#ਸਿਆਣਪ_ਅਤੇ_ਮੂਰਖਤਾ_ਦੇ_ਵਿਚਕਾਰ 

ਕਲਪਨਾ ਕਰਨਾ ਬਹੁਤ ਖੂਬਸੂਰਤ ਅਹਿਸਾਸ ਹੈ ਪਰ ਅਸੀਂ ਇਸਨੂੰ ਵਿਸਾਰ ਦਿੱਤਾ ਹੈ...ਆਪਾਂ ਕਲਪਨਾ ਕਰਨ ਨੂੰ ' ਕਿਤਾਬੀ ਗੱਲਾਂ ' ਆਖ ਕੇ ਦੂਰ ਕਰ ਦਿੰਦੇ ਰਹੇ ਹਾਂ....ਅਸੀਂ ਕੋਈ ਵੀ ਕਿਤਾਬ ਪੜ੍ਹਦੇ ਹਾਂ ਫਿਲਮ ਦੇਖਦੇ ਹਾਂ ਤੇ ਏਨਾ ਚ ਵੀ ' ਸੱਚ ਦੀ ਤਲਾਸ਼ ' ਹੀ ਕਰਨ ਦੀ ਕੋਸ਼ਿਸ਼ ਚ ਰਹਿੰਦੇ ਹਾਂ...ਅਸੀਂ ਖੁਦ ਨੂੰ ਏਦਾਂ ਦੇ ਸਾਂਚੇ ਚ ਢਾਲ ਲਿਆ ਹੈ ਜਿਹੜਾ ਹਰ ਵੇਲੇ ਕਿਸੇ ਸੱਚ ਨੂੰ ਲੱਭਣ ਲਈ ਹੀ ਭਟਕਦਾ ਰਹਿੰਦਾ ਹੈ....ਸਾਨੂੰ ਭੁਲ ਹੀ ਗਿਆ ਹੈ ਕਿ ਅਸੀਂ ਨਿੱਕੇ ਹੁੰਦੇ ਕਦੀ ਪਰੀਆਂ ਦੇ ਸੁਪਨੇ ਵੇਖਿਆ ਕਰਦੇ ਸੀ....ਖੁਦ ਨੂੰ ਏਦਾਂ ਦੀ ਦੁਨੀਆਂ ਚ ਘੁੰਮਦੇ ਵੇਖਿਆ ਕਰਦੇ ਸੀ ਜਿਥੇ ਸਾਡੇ ਕੋਲ ਅਸੀਮ ਤਾਕਤਾਂ ਹੁੰਦੀਆਂ ਸੀ...ਅਸੀਂ ਗਾਇਬ ਹੋ ਸਕਦੇ ਹੁੰਦੇ ਸੀ....ਅਸੀਂ ਆਪਣੇ ਹੱਥਾਂ ਚ ਫੜ੍ਹੇ ਅਜੀਬੋ ਗਰੀਬ ਸ਼ਸਤਰਾਂ ਨਾਲ ਰਾਖਸ਼ਾਂ ਨੂੰ ਮੌਤ ਦੇ ਘਾਟ ਉਤਾਰ ਦਿਆ ਕਰਦੇ ਸੀ...

ਅਸੀਂ ਖੁਦ ਨੂੰ ਸਿਆਣੇ ਬਣਾਉਣ ਦੀ ਏਨੀ ਜਿਆਦਾ ਕੋਸ਼ਿਸ਼ ਕਰ ਲੈਂਦੇ ਹਾਂ ਕਿ ਅਸੀਂ ਸੱਚ ਤੋਂ ਪਰੇ ਮੌਜੂਦ ਹਰ ਅਹਿਸਾਸ ਨੂੰ ਰੱਦ ਕਰ ਦਿੰਦੇ ਹਾਂ....ਅਸੀਂ ਗਿਆਨ ਭਰਿਆ ਲਿਖਣ ਨੂੰ ਹੀ ਤੇ ਸਿਆਣਪ ਭਰਿਆ ਵੇਖਣ ਨੂੰ ਹੀ ਜ਼ਿੰਦਗੀ ਦਾ ਮਕਸਦ ਬਣਾ ਲੈਂਦੇ ਹਾਂ....

ਸਿਆਣਪ ਅਤੇ ਮੂਰਖਤਾ ਦੇ ਵਿਚਕਾਰ ਵੀ ਇਕ ਜ਼ਿੰਦਗੀ ਹੁੰਦੀ ਹੈ....ਜੋ ਬੇਹਦ ਪਿਆਰੀ ਹੁੰਦੀ ਹੈ...ਤਣਾਅ ਰਹਿਤ ਹੁੰਦੀ ਹੈ....ਏਥੇ ਗਿਆਨ ਹਾਸਲ ਕਰਨ  ਭੱਜ ਦੌੜ ਨਹੀਂ ਹੁੰਦੀ...ਏਥੇ ਮੂਰਖ ਵੀ ਕੋਈ ਨਹੀਂ ਹੁੰਦਾ....ਇਹ ਇਕ ਦੁਨੀਆਂ ਹੁੰਦੀ ਹੈ ਜਿਥੇ ਤੁਸੀਂ ਆਪਣੀ ਕਾਲਪਨਿਕ ਦੁਨੀਆਂ ਚ ਹੁੰਦੇ ਹੋ...ਉਂਝ ਦੀ ਇਕ ਦੁਨੀਆਂ ਜੋ ਤੁਸੀਂ ਖੁਦ ਬਣਾਈ ਹੁੰਦੀ ਹੈ....

ਪੜ੍ਹੋ ਲਿਖੋ ਵੇਖੋ....ਪਰ ਜੇ ਤੁਸੀਂ ਇਹ ਸਭ ਕਰਕੇ ਕੋਈ ਕਲਪਨਾ ਨਹੀਂ ਕਰਦੇ ਹੋ...ਤਾਂ ਤੁਹਾਡਾ ਪੜ੍ਹਨਾ ਲਿਖਣਾ ਅਤੇ ਵੇਖਣਾ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਵੇਗਾ....

ਆਪਣੇ ਬੱਚਿਆਂ ਨੂੰ ਢੇਰ ਸਾਰਾ ਕਾਲਪਨਿਕ ਸਾਹਿਤ ਲੈ ਕੇ ਦਵੋ...ਉਹਨਾਂ ਨੂੰ ਅਜਿਹੀਆਂ ਫ਼ਿਲਮਾਂ ਦਿਖਾਓ ਜਿਸਦੇ ਵਿਚ ਜਾਨਵਰ ਗੱਲਾਂ ਕਰਦੇ ਵਿਖਣ...ਬੰਦੇ ਉਡਦੇ ਦਿਖਣ...ਨਦੀਆਂ ਨਾਲੇ ਨੱਚਦੇ ਵਿਖਣ...ਦਰਖਤ ਬੋਲਦੇ ਨਜ਼ਰ ਆਉਣ....ਤਿਤਲੀਆਂ ਨੇ ਚਮਕਦੇ ਤਾਰਿਆਂ ਵਰਗੇ ਕਪੜੇ ਪਾਏ ਹੋਣ...ਇਹ ਸਭ ਕੁਛ ਤੁਹਾਡੇ ਜੁਆਕਾਂ ਨੂੰ ਨਾ ਸਿਰਫ ਸੰਵੇਦਨਸ਼ੀਲ ਬਣਾਵੇਗਾ ਸਗੋਂ ਉਹਨਾਂ ਦੇ ਦਿਮਾਗ ਦੀਆਂ ਬਾਰੀਆਂ ਦਰਵਾਜੇ ਵੀ ਖੋਲ੍ਹੇਗਾ....ਪਰ ਜੇ ਤੁਸੀਂ ਏਨਾ ਨੂੰ ਸਿਰਫ ਭਾਰੀਆਂ ਭਾਰੀਆਂ ਗੱਲਾਂ ਹੀ ਦਸਦੇ ਰਹੋਗੇ ਤਾਂ ਇਹ ਇਕ ਦਿਨ ਉਹਨਾਂ ਸਿਆਣਿਆਂ ਦੀ ਦੌੜ ਚ ਜਾ ਸ਼ਾਮਲ ਹੋਣਗੇ ਜਿਹੜੇ ਹਰ ਵੇਲੇ ਦੇਸ ਸਮਾਜ ਨੂੰ ਸੁਧਾਰਨ ਦੇ ਤਣਾਅ ਚ ਹੀ ਰਹਿੰਦੇ ਨੇ...

#ਹਰਪਾਲਸਿੰਘ