SHIKARA


Director : Vidhu Vinod Chopra 


Cast : Aadil , Sadia 


Review : Harpal Singh

 

 

 




ਸ਼ਿਕਾਰਾ ਨਾਮ ਸੁਣਦੇ ਹੀ ਜ਼ਹਿਨ ਚ ਕਸ਼ਮੀਰ ਦਾ ਅਕਸ ਘੁੰਮ ਜਾਂਦਾ ਹੈ...ਕਸ਼ਮੀਰ ਉਤੇ ਬਣੀ ਕਿਸੇ ਫਿਲਮ ਲਈ ਇਹ ਇਕ ਯਾਦਗਾਰ ਟਾਈਟਲ ਹੈ...ਫਿਲਮ ਵੀ ਡਲ ਝੀਲ ਚ ਘੁੰਮ ਰਹੇ ਸ਼ਿਕਾਰੇ ਦੀ ਯਾਤਰਾ ਵਾਂਗ ਹੀ ਸ਼ਾਂਤੀ ਫੀਲ ਕਰਵਾਉਂਦੀ ਹੈ...




ਫਿਲਮ ਦੀ ਕਹਾਣੀ ਜਿਵੇਂ ਕਿ ਫ਼ਿਲਮ ਦੇ ਟ੍ਰੇਲਰ ਤੋਂ ਹੀ ਸਪਸ਼ਟ ਹੋ ਜਾਂਦੀ ਹੈ...ਕਿ ਕਿਵੇਂ ਕਸ਼ਮੀਰ ਚ ਰਹਿੰਦੇ ਪੰਡਤਾਂ ਨੂੰ ਘਾਟੀ ਛੱਡਣੀ ਪੈਂਦੀ ਹੈ....ਟ੍ਰੇਲਰ ਦੇਖ ਕੇ ਏਹ ਜਾਪਦਾ ਸੀ ਕਿ ਇਹ ਫ਼ਿਲਮ ਕਸ਼ਮੀਰੀ ਪੰਡਤਾਂ ਦੇ ਕਸ਼ਮੀਰ ਤੋਂ ਨਿਕਲਣ ਦੀ ਕਹਾਣੀ ਤੇ ਨਿਕਲਣ ਤੋਂ ਬਾਦ ਉਹਨਾਂ ਨਾਲ ਜੋ ਬੀਤੀ ਉਸਨੂੰ ਪੇਸ਼ ਕਰੇਗੀ....ਪਰ ਫਿਲਮ ਚ ਕਸ਼ਮੀਰੀ ਪੰਡਤਾਂ ਦੀ ਹੱਢਬੀਤੀ ਨੂੰ ਜਿਸ ਤਰ੍ਹਾਂ ਪ੍ਰੇਮ ਕਹਾਣੀ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ...ਉਸਦੇ ਚ ਪ੍ਰੇਮ ਕਹਾਣੀ ਉਭਰ ਕੇ ਸਾਹਮਣੇ ਆਉਂਦੀ ਹੈ.....ਤੇ ਕਸ਼ਮੀਰੀ ਪੰਡਤਾਂ ਨਾਲ ਬੀਤੀ ਇਸ ਕਹਾਣੀ ਹੇਠਾਂ ਦੱਬੀ ਹੀ ਰਹਿ ਜਾਂਦੀ ਹੈ....ਯਕੀਨਨ ਕੁਛ ਲੋਕ ਜੋ ਇਹ ਸੋਚ ਕੇ ਫਿਲਮ ਦੇਖਣ ਗਏ ਸੀ ਕਿ ਇਸ ਫ਼ਿਲਮ ਰਾਹੀਂ ਕਸ਼ਮੀਰੀ ਮੁਸਲਮਾਨ ਲੋਕਾਂ ਨੂੰ ਹਿੰਦੂਆਂ ਲਈ ਬਹੁਤ ਕਰੂਰ ਦਿਖਾਇਆ ਜਾਵੇਗਾ...ਉਹਨਾਂ ਨੂੰ ਨਿਰਾਸ਼ ਹੋਣਾ ਪਵੇਗਾ



