The Stranger ( Netflix Series )


Director : Daniel O'Hara

 

Written By : Danny Brocklehurst

 

Cast : Richard Armitage , Hannah John , Siobhan Finneran , Jeniffer Saunders , Paul Kaye , Sahun Dooley 

 

Review : Harpal Singh 






ਕਰਾਈਮ ਅਧਾਰਿਤ ਇਹ ਸੀਰੀਜ਼ ਮੈਂ ਨਹੀਂ ਸਮਝਦਾ ਕਿ ਬਿਨ੍ਹਾਂ ਦੇਖੇ ਲੰਘ ਜਾਣਾ ਚਾਹੀਦਾ ਹੈ...ਸਸਪੈਂਸ ਅਤੇ ਥਰਿੱਲ ਦਾ ਇਹ ਤੜਕਾ ਹਰ ਐਪੀਸੋਡ ਤੋਂ ਬਾਦ ਹੋਰ ਮਜ਼ੇਦਾਰ ਹੁੰਦਾ ਜਾਂਦਾ ਹੈ.…..ਅੱਠਵੇਂ ਅਤੇ ਆਖਰੀ ਐਪੀਸੋਡ ਚ ਜਾ ਕੇ ਇਸ ਕਹਾਣੀ ਦਾ ਅੰਤ ਹੁੰਦਾ ਹੈ...ਸਾਰੇ ਸੁਆਲਾਂ ਦੇ ਜੁਆਬ ਸਾਹਮਣੇ ਹੁੰਦੇ ਨੇ...ਪਰ...ਇਸਦੇ ਬਾਵਜੂਦ ਵੀ....ਮਨ ਚ ਕੁਛ ਚੀਜ਼ਾਂ ਖਟਕਦੀਆਂ ਰਹਿ ਜਾਂਦੀਆਂ ਨੇ....ਦਿਲ ਐਦਾਂ ਨਹੀਂ ਉਦਾਂ ਹੋ ਜਾਂਦਾ ਵਾਲੀ ਸੋਚ ਚ ਡੁੱਬਿਆ ਰਹਿ ਜਾਂਦਾ ਹੈ....ਪਰ ਫੇਰ ਵੀ...ਇਸਦਾ ਅੰਤ ਸੰਤੁਸ਼ਟ ਕਰਦਾ ਹੈ...ਭਾਵੇਂ ਮੈਨੂੰ ਇਹ ਇਕ ਬੇਹਤਰੀਨ ਕਲਾਈਮੈਕਸ ਨਹੀਂ ਲੱਗਿਆ...



ਕਹਾਣੀ ਦਾ ਸ਼ੁਰੂ ਉਦੋਂ ਹੁੰਦਾ ਹੈ ਜਦੋਂ ਦੋ ਬੱਚਿਆਂ ਦੇ ਬਾਪ ਨੂੰ ਇਕ ਅਣਜਾਣ ਕੁੜੀ ਆ ਕੇ ਦਸਦੀ ਹੈ ਕਿ ਤੇਰੀ ਵਾਈਫ ਤੈਨੂੰ ਧੋਖਾ ਦੇ ਰਹੀ ਹੈ...ਏਥੋਂ ਸ਼ੁਰੂ ਹੋਈ ਇਹ ਕਹਾਣੀ ਉਦੋਂ ਹੋਰ ਮਜ਼ੇਦਾਰ ਬਣ ਜਾਂਦੀ ਹੈ ਜਦੋੰ ਇਹ ਅਣਜਾਣ ਕੁੜੀ ਹੋਰਨਾਂ ਲੋਕਾਂ ਦੀਆਂ ਜ਼ਿੰਦਗੀਆਂ ਚ ਵੀ ਜਾ ਦਾਖਲ ਹੁੰਦੀ ਹੈ...ਤੇ ਹਰ ਇਕ ਨੂੰ ਉਸਦੀ ਜਿੰਦਗ਼ੀ ਦੇ ਓਹ ਰਾਜ ਦਸਦੀ ਹੈ ਜਿੰਨਾ ਨੂੰ ਕੋਈ ਵੀ ਸੁਣਨਾ ਨਹੀਂ ਚਾਹ ਰਿਹਾ ਹੁੰਦਾ...ਇਕ ਦੇ ਨਾਲ ਇਕ ਕਿੰਨੀਆਂ ਕਾਹਣੀਆਂ ਚਲਦੀਆਂ ਨੇ ਜੋ ਇਕ ਦੂਜੇ ਨਾਲ ਜੁੜੀਆਂ ਰਹਿੰਦੀਆਂ ਨੇ...


