SHUBH MANGAL ZYADA SAAVDHAN 


Theme : Romance/Drama


Director : Hitesh Kewalya 


Cast : Ayushman Khurana , Jitendra Kumar , Sunita Rajwar , Gajraj Rao , Neena Gupta < Maanvi , Manu Rishi


Review : Harpal Singh

 

 

 



ਕੋਈ ਫਿਲਮ ਸਿਰਫ ਇਸ ਕਰਕੇ ਦੇਖਣ ਲਾਇਕ ਨਹੀਂ ਹੋ ਜਾਂਦੀ ਕਿ ਉਸਦੇ ਵਿਚ ਆਯੂਸ਼ਮਨ ਖੁਰਾਣਾ ਹੈ...ਸ਼ੁਭ ਮੰਗਲ ਜਿਆਦਾ ਸਾਵਧਾਨ ਵੀ ਇਕ ਖਰਾਬ ਫਿਲਮ ਹੈ...ਅਸਲ ਚ ਇਸਨੂੰ ਇਕ ਫੂਹੜ ਫਿਲਮ ਆਖਣਾ ਜਿਆਦਾ ਸਹੀ ਹੋਵੇਗਾ...


ਫਿਲਮਾਈਆਂ ਦੀ ਕਹਾਣੀ ਆਯੂਸ਼ਮਨ ਅਤੇ ਜਿਤੇਂਦਰ ਕੁਮਾਰ ਦੀ ਹੈ...ਦੋਨੋ ਗੇ ਨੇ ਤੇ ਇਕ ਦੂਜੇ ਦੇ ਨਾਲ ਵਿਆਹ ਕਰਵਾਉਣਾ ਚਾਹੰਦੇ ਨੇ....ਸਾਰੀ ਫਿਲਮ ਚ ਮੁੱਖ ਮੁੱਦਾ ਬਸ ਏਨਾ ਹੈ ਕਿ ਜਿਤੇਂਦਰ ਨੇ ਆਪਣੇ ਮਾਂ ਪਿਓ ਨੂੰ ਇਸ ਵਿਆਹ ਲਈ ਰਜ਼ਾਮੰਦ ਕਰਨਾ ਹੈ..


ਫਿਲਮ ਦੀ ਸਕ੍ਰਿਪਟ ਕਿਸੇ ਫਿਲਮ ਦੀ ਸਕ੍ਰਿਪਟ ਨਾ ਲੱਗ ਕੇ ਕਾਮੇਡੀ ਸਰਕਸ ਵਰਗੇ ਕਿਸੇ ਸ਼ੋਅ ਦੀ ਸਕ੍ਰਿਪਟ ਜਿਆਦਾ ਲਗਦੀ ਹੈ....ਜਿਥੇ ਦਰਸ਼ਕਾਂ ਨੂੰ ਜ਼ਬਰਦਸਤੀ ਨਾਲ ਹਸਾਉਣ ਵਾਸਤੇ ਦੋ-ਅਰਥੀ ਡਾਇਲੋਗਾਂ ਦਾ ਸਹਾਰਾ ਲਿਆ ਜਾਂਦਾ ਹੈ...ਪੰਚ ਟਾਈਪ ਕਾਮੇਡੀ ਹੈ....ਯੂ ਨਾਓ ਪੰਚ ਟਾਈਪ ਕਮੇਡੀ ??...ਜਿਸ ਚ ਆਹਮਣੇ ਸਾਹਮਣੇ ਖੜੇ ਦੋ ਕਿਰਦਾਰ ਭੰਡਾਂ ਵਾਂਗ ਇਕ ਦੂਜੇ ਦੀ ਗੱਲ ਦਾ ਕੋਈ ਉਲਟਾ ਹੀ ਮਤਲਬ ਕੱਢਦੇ ਨੇ ਤੇ ਧੱਕੇ ਨਾਲ ਹਾਸਾ ਪਰੋਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ...



