ZAKHMI
Director : Inderpal Singh
Cast : Dev Kharoud , Anchal Singh , Suvinder vicky
Review : Harpal Singh
ਜ਼ਖਮੀ ਫਿਲਮ ਨੂੰ ਦੇਖਣ ਜਾਣ ਲੱਗੇ ਸੋਚਿਆ ਸੀ...ਕਿ ਪਿਛਲੀਆਂ ਕਈ ਸਾਰੀਆਂ ਪੰਜਾਬੀ ਫ਼ਿਲਮਾਂ ਨੂੰ ਦੇਖਣ ਤੋਂ ਬਾਦ ਜੋ ਜਖਮ ਦਿਲ ਅੰਦਰ ਬਣੇ ਨੇ...ਸ਼ਾਇਦ ਉਹਨਾਂ ਨੂੰ ਮਲ੍ਹਮ ਲੱਗ ਜਾਵੇ...ਪਰ ਇਸ ਫ਼ਿਲਮ ਨੂੰ ਦੇਖਣ ਤੋਂ ਬਾਦ ਮੈਂ ਇਹ ਗੁਨਗਣਾ ਰਿਹਾ ਹਾਂ -
" ਐਸਾ ਜਖਮ ਦਿਆ ਹੈ...ਯੇਹ ਨਾ ਫਿਰ ਭਰੇਗਾ "
ਫਿਲਮ ਦੀ ਕਹਾਣੀ ਓਹੀ ਹੈ...ਜੋ ਆਪਾਂ ਅਣਗਿਣਤ ਹੀ ਵਾਰ ਕਿੰਨੀਆਂ ਹੀ ਹਿੰਦੀ ਫ਼ਿਲਮਾਂ ਚ ਇਸ ਤੋਂ ਬਹੁਤ ਬੇਹਤਰ ਤਰੀਕੇ ਨਾਲ ਕੀਤੀ ਗਈ ਪੇਸ਼ਕਾਰੀ ਚ ਦੇਖ ਚੁਕੇ ਹਾਂ...ਇਕ ਹੀਰੋ...ਜਿਸਨੂੰ ਕਾਲਜ ਚ ਇਕ ਕੁੜੀ ਨਾਲ ਪਿਆਰ ਹੁੰਦਾ ਹੈ..ਕੁੜੀ ਨੂੰ ਕੁਛ ਜਣੇ ਛੇੜਦੇ ਨੇ...ਮਾਰ ਕੁਟਾਈ...ਫੇਰ ਹੀਰੋ ਹੀਰੋਈਨ ਦਾ ਵਿਆਹ...ਫੇਰ ਹੀਰੋ ਦੀ ਬਦਮਾਸ਼ਾਂ ਨਾਲ ਪਈ ਦੁਸ਼ਮਣੀ...ਪਰਿਵਾਰ ਨੂੰ ਧਮਕੀਆਂ...ਹੀਰੋ ਦਾ ਬਦਲਾ...ਫਿਲਮ ਖਤਮ..
ਇਸ ਕਹਾਣੀ ਚ ਕਿੰਨਾ ਕੁਛ ਪੁਰਾਣਾ ਹੋਣ ਦੇ ਬਾਵਜੂਦ ਸਕੋਪ ਸੀ....ਕਿਉਂਕਿ ਏਥੇ ਘਾਇਲ
ਫਿਲਮ ਜਾਂ ਘਾਤਕ ਫਿਲਮ ਵਾਂਗ ਕਿਸੇ ਵੀ ਤਕੜੇ ਪੱਧਰ ਦਾ ਐਕਸ਼ਨ ਅਤੇ ਇਮੋਸ਼ਨ ਰਚੇ ਜਾ ਸਕਦੇ
ਸੀ....ਫਿਲਮ ਫੂਲ ਔਰ ਕਾਂਟੇ ਵਰਗਾ ਰੋਮਾਂਸ ਦਿਖਾਇਆ ਜਾ ਸਕਦਾ ਸੀ...ਕੋਈ ਵੀ ਕਹਾਣੀ ਕਦੀ
ਪੁਰਾਣੀ ਨਹੀਂ ਹੁੰਦੀ....ਡਾਇਰੇਕਟਰ ਅਤੇ ਲੇਖਕ ਚ ਦਮ ਹੋਣਾ ਜਰੂਰੀ...ਉਹ ਕਿਸੇ ਵੀ
ਪੁਰਾਣੀ ਬਹੀ ਕਹਾਣੀ ਚ ਵੀ ਫਲੇਵਰ ਪੈਦਾ ਕਰ ਸਕਦੇ ਹੁੰਦੇ ਨੇ....ਪਰ ਜਖਮੀ ਫਿਲਮ ਚ ਇਹ
ਸਭ ਨਹੀਂ ਹੋਇਆ....ਤੇ ਇਹ ਫ਼ਿਲਮ...ਕਮਜ਼ੋਰ ਸਕ੍ਰਿਪਟ...ਤੇ ਬਹੁਤ ਹੀ ਖਿਲਰੇ ਜਿਹੇ
ਸਕ੍ਰੀਨਪਲੇ ਦੀ ਭੇਂਟ ਚੜ ਗਈ...