ਬੇਸ਼ਕ ਇਸ ਫ਼ਿਲਮ ਚ ਕਸ਼ਮੀਰੀ ਪੰਡਤਾਂ ਦੇ ਕਸ਼ਮੀਰ ਚੋਂ ਨਿਕਲਣ ਲਈ ਸਾਫ ਮੁਸਲਮਾਨ ਕੌਮ ਨੂੰ ਹੀ ਜਿੰਮੇਦਾਰ ਦਿਖਾਇਆ ਗਿਆ ਹੈ....ਪਰ ਇਸ ਸਭ ਨੂੰ ਇਕ ਘਟਨਾ ਵਾਂਗ ਦਿਖਾਇਆ ਗਿਆ ਹੈ....ਜੋ ਫਿਲਮ ਦੇ ਇੰਟਰਵਲ ਤੋਂ ਬਾਦ ਦੂਜੇ ਹਿੱਸੇ ਚ ਕੋਈ ਅਸਰਦਾਰ ਨਹੀਂ ਰਹਿ ਜਾਂਦੀ....ਤੇ ਫਿਲਮ ਦਾ ਅੰਤ ਕਿਸੇ ਵੀ ਦਰਸ਼ਕ ਨੂੰ ਫ਼ਿਲਮ ਦੇ ਅਸਲੀ ਥੀਮ ਤੋਂ ਦੂਰ ਸਿਰਫ ਪ੍ਰੇਮ ਕਹਾਣੀ ਦੁਆਲੇ ਹੀ ਘੁੰਮਦਾ ਛੱਡ ਜਾਂਦਾ ਹੈ....



ਫਿਲਮ ਦਾ ਇੰਟਰਵਲ ਤੋਂ ਪਹਿਲਾ ਹਿੱਸਾ ਦੋ ਕਸ਼ਮੀਰੀ ਪ੍ਰੇਮੀਆਂ ਦੇ ਪਿਆਰ ਅਤੇ ਉਹਨਾਂ ਦੇ ਵਿਆਹ ਦੁਆਲੇ ਘੁੰਮਦਾ ਹੈ...ਸਾਦੀਆ ਅਤੇ ਆਦਿਲ ਖਾਨ ਦੀ ਕੈਮਿਸਟਰੀ ਅਸਰਦਾਰ ਲਗਦੀ ਹੈ...ਦੋਨਾਂ ਦੇ ਤਾਜ਼ੇ ਚੇਹਰੇ ਕਸ਼ਮੀਰ ਦੇ ਖੂਬਸੂਰਤ ਬਾਗਾਂ ਵਾਂਗ ਹੀ ਖਿੜੇ ਖਿੜੇ ਲਗਦੇ ਨੇ...ਦੋਨਾਂ ਦੇ ਪਹਿਲੀ ਵਾਰ ਮਿਲਣ ਵਾਲੇ ਦ੍ਰਿਸ਼ ਚ ਮੈਨੂੰ ਤਾਂ ਬਹੁਤ ਮਜ਼ਾ ਆਇਆ....ਦੋਨਾਂ ਦਾ ਰੋਮਾਂਸ ਨੱਬੇ ਦੇ ਸਮੇਂ ਦੀਆਂ ਰੋਮਾਂਟਿਕ ਫ਼ਿਲਮਾਂ ਦੀ ਯਾਦ ਦਵਾਉਂਦਾ ਹੈ...