ਇਸ ਸਭ ਦੇ ਨਾਲ ਨਾਲ ਨੌਜਵਾਨ ਹੋ ਰਹੇ ਬੱਚਿਆਂ ਦੀ ਕਹਾਣੀ ਵੀ ਨਾਲ ਨਾਲ ਚਲਦੀ ਹੈ...ਜਿਸ ਚ ਪੁਲਿਸ ਨੂੰ ਜੰਗਲ ਚ ਇਕ ਨੰਗਾ ਬੱਚਾ ਬੇਹੋਸ਼ ਲੱਭਦਾ ਹੈ...ਤੇ ਸੜਕ ਤੇ ਇਕ ਜਾਨਵਰ ਬਿਨ੍ਹਾਂ ਸਿਰ ਤੋਂ ਮਿਲਦਾ ਹੈ...ਹਾਲਾਂਕਿ ਇਹ ਕਹਾਣੀ ਗੈਰ ਜਰੂਰੀ ਸੀ....ਤੇ ਇਹ ਨਾ ਵੀ ਹੁੰਦੀ...ਤਾਂ ਅਸਲੀ ਕਹਾਣੀ ਨੂੰ ਕੋਈ ਫਰਕ ਨਹੀਂ ਸੀ ਪੈਣਾ....ਇਹ ਕਹਾਣੀ ਸ਼ਾਇਦ ਦਰਸ਼ਕਾਂ ਨੂੰ ਉਲਝਾਈ ਰੱਖਣ ਲਈ ਹੈ...


ਸਕ੍ਰਿਪਟ ਬਹੁਤ ਮਜ਼ਬੂਤ ਹੈ....ਤੇ ਸਕ੍ਰੀਨਪਲੇ ਵੀ ਅੰਤ ਤੱਕ ਬੰਨ੍ਹ ਕੇ ਬਿਠਾਉਂਦਾ ਹੈ...ਕਹਾਣੀ ਦਾ ਮੁੱਖ ਨਾਇਕ ਸੋਹਣਾ ਸੁਨੱਖਾ ਨੌਜਵਾਨ ਹੈ....ਉਸਦੀ ਐਕਟਿੰਗ ਚ ਵੀ ਦਮ ਹੈ....


ਅਣਜਾਣ ਕੁੜੀ ਦੇ ਰੋਲ ਚ ਦਿਸਦੀ ਨੌਜਵਾਨ ਮੁਟਿਆਰ ਜ਼ਬਰਦਸਤ ਲਗਦੀ ਹੈ....ਉਸਦੀਆਂ ਅੱਖਾਂ ਚ ਹੀ ਸਸਪੈਂਸ ਦੀ ਝਲਕ ਨਜ਼ਰ ਆਉਂਦੀ ਹੈ...


ਪੁਲਿਸ ਵਾਲੀ ਦਾ ਰੋਲ ਘੈਂਟ ਹੈ...ਇਕ ਇਮਾਨਦਾਰ ਅਫਸਰ ਦਾ ਰੋਲ ਸੀ...ਜਾਂ ਇਕ ਅਸਫਲ ਪ੍ਰੇਮਿਕਾ ਦਾ...ਜਾਂ ਇਕ ਸਹੇਲੀ ਦਾ....ਉਹ ਹਰ ਥਾਂ ਤੇ ਬੇਹਤਰੀਨ ਰਹੀ ਹੈ....


ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਦੀ ਵੀ ਤਾਰੀਫ ਕਰਨੀ ਬਣਦੀ ਹੈ.....ਜਿਨ੍ਹਾਂ ਨੇ ਕਹਾਣੀ ਚ ਏਨੇ ਸਾਰੇ ਮੋੜ ਹੋਣ ਦੇ ਬਾਵਜੂਦ ਵੀ ਕਹਾਣੀ ਨੂੰ ਖਿਲਰਨ ਨਹੀਂ ਦਿੱਤਾ....ਨਾ ਹੀ ਇਸਦੀ ਬਨਾਵਟ ਐਦਾਂ ਦੀ ਬਣਨ ਦਿੱਤੀ ਕਿ ਦਰਸ਼ਕਾਂ ਨੂੰ ਕਿਤੇ ਵੀ ਕੋਈ ਉਲਝਣ ਜਾਪੇ....ਏਨੇ ਸਾਰੇ ਕਲਾਕਾਰ ਅਤੇ ਘਟਨਾਵਾਂ ਹੋਣ ਦੇ ਬਾਵਜੂਦ ਵੀ ਕਹਾਣੀ ਸੌਖੀ ਲਗਦੀ ਹੈ....ਤੇ ਪੰਜਾਹ ਮਿੰਟ ਲੰਮੇ ਐਪੀਸੋਡ ਹੋਣ ਦੇ ਬਾਵਜੂਦ ਵੀ ਅਕੇਵਾਂ ਲਾਗੇ ਤੱਕ ਨਹੀਂ ਲਗਦਾ....ਇਸ ਸਭ ਦੇ ਲਈ ਡਾਇਰੈਕਟਰ ਸ਼ਾਬਾਸ਼ੀ ਦਾ ਹੱਕਦਾਰ ਹੈ...


ਜੇ ਕਹਾਣੀ ਦੀ ਗੱਲ ਕਰੀਏ....ਤਾਂ ਐਦਾਂ ਦੀਆਂ ਕਹਾਨੀਆਂ..ਜਿੰਨਾ ਚ ਸਸਪੈਂਸ ਹੋਵੇ...ਏਨਾ ਦੇ ਅੰਤਲੇ ਹਿੱਸੇ ਚ ਸਸਪੈਂਸ ਨੂੰ ਕਿਦਾਂ ਖੋਲਿਆ ਗਿਆ ਹੈ...ਇਹ ਸਭ ਹੀ ਤੈਅ ਕਰਦਾ ਹੈ ਕਿ ਕਹਾਣੀ ਕਿਸੇ ਨੂੰ ਕਿਦਾਂ ਦੀ ਲਗੇਗੀ...


ਇਸ ਕਹਾਣੀ ਦਾ ਅੰਤ ਬੇਸ਼ਕ ਸਾਰੇ ਸੁਆਲਾਂ ਦੇ ਜੁਆਬ ਸਾਹਮਨੇ ਲਿਆ ਕੇ ਰੱਖਦਾ ਹੈ...ਪਰ ਫੇਰ ਵੀ ਦਿਲ ਮਹਿਸੂਸ ਕਰਦਾ ਹੈ ਕਿ ਏਸਦਾ ਅੰਤ ਥੋੜਾ ਹੋਰ ਤਰਾਂ ਦਾ ਹੋਣਾ ਚਾਹੀਦਾ ਸੀ....ਜੋ ਅੰਤ ਪੇਸ਼ ਕੀਤਾ ਗਿਆ ਹੈ...ਇਹ ਕਿਸੇ ਨੂੰ ਹੈਪੀ ਏਂਡਿੰਗ ਵੀ ਲਗ ਸਕਦੀ ਹੈ...ਤੇ ਕਿਸੇ ਨੂੰ ਉਦਾਸ ਅੰਤ ਵੀ ਲਗ ਸਕਦਾ ਹੈ...ਮੈਂ ਇਸ ਅੰਤ ਨਾਲ ਸੰਤੁਸ਼ਟ ਹਾਂ ਪਰ ਇਹ ਨਹੀਂ ਬੋਲ ਸਕਦਾ ਕਿ ਖੁਸ਼ ਹਾਂ...


