ਕਿਵੇਂ ਦੇ ਦਿਨ ਨੇ...ਜਿੱਥੇ ਚੈਨ ਨਾਮ ਦੀ ਕੋਈ ਚੀਜ਼ ਦੂਰ ਤੱਕ ਨਹੀਂ...

ਇਕ ਹੌਂਸਲਾ ਆਪਣੇ ਆਪ ਨੂੰ ਦਿਖਾਉਂਦਾ ਹਾਂ ਕਿ ਹਾਂ ਸਭ ਠੀਕ ਹੋ ਜਾਵੇਗਾ...ਪਹਿਲਾਂ ਵਰਗਾ ਚਾਹੇ ਨਹੀਂ ਪਰ ਬਹੁਤ ਬੇਹਤਰ ਸਭ ਹੋ ਜਾਵੇਗਾ...ਆਪਣੇ ਆਪ ਉਪਰ ਅਜੇ ਵੀ ਬੜਾ ਭਰੋਸਾ ਹੈ...ਫੇਰ ਵੀ ਕਦੀ ਕਦੀ ਇਕ ਡਰ ਲਗਦਾ ਹੈ ਕਿ ਮੈਂ ਇਸ ਥਾਂ ਤੋਂ ਵਾਪਸ ਉਪਰ ਆ ਵੀ ਪਾਵਾਂਗਾ ਕਿ ਨਹੀਂ...ਕਿਤੇ ਡੁੱਬ ਹੀ ਤਾਂ ਨਹੀਂ ਜਾਵਾਂਗਾ...ਵਾਪਸੀ ਹੋਵੇਗੀ ਵੀ ਕਿ ਨਹੀਂ...ਮੌਤ ਹੀ ਇਕਲੌਤਾ ਰਾਹ ਤਾਂ ਨਹੀਂ ਨਾ ਰਹਿ ਜਾਵੇਗਾ.... ਪਰ ਫੇਰ ਖੁਦ ਨੂੰ ਤਕੜਾ ਕਰਦਾ ਹਾਂ...ਕਿ ਨਹੀਂ...ਅਜੇ ਹਾਰਨਾ ਨਹੀਂ ਹੈ...ਸਭ ਨੂੰ ਫੇਸ ਕਰਨਾ ਹੈ...ਸਭ ਦੇ ਅੱਗੇ ਰਹਿਣਾ ਹੈ...ਸਭ ਨੂੰ ਸੁਣਨਾ ਹੈ...ਹਾਂ ਕੋਈ ਗਲਤ ਵੀ ਬੋਲ ਜਾਏਗਾ ਤਾਂ ਇਹ ਸੋਚ ਕੇ ਸੁਣ ਲੈਣਾ ਹੈ ਕਿ ਅਜੇ ਮੇਰੇ ਕੋਲ ਸਹੀ ਸਮਾਂ ਨਹੀਂ ਹੈ...ਅਜੇ ਸਭ ਕੁਛ ਖਰਾਬ ਹੈ ਤਾਂ ਅਗਰ ਕੋਈ ਕੁਛ ਬੋਲ ਵੀ ਰਿਹਾ ਹੈ ਤਾਂ ਇਹ ਥੋੜਾ ਹੋਰ ਖਰਾਬ ਹੀ ਤਾਂ ਹੋ ਜਾਵੇਗਾ...ਘਟੋ ਘਟ ਜਿਉਂਦਾ ਤਾਂ ਹਾਂ...ਤੇ ਜਦੋਂ ਤੱਕ ਹਾਂ...ਵਾਪਸ ਖੜੇ ਹੋਣ ਦੇ ਚਾਂਸ ਰਹਿਣਗੇ...ਮਰ ਜਾਣ ਦੇ ਨਾਲ ਦਾਗ਼ ਧੱਬੇ ਇਲਜਾਮ ਸ਼ਿਕਾਇਤਾਂ ਮੁਕ ਥੋੜੀ ਨਾ ਜਾਂਦੀਆਂ ਨੇ...ਇਹ ਤਾਂ ਫੇਰ ਵੀ ਰਹਿ ਹੀ ਜਾਣਗੀਆਂ...ਜਿੰਨਾ ਨੂੰ ਮੇਰੇ ਬਾਅਦ ਰਹਿ ਗਏ ਮੇਰੇ ਅਪਣੇ ਸੁਣ ਰਹੇ ਹੋਣਗੇ...