ਫਿਲਮ ਦਾ ਪਹਿਲਾ ਹਾਫ ਬਹੁਤ ਬੋਰ ਹੈ...ਰੋਮਾਂਸ ਐਕਸ਼ਨ ਕੁਛ ਵੀ ਰਿਦਮ ਚ ਨਹੀਂ....ਕਾਲਜ ਲਾਈਫ ਚ ਦੇਵ ਖਰੋੜ ਨੇ ਆਪਣੀਆਂ ਪਿਛਲੀਆਂ ਫ਼ਿਲਮਾਂ ਵਰਗੇ ਸੀਨ ਹੀ ਦੋਹਰਾਏ ਨੇ....ਹੀਰੋਈਨ ਆਂਚਲ ਭੋਲੀ ਭਾਲੀ ਅਤੇ ਡਰੀ ਹੋਈ ਕੁੜੀ ਦੇ ਰੋਲ ਚ ਕਬੀਰ ਸਿੰਘ ਵਾਲੀ ਪ੍ਰੀਤੀ ਨੂੰ ਕਾਪੀ ਕਰਦੀ ਮਹਿਸੂਸ ਹੁੰਦੀ ਹੈ....ਦੇਵ ਅਤੇ ਆਂਚਲ ਦੀ ਪਿਆਰ ਕਹਾਣੀ ਕੋਈ ਮੈਜਿਕ ਨਹੀਂ ਪੈਦਾ ਕਰਦੀ....ਉਤੋਂ ਇੰਟਰਵਲ ਤੱਕ ਹੀ ਤਿੰਨ ਗੀਤ ਫਿਲਮ ਚ ਅਕੇਵਾਂ ਪੈਦਾ ਕਰਦੇ ਨੇ....ਏਥੋਂ ਤੱਕ ਦੀ ਫ਼ਿਲਮ ਚ ਹਰ ਸੀਨ ਪਿਛਲੇ ਸੀਨ ਨਾਲੋਂ ਟੁੱਟਿਆ ਨਜ਼ਰ ਆਉਂਦਾ ਹੈ....
ਅਸਲੀ ਕਹਾਣੀ ਇੰਟਰਵਲ ਤੋਂ ਬਾਦ ਸ਼ੁਰੂ ਹੁੰਦੀ ਹੈ....ਬੈੰਕ ਡਕੈਤੀ ਦੇ ਦ੍ਰਿਸ਼ ਤੋਂ ਬਾਦ ਫਿਲਮ ਚ ਜਾਨ ਪਈ ਜਾਪਦੀ ਹੈ....ਇਕ ਪਾਜੀਟਿਵ ਮਾਹੌਲ ਬਣਨ ਲਗਦਾ ਹੈ...ਪਰ ਜਿਦਾਂ ਹੀ ਦੇਵ ਦੀ ਵਾਈਫ ਦਾ ਐਕਸੀਡੈਂਟ ਹੁੰਦਾ ਹੈ...ਉਸਦੀ ਧੀ ਨੂੰ ਸੱਟ ਲਗਦੀ ਹੈ...ਫਿਲਮ ਚ ਸਿਵਾਏ ਐਕਸ਼ਨ ਦੇ ਕੁਝ ਨਹੀਂ ਰਹਿ ਜਾਂਦਾ...ਇਕੱਲਾ ਸਲੋ ਮੋਸ਼ਨ ਐਕਸ਼ਨ ਕਿਸੇ ਵੀ ਫਿਲਮ ਨੂੰ ਨਹੀਂ ਸਾਂਭ ਸਕਦਾ...ਐਕਸ਼ਨ ਦੇ ਨਾਲ ਦਮਦਾਰ ਕਹਾਣੀ ਦਾ ਹੋਣਾ ਬਹੁਤ ਜਰੂਰੀ ਹੈ....