ਇਹ ਸੀਰੀਜ਼ Harlan Coben ਦੇ ਨਾਵਲ ਤੇ ਅਧਾਰਿਤ ਹੈ...ਪਰ ਨਾਵਲ ਤੋਂ ਫਿਲਮ ਤੱਕ ਆ ਕੇ ਵੀ ਕਹਾਣੀ ਚ ਉਹ ਫਲੇਵਰ ਖਤਮ ਨਹੀਂ ਹੁੰਦਾ ਜੋ ਕਿਸੇ ਕਿਤਾਬ ਨੂੰ ਪੜ੍ਹਨ ਚ ਰਹਿੰਦਾ ਹੈ...ਮੈਂ ਬਹੁਤ ਸਾਰੇ ਜਸੂਸੀ ਨਾਵਲ ਪੜ੍ਹੇ ਨੇ....ਤੇ ਇਹ ਫ਼ਿਲਮ ਮੈਨੂੰ ਏਦਾਂ ਲੱਗੀ ਜਿਦਾਂ ਕੋਈ ਨਾਵਲ ਹੀ ਪੜ੍ਹ ਰਿਹਾ ਹੋਵਾਂ....ਇਹ ਕਮਾਲ ਸਕਰੀਨਪਲੇ ਦਾ ਹੈ...


ਇਨਵੇਸਟੀਗੇਸ਼ਨ ਚ ਕਈ ਸਾਰੇ ਲੂਪ ਹੋਲ ਲੱਭੇ ਜ਼ਾ ਸਕਦੇ ਨੇ....ਪਰ ਮੈਂ ਨਹੀਂ ਸਮਝਦਾ ਕਿ ਇਹ ਚੀਜ਼ਾਂ ਕਿਸੇ ਫਿਲਮ ਦਾ ਮਜ਼ਾ ਘਟ ਕਰਦੀਆਂ ਨੇ....ਕਿਸੇ ਵੀ ਸ਼ੋਅ ਚ ਮਨੋਰੰਜਨ ਦੀ ਗਾਰੰਟੀ ਰਹਿਣੀ ਚਾਹੀਦੀ ਹੈ...ਤੇ ਇਹ ਸ਼ੋਅ ਮਨੋਰੰਜਨ ਦੇਣ ਦੇ ਮਾਮਲੇ ਚ ਕੋਈ ਕੋਤਾਹੀ ਨਹੀਂ ਕਰਦਾ...


