ARJUN REDDY ( TELUGU MOVIE )
REVIEW ✍️ HARPAL SINGH
REVIEW ✍️ HARPAL SINGH
ਪਿਆਰ ਮੁਹੱਬਤ ਦਾ ਵਿਸ਼ਾ ਕਦੀ ਵੀ ਫ਼ਿਲਮਾਂ ਚ ਪੁਰਾਣਾ ਨਹੀਂ ਪੈਂਦਾ...ਇਹ ਹਮੇਸ਼ਾਂ ਤੋਂ ਹੀ ਸਦਾਬਹਾਰ ਹੈ..ਬਸ ਨਿਰਦੇਸ਼ਕ ਤੇ ਨਿਰਭਰ ਹੈ ਕਿ ਉਹ ਕਿਸੇ ਪ੍ਰੇਮ ਕਹਾਣੀ ਨੂੰ ਦਰਸ਼ਕਾਂ ਅੱਗੇ ਕਿਵੇਂ ਪੇਸ਼ ਕਰਦਾ ਹੈ...
ਅਰਜੁਨ ਰੈਡੀ ਨੂੰ ਮੈਂ ਇਕ ਪ੍ਰੇਮ ਕਹਾਣੀ ਤੋਂ ਪਹਿਲਾਂ ਅਰਜੁਨ ਦੀ ਜੀਵਨੀ ਕਹਿਣਾ ਜਿਆਦਾ ਪਸੰਦ ਕਰਾਂਗਾ...ਅਰਜੁਨ ਜੋ ਕਿ ਮੈਡੀਕਲ ਦਾ ਇਕ ਕਾਬਲ ਸਟੂਡੈਂਟ ਹੈ...ਤੇ ਫੇਰ ਇਕ ਵਧੀਆ ਸਰਜਨ ਬਣ ਜਾਂਦਾ ਹੈ...ਪਰ ਉਸਦੇ ਚ ਇਕੋ ਖਾਮੀ ਹੈ ਕਿ ਉਹ ਬੜੀ ਜਲਦੀ ਗੁੱਸੇ ਚ ਆ ਜਾਂਦਾ ਹੈ...ਤੇ ਇਕ ਵਾਰ ਜਦੋਂ ਉਸਨੂੰ ਗੁੱਸਾ ਆਂਦਾ ਹੈ ਫੇਰ ਉਹ ਅੱਗਾ ਪਿੱਛਾ ਨਹੀਂ ਵੇਖਦਾ...
ਅਰਜੁਨ ਦੇ ਕਿਰਦਾਰ ਵਿਚ ਵਿਜੇ ਦਾ ਕੰਮ ਏਨਾ ਸ਼ਾਨਦਾਰ ਹੈ ਕਿ ਉਸਨੂੰ ਦੇਖ ਕੇ ਦਿਲ ਨਹੀਂ ਭਰਦਾ..
ਹਰ ਲਵ ਸਟੋਰੀ ਚ ਕਿਰਦਾਰ ਬਹੁਤ ਮਾਇਨੇ ਰੱਖਦੇ ਨੇ...ਜੇ ਤੁਸੀਂ ਆਪਣੇ ਕਿਰਦਾਰ ਤਕੜੇ ਰੱਚ ਲਏ ਤਾਂ ਸਮਝੋ ਕਿ ਤੁਹਾਡੀ ਫਿਲਮ ਹਰ ਦਰਸ਼ਕ ਦੇ ਦਿਲ ਦਿਮਾਗ ਚ ਵੱਸ ਜਾਵੇਗੀ...