ਆਦਿਲ ਅਤੇ ਸਾਦੀਆ ਦਾ ਇਕ ਰੋਮਾਂਟਿਕ ਦ੍ਰਿਸ਼ ਜੋ ਸ਼ਿਕਾਰੇ ਚ ਫਿਲਮਾਇਆ ਗਿਆ ਹੈ...ਜਿਸਦੇ ਚ ਆਦਿਲ ਆਪਣੇ ਹਥ ਨਾਲ ਸਾਦੀਆ ਦੀ ਸਾੜੀ ਦਾ ਪੱਲੂ ਖਿੱਚਦਾ ਹੈ...ਇਹ ਦ੍ਰਿਸ਼ ਕਮਾਲ ਦੀ ਕਲਾਕਾਰੀ ਨਾਲ ਸ਼ੂਟ ਕੀਤਾ ਗਿਆ ਹੈ...ਪਿਛਲੇ ਕੁਛ ਸਮੇਂ ਚ ਦੇਖੇ ਰੋਮਾਂਟਿਕ ਦ੍ਰਿਸ਼ਾਂ ਚ ਇਹ ਬੈਸਟ ਹੈ....ਇਸ ਛੋਟੇ ਜਿਹੇ ਦ੍ਰਿਸ਼ ਚ ਅਸ਼ਲੀਲਤਾ ਦੂਰ ਤੱਕ ਨਹੀਂ...ਇਕ ਸ਼ੈਤਾਨੀ ਹੈ....ਜਿਸ ਚ ਦੋ ਸ਼ਰੀਫ ਪ੍ਰੇਮੀ ਸ਼ਾਮਲ ਨੇ....ਇਸ ਦ੍ਰਿਸ਼ ਨੂੰ ਦੇਖ ਕੇ ਯਕੀਨਨ ਬੁੱਲਾਂ ਤੇ ਇਕ ਸਮਾਈਲ ਆ ਜਾਂਦੀ ਹੈ...ਇਸ ਦ੍ਰਿਸ਼ ਦੌਰਾਨ ਚੱਲ ਰਿਹਾ ਗੀਤ ' ਇਕ ਪਲ ਤੁਮਕੋ ਨਾ ਦੇਖੇਂ ' ਕਮਾਲ ਦਾ ਗੀਤ ਹੈ...ਇਹ ਗੀਤ ਵੀ ਨੱਬੇ ਦੇ ਸਮੇਂ ਦੇ ਸੰਗੀਤ ਵਾਲਾ ਫੀਲ ਕਰਵਾਉਂਦਾ ਹੈ....ਕੋਈ ਸ਼ੱਕ ਨਹੀਂ ਕਿ ਇਹ ਗੀਤ ਕਿਸੇ ਵੀ ਪ੍ਰੇਮੀ ਯੁਗਲ ਦੇ ਦਿਲ ਅੰਦਰ ਹਲਚਲ ਪੈਦਾ ਕਰੇਗਾ....



ਇੰਟਰਵਲ ਤੋਂ ਪਹਿਲੇ ਹਿੱਸੇ ਚ ਹੀ ਕੁਛ ਸੀਨ ਡਿਸਟਰਬ ਵੀ ਕਰਦੇ ਨੇ...ਇਹ ਉਹੀ ਦ੍ਰਿਸ਼ ਨੇ...ਜੋ ਕਿਸੇ ਇਕ ਫਿਰਕੇ ਨੂੰ ਗਲਤ ਅਤੇ ਦੂਜੇ ਨੂੰ ਬਿਲਕੁਲ ਸਹੀ ਲੱਗਣਗੇ...



ਇੰਟਰਵਲ ਤੋਂ ਬਾਦ ਦੀ ਫ਼ਿਲਮ ਪਹਿਲੇ ਹਿੱਸੇ ਨਾਲੋਂ ਬਿਲਕੁਲ ਅਲੱਗ ਹੈ....ਇਹ ਦੋ ਪ੍ਰੇਮੀਆਂ ਦੀ ਦਾਸਤਾਨ ਬਣ ਕੇ ਰਹਿ ਜਾਂਦੀ ਹੈ....ਨਾ ਕਿ ਇਸਦੇ ਚ ਕਸ਼ਮੀਰ ਜਾਂ ਕਸ਼ਮੀਰੀ ਪੰਡਤ ਸ਼ਾਮਲ ਰਹਿ ਜਾਂਦੇ ਨੇ...ਇਸ ਕਰਕੇ ਇਹ ਵਾਲਾ ਹਿੱਸਾ ਕਿਸੇ ਨੂੰ ਫ਼ਿਲਮ ਦਾ ਕਮਜ਼ੋਰ ਪਹਿਲੂ ਲੱਗ ਸਕਦਾ ਹੈ...