ਫਿਲਮ ਨੂੰ ਦੇਖਣ ਤੋਂ ਬਾਦ ਜਿੰਨਾ ਚੀਜ਼ਾਂ ਨੂੰ ਮੈਂ ਆਪਣੇ ਦਿਮਾਗ ਚ ਘੁੰਮਦਿਆਂ ਮਹਿਸੂਸ ਕੀਤਾ -


- ਆਪਾਂ ਆਪਣੇ ਪਾਰਟਨਰ ਨਾਲ ਏਨੇ ਜਿਆਦਾ ਨਰਾਜ਼ ਹੋ ਜਾਂਦੇ ਹਾਂ ਬੜੀ ਵਾਰ...ਕਿ ਉਸਨੂੰ ਕਦੀ ਮੁਆਫ ਨਹੀਂ ਕਰਨਾ ਚਾਹ ਰਹੇ ਹੁੰਦੇ...ਪਰ ਜਦੋਂ ਉਹ ਇਕ ਦਮ ਲਾਈਫ ਚੋਂ ਚਲਾ ਜਾਵੇ...ਤਾਂ ਅਸੀਂ ਬਸ ਏਨਾ ਚਾਹੰਦੇ ਹਾਂ ਕਿ ਉਹ ਵਾਪਸ ਮੁੜ ਆਵੇ...ਭਾਵੇਂ ਉਸਨੇ ਕਿੰਨੀ ਹੀ ਵੱਡੀ ਗਲਤੀ ਕਿਉਂ ਨਾ ਕੀਤੀ ਹੋਵੇ...


- ਬਾਹਰਲੇ ਕਲਚਰ ਚ ਜਿਦਾਂ ਨੌਜਵਾਨ ਬੱਚੇ ਇਕ ਦੂਜੇ ਨੂੰ ਮਿਲਦੇ ਨੇ...ਤੇ ਜਿਦਾਂ ਉਹਨਾਂ ਦੇ ਮਾਂ ਬਾਪ ਉਹਨਾਂ ਦੇ ਆਪਸੀ ਰਿਸ਼ਤਿਆਂ ਚ ਭੂਮਿਕਾ ਨਿਭਾਉਂਦੇ ਨੇ ਇਹ ਪੋਸਿਟੀਵ ਫੀਲਿੰਗਸ ਦਿੰਦਾ ਹੈ...ਚੰਗਾ ਲਗਦਾ ਹੈ...


- ਕੋਈ ਵੀ ਰਾਜ ਚਾਹੇ ਕਿੰਨੇ ਵੀ ਖੁਫੀਆ ਤਰੀਕੇ ਨਾਲ ਕਿਉ ਨ ਲੁਕਾਇਆ ਗਿਆ ਹੋਵੇ...ਉਸਨੇ ਇੱਕ ਦਿਨ ਬਾਹਰ ਆਉਣਾ ਹੀ ਹੁੰਦਾ ਹੈ....ਉਸਨੇ ਬਾਹਰ ਕਿਦਾਂ ਆਉਣਾ ਹੁੰਦਾ ਹੈ...ਇਹ ਕਿਸੇ ਨੂੰ ਖ਼ਬਰ ਤੱਕ ਨਹੀਂ ਹੁੰਦੀ..


- ਇੰਟਰਨੈਟ ਦੇ ਜ਼ਮਾਨੇ ਚ ਪ੍ਰਾਈਵੇਸੀ ਨਾਮ ਦੀ ਕੋਈ ਸ਼ੈਅ ਨਹੀਂ ਹੁੰਦੀ...ਸਾਡਾ ਕੁਛ ਵੀ ਕਦੀ ਵੀ ਜ਼ਮਾਨੇ ਸਾਹਮਣੇ ਆ ਸਕਦਾ ਹੈ...


ਆਖਰ ਚ ਸ਼ੋਅ ਬਾਰੇ ਏਨਾ ਹੀ ਕਹਾਂਗਾ ਕਿ ਇਹ ਜ਼ਰੂਰ ਹੀ ਦੇਖੇ ਜਾਣ ਲਾਇਕ ਹੈ....


ਇਸ ਚ ਹਿੰਸਾ ਅਤੇ ਸੈਕਸ ਨਾ ਬਰਾਬਰ ਹੀ ਹੈ...ਇਕ ਨੰਗੇ ਬੱਚੇ ਦਾ ਸੀਨ ਇਸਨੂੰ ਬਾਲਗਾਂ ਦੇ ਦੇਖਣ ਵਾਸਤੇ ਬਣਾਉਂਦਾ ਹੈ...

ਇਹ Netflix ਚ ਹਿੰਦੀ ਆਡੀਓ ਚ ਅਵੇਲੇਬਲ ਹੈ ...


ਰੇਟਿੰਗ - 4/5

harpal1980.singh@gmail.com