ARDAB MUTIYARAN
REVIEW : HARPAL SINGH
CAST : SONAM BAJWA , MEHRENE KAUR PIRZADA , NINJA , AJAY SARKARIA
DIRECTOR : MANAV SHAH
SCREENPLAY : DHEERAJ RATAN
ਕਿਸੇ ਕਿਤਾਬ ਨੂੰ ਉਸਦੇ ਕਵਰ ਤੋਂ ਜੱਜ ਨਹੀਂ ਕੀਤਾ ਜਾ ਸਕਦਾ...ਏਦਾਂ ਹੀ ਸਿਨੇਮਾ ਦੇ ਚੰਗੇ ਪ੍ਰਸ਼ੰਸਕ ਫਿਲਮ ਦੇ ਟ੍ਰੇਲਰ ਤੋਂ ਫਿਲਮ ਦਾ ਅੰਦਾਜ਼ਾ ਨਹੀਂ ਲਗਾਇਆ ਕਰਦੇ...ਬੇਸ਼ਕ ਕਈ ਵਾਰ ਲਗਾਏ ਗਏ ਅੰਦਾਜ਼ੇ ਦਰੁਸਤ ਵੀ ਸਾਬਤ ਹੁੰਦੇ ਨੇ ਪਰ ਪੂਰੇ ਚਾਂਸ ਹੁੰਦੇ ਨੇ ਕਿ ਫਿਲਮ ਆਪਣੇ ਟ੍ਰੇਲਰ ਤੋਂ ਬਿਲਕੁਲ ਹੀ ਉਲਟ ਨਿਕਲ ਆਵੇ...
ਅੜਬ ਮੁਟਿਆਰਾਂ ਦਾ ਟ੍ਰੇਲਰ ਇਕੋ ਵਾਰ ਦੇਖਿਆ ਸੀ...ਤੇ ਫੇਰ ਦਿਮਾਗ ਨੇ ਇਸ ਨੂੰ ਯਾਦ ਰੱਖਣਾ ਵੀ ਠੀਕ ਨਹੀਂ ਸਮਝਿਆ....ਪਰ ਜਦੋਂ ਫਿਲਮ ਨੂੰ ਸਿਨੇਮਾ ਚ ਦੇਖਿਆ...ਤਾਂ ਇਹ ਟ੍ਰੇਲਰ ਵਰਗੀ ਜ਼ਰਾ ਨਹੀਂ ਸੀ...ਸਗੋਂ ਇਕ ਪਿਆਰਾ ਫੈਮਿਲੀ ਡਰਾਮਾ ਹੈ...ਤੇ ਮਜ਼ੇਦਾਰ ਕਹਾਣੀ ਹੈ...
ਫਿਲਮ ਚ ਸਭ ਤੋਂ ਪਹਿਲੀ ਜਿਹੜੀ ਚੀਜ਼ ਆਪਣੇ ਵੱਲ ਖਿੱਚਦੀ ਹੈ...ਉਹ ਹੈ ਫਿਲਮ ਦੀ ਕਾਸਟ...ਫਿਲਮ ਚ ਦਿਖਦੇ ਚੇਹਰੇ....ਪਿਛਲੀਆਂ ਕਿੰਨੀਆਂ ਹੀ ਪੰਜਾਬੀ ਫ਼ਿਲਮਾਂ ਚ ਇਕੋ ਵਰਗੇ ਦਿਖਦੇ ਚੇਹਰੇ ਇਸ ਫ਼ਿਲਮ ਚ ਨਾ ਦਿਖਣਾ ਅੱਖਾਂ ਨੂੰ ਸਕੂਨ ਦਿੰਦਾ ਹੈ....
ਫਿਲਮ ਦੀ ਦੂਜੀ ਖਾਸੀਅਤ ਪੰਜਾਬੀ ਫ਼ਿਲਮ ਦਾ ਪਿੰਡ ਦੀ ਕਹਾਣੀ ਤੋਂ ਬਾਹਰ ਆਉਣਾ ਹੈ....
ਫਿਲਮ ਦੀ ਕਹਾਣੀ ਬੜੀ ਸਿੱਧੀ ਹੈ...ਪਰ ਇਸਦੀ ਬਨਾਵਟ ਬੜੀ ਪਿਆਰੀ ਹੈ...ਜਿਸਨੂੰ ਬੜੇ ਹੀ ਮਨੋਰੰਜਕ ਢੰਗ ਨਾਲ ਪਰਦੇ ਉਪਰ ਪੇਸ਼ ਕੀਤਾ ਗਿਆ ਹੈ....