ਫਿਲਮ ਚ ਐਕਟਿੰਗ ਦੇ ਮਾਮਲੇ ਚ ਸਾਦੀਆ ਅਤੇ ਆਦਿਲ ਦੋਵੇਂ ਪ੍ਰਭਾਵਿਤ ਕਰਦੇ ਨੇ...ਗੰਭੀਰ ਕਿਰਦਾਰ ਚ ਸੰਜਮ ਨਾਲ ਬੋਲਦੇ ਹੋਏ ਦੋਵੇਂ ਹੀ ਆਪਣੇ ਨਾਲ ਜੋੜੀ ਰੱਖਦੇ ਨੇ...ਏਨਾ ਦੋਨਾਂ ਤੋਂ ਬਿਨਾਂ ਕਿਸੇ ਹੋਰ ਕਲਾਕਾਰ ਨੂੰ ਜਿਆਦਾ ਸਪੇਸ ਨਹੀਂ ਮਿਲੀ....ਪਰ ਹੀਰੋ ਦੇ ਭਰਾ ਦੇ ਰੋਲ ਚ ਕੰਮ ਕਰਦਾ ਅਦਾਕਾਰ ਵੀ ਖੂਬ ਜਚਿਆ ਹੈ...ਤੇ ਹੀਰੋ ਦੇ ਦੋਸਤ ਦੇ ਰੋਲ ਚ ਅਲਤਾਫ ਨਾਮ ਦਾ ਮੁੰਡਾ ਵੀ ਚੰਗਾ ਨਿਭਿਆ ਹੈ...ਏਨਾ ਤੋਂ ਬਿਨ੍ਹਾਂ ਹੋਰ ਕਿਸੇ ਵੀ ਕਲਾਕਾਰ ਨੂੰ ਸਕਰੀਨ ਤੇ ਜਿਆਦਾ ਦੇਰ ਰਹਿਣ ਦਾ ਮੌਕਾ ਨਹੀਂ ਮਿਲਿਆ...


ਫਿਲਮ ਦਾ ਗੀਤ ਸੰਗੀਤ ਸ਼ਾਂਤੀ ਫੀਲ ਕਰਵਾਉਂਦਾ ਹੈ...ਫਿਲਮ ਦੇ ਗੀਤ ਰਾਤ ਨੂੰ ਇਕਾਂਤ ਚ ਬੈਠ ਕੇ ਅੱਖਾਂ ਬੰਦ ਕਰਕੇ ਇਕ ਤੋਂ ਜਿਆਦਾ ਵਾਰ ਸੁਣੇ ਜਾ ਸਕਦੇ ਨੇ...ਏਨਾ ਗੀਤਾਂ ਚ ਕਸ਼ਮੀਰ ਦੇ ਲੋਕ ਸੰਗੀਤ ਦਾ ਰੰਗ ਵੀ ਹੈ...ਕਵਿਤਾ ਵੀ ਹੈ....ਤੇ ਧੁੰਨਾਂ ਦਾ ਪ੍ਰਯੋਗ ਵੀ ਬਹੁਤ ਪਿਆਰੇ ਤਰੀਕੇ ਨਾਲ ਕੀਤਾ ਗਿਆ ਹੈ...ਇਹ ਸ਼ੋਰ ਸ਼ਰਾਬੇ ਤੋਂ ਦੂਰ ਹੈ...ਤੇ ਅੱਜ ਦੇ ਸਮੇਂ ਚ ਇਹ ਵੀ ਤੱਸਲੀ ਦੀ ਗੱਲ ਹੈ ਕਿ ਇਹ ਕਿਸੇ ਵੀ ਹੋਰ ਗੀਤ ਸੰਗੀਤ ਦੀ ਕਾਪੀ ਨਹੀਂ ਹੈ...



ਫਿਲਮ ਦੇ ਡਾਇਲੋਗ ਵੀ ਪਿਆਰੇ ਨੇ...


" ਮੁਝੇ ਤਾਜਮਹਿਲ ਦਿਖਾਨੇ ਲੇ ਕੇ ਜਾਣਾ...ਅਗਰ ਹੋ ਸਕੇ ਤੋਹ " 


ਇਹ ਬਹੁਤ ਇਮੋਸ਼ਨਲ ਡਾਇਲੋਗ ਹੈ...ਜਿਸ ਚ ਵਾਈਫ ਆਪਣੇ ਹਸਬੈਂਡ ਨੂੰ ਤਾਜਮਹਿਲ ਲੈ ਜਾਣ ਲਈ ਪਿਆਰ ਨਾਲ ਆਖਦੀ ਹੈ...ਤੇ ਇਹ ਵੀ ਧਿਆਨ ਰੱਖਦੀ ਹੈ ਕਿ ਹਸਬੈਂਡ ਇਸਨੂੰ ਬੋਝ ਵਾਂਗ ਨਾ ਲਵੇ...ਬਸ ਉਦੋਂ ਹੀ ਲੈ ਕੇ ਜਾਵੇ ਜਦੋਂ ਉਸਦੇ ਕੋਲ ਜਾਣ ਲਈ ਸਮਾਂ ਹੋਵੇ...ਖਰਚਾ ਹੋਵੇ...