ਦੇਵ ਤੋਂ ਬਿਨ੍ਹਾਂ ਪੁਰੀ ਫਿਲਮ ਚ ਕੋਈ ਕਲਾਕਾਰ ਪ੍ਰਭਾਵਿਤ ਨਹੀਂ ਕਰਦਾ....ਦੇਵ ਨੂੰ ਪੰਜਾਬ ਚ ਲੋਕ ਉਦਾਂ ਹੀ ਪਿਆਰ ਕਰਦੇ ਨੇ ਜਿਦਾਂ ਕਦੀ ਸੰਨੀ ਦਿਓਲ ਦੇ ਨਾਲ ਕਰਦੇ ਸੀ...ਦੇਵ ਦੀ ਐਕਸ਼ਨ ਇਮੇਜ ਸੰਨੀ ਵਰਗੀ ਹੈ....ਉਹ ਆਪਣੇ ਗੁੱਸੇ ਨਾਲ ਜਚਦਾ ਹੈ....ਪਰ ਅਫਸੋਸ...ਘਟੀਆ ਸਕ੍ਰਿਪਟਾਂ ਉਸਦੇ ਕੈਰੀਅਰ ਨੂੰ ਬਰਬਾਦ ਕਰਨ ਚ ਲਗੀਆਂ ਹੋਈਆਂ ਨੇ...
ਫਿਲਮ ਦੇ ਪਹਿਲੇ ਸ਼ੋਅ ਚ ਨੌਜਵਾਨ ਮੁੰਡਿਆਂ ਦੀ ਭੀੜ ਜਿਸ ਉਮੀਦ ਨੂੰ ਲੈ ਕੇ ਆਈ ਸੀ...ਫਿਲਮ ਏਨਾ ਉਮੀਦਾਂ ਨੂੰ ਡੂੰਘੇ ਜ਼ਖਮ ਦਿੰਦੀ ਹੋਈ ਮੁਕਦੀ ਹੈ....
ਫਿਲਮ ਦੇ ਗੀਤ ਫਿਲਮ ਦੀ ਕਹਾਣੀ ਚ ਕੋਈ ਮਜ਼ਾ ਪੈਦਾ ਨਹੀਂ ਕਰਦੇ....ਫਿਲਮ ਦਾ ਪਿਛੋਕੜ ਸੰਗੀਤ ਬਹੁਤ ਔਸਤ ਹੈ...ਕੁਛ ਇਕ ਐਕਸ਼ਨ ਦ੍ਰਿਸ਼ਾਂ ਚ ਮਿਊਜ਼ਿਕ ਚੰਗਾ ਲਗਦਾ ਹੈ...ਪਰ ਇਹ ਬਹੁਤ ਨਾ-ਮਾਤਰ ਜਿਹਾ ਹੈ...
ਇਕ ਲਾਈਨ ਚ ਆਖਿਆ ਜਾਵੇ...ਤਾਂ ਇਹ ਇਕ ਕਮਜ਼ੋਰ ਫਿਲਮ ਹੈ....ਜਿਸਨੂੰ ਦੇਖਣਾ ਪੈਸੇ ਅਤੇ ਸਮੇਂ ਦੋਨਾਂ ਦੀ ਬਰਬਾਦੀ ਹੈ...
ਰੇਟਿੰਗ - 1.5/5
harpal1980.singh@gmail.com

0 Comments