ਆਯੂਸ਼ਮਨ ਦੀ ਸ਼ਾਇਦ ਇਹ ਪਹਿਲੀ ਫ਼ਿਲਮ ਹੈ ਜਿਸਦੇ ਚ ਉਸਦਾ ਰੋਲ ਘਟ.…ਤੇ ਸੁਪੋਰਟਿੰਗ ਕਾਸਟ ਦਾ ਰੋਲ ਜਿਆਦਾ ਹੈ.....ਹੀਰੋ ਨਾਲੋਂ ਜਿਆਦਾ ਸਪੇਸ ਗਜਰਾਜ ਰਾਓ ਨੂੰ ਮਿਲੀ ਹੈ.....ਉਸਦੀ ਅਤੇ ਨੀਨਾ ਗੁਪਤਾ ਦੀ ਕੈਮਿਸਟਰੀ ਹੀ ਫਿਲਮ ਚ ਹਲਕਾ ਹਿਊਮਰ ਪੈਦਾ ਕਰਦੀ ਹੈ....



ਜਿਤੇਂਦਰ ਕੁਮਾਰ ਦਾ ਰੋਲ ਸਾਰੀ ਫਿਲਮ ਚ ਇਕੋ ਹੀ ਫਲੇਵਰ ਵਾਲਾ ਹੈ....ਉਹ ਸਾਰੇ ਹੀ ਦ੍ਰਿਸ਼ਾਂ ਚ ਖਿਝਿਆ ਹੋਇਆ ਜਾਂ ਆਲੇ ਦੁਆਲੇ ਦੇ ਦਬਾਅ ਚ ਹੀ ਨਜ਼ਰ ਆਇਆ ਹੈ....



ਗਜਰਾਜ ਦੇ ਛੋਟੇ ਭਰਾ ਦੇ ਰੋਲ ਵਿਚ ਮਨੂ ਰਿਸ਼ੀ ਵੀ ਨੈਚੁਰਲ ਲਗਦਾ ਹੈ....ਬਾਕੀਆਂ ਵਾਂਗ ਲਾਉਡ ਨਹੀਂ ਹੁੰਦਾ....ਇਸਦੀ ਵਾਈਫ ਦੇ ਰੋਲ ਚ ਸੁਨੀਤਾ ਰਾਜਵਰ ਜਿੰਨੀ ਵਾਰ ਵੀ ਆਉਂਦੀ ਹੈ ਉਣੀ ਵਾਰ ਹਸਾ ਕੇ ਜਾਂਦੀ ਹੈ....ਏਨਾ ਦੀ ਬੇਟੀ ਦੇ ਰੋਲ ਚ ਮਾਨਵੀ ਦਾ ਕੰਮ ਵੀ ਬਹੁਤ ਵਧੀਆ ਸੀ...ਉਸਦੇ ਕਈ ਸਾਰੇ ਡਾਇਲੋਗ ਬਹੁਤ ਹਸਾਉਂਦੇ ਨੇ....



ਜਿਤੇਂਦਰ ਦੀ ਮੰਗੇਤਰ ਦੇ ਰੋਲ ਚ ਕੁਸਮ ਨਾਮ ਦਾ ਕਿਰਦਾਰ ਨਿਭਾਅ ਰਹੀ ਕੁੜੀ ਨੂੰ ਦੇਖਣਾ ਚੰਗਾ ਲਗਦਾ ਹੈ....ਮੁੰਡਿਆਂ ਦੀ ਲਵ ਸਟੋਰੀ ਚ ਉਸਦਾ ਸੋਹਣਾ ਚੇਹਰਾ ਹੀ ਜ਼ਰਾ ਕੁ ਸੁਕੂਨ ਦਿੰਦਾ ਹੈ....ਨਹੀਂ ਤਾਂ ਉਹ ਵਾਲਾ ਦ੍ਰਿਸ਼ ਜਿਸਦੇ ਵਿੱਚ ਦੋਨੋ ਹੀਰੋ ਇਕ ਦੂਜੇ ਨੂੰ ਬੁੱਲ ਚ ਬੁੱਲ ਪਾ ਕੇ ਕਿੱਸ ਕਰਦੇ ਨੇ....ਯਕੀਨਨ ਉਲਟੀ ਆਉਣ ਨੂੰ ਜੀਅ ਕਰ ਆਇਆ ਸੀ....ਮਸੀਂ ਖੁਦ ਨੂੰ ਕਾਬੂ ਚ ਕੀਤਾ....ਅਜੇ ਵੀ ਲਿਖਦੇ ਸਮੇਂ ਉਸ ਦ੍ਰਿਸ਼ ਨੂੰ ਯਾਦ ਕਰਕੇ ਜੀਅ ਖਰਾਬ ਹੋ ਰਿਹਾ...