" ਮੰਦਿਰ ਵਹੀਂ ਬਨਾਏੰਗੇ " 


ਬੱਚੇ ਜਦੋਂ ਇਹ ਨਾਅਰੇ ਮਾਰਦੇ ਹੋਏ ਜਾਂਦੇ ਨੇ...ਤਾਂ ਹੀਰੋ ਦਾ ਉਹਨਾਂ ਨੂੰ ਆਖਣਾ ਕਿ ਤੋੜਨ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਵੀ ਸਕੂਨ ਦਿੰਦਾ ਹੈ...


ਫਿਲਮ ਦਾ ਪਿਛੋਕੜ ਸੰਗੀਤ ਸ਼ਾਨਦਾਰ ਹੈ...ਤੇ ਬਹੁਤ ਸਮੇਂ ਬਾਅਦ ਕੋਈ ਫਿਲਮ ਆਈ ਹੈ ਜਿਸਦਾ ਥੀਮ ਆਡੀਓ ਰੂਪ ਚ ਸੁਣਨ ਲਾਇਕ ਹੈ....ਇਸ ਸੰਗੀਤ ਨੂੰ ਦੇਣ ਚ ਏ ਆਰ ਰਹਿਮਾਨ ਦੇ ਨਾਲ ਕੂਤੁਬ ਈ ਕ੍ਰਿਪਾ ਅਤੇ ਇਸ਼ਾਨ ਛਾਬੜਾ ਦਾ ਰੋਲ ਹੈ...



ਫਿਲਮ ਨੂੰ ਵਿਦੁ ਵਿਨੋਦ ਚੋਪੜਾ ਨੇ ਰਾਹੁਲ ਪੰਡਿਤਾ ਅਤੇ ਅਭਿਜਤ ਜੋਸ਼ੀ ਦੇ ਨਾਲ ਮਿਲ ਕੇ ਲਿਖਿਆ ਹੈ... ਵਿਦੁ ਵਿਨੋਦ ਚੋਪੜਾ ਨੇ ਇਹ ਫ਼ਿਲਮ ਆਪਣੀ ਮਾਂ ਨੂੰ ਸਮਰਪਿਤ ਕੀਤੀ ਹੈ ਜੋ 1989 ਚ ਕਸ਼ਮੀਰ ਘਾਟੀ ਤੋਂ ਆਈ...ਤੇ ਦੁਬਾਰਾ ਕਦੀ ਉਥੇ ਨਹੀਂ ਜ਼ਾ ਸਕੀ...


ਫਿਲਮ ਦੀ ਐਡੀਟਿੰਗ ਸੋਹਣੀ ਕੀਤੀ ਗਈ ਹੈ....ਕੋਈ ਵੀ ਸੀਨ ਫਾਲਤੂ ਜਾਂ ਲੰਮਾ ਖਿੱਚਿਆ ਹੋਇਆ ਨਹੀਂ ਜਾਪਦਾ...ਪਰ ਜੇ ਇੰਟਰਵਲ ਤੋਂ ਪਹਿਲਾਂ ਅਤੇ ਬਾਦ ਦੀ ਫ਼ਿਲਮ ਦੀ ਤੁਲਨਾ ਕਰੀਏ ਤਾਂ ਫਿਲਮ ਦਾ ਪਹਿਲਾ ਹਿੱਸਾ ਜਿਆਦਾ ਵਧੀਆ ਹੈ...ਦੂਜੇ ਹਿੱਸੇ ਚ ਫ਼ਿਲਮ ਹਲਕੀ ਜਿਹੀ ਰੁੱਕੀ ਰੁੱਕੀ ਲਗਦੀ ਹੈ...ਪਰ ਫਿਲਮ ਦਾ ਅੰਤ ਸੰਤੁਸ਼ਟ ਕਰਦਾ ਹੈ...ਪਰ ਉਦੋਂ ਹੀ.. ਜਦੋਂ ਆਪਾਂ ਇਸਨੂੰ ਇਕ ਪ੍ਰੇਮ ਕਹਾਣੀ ਵਾਂਗ ਲਈਏ...ਜੇ ਆਪਾਂ ਕਸ਼ਮੀਰੀ ਪੰਡਤਾਂ ਦੇ ਬਾਰੇ ਗੱਲ ਕਰੀਏ...ਤਾਂ ਫਿਲਮ ਇਸ ਟੋਪੀਕ ਨਾਲ ਇਨਸਾਫ ਨਹੀਂ ਕਰਦੀ....ਤੇ ਇਸ ਟੋਪੀਕ ਨੂੰ ਬਸ ਸ਼ੁਰੂ ਕਰਦੀ ਹੈ...ਤੇ ਐਸਦੇ ਬਾਰੇ ਬਿਨ੍ਹਾਂ ਕੋਈ ਜਿਆਦਾ ਗੱਲ ਕਰੇ...ਬਿਨ੍ਹਾਂ ਇਸਦੀ ਡੂੰਘਾਈ ਚ ਗਏ ਖਤਮ ਹੋ ਜਾਂਦੀ ਹੈ...