ਏਕ ਦੂਜੇ ਕੇ ਲੀਏ ਚ ਰਤੀ ਅਗਨੀਹੋਤਰੀ ਹੋਵੇ ਜਾਂ ਸੈਰਾਟ ਵਾਲੀ ਰਿੰਕੂ ਰਾਜਗੁਰੂ....ਜਾਂ ਫੇਰ ਰਾਕਸਟਾਰ ਵਾਲਾ ਰਣਬੀਰ ਕਪੂਰ ਹੋਵੇ....ਇਹ ਕਦੀ ਨਾ ਭੂਲੇ ਜਾਣ ਵਾਲੇ ਕਿਰਦਾਰ ਨੇ...ਮੈਨੂੰ ਅਰਜੁਨ ਰੈਡੀ ਵੀ ਇਸੇ ਕਤਾਰ ਚ ਸ਼ਾਮਲ ਮਹਿਸੂਸ ਹੋਇਆ...
ਕਿਸੇ ਵੀ ਲਵ ਸਟੋਰੀ ਚ ਹੀਰੋ ਹੀਰੋਇਨ ਦੀ ਪਹਿਲੀ ਮੁਲਾਕਾਤ ਵਾਲੇ ਸੀਨ ਸਭ ਤੋਂ ਖਾਸ ਹੁੰਦੇ ਨੇ...ਜਿਵੇਂ ਕਿ ਆਖਿਆ ਜਾਂਦਾ ਹੈ First impression is the last impression ..ਇਹ ਇਕਲੌਤਾ ਦ੍ਰਿਸ਼ ਹੀ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਲਵੇ ਜੇ ਇਕ ਵਾਰ ਤਾਂ ਫੇਰ ਸਾਰੀ ਫਿਲਮ ਚ ਏਨਾ ਕਿਰਦਾਰਾਂ ਦਾ ਜਾਦੂ ਦਰਸ਼ਕਾਂ ਦੇ ਸਿਰਾਂ ਤੇ ਚੜ ਕੇ ਬੋਲਦਾ ਹੈ...
ਸੈਰਤ ਫਿਲਮ ਦਾ ਉਹ ਸੀਨ ਜਦੋਂ ਹੀਰੋ ਖੂਹ ਚ ਛਾਲ ਮਾਰਦਾ ਹੈ...ਤੇ ਫੇਰ ਜਦੋਂ ਉਸਨੂੰ ਬਾਹਰ ਨਿਕਲਦੇ ਨੂੰ ਹੀਰੋਇਨ ਦੇਖ ਰਹੀ ਹੁੰਦੀ ਹੈ ਉਹ ਦ੍ਰਿਸ਼ ਕਿਸੇ ਦੇ ਵੀ ਚੇਹਰੇ ਉਪਰ ਖੁਸ਼ੀ ਲੈ ਆ ਸਕਦਾ ਹੈ...
ਅਰਜੁਨ ਰੈਡੀ ਚ ਵੀ ਹੀਰੋ ਹੀਰੋਇਨ ਦੀ ਪਹਿਲੀ ਮੁਲਾਕਾਤ ਮੈਨੂੰ ਬਹੁਤ ਜ਼ਬਰਦਸਤ ਲੱਗੀ...ਜਿਵੇਂ ਹੀ ਅਰਜੁਨ ਰੈਡੀ ਕੁੜੀਆਂ ਦੀ ਇਕ ਲਾਈਨ ਚ ਤੁਰਦੀ ਆਉਂਦੀ ਪ੍ਰੀਤੀ ਨੂੰ ਦੇਖਦਾ ਹੈ...ਉਸ ਵੇਲੇ ਪ੍ਰੀਤੀ ਜਰੂਰ ਦਰਸ਼ਕਾਂ ਕੋਲੋਂ ਢੇਰ ਸਾਰਾ ਪਿਆਰ ਕਬੂਲਦੀ ਹੋਵੇਗੀ...ਉਹ ਪਿਆਰੀ ਹੀ ਏਨੀ ਲੱਗ ਰਹੀ ਹੁੰਦੀ ਹੈ...ਤੇ ਨਾਲ ਹੀ ਇਕ ਕਲਾਸੀਕਲ ਧੁੰਨ ਚ ਗੀਤ ਸਟਾਰਟ ਹੋ ਜਾਂਦਾ ਹੈ....ਪ੍ਰੀਤੀ ਦਾ ਬਸ ਸਾਈਡ ਪੋਜ਼ ਨਜ਼ਰ ਆ ਰਿਹਾ ਹੁੰਦਾ ਹੈ...ਤੇ ਅਰਜੁਨ ਦੀਆਂ ਅੱਖਾਂ ਉਸਦੇ ਨਾਲ ਨਾਲ ਘੁੰਮਦੀਆਂ ਨੇ....ਇਹ ਸਭ ਕੁਛ ਏਨਾ ਵਧੀਆ ਫਿਲਮਾਇਆ ਗਿਆ ਹੈ ਕਿ ਇਕ ਪਲ ਲਈ ਲਗਦਾ ਹੈ ਕਿ ਪ੍ਰੀਤੀ ਨਾਲ ਪਿਆਰ ਅਰਜੁਨ ਨੂੰ ਨਹੀਂ...ਬਲਕਿ ਸਾਨੂੰ ਹੋ ਰਿਹਾ ਹੈ....
ਫਿਲਮ ਚ ਅਰਜੁਨ ਦੇ ਮੁਲਾਬਲੇ ਪ੍ਰੀਤੀ ਨੂੰ ਬਹੁਤ ਘੱਟ ਡਾਇਲਾਗ ਮਿਲੇ ਨੇ....ਪਰ ਉਸਦੇ ਗੋਲ ਮਟੋਲ ਚੇਹਰੇ ਨੂੰ ਬੋਲਣ ਦੀ ਲੋੜ ਹੀ ਨਹੀਂ ਹੈ...ਉਹ ਮੌਜੂਦ ਹੈ ਏਹੀ ਕਾਫੀ ਹੈ....ਉਸਦੀ ਹੋਂਦ ਹੀ ਸਭ ਕੁਛ ਹੈ...
ਫਿਲਮ ਚ ਅਰਜੁਨ ਅਤੇ ਪ੍ਰੀਤੀ ਤੋਂ ਬਾਦ ਦੂਜੀ ਜਿਹੜੀ ਚੀਜ਼ ਆਪਣੇ ਵੱਲ ਖਿੱਚਦੀ ਹੈ ਤਾਂ ਉਹ ਹੈ ਫਿਲਮ ਦਾ ਸੰਗੀਤ....ਫਿਲਮ ਦੇ ਗੀਤ ਕਿੰਨੇ ਪਿਆਰੇ ਅਤੇ ਸੁਰੀਲੇ ਨੇ ਕਿ ਇਹ ਤੇਲਗੂ ਚ ਹੋਣ ਦੇ ਬਾਵਜੂਦ ਮੇਰੇ ਮੋਬਾਈਲ ਚ ਭਰੇ ਜਾ ਚੁੱਕੇ ਨੇ...
ਇਸ ਫ਼ਿਲਮ ਨੂੰ ਬੋਲੀਵੁਡ ਚ ਸ਼ਾਹਿਦ ਕਪੂਰ ਨੂੰ ਲੈ ਕੇ ਕਬੀਰ ਸਿੰਘ ਦੇ ਨਾਮ ਨਾਲ ਬਣਾਇਆ ਜਾ ਰਿਹਾ ਹੈ...ਪਰ ਮੈਂ ਇਹ ਜਾਨਣ ਲਈ ਉਤਸੁਕ ਰਹਾਂਗਾ ਕਿ ਰਿਮੇਕ ਚ ਸੰਗੀਤ ਕਿਵੇਂ ਦਾ ਹੋਵੇਗਾ...ਕਿਉਂਕਿ ਅਰਜੁਨ ਰੈਡੀ ਦਾ ਸੰਗੀਤ ਫਿਲਮ ਦਾ ਇਕ ਅਹਿਮ ਹਿੱਸਾ ਹੈ...ਇਸਨੂੰ ਕੱਢ ਦਵੋਗੇ ਤਾਂ ਕਿਤੇ ਨਾ ਕਿਤੇ ਫਿਲਮ ਉਦਾਂ ਦੀ ਫਿਲਮ ਨਹੀਂ ਰਹਿ ਜਾਵੇਗੀ ਜਿਵੇਂ ਦੀ ਇਸ ਸੰਗੀਤ ਦੀ ਮੌਜੂਦਗੀ ਨਾਲ ਹੁਣ ਹੈ...
ਫਿਲਮ ਤਿੰਨ ਘੰਟੇ ਲੰਮੀ ਹੈ ਪਰ ਇਸਦੇ ਬਾਵਜੂਦ ਵੀ ਇਹ ਫ਼ਿਲਮ ਦੇ ਸਕ੍ਰੀਨਪਲੇ ਦਾ ਕਮਾਲ ਹੈ ਕਿ ਇਹ ਲੰਮੀ ਤੇ ਖਿੱਚੀ ਹੋਈ ਨਹੀਂ ਜਾਪਦੀ...
ਫਿਲਮ ਚ ਜੇ ਭਾਸ਼ਾ ਦੀ ਗੱਲ ਕਰੀਏ ਤਾਂ ਗਾਲਾਂ ਦੀ ਖੂਬ ਵਰਤੋਂ ਹੋਈ ਹੈ...ਕਿੱਸ ਵਾਲੇ ਸੀਨ ਅਣਗਿਣਤ ਨੇ...ਬੋਲਡਨੈੱਸ ਹੈ...ਪਰ ਨੰਗੇਜ਼ ਨਹੀਂ ਹੈ....ਅਸ਼ਲੀਲਤਾ ਨਹੀਂ ਹੈ....ਪਰ ਹਾਂ ਇਸਨੂੰ ਮਾਂ ਬਾਪ ਦੇ ਨਾਲ ਬੈਠ ਕੇ ਜਾਂ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਦੇਖਣਾ ਕਮਫਰਟੇਬਲ ਨਹੀਂ ਲਗੇਗਾ...ਪਰ ਆਪਣੇ ਦੋਸਤਾਂ ਨਾਲ ਬੈਠ ਕੇ ਇਸਨੂੰ ਦੇਖਣ ਦਾ ਮਜ਼ਾ ਆਵੇਗਾ...ਵੈਸੇ ਵੀ ਫਿਲਮ ਚ ਦੋਸਤੀ ਵੀ ਮੌਜੂਦ ਹੈ...ਅਜਿਹੇ ਦੋਸਤ ਮੌਜੂਦ ਨੇ ਜੋ ਆਪਣੇ ਦੋਸਤ ਲਈ ਹਰ ਵੇਲੇ ਖੜੇ ਨਜ਼ਰ ਆਂਦੇ ਨੇ...
ਫਿਲਮ ਚ ਹੀਰੋ ਹੀਰੋਇਨ ਤੋਂ ਇਲਾਵਾ ਵੀ ਕਈ ਅਜੀਹੇ ਕਿਰਦਾਰ ਨੇ ਜਿੰਨਾ ਨੂੰ ਯਾਦ ਰੱਖਿਆ ਜਾ ਸਕਦਾ ਹੈ...ਜਿਵੇਂ ਅਰਜੁਨ ਦਾ ਦੋਸਤ...ਉਸਦੀ ਦਾਦੀ...ਉਸਦਾ ਭਰਾ...ਹਰੇਕ ਨੂੰ ਫਿਲਮ ਚ ਕਾਫੀ ਲੰਮੇ ਸੀਨ ਦਿੱਤੇ ਗਏ ਨੇ...
ਅਰਜੁਨ ਦਾ ਕਿਰਦਾਰ ਇਸ ਫ਼ਿਲਮ ਚ ਕਾਫੀ ਸਾਰੇ ਰੰਗ ਸਮੇਟੀ ਬੈਠਾ ਹੈ...ਕਦੀ ਕਦੀ ਇਹ ਏਦਾਂ ਜਾਪਦਾ ਹੈ ਕਿ ਇਹ ਅਵਾਰਾ ਹੈ...ਲੋਫਰ ਹੈ...ਕਦੀ ਇਹ ਸ਼ਰਾਬੀ ਹੈ...ਨਸ਼ਈ ਹੈ...ਔਰਤਾਂ ਦਾ ਰਸੀਆ ਹੈ...ਪਰ ਇਸਦੇ ਨਾਲ ਉਦੋਂ ਪਿਆਰ ਵੀ ਮਹਿਸੂਸ ਹੁੰਦਾ ਹੈ ਜਦੋਂ ਇਹ ਆਪਣੇ ਦੋਸਤ ਦੇ ਹੋਣ ਵਾਲੇ ਜੀਜੇ ਨੂੰ ਸਿਰਫ ਇਸ ਕਰਕੇ ਖਰੀਆਂ ਸੁਣਾਉਂਦਾ ਹੈ ਕਿਉਂਕਿ ਉਸਨੇ ਏਅਰਹੋਸਟੇਸ ਬਾਰੇ ਖਰਾਬ ਸ਼ਬਦ ਵਰਤੇ ਸੀ...
ਏਦਾਂ ਦੀਆਂ ਲਵ ਸਟੋਰੀਆਂ ਕਿਸੇ ਵੀ ਕਲਾਕਾਰ ਨੂੰ ਜ਼ਿੰਦਗੀ ਚ ਇਕੋ ਵਾਰ ਕਰਨ ਦਾ ਮੌਕਾ ਮਿਲਦਾ ਹੈ...ਇਹ ਵਾਲਾ ਜਾਦੂ ਘੜੀ ਮੁੜੀ ਨਹੀਂ ਪੈਦਾ ਕੀਤਾ ਜਾ ਸਕਦਾ ....
ਇਸ ਫ਼ਿਲਮ ਨੂੰ ਤੇਲਗੂ ਭਾਸ਼ਾ ਚ ਸਬਟਾਈਟਲ ਨਾਲ ਹੀ ਦੇਖਣ ਦੀ ਸਲਾਹ ਦਵਾਂਗਾ...ਕਿਉਂਕਿ ਅਰਜੁਨ ਦੀ ਆਵਾਜ਼ ਵੀ ਖਾਸ ਹੈ...ਉਸਦੀ ਆਵਾਜ਼ ਚ ਜੋ ਮਾਸੂਮੀਅਤ ਹੈ...ਉਹ ਡਬ ਵਾਲੀ ਆਵਾਜ਼ ਚ ਮੈਂ ਨਹੀਂ ਸਮਝਦਾ ਕਿ ਕੋਈ ਹੋਰ ਪੈਦਾ ਕਰ ਸਕਦਾ ਹੈ...
ਇਹ ਫ਼ਿਲਮ ਸਿਰਫ ਇਕ ਪ੍ਰੇਮ ਕਹਾਣੀ ਤੱਕ ਹੀ ਸੀਮਤ ਨਹੀਂ ਰਹਿ ਜਾਂਦੀ...ਇਹ ਜਾਤ ਪਾਤ ਦੀ ਗੱਲ ਵੀ ਕਰਦੀ ਹੈ ਤੇ ਇਸਦੇ ਬਹੁਤ ਸਾਰੇ ਡਾਇਲੋਗ ਬੜੇ ਫਿਲੋਸਫੀ ਨਾਲ ਭਰੇ ਹੋਏ ਨੇ ਜਿੰਨਾ ਨੂੰ ਸੁਣ ਕੇ ਮਜ਼ਾ ਆਂਦਾ ਹੈ....
ਜੇ ਤੁਸੀਂ ਆਪਣੀ ਲਾਈਫ ਚ ਕਿਸੇ ਨਾਲ ਪਿਆਰ ਕੀਤਾ ਹੈ...ਤਾਂ ਇਹ ਫ਼ਿਲਮ ਤੁਹਾਨੂੰ ਆਪਣੇ ਦਿਲ ਦੇ ਜ਼ਿਆਦਾ ਨੇੜੇ ਜਾਪੇਗੀ...
ਜੇ ਮੈਂ ਆਪਣੇ ਲਫ਼ਜ਼ਾਂ ਚ ਪਿਆਰ ਦੀ ਫਿਲਾਸਫੀ ਦਸਨੀ ਹੋਵੇ ਤਾਂ ਮੇਰੇ ਖਿਆਲ ਚ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਆਪਣੇ ਪ੍ਰੇਮੀ ਨਾਲ ਹਮੇਸ਼ਾਂ ਰਹੇ ਕਿ ਨਹੀਂ...ਪਰ ਇਹ ਜ਼ਰੂਰ ਮੈਟਰ ਕਰਦਾ ਹੈ ਕਿ ਜਦੋ ਤੁਸੀਂ ਆਪਣੇ ਪ੍ਰੇਮੀ ਨਾਲ ਸੀ ਤਾਂ ਤੁਸੀਂ ਉਸਨੂੰ ਕਿੰਨੇ ਜੁਨੂੰਨ ਨਾਲ ਚਾਹਿਆ...
ਇਹ ਜੁਨੂੰਨ ਹੀ ਕਿਸੇ ਪ੍ਰੇਮ ਕਹਾਣੀ ਨੂੰ ਅਸਾਧਾਰਨ ਬਣਾਉਂਦਾ ਹੈ...
ਏਕ ਦੂਜੇ ਕੇ ਲੀਏ
ਰਾਕਸਟਾਰ
ਸੈਰਾਟ
ਅਰਜੁਨ ਰੈਡੀ
ਇਹ ਕਹਾਣੀਆਂ ਆਮ ਨਹੀਂ ਨੇ...ਏਨਾ ਚ ਦਿਖਾਏ ਗਏ ਨੌਜਵਾਨ ਪ੍ਰੇਮੀ ਆਮ ਨਹੀਂ ਨੇ....ਇਸੇ ਕਰਕੇ ਇਹ ਫ਼ਿਲਮਾਂ ਵੀ ਆਮ ਨਹੀਂ ਨੇ ਤੇ ਰੋਜ਼ ਨਹੀਂ ਬਣਦੀਆਂ....
.....
ਫਿਲਮ ਨੂੰ ਕਿਉਂ ਦੇਖੋ -
ਮੈਂ ਸਮਝਦਾ ਹਾਂ ਕਿ ਇਸ ਫਿਲਮ ਨੂੰ ਅਰਜੁਨ ਰੈਡੀ ਲਈ ਦੇਖਣਾ ਚਾਹੀਦਾ ਹੈ...ਜਿਸ ਤਰੀਕੇ ਨਾਲ ਉਸਦਾ ਕਰੈਕਟਰ ਡਿਜ਼ਾਈਨ ਕੀਤਾ ਗਿਆ ਹੈ....ਉਹ ਜਰੂਰ ਹੀ ਦੇਖੇ ਜਾਣ ਲਾਇਕ ਹੈ....
ਫਿਲਮ ਨੂੰ ਕਿਉਂ ਨਾ ਦੇਖੋ -
ਜੇ ਤੁਹਾਨੂੰ ਪ੍ਰੇਮ ਕਹਾਣੀਆਂ ਨਾਲ ਅਲਰਜੀ ਹੈ ਜਾਂ ਬੋਲਡ ਤੇ ਆਪਣੀ ਹੀ ਧੁੰਨ ਚ ਮਸਤ ਨੌਜਵਾਨਾਂ ਦੀਆਂ ਪ੍ਰੇਮ ਕਹਾਣੀਆਂ ਨੂੰ ਸਮਾਜ ਲਈ ਖਤਰਾ ਸਮਝਦੇ ਹੋ ਤਾਂ ਇਸ ਫ਼ਿਲਮ ਤੋਂ ਤੁਹਾਡੀ ਦੂਰੀ ਹੀ ਭਲੀ ਹੈ..
ਰੇਟਿੰਗ - 4/5



2 Comments
Good review
ReplyDeletethanku sir
Delete