" ਇਹ ਤਾਂ ਯਾਰ ਮੇਰੀ ਬੋਲੀ ਹੈ "
ਮੈਂ ਸੋਨਮ ਬਾਜਵਾ ਦਾ ਪਹਿਲਾ ਹੀ ਡਾਇਲੋਗ ਸੁਣ ਕੇ ਆਪਣੇ ਆਪ ਨੂੰ ਆਖਿਆ....ਅੰਬਰਸਰ ਦਾ ਸ਼ਖਸ ਆਪਣੇ ਅੰਬਰਸਰ ਦੀ ਬੋਲੀ ਕਿਦਾਂ ਨਹੀਂ ਪਛਾਣੇਗਾ....ਇਸ ਬੋਲੀ ਦਾ ਇਸ ਫਿਲਮ ਚ ਹੋਣਾ ਵੀ ਫਿਲਮ ਲਈ ਪਾਜੀਟਿਵ ਹੈ....ਕਿਉਂਕਿ ਫਿਲਮ ਦੇ ਬਹੁਤ ਸਾਰੇ ਸੰਵਾਦ ਮਜ਼ੇਦਾਰ ਹੀ ਇਸ ਕਰਕੇ ਬਣੇ ਨੇ ਕਿਉਂਕਿ ਇਹ ਅੰਬਰਸਰੀ ਬੋਲੀ ਚ ਨੇ....
ਅਮ੍ਰਿਤਸਰ ਚੰਡੀਗੜ ਅੰਮ੍ਰਿਤਸਰ ਫਿਲਮ ਚ ਗਿੱਪੀ ਗਰੇਵਾਲ ਵੀ ਅੰਬਰਸਰੀਆ ਬਣਿਆ ਸੀ...ਉਸਦੇ ਚ ਸਰਗੁਣ ਨੇ ਵੀ ' ਡਈ ਸੀ ' ਜਾਂ ' ਡਿਆ ਸੀ ' ਬੋਲਿਆ ਸੀ...ਪਰ ਜੋ ਮਜ਼ਾ ਸੋਨਮ ਦੇ ਅੰਬਰਸਰੀ ਬੋਲੀ ਚ ਬੋਲੇ ਗਏ ਡਾਇਲਗਾਂ ਦਾ ਆਇਆ ਹੈ...ਇਹ ਬਸ ਇਸੇ ਫਿਲਮ ਚ ਹੈ....
ਸੋਨਮ ਨੇ ਆਪਣਾ ਕਿਰਦਾਰ ਕਰਦੇ ਹੋਏ ਜਰੂਰ ਪੂਰਾ ਮਜ਼ਾ ਕੀਤਾ ਹੋਣਾ....ਇਸੇ ਕਰਕੇ ਉਸਦੇ ਕਿਰਦਾਰ ਨੂੰ ਦੇਖਦੇ ਹੋਏ ਕਦੋੰ ਫਿਲਮ ਇੰਟਰਵਲ ਤਕ ਜਾ ਪੁੱਜਦੀ ਹੈ ਪਤਾ ਵੀ ਨਹੀਂ ਲਗਦਾ....
ਫਿਲਮ ਚ ਜਿਥੇ ਸੋਨਮ ਬਾਜਵਾ ਜੱਟਾਂ ਦੀ ਕੁੜੀ ਹੈ...ਉਥੇ ਫਿਲਮ ਚ ਉਸਦੇ ਆਪੋਜਿਟ ਆਏ ਅਜੇ ਸਰਕਾਰੀਆ ਨੂੰ ਬਾਨੀਏ ਪਰਿਵਾਰ ਦਾ ਮੈਂਬਰ ਦਿਖਾਇਆ ਗਿਆ ਹੈ...ਇਸ ਪਰਿਵਾਰ ਦਾ ਤਾਣਾ ਬਾਣਾ ਵੀ ਬੜਾ ਮਜ਼ੇਦਾਰ ਹੈ...
ਸੁਦੇਸ਼ ਲਹਿਰੀ ਦਾ ਅੰਦਾਜ਼ ਨੈਚੁਰਲ ਹੈ...ਉਹ ਰੌਲਾ ਨਹੀਂ ਪਾਂਦਾ...ਪਰ ਉਸਦੇ ਬੋਲੇ ਸੰਵਾਦ ਹਾਸਾ ਜਰੂਰ ਪਾਂਦੇ ਨੇ...
ਇਸ ਪਰਿਵਾਰ ਨੂੰ ਦੇਖ ਕੇ ਮੈਨੂੰ ਵਾਕਿਆ ਹੀ ਅਸਲੀ ਚ ਦੇਖੇ ਏਦਾਂ ਦੇ ਸ਼ਹਿਰੀ ਪਰਿਵਾਰ ਯਾਦ ਆਉਂਦੇ ਨੇ...ਜਿੰਨਾ ਦੇ ਘਰਾਂ ਚ ਔਰਤਾਂ ਅਤੇ ਬੱਚੇ ਤਾਂ ਹਿੰਦੀ ਬੋਲ ਰਹੇ ਹੁੰਦੇ ਨੇ...ਜਦੋਂ ਕਿ ਬੰਦੇ ਠੇਠ ਪੰਜਾਬੀ ਚ ਗੱਲ ਕਰਦੇ ਨੇ....
ਇੰਟਰਵਲ ਤੋਂ ਪਹਿਲਾਂ ਦਾ ਇਕ ਸੀਨ ਜਦੋਂ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀਆਂ ਭਾਬੀਆਂ ਦੀ ਆਪਸ ਚ ਬਹਿਸ ਹੁੰਦੀ ਹੈ...ਇਹ ਵਾਲਾ ਸੀਨ ਮੈਨੂੰ ਪੂਰੀ ਫਿਲਮ ਦਾ ਸਭ ਤੋਂ ਜ਼ਬਰਦਸਤ ਸੀਨ ਲਗਿਆ.....ਏਹੀ ਸੀਨ ਸੀ ਜਿਸਨੇ ਮੇਰੇ ਮਨ ਚ ਉਤਸੁਕਤਾ ਪੈਦਾ ਕੀਤੀ ਕਿ ਫਿਲਮ ਦੇ ਦੂਜੇ ਹਿੱਸੇ ਚ ਸੋਨਮ ਅਤੇ ਅਜੇ ਸਰਕਾਰੀਆ ਦੀਆਂ ਭਾਬੀਆਂ ਵਿਚਕਾਰ ਮੁਕਾਬਲਾ ਕਿੰਨਾ ਕੁ ਮਜ਼ੇਦਾਰ ਹੋ ਸਕੇਗਾ....
ਫਿਲਮ ਦੇ ਇੰਟਰਵਲ ਚ ਬੈਠਾ ਮੈਂ ਆਹੀ ਸੋਚਦਾ ਸੀ...ਕਿ ਜਿੰਨਾ ਮਜ਼ਾ ਫਿਲਮ ਦਾ ਏਥੋਂ ਤੱਕ ਆਇਆ ਹੈ...ਜੇ ਅਗਲੇ ਹਿੱਸੇ ਚ ਵੀ ਆਇਆ...ਤਾਂ ਵਾਕਿਆ ਹੀ ਇਹ ਦੁਬਾਰਾ ਦੇਖਣ ਲਾਇਕ ਫਿਲਮ ਬਣ ਜਾਵੇਗੀ....ਦੂਜਾ ਹਿੱਸਾ ਬੇਸ਼ਕ ਪਹਿਲੇ ਵਾਲੇ ਜਿੰਨਾ ਹਿਊਮਰ ਨਾਲ ਭਰਿਆ ਨਹੀਂ...ਪਰ ਫੇਰ ਵੀ ਇਹ ਮਨੋਰੰਜਕ ਹੈ....
ਨਿੰਜਾ ਦੇ ਆਪੋਜਿਟ ਮਹਿਰੀਨ ਕੌਰ ਪੀਰਜ਼ਾਦਾ ਦਾ ਕਿਰਦਾਰ ਵੀ ਚੇਤੇ ਰਹਿ ਜਾਂਦਾ ਹੈ....ਉਸਦਾ ਪਹਿਲਾ ਸੀਨ ਵੀ ਬਹੁਤ ਵਧੀਆ ਹੈ...ਤੇ ਉਸਦਾ ਅਤੇ ਉਪਾਸਨਾ ਸਿੰਘ ਦਾ ਟਕਰਾਵ ਵੀ ਦੇਖ ਕੇ ਹੱਸੇ ਬਿਨਾਂ ਨਹੀਂ ਰਹਿ ਹੁੰਦਾ....
ਬੀ ਐਨ ਸ਼ਰਮਾ ਦਾ ਕਿਰਦਾਰ ਹਮੇਸ਼ਾਂ ਵਰਗਾ ਹੀ ਸੀ...ਪਰ ਮਹਿਰੀਨ ਦੇ ਬਾਪ ਦੇ ਰੋਲ ਚ ਆਏ ਇੰਦਰਪਾਲ ਸਿੰਘ ਦੀ ਕਾਮੇਡੀ ਚ ਦਿਖਦੀ ਟਾਈਮਿੰਗ ਦਿਲ ਲਗਾਈ ਰੱਖਦੀ ਹੈ...
ਫਿਲਮ ਚ ਸਿਰਫ ਤੇ ਸਿਰਫ ਹਾਸੇ ਨੂੰ ਦਿਖਾਉਣ ਚ ਹੀ ਬਿਜ਼ੀ ਨਹੀਂ ਰਹਿ ਜਾਂਦੀ...ਸਗੋਂ ਇਹ ਦੋ ਅਲੱਗ ਅਲੱਗ ਪਰਿਵਾਰਾਂ ਚ ਚਲਦੀ ਰੂਟੀਨ ਤੇ ਉਸ ਰੂਟੀਨ ਨਾਲ ਪੈਦਾ ਹੁੰਦੀਆਂ ਪ੍ਰੇਸ਼ਾਨੀਆਂ ਨੂੰ ਵੀ ਬਿਨਾਂ ਰੋਣਾ ਧੋਣਾ ਕਰੇ ਸਾਹਮਣੇ ਲੈ ਕੇ ਆਉਂਦੀ ਹੈ...
ਇਕ ਸੀਨ ਜਿਸਦੇ ਵਿਚ ਇਕ ਘਰਵਾਲਾ ਆਪਣੀ ਵਹੁਟੀ ਦੀ ਸ਼ਿਕਾਇਤ ਕਿਸੇ ਹੋਰ ਅੱਗੇ ਕਰ ਰਿਹਾ ਹੁੰਦਾ ਹੈ...ਕਿ ਇਹ ਕੰਮ ਨਹੀਂ ਕਰਦੀ...ਇਸ ਸੀਨ ਚ ਸੋਨਮ ਬਾਜਵਾ ਦਾ ਨਿੰਜੇ ਨੂੰ ਟੁੱਟ ਕੇ ਪੈਣਾ ਤੇ ਉਸਦੇ ਕਹੇ ਡਾਇਲਾਗ ਬੜੀਆਂ ਨੂੰਹਾਂ ਨੂੰ ਸਕੂਨ ਦੇਣਗੇ....ਤੇ ਜੇ ਉਹ ਆਪਣੇ ਘਰਵਾਲਿਆਂ ਦੇ ਨਾਲ ਆਈਆਂ ਨੇ...ਤਾਂ ਜਰੂਰ ਹੀ ਆਪਣੇ ਘਰਵਾਲਿਆਂ ਨੂੰ ਬੋਲਣਗੀਆਂ -
ਦੇਖਲੋ...ਸੁਨਲੋ...ਸਮਝਲੋ ਕੁਛ....
ਪਰ ਇਹ ਵੀ ਪੱਕਾ ਹੈ...ਕਿ ਜੇ ਇਹ ਫ਼ਿਲਮ ਸੱਸ ਅਤੇ ਨੂੰਹ ...ਜਾਂ ਦਰਾਣੀਆਂ ਜਠਾਣੀਆਂ ਇਕੱਠੇ ਦੇਖਣਗੀਆਂ...ਤਾਂ ਜਰੂਰ ਹੀ ਇਨਜੋਏ ਕਰਨਗੀਆਂ...ਤੇ ਏਨਾ ਦੇ ਵਿਚਕਾਰ ਬੈਠਾ ਮਰਦ ਫਿਲਮ ਦੇ ਅੰਤ ਚ ਏਨਾ ਨੂੰ ਜਰੂਰ ਆਖੇਗਾ -
ਦੇਖਲੋ...ਸੁਨਲੋ...ਸਮਝਲੋ ਕੁਛ...
ਫਿਲਮ ਦੇ ਸੰਗੀਤ ਨੂੰ ਵੀ ਇਗਨੋਰ ਨਹੀਂ ਕੀਤਾ ਜਾ ਸਕਦਾ...
ਫਿਲਮ ਦਾ ਟਾਈਟਲ ਟਰੈਕ ਅੜਬ ਮੁਟਿਆਰਾਂ ਜਿਸਨੂੰ ਸਿੰਗਾ ਨੇ ਗਾਇਆ ਹੈ....ਮੈਨੂੰ ਇਹ ਫ਼ਿਲਮ ਦੇ ਸਭ ਗੀਤਾਂ ਚ ਸਭ ਤੋਂ ਵਧ ਪਸੰਦ ਆਇਆ...
ਸਿੱਧੂ ਮੂਸੇ ਵਾਲੇ ਦਾ ਗੀਤ ਜੱਟੀ ਜਿਉਣੇ ਮੋੜ ਵਰਗੀ...ਪੂਰਾ ਦੇਖੇ ਬਿਨਾਂ ਸਿਨੇਮਾ ਦੀ ਸੀਟ ਛੱਡਣਾ ਤਾਂ ਜਿਵੇਂ ਗੁਨਾਹ ਹੋਵੇਗਾ....ਉਸਦਾ ਵੀਡੀਓ ਵੀ ਬਹੁਤ ਵਧੀਆ ਹੈ...ਖਾਸਕਰ ਉਹ ਸੀਨ ਜਦੋਂ ਮੂਸੇ ਵਾਲਾ ਬੋਲਦਾ ਹੈ -
" ਸੁਣਦੀ ਏ ਗਾਣੇ ਸਿੱਧੂ ਮੂਸੇ ਵਾਲੇ ਦੇ "
ਏਨਾ ਸਤਰਾਂ ਦੇ ਦੌਰਾਨ ਸਿੱਧੂ ਨੇ ਅਤੇ ਸੋਨਮ ਨੇ ਇਕੋ ਹੈਡਫੋਨ ਦੀ ਇਕ ਇਕ ਤਾਰ ਆਪਣੇ ਆਪਣੇ ਕੰਨਾਂ ਚ ਲਗਾਈ ਹੋਈ ਹੈ...ਤੇ ਦੋਵੇਂ ਇਕ ਮਹਿੰਗੀ ਗੱਡੀ ਦੇ ਨਾਲ ਢੋਅ ਲਗਾਈ ਖੜੇ ਨੇ...ਦੋਵਾਂ ਦੇ ਐਕਸਪ੍ਰੈਸ਼ਨ ਦੇਖਣਾ ਚੰਗਾ ਲਗਦਾ ਹੈ...
ਸੋਨਮ ਬਾਜਵਾ ਦੇ ਵਿਆਹ ਤੇ ਆਇਆ ਗੀਤ ਵੀ ਫਿਲਮਾਂਕਣ ਵਜੋਂ ਬੜਾ ਵਧੀਆ ਲਗਦਾ ਹੈ...ਇਸ ਗਾਣੇ ਚ ਸੋਨਮ ਦਾ ਡਾਂਸ ਵੀ ਇਕ ਤੋਂ ਜਿਆਦਾ ਵਾਰ ਦੇਖਣ ਦਾ ਦਿਲ ਕਰਦਾ ਹੈ...
ਨਿਂਜਾ ਦਾ ਗਾਇਆ ਗੀਤ ਤੇਰੇ ਬਿਨ ਸਜਨਾ ਵੇ ਜਦੋਂ ਆਉਂਦਾ ਹੈ ਤਾਂ ਦਿਲ ਫਿਲਮ ਦੇ ਮਾਹੋਲ ਮੁਤਾਬਕ ਭਾਵੁਕ ਹੋ ਜਾਂਦਾ ਹੈ.....
ਕੁਛ ਚੀਜ਼ਾਂ ਜੋ ਫਿਲਮ ਚ ਪਸੰਦ ਨਹੀਂ ਆਈਆਂ...
- ਵਿਆਹ ਦੇ ਸੀਨ ਚ ਬਰਾਤੀਆਂ ਵਲੋਂ ਬੰਦੂਕਾਂ ਨੂੰ ਹਵਾ ਵਲ ਕਰਕੇ ਫਾਇਰ ਕਰਨੇ...ਘਟੋ ਘਟ ਸਾਡੇ ਫਿਲਮਕਾਰਾਂ ਨੂੰ ਇਹ ਸਭ ਪ੍ਰਮੋਟ ਕਰਨ ਤੋਂ ਬਚਣਾ ਚਾਹੀਦਾ ਹੈ..
- ਫਿਲਮ ਦਾ ਕਲਾਈਮੈਕਸ ਮੈਨੂੰ ਪੂਰੀ ਫਿਲਮ ਦੇ ਮੁਕਾਬਲੇ ਕਮਜ਼ੋਰ ਲਗਿਆ....ਇਹ ਉਪਰ ਵਲ ਜਾਂਦੀ ਫਿਲਮ ਨੂੰ ਹੇਠਾਂ ਲੈ ਆਂਦਾ ਹੈ..
- ਜਦੋਂ ਸੋਨਮ ਦੇ ਸੋਹਰਿਆਂ ਦੇ ਘਰ ਖੁਸਰੇ ਨੱਚਣ ਆਉਂਦੇ ਨੇ...ਉਦੋਂ ਸੋਨਮ ਆਪਣੀਆਂ ਜਠਾਣੀਆਂ ਨੂੰ ਇਕ ਚੈਲੰਜ ਕਰਦੀ ਹੈ...ਜੋ ਫਿਲਮ ਚ ਅਗੇ ਜ਼ਾ ਕੇ ਸ਼ਾਇਦ ਫਿਲਮਕਾਰ ਨੂੰ ਪੂਰਾ ਕਰਨਾ ਭੁਲ ਗਿਆ...
- ਫਿਲਮ ਚ ਇਕ ਬਾਬਾ ਵਿਖਾਇਆ ਗਿਆ ਹੈ ਜੋ ਅੰਧਵਿਸ਼ਵਾਸ ਨੂੰ ਫੈਲਾ ਰਿਹਾ ਹੈ...ਕਿੰਨਾ ਚੰਗਾ ਹੁੰਦਾ ਇਸ ਬਾਬੇ ਨਾਲ ਸੋਨਮ ਬਾਜਵਾ ਦਾ ਕੋਈ ਸੀਨ ਹੁੰਦਾ...ਬਸ ਇਹ ਬਾਬੇ ਵਾਲਾ ਹਿੱਸਾ ਜ਼ਰਾ ਅਧੂਰਾ ਲਗਿਆ...
- ਸੋਨਮ ਅਤੇ ਉਸਦੀਆਂ ਜਠਾਣੀਆਂ ਚ ਤਕਰਾਰ ਹੋਰ ਮਜ਼ੇਦਾਰ ਹੋ ਸਕਦੀ ਸੀ......
ਪਰ ਇਹ ਉਪਰਲੇ ਸਭ ਐਤਰਾਜ਼ ...ਐਤਰਾਜ਼ ਨਹੀਂ ਨੇ...ਇਹ ਬਸ ਮਨ ਚ ਆਇਆ ਕਿ ਏਦਾਂ ਹੁੰਦਾ ਤਾਂ ਹੋਰ ਚੰਗਾ ਹੁੰਦਾ...ਨਹੀਂ ਵੀ ਹੋਇਆ ਤਾਂ ਇਸਦੇ ਨਾਲ ਫਿਲਮ ਤੇ ਕੋਈ ਅਸਰ ਨਹੀ ਪੈਂਦਾ...
ਫਿਲਮ ਚ ਸਿਰਫ ਇਕ ਹੀ ਡਾਇਲੋਗ ਏਦਾਂ ਦਾ ਹੈ ਜਿਹੜਾ ਦੋਹਰੇ ਅਰਥ ਰੱਖਦਾ ਹੈ...ਉਦਾਂ ਪੂਰੀ ਫਿਲਮ ਪੁਰੀ ਤਰਾਂ ਨਾਲ ਪਰਿਵਾਰ ਚ ਬੈਠ ਕੇ ਦੇਖੀ ਜਾ ਸਕਦੀ ਹੈ...
ਇਹ ਫਿਲਮ ਪੰਜਾਬੀ ਫਿਲਮਾਂ ਚ ਲਗਾਤਾਰ ਦਿਖਾਏ ਜਾ ਰਹੇ ਇਕੋ ਜਿਹੇ ਪਰਿਵਾਰਾਂ ਦੀ ਪ੍ਰੰਪਰਾ ਨੂੰ ਤੋੜ੍ਹਦੀ ਹੈ...ਪਰ ਹਰ ਪੰਜਾਬੀ ਫਿਲਮ ਚ ਵਿਆਹ ਦਾ ਹੋਣਾ ਏਸ ਫਿਲਮ ਚ ਵੀ ਮੋਜੂਦ ਰਿਹਾ....
ਏਥੇ ਕੋਈ ਉੱਚੀ ਉੱਚੀ ਨਹੀਂ ਬੋਲਦਾ ਸਿਵਾਏ ਨਿੰਜੇ ਦੇ...ਜੋ ਜਿੰਨੀ ਵਾਰ ਵੀ ਲਾਊਡ ਹੋਇਆ...ਉਣੀ ਵਾਰ ਨਕਲੀ ਲਗਿਆ...ਜਦੋਂ ਕਿ ਇਮੋਸ਼ਨਲ ਦ੍ਰਿਸ਼ਾਂ ਚ ਨਿੰਜਾ ਜਚਦਾ ਹੈ....ਤੇ ਜਿਆਦਾ ਅਸਲੀ ਲਗਦਾ ਹੈ...
ਸੋਨਮ ਬਾਜਵਾ ਦੀ ਅਦਾਕਰੀ ਉਪਰ ਤਾਂ ਪਹਿਲਾਂ ਹੀ ਕੋਈ ਸ਼ੱਕ ਨਹੀਂ ਹੈ...ਪਰ ਇਸ ਫ਼ਿਲਮ ਤੋਂ ਬਾਦ ਉਸਨੇ ਇੱਕ ਵਾਰ ਫੇਰ ਇਹ ਸਾਬਤ ਕਰ ਦਿਖਾਇਆ ਹੈ ਕਿ ਉਹ ਆਪਣੇ ਦਮ ਤੇ ਕਿਸੇ ਫਿਲਮ ਨੂੰ ਖਿੱਚ ਸਕਦੀ ਹੈ...
ਪਰ ਇਸ ਫ਼ਿਲਮ ਨੂੰ ਜਦੋਂ ਤੁਸੀਂ ਦੇਖ ਕੇ ਸਿਨੇਮਾ ਤੋਂ ਬਾਹਰ ਆਓਗੇ ਤਾਂ ਇਹ ਵੀ ਮੰਨ ਰਹੇ ਹੋਵੋਗੇ ਕਿ ਕੋਈ ਵੀ ਫਿਲਮ ਪੂਰੀ ਟੀਮ ਦੇ ਚੰਗਾ ਕੰਮ ਕਰਨ ਨਾਲ ਚਲਦੀ ਹੈ..ਸੁਪੋਰਟਿੰਗ ਕਾਸਟ ਬੜੀ ਅਹਿਮ ਹੁੰਦੀ ਹੈ...ਤੇ ਤਾਜ਼ੇ ਚੇਹਰੇ ਵੀ ਫਿਲਮ ਨੂੰ ਦਰਸ਼ਕਾਂ ਦੇ ਮਨ ਤੱਕ ਪੁੱਜਣ ਚ ਬੜਾ ਖਾਸ ਰੋਲ ਅਦਾ ਕਰਦੇ ਨੇ...ਤੇ ਕੋਈ ਵੀ ਕਾਮੇਡੀ ਉਦੋਂ ਹੋਰ ਚੰਗੀ ਲਗਦੀ ਹੈ ਜਦੋਂ ਉਹ ਕਿਸੇ ਢੰਗ ਦੀ ਕਹਾਣੀ ਚ ਹੋਵੇ....
ਫਿਲਮ ਨੂੰ ਕਿਉਂ ਦੇਖੋ - ਜੇ ਏਨਾ ਤਿਉਹਾਰਾਂ ਦੇ ਦਿਨਾਂ ਚ ਆਪਣੇ ਪੂਰੇ ਪਰਿਵਾਰ ਨਾਲ ਸਿਨੇਮਾ ਦੇਖਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਇਕ ਚੰਗੀ ਚੋਇਸ ਹੈ..
ਫਿਲਮ ਨੂੰ ਕਿਉਂ ਨਾ ਦੇਖੋ - ਨਾ ਦੇਖਣ ਵਾਲੀ ਕੋਈ ਵਜ੍ਹਾ ਨਹੀਂ ਮਿਲ ਰਹੀ...
ਰੇਟਿੰਗ - 3/5
ਹਰਪਾਲ ਸਿੰਘ

2 Comments
Nice review brother 👍
ReplyDeleteਵਾਹ ਵਾਹ ਵਾਹ
ReplyDelete