ਰਿਵੀਊ ਦੇ ਅਖੀਰ ਚ ਫਿਲਮ ਦੇ ਵਿਸ਼ੇ ਬਾਰੇ ਮੈਂ ਇਕ ਗੱਲ ਸਾਂਝੀ ਕਰਨਾ ਚਾਹਾਂਗਾ...ਮੈਂ ਆਪਣੀ ਕਸ਼ਮੀਰ ਦੀ ਇਕ ਯਾਤਰਾ ਦੌਰਾਨ ਉਥੋਂ ਦੇ ਇਕ ਮਸਹੂਰ ਪੱਤਰਕਾਰ ਨਾਲ ਮਿਲਿਆ...ਤੇ ਕਸ਼ਮੀਰੀ ਪੰਡਤਾਂ ਦੇ ਉਥੋਂ ਨਿਕਲਣ ਬਾਰੇ ਪੁੱਛਿਆ...ਤਾਂ ਇਸ ਪੱਤਰਕਾਰ ਨੇ ਹੇਠਲਾ ਜੁਆਬ ਦਿੱਤਾ -


" ਕਸ਼ਮੀਰੀ ਪੰਡਤ ਕਸ਼ਮੀਰ ਚੋਂ ਕਿਦਾਂ ਵੀ ਨਿਕਲੇ...ਭਾਵੇਂ ਮਰਜ਼ੀ ਨਾਲ ਗਏ ਜਾਂ ਡਰ ਕੇ ਗਏ...ਭਾਵੇਂ ਇਸਦੇ ਮਗਰ ਉਸ ਸਮੇਂ ਪੋਲੀਟਕਸ ਸੀ ਜਾਂ ਕਸ਼ਮੀਰੀ ਖਾੜਕੂ ਸੀ...ਪਰ ਉਹਨਾਂ ਦਾ ਏਥੋਂ ਜਾਣਾ ਕਸ਼ਮੀਰੀਆਂ ਉਪਰ ਹਮੇਸ਼ਾਂ ਇਕ ਦਾਗ ਵਾਂਗ ਰਿਹਾ ਹੈ...ਕਸ਼ਮੀਰੀਆਂ ਨੂੰ ਇਸ ਸਭ ਕਰਕੇ ਬਹੁਤ ਬਦਨਾਮ ਕੀਤਾ ਗਿਆ....ਅੱਜ ਵੀ ਕੀਤਾ ਜਾਂਦਾ ਹੈ..ਕਸ਼ਮੀਰੀ ਪੰਡਤਾਂ ਦਾ ਏਥੋਂ ਜਾਣਾ ਖਰਾਬ ਸੀ...ਕਿਸੇ ਦਾ ਵੀ ਆਪਣੇ ਘਰ ਨੂੰ ਛੱਡ ਕੇ ਜਾਣਾ ਇਕ ਖਰਾਬ ਗੱਲ ਹੀ ਕਹੀ ਜਾ ਸਕਦੀ ਹੈ..ਭਾਵੇਂ ਕਿਵੇਂ ਦੇ ਹਾਲਾਤਾਂ ਚ ਇਹ ਸਭ ਹੋਇਆ ਹੋਵੇ...ਪਰ ਅਸੀਂ ਅੱਜ ਵੀ ਮਹਿਸੂਸ ਕਰਦੇ ਹਾਂ ਕਿ ਕਸ਼ਮੀਰੀ ