦ ਨੂੰ ਦਿਖਾਉਣ ਦੇ ਨਾਮ ਤੇ ਏਨੀ ਕੁ ਵਾਰ ਦਿਖਾ ਦਿੱਤਾ ਜਾਂਦਾ ਹੈ...ਕਿ ਫਿਲਮ ਦੇ ਅੰਤ ਤੱਕ ਆਂਦੇ ਆਂਦੇ ਇਹ ਬੋਰ ਕਰਨ ਲੱਗ ਜਾਂਦਾ ਹੈ...
ਜੇ ਫਿਲਮ ਦੀ ਕਹਾਣੀ ਦੀ ਗੱਲ ਕਰੀਏ....ਤਾਂ ਇਹ ਬਾਲੀਵੁੱਡ ਚ ਪੁਰਾਣੀ ਪੈ ਚੁੱਕੀ ਕਹਾਣੀ ਹੀ ਹੈ...ਜਿਸਨੂੰ ਸੈਫ ਅਲੀ ਦੀ ਨਾਗਾ ਸਾਧੂ ਵਾਲੀ ਲੁਕ ਦੇ ਕੇ ਨਵਾਂਪਨ ਦੇਣ ਦੀ ਅਸਫਲ ਅਤੇ ਖਰਾਬ ਕੋਸ਼ਿਸ਼ ਕੀਤੀ ਗਈ....
ਫਿਲਮ ਚ ਰੋਮਾਂਸ ਨਦਾਰਦ ਹੈ...
ਬਦਲੇ ਦੀ ਕਹਾਣੀ ਚ ਥਰਿੱਲ ਗਾਇਬ ਹੈ....
ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਫਿਲਮ ਚ ਚਾਰ ਆਡੀਓ ਟਰੈਕ ਨੇ...
ਕਾਲ ਕਾਲ ਵਾਲਾ ਟਰੈਕ ਸੁਣਨ ਚ ਮਜ਼ੇਦਾਰ ਹੈ...
ਜਦੋਂ ਕਿ ਰੈੱਡ ਰੈੱਡ ਨਜ਼ਰੀਆ ਵਾਲਾ ਗੀਤ ਇਕ ਤਾਂ ਕਜਰਾਰੇ ਵਾਲੇ ਗੀਤ ਦੀ ਹੀ ਕਾਪੀ ਜਾਪਦਾ ਹੈ...ਦੂਜਾ ਫਿਲਮ ਚ ਜਿਸ ਕਿਰਦਾਰ ਦੇ ਉਪਰ ਇਹ ਗੀਤ ਫਿਲਮਾਇਆ ਗਿਆ ਹੈ...ਉਹ ਕਿਰਦਾਰ ਹੀ ਬੇਵਜ੍ਹਾ ਹੈ...
ਤਾਂਡਵ ਨਾਮ ਦਾ ਟਰੈਕ ਤੇਜ਼ ਆਵਾਜ਼ ਚ ਸੁਣੋਗੇ ਤਾਂ ਕੈਲਾਸ਼ ਖੇਰ ਦੀ ਆਵਾਜ਼ ਕਰਕੇ ਸੁਣਨ ਚ ਮਜ਼ਾ ਆਵੇਗਾ...ਪਰ ਇਹ ਵੀ ਸੱਚ ਰਹੇਗਾ ਕਿ ਇਹ ਕੈਲਾਸ਼ ਖੇਰ ਦੇ ਪੁਰਾਣੇ ਗੀਤਾਂ ਵਰਗਾ ਹੀ ਹੈ...ਨਵਾਂ ਕੁਛ ਨਹੀਂ ਹੈ...ਪਰ ਫਿਲਮ ਚ ਇਸ ਗੀਤ ਦੇ ਨੱਚ ਰਹੇ ਸੈਫ ਨੂੰ ਦੇਖ ਕੇ ਮਜ਼ਾ ਜਰੂਰ ਆਉਂਦਾ ਹੈ...
ਚੌਥਾ ਗੀਤ ਲਹੂ ਕਾ ਰੰਗ ਕਾਰਾ ਫਿਲਮ ਦੇ ਆਖਰ ਚ ਆਂਦਾ ਹੈ ਤੇ ਇਹ ਚੰਗਾ ਲਿਖਿਆ ਹੋਣ ਦੇ ਬਾਵਜੂਦ ਸਾਧਾਰਨ ਹੀ ਹੋ ਨਿਬੜਿਆ ਹੈ...
ਇਸ ਫ਼ਿਲਮ ਨੇ ਇਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਕਿਸੇ ਫਿਲਮ ਦਾ ਟ੍ਰੇਲਰ ਜ਼ਬਰਦਸਤ ਹੋਵੇ ਤਾਂ ਇਹ ਜਰੂਰੀ ਨਹੀਂ ਹੋ ਜਾਂਦਾ ਕਿ ਫਿਲਮ ਵੀ ਸ਼ਾਨਦਾਰ ਹੋਵੇਗੀ...
ਫਿਲਮ ਨੂੰ ਡਾਰਕ ਰਖਿਆ ਗਿਆ ਹੈ....ਪਰ ਕੋਈ ਵੀ ਅਜੀਹਾ ਸੀਨ ਨਹੀਂ ਹੈ ਜੋ ਹਨੇਰੇ ਮਗਰ ਲੁਕਿਆ ਰਹਿ ਗਿਆ ਹੋਵੇ...
ਫਿਲਮ ਦੇ ਕੁਝ ਇਕ ਡਾਇਲੋਗ ਪਸੰਦ ਆਉਂਦੇ ਨੇ...
ਫਿਲਮ ਦੇ ਸ਼ੁਰੂ ਚ ਐਕਸ਼ਨ ਵਾਲੇ ਦ੍ਰਿਸ਼ ਆਪਣੇ ਵੱਲ ਖਿੱਚਦੇ ਨੇ...ਪਰ ਜਿਵੇਂ ਅਗੇ ਜ਼ਾ ਕੇ ਫਿਲਮ ਦੀ ਕਹਾਣੀ ਚ ਦਮ ਨਹੀਂ ਰਹਿੰਦਾ...ਐਦਾਂ ਹੀ ਐਕਸ਼ਨ ਦ੍ਰਿਸ਼ਾਂ ਚ ਵੀ ਕੋਈ ਅਸਰ ਨਹੀ ਰਹਿ ਜਾਂਦਾ....
ਮੈਂ ਇਸ ਫ਼ਿਲਮ ਨੂੰ ਦੇਖਦੇ ਸਮੇਂ ਬਹੁਤ ਵਾਰ ਠਗਸ ਆਫ ਹਿੰਦੋਸਤਾਨ ਨੂੰ ਯਾਦ ਕੀਤਾ....ਇਹ ਫਿਲਮ ਆਪਣੀ ਕਹਾਣੀ ਅਤੇ ਕਈ ਸਾਰੇ ਦ੍ਰਿਸ਼ਾਂ ਕਰਕੇ ਠਗਸ ਆਫ ਹਿੰਦੁਸਤਾਨ ਦੇ ਕਾਫੀ ਨੇੜੇ ਹੋ ਕੇ ਲੰਘਦੀ ਹੈ...ਤੇ ਇਹ ਵਾਲੀ ਫਿਲਮ...ਠਗ ਆਫ ਹਿੰਦੁਸਤਾਨ ਨਾਲੋਂ ਥੋੜੀ ਬੇਹਤਰ ਹੈ...ਪਰ ਥੋਡ਼ੀ ਹੀ...ਜਿਆਦਾ ਵੀ ਨਹੀਂ....
ਇਸ ਫ਼ਿਲਮ ਚ ਜੇ ਸੈਫ ਦੀ ਵੱਖਰੀ ਲੁੱਕ ਨੂੰ ਇਕ ਪਾਸੇ ਰੱਖ ਦਈਏ....ਤਾਂ ਇਸਦੇ ਚ ਕੁਛ ਵੀ ਯਾਦ ਰੱਖਣ ਲਾਇਕ ਨਹੀਂ ਹੈ....
ਫਿਲਮ ਦਾ ਅੰਤ ਦੇਖ ਕੇ ਇਕ ਗੱਲ ਦਾ ਹੋਰ ਯਕੀਨ ਹੋ ਗਿਆ...ਕਿ ਆਪਣੇ ਏਧਰ ਦੇ ਫਿਲਮਕਾਰ ਫ਼ਿਲਮੀ ਲਿਬਰਟੀ ਦੇ ਨਾਮ ਉਪਰ ਸਾਈਂਸ ਦੀ ਐਸੀ ਤੈਸੀ ਕਦੀ ਵੀ ਕਿਸੇ ਵੀ ਹੱਦ ਤੱਕ ਫੇਰ ਸਕਦੇ ਨੇ..ਇਸ ਕਰਕੇ ਏਨਾ ਦਾ ਪੈਦਾ ਕੀਤਾ ਕੋਈ ਵੀ ਸਸਪੈਂਸ ਜਦੋਂ ਖੁਲਦਾ ਹੈ ਤਾਂ ਹੈਰਾਨੀ ਘਟ ਹੁੰਦੀ ਹੈ...ਹਾਸਾ ਜਿਆਦਾ ਆਉਂਦਾ ਹੈ...
ਫਿਲਮ ਕਿਉਂ ਦੇਖੋ - ਜੇ ਸੈਫ ਨੂੰ ਨਾਗਾ ਸਾਧੂ ਦੀ ਲੁਕ ਚ ਦੇਰ ਤੱਕ ਦੇਖਣ ਲਈ ਪੈਸੇ ਖਰਚਣੇ ਮਨਜ਼ੂਰ ਕਰ ਸਕਦੇ ਹੋ ਤਾਂ ਜਰੂਰ ਦੇਖੋ...ਜਾਂ ਫੇਰ ਇਹ ਭਰਮ ਬਣਾਈ ਰੱਖਦੇ ਹੋ ਕਿ ਹਰ ਡਾਰਕ ਫਿਲਮ ਵਧੀਆ ਹੀ ਹੁੰਦੀ ਹੈ..
ਫਿਲਮ ਕਿਉਂ ਨਾ ਦੇਖੋ - ਜੇ ਫਿਲਮ ਦਾ ਟ੍ਰੇਲਰ ਦੇਖ ਕੇ ਸੋਚੀ ਬੈਠੇ ਹੋ ਕਿ ਇਹ ਬਹੁਤ ਵੱਖਰੀ ਹੋਣ ਵਾਲੀ ਹੈ...ਜਦੋਂ ਕਿ ਇਸ ਚ ਸਭ ਕੁਛ ਓਹੀ ਪੁਰਾਣਾ ਹੈ ਜਿਸਨੂੰ ਦੇਖਣ ਚ ਕੋਈ ਮਨੋਰੰਜਨ ਨਹੀਂ ਮਹਿਸੂਸ ਹੁੰਦਾ...
ਰੇਟਿੰਗ - 1.5/5
ਹਰਪਾਲ ਸਿੰਘ

4 Comments
Good information
ReplyDeleteNot unknown,my name is Gursewak Singh from bathinda
DeleteThanks veer ji
DeleteThanks gursewak singh veer ji
Delete