THE INVISIBLE MAN
Theme : Thriller
Director : Leigh Whannell
Story : Leigh Whannell
Cast : Elisabeth Moss , Oliver Jackson , Aldis Hodge , Storm Reid
Review : Harpal Singh
ਮੈਂ ਇਸ ਫ਼ਿਲਮ ਨੂੰ ਇਕ ਠੀਕ ਠਾਕ ਜਹੀ ਫਿਲਮ ਦੀ ਉਮੀਦ ਲੈ ਕੇ ਦੇਖਣ ਗਿਆ ਸੀ.. ਪਰ ਇਹ ਇਕ ਸ਼ਾਨਦਾਰ ਫਿਲਮ ਸੀ..
ਮੈਂ ਇਸਨੂੰ ਇਕ ਹਾਰਰ ਫਿਲਮ ਨਹੀਂ ਕਹਾਂਗਾ....ਪਰ ਇਸਦੇ ਬਾਵਜੂਦ ਕਈ ਦ੍ਰਿਸ਼ ਨਬਜ਼ ਦੀ ਰਫ਼ਤਾਰ ਨੂੰ ਤੇਜ਼ ਕਰ ਦਿੰਦੇ ਨੇ...
ਫਿਲਮ ਦੀ ਕਹਾਣੀ ਬਾਰੇ ਕੋਈ ਖੁਲਾਸਾ ਨਹੀਂ ਕਰਾਂਗਾ...ਪਰ ਇਹ ਆਪਣੇ ਪਹਿਲੇ ਹੀ ਸੀਨ ਤੋਂ ਸਸਪੈਂਸ ਬਣਾਉਂਦੀ ਹੈ... ਤੇ ਬਿਲਕੁਲ ਅੰਤਲੇ ਸੀਨ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ....
ਫਿਲਮ ਨੂੰ ਦੇਖਦੇ ਹੋਏ ਇਹ ਵੀ ਫੀਲ ਹੁੰਦਾ ਹੈ ਕਿ ਇਹ ਇਕ ਘਟ ਬਜ਼ਟ ਵਾਲੀ ਫਿਲਮ
ਹੈ....ਪਰ ਫਿਲਮ ਦੀ ਨਾਇਕਾ ਨੇ ਆਪਣੀ ਭੂਮਿਕਾ ਨਾਲ ਸਮਾਂ ਬੰਨ੍ਹ ਕੇ ਰੱਖਿਆ ਹੈ....ਉਹ
ਇਕ ਡਰੀ ਹੋਈ ਔਰਤ ਦੇ ਰੂਪ ਚ ਬਹੁਤ ਸੋਹਣਾ ਕਿਰਦਾਰ ਨਿਭਾ ਕੇ ਜਾਂਦੀ ਹੈ.....
ਨਾਇਕਾ ਤੋਂ ਇਲਾਵਾ ਫਿਲਮ ਦੇ ਡਾਇਰੈਕਟਰ ਅਤੇ ਕੈਮਰਾਮੈਨ ਦਾ ਕੰਮ ਵੀ ਤਾਰੀਫ ਦੇ ਕਾਬਲ ਹੈ....ਬਹੁਤ ਸਾਰੇ ਦ੍ਰਿਸ਼ਾਂ ਚ ਕੈਮਰਾ ਇਸ ਤਰਾਂ ਨਾਲ ਏਧਰ ਓਧਰ ਘੁੰਮਦਾ ਹੈ...ਕਿ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ... ਐਦਾਂ ਲਗਦਾ ਹੈ ਜਿਵੇਂ ਹੂਣੇ ਕੋਈ ਇਕ ਪਾਸੇ ਤੋਂ ਆਵੇਗਾ....ਤੇ ਕੁੜੀ ਨੂੰ ਦਬੋਚ ਲਵੇਗਾ....
ਫਿਲਮ ਚ ਸਾਉੰਡ ਨੂੰ ਜਿਆਦਾ ਤੇਜ਼ ਨਹੀਂ ਰੱਖਿਆ ਗਿਆ....ਸੱਨਾਟੇ ਨੂੰ ਹੀ ਵਰਤੋਂ ਚ ਲਿਆਂਦਾ ਗਿਆ ਹੈ....ਖਾਮੋਸ਼ੀ ਹੀ ਥਰਿੱਲ ਪੈਦਾ ਕਰਦੀ ਹੈ....
ਅਦਿੱਖ ਇਨਸਾਨ ਦੀ ਇਹ ਮੈਂ ਪਹਿਲੀ ਫ਼ਿਲਮ ਵੇਖੀ ਹੈ ਜਿਸਦੇ ਚ ਕੋਈ ਵੀ ਸੀਨ ਐਦਾਂ ਦਾ ਨਹੀਂ ਹੈ ਜਿਸ ਚ ਸੈਕਸ ਨੂੰ ਪਰੋਸਿਆ ਗਿਆ ਹੋਵੇ....ਫਿਲਮ ਸ਼ੁਰੂ ਤੋਂ ਅਖੀਰ ਤੱਕ ਬਿਲਕੁਲ ਸਾਫ ਸੁਥਰੀ ਹੈ....ਤੇ ਤੁਸੀਂ ਇਸਨੂੰ ਪਰਿਵਾਰ ਚ ਬੈਠ ਕੇ ਵੀ ਦੇਖ ਸਕਦੇ ਹੋ....
ਫਿਲਮ ਚ ਹਿੰਸਾ ਦੇ ਕੁਝ ਇਕ ਦ੍ਰਿਸ਼ ਨੇ ਜੋ ਥੋੜਾ ਬਹੁਤ ਡਿਸਟਰਬ ਕਰ ਸਕਦੇ ਨੇ....ਪਰ ਇਹ ਬਿਲਕੁਲ ਨਾ-ਮਾਤਰ ਨੇ....
ਫਿਲਮ ਦਾ ਸਕ੍ਰੀਨਪਲੇ ਬਹੁਤ ਸੋਹਣਾ ਅਤੇ ਸਪਸ਼ਟ ਲਿਖਿਆ ਗਿਆ ਹੈ.....ਕਾਫੀ ਸਾਰੇ ਹਨੇਰੇ ਵਾਲੇ ਦ੍ਰਿਸ਼ ਨੇ ਪਰ ਕੋਈ ਇਕ ਵੀ ਸੀਨ ਅਜਿਹਾ ਨਹੀਂ ਜੋ ਦੇਖਣ ਚ ਸਹਿਜ ਨਾ ਜਾਪੇ....ਜਾਂ ਸਮਝ ਨਾ ਆਇਆ ਹੋਵੇ....
ਫਿਲਮ ਦੇ ਅੰਤ ਦਾ ਕੁਝ ਜਣਿਆਂ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਸਕਦਾ ਹੈ....ਪਰ ਮੇਰੇ ਖ਼ਿਆਲ ਚ ਕਾਫੀ ਜਣਿਆਂ ਲਈ ਇਹ ਅੰਤ ਮਜ਼ੇਦਾਰ ਟਵੀਸਟ ਸਾਬਤ ਹੋਵੇਗਾ....
ਖਾਸ ਸਲਾਹ ਉਹਨਾਂ ਦੋਸਤਾਂ ਵਾਸਤੇ...ਜਿਹੜੇ ਬਹੁਤ ਵਾਰੀ ਫਿਲਮ ਦੇ ਸ਼ੁਰੂ ਹੋਣ ਤੋਂ ਬਾਦ ਸਿਨੇਮਾ ਚ ਐਂਟਰੀ ਮਾਰਦੇ ਨੇ....ਜੇ ਉਹ ਇਸ ਫ਼ਿਲਮ ਦਾ ਪਹਿਲਾ ਦ੍ਰਿਸ਼ ਨਾ ਦੇਖ ਸਕੇ...ਤਾਂ ਯਕੀਨਨ ਉਹ ਇਕ ਸ਼ਾਨਦਾਰ ਸੀਨ ਛੱਡ ਬੈਠਣਗੇ...ਇਸ ਕਰਕੇ ਫਿਲਮ ਨੂੰ ਬਿਲਕੁਲ ਸ਼ੁਰੂ ਤੋਂ ਦੇਖਣਾ ਨਾ ਭੁਲਿਓ....ਇਹ ਪਹਿਲਾ ਸੀਨ ਹੀ ਇਹ ਵੀ ਫੀਲ ਕਰਾਵੇਗਾ...ਕਿ ਕਿਸੇ ਵੀ ਫਿਲਮ ਚ ਕੈਮਰੇ ਦਾ...ਲਾਈਟ ਦਾ....ਪਿਛੋਕੜ ਸੰਗੀਤ ਦਾ ਕਿੰਨਾ ਵੱਡਾ ਰੋਲ ਹੁੰਦਾ ਹੈ....
ਮੈਂ ਇਹ ਫ਼ਿਲਮ ਆਪਣੇ ਉਹਨਾਂ ਸਾਰੇ ਦੋਸਤਾਂ ਨੂੰ ਰਿਕਮੈਂਡ ਕਰਾਂਗਾ ਜਿਹੜੇ ਸਸਪੈਂਸ ਅਤੇ ਥ੍ਰਿੱਲਰ ਫ਼ਿਲਮਾਂ ਨੂੰ ਪਸੰਦ ਕਰਦੇ ਨੇ....
ਰੇਟਿੰਗ - 3/5
harpal1980.singh@gmail.com

2 Comments
M vi dekhu
ReplyDeleteਜਰੂਰ ਦੇਖਿਓ
Delete