ਫਿਲਮ ਆਪਣੀ ਸ਼ੁਰੂਆਤ ਤੋਂ ਹੀ ਡਾਵਾਂਡੋਲ ਹੋਣ ਲੱਗ ਜਾਂਦੀ ਹੈ....ਇੰਟਰਵਲ ਤੱਕ ਆਉਂਦੇ ਆਉਂਦੇ ਤਾਂ ਇਹ ਦਿਮਾਗ ਦਾ ਦਹੀਂ ਬਣਾਉਣ ਚ ਕੋਈ ਕਸਰ ਨਹੀਂ ਛੱਡਦੀ.....ਲੰਮੇ ਡਾਇਲੋਗ...ਲੰਮੇ ਦ੍ਰਿਸ਼...ਜਿੰਨਾ ਦਾ ਕੋਈ ਮਤਲਬ ਹੀ ਨਹੀਂ ਬਣਦਾ....ਭੂਮੀ ਪਦਨੇਕਰ ਦਾ ਦ੍ਰਿਸ਼ ਵੀ ਫਾਲਤੂ ਚ ਹੀ ਫਿਲਮ ਚ ਹੈ....ਜਿਸਦਾ ਫਿਲਮ ਦੀ ਕਹਾਣੀ ਨਾਲ ਕੋਈ ਵਾਹ ਵਾਸਤਾ ਨਹੀਂ.....



ਫਿਲਮ ਦਾ ਗੀਤ ਸੰਗੀਤ ਰੌਲ਼ਾ ਰੱਪਾ ਹੈ....ਪੁਰਾਣੇ ਵਰਤੇ ਜਾ ਚੁੱਕੇ ਗੀਤਾਂ ਦੀ ਹੀ ਖਿਚੜੀ ਜਹੀ ਬਣਾਈ ਗਈ ਹੈ...

ਪਿਛਲੇ ਸਮੇਂ ਚ ਕਿੰਨੀਆਂ ਹੀ ਫ਼ਿਲਮਾਂ ਤੋਂ ਬਾਦ ਇਸ ਫ਼ਿਲਮ ਚ ਵੀ ਹਿੰਦੀ ਫ਼ਿਲਮਾਂ ਦੇ ਪੁਰਾਣੇ ਹਿੱਟ ਗੀਤਾਂ ਦੀਆਂ ਧੁੰਨਾਂ ਅਤੇ ਗੀਤਾਂ ਨੂੰ ਵਰਤਿਆ ਗਿਆ ਹੈ....ਸ਼ਾਇਦ ਬਾਲੀਵੂਡ ਦੇ ਸੰਗੀਤਕਾਰਾਂ ਕੋਲ ਨਵੀਆਂ ਕੰਪੋਜਿਸ਼ਨਾਂ ਬਣ ਹੀ ਨਹੀਂ ਰਹੀਆਂ....ਤਾਂ ਹੀ ਹਰੇਕ ਨਵੀਂ ਫਿਲਮ ਚ ਪੁਰਾਣੇ ਹਿੱਟ ਗੀਤਾਂ ਨੂੰ ਰੀਮਿਕਸ ਕਰਕੇ ਫਿਲਮਾਇਆ ਜਾ ਰਿਹਾ ਹੈ...



ਫਿਲਮ ਚ ਨਾਨ ਵੈਜ ਡਾਇਲੋਗ ਬਹੁਤ ਸਾਰੇ ਨੇ....ਇਸ ਕਰਕੇ ਬੱਚਿਆਂ ਨੂੰ ਨਾਲ ਨਾ ਲੈ ਜਾਇਓ....ਨਹੀਂ ਤਾਂ ਤੰਗ ਹੋਵੋਗੇ....


ਫਿਲਮ ਦੇ ਜੇ ਵਿਸ਼ੇ ਦੀ ਗੱਲ ਕਰਾਂ...ਤਾਂ ਵਿਸ਼ਾ ਬਹੁਤ ਵਧੀਆ ਸੀ....ਜਿਸਨੂੰ ਪੇਸ਼ ਕੀਤਾ ਜਾਣਾ ਬਣਦਾ ਹੈ....ਪਰ ਐਦਾਂ ਦੀ ਘਟੀਆ ਸਕ੍ਰਿਪਟ ਨੇ ਇਸ ਵਿਸ਼ੇ ਦਾ ਬਸ ਮਖੌਲ ਬਣਾ ਕੇ ਰੱਖ ਦਿੱਤਾ.....ਬੇਸ਼ਕ ਫਿਲਮ ਦੇ ਅੰਤ ਚ ਕੁਛ ਡਾਇਲੋਗ ' ਗੇ ਕਪਲਸ ' ਦੇ ਹੱਕ ਦੀ ਗੱਲ ਮਜ਼ਬੂਤੀ ਨਾਲ ਕਰਦੇ ਨੇ...ਪਰ ਇਹ ਨਾਕਾਫ਼ੀ ਸੀ....ਫਿਲਮ ਨੂੰ ਬੇਹਤਰ ਬਣਾਇਆ ਜਾ ਸਕਦਾ ਸੀ....ਪਰ ਐਦਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ....ਸ਼ਾਇਦ ਫਿਲਮ ਦੀ ਟੀਮ ਨੂੰ ਜਾਪਿਆ ਕਿ ਆਯੂਸ਼ਮਨ ਨੂੰ ਸਾਹਮਣੇ ਰੱਖ ਕੇ ਕੁਛ ਵੀ ਪੇਸ਼ ਕਰ ਦਵੋ ਦਰਸ਼ਕ ਖੁਸ਼ ਹੋ ਜਾਣਗੇ...



ਫਿਲਮ ਦੇ ਵਿਸ਼ੇ ਬਾਰੇ ਮੈਂ ਆਪਣੀਆਂ ਫੀਲਿੰਗਸ ਸਾਂਝੀਆਂ ਕਰਾਂ ਤਾਂ ਐਨਾ ਹੀ ਕਹਾਂਗਾ...ਕੋਈ ਗੇ ਹੈ ਜਾਂ ਲੇਸਬੀਅਨ....ਹਰ ਇਕ ਨੂੰ ਜੱਸ ਦਾ ਤੱਸ ਕਬੂਲ ਕਰਨਾ ਚਾਹੀਦਾ ਹੈ ਸਮਾਜ ਨੂੰ....ਤੇ ਬਜਾਏ ਏਨਾ ਦਾ ਮਖੌਲ ਉਡਾਉਣ ਦੇ ਏਨਾ ਨੂੰ ਵੀ ਆਪਣੀ ਮਰਜ਼ੀ ਨਾਲ ਇਸ ਧਰਤੀ ਤੇ ਰਹਿਣ ਦੀ ਇਜਾਜ਼ਤ ਦੇਣੀ ਬਣਦੀ ਹੈ...


ਰੇਟਿੰਗ - 2/5


harpal1980.singh@gmail.com