#ਮੀਂਹ_ਪ੍ਰੋਹਣਾ
ਮੀਂਹ ਅਜੇ ਵੀ ਹੈ...
ਅੱਜ ਇਹ ਸਾਰਾ ਦਿਨ ਸੀ...
ਕਲ੍ਹ ਵੀ ਇਹ ਸਾਰਾ ਦਿਨ ਰਹੇਗਾ...
ਪਰਸੋਂ ਇਹ ਨਹੀਂ ਹੋਵੇਗਾ...
ਪਰ ਆਪਾਂ ਇਸਨੂੰ ਯਾਦ ਕਰਾਂਗੇ...
ਸਾਡੀਆਂ ਗੱਲਾਂ ਵਿਚ ਇਹ ਹੋਵੇਗਾ...
ਫੇਰ ਕਿੰਨੇ ਹੀ ਦਿਨ ਹਫਤੇ ਇਹ ਨਹੀਂ ਹੋਵੇਗਾ..
ਆਪਾਂ ਇਸਨੂੰ ਉਡੀਕਾਂਗੇ...
ਇਹ ਸਾਡੇ ਖਾਬਾਂ ਚ ਹੋਵੇਗਾ...
ਕਿਸੇ ਇਕ ਦਿਨ ਇਹ ਸਾਡੀਆਂ ਅੱਖਾਂ ਚ ਹੋਵੇਗਾ..
ਆਪਾਂ ਇਕ ਦੂਜੇ ਨਾਲ ਰੁੱਸੇ ਹੋਵਾਂਗੇ...
ਆਪਾਂ ਦੋਵੇਂ ਮੀਂਹ ਚ ਹੋਵਾਂਗੇ...
ਫੇਰ ਇਕ ਦਿਨ ਏਦਾਂ ਵੀ ਹੋਵੇਗਾ...
ਆਪਾਂ ਨਾਲ ਨਹੀਂ ਹੋਵਾਂਗੇ...
ਮੀਂਹ ਫੇਰ ਵੀ ਹੋਵੇਗਾ...
ਮੀਂਹ ਖੁਸ਼ੀ ਹੈ..
ਉਦਾਸੀ ਵੀ ਹੈ...
ਮਿਲੀਏ ਤਾਂ ਵਰ੍ਹਦਾ ਹੈ..
ਵਿਛੜੀਏ ਤਾਂ ਹੋਰ ਜ਼ੋਰ ਨਾਲ ਵਰ੍ਹਦਾ ਹੈ..
ਮੀਂਹ ਪ੍ਰੋਹਣਾ ਹੈ...
ਇਸਨੂੰ ਮਿਲੋ..
ਇਸਦੇ ਨਾਲ ਹੱਸੋ..
ਗੱਲਾਂ ਕਰਲੋ..
ਫੇਰ ਕੀ ਪਤਾ...
ਕਦੋਂ ਆਏਗਾ...
ਕਿ ਆਏਗਾ ਹੀ ਨਹੀਂ...
#ਹਰਪਾਲਸਿੰਘ
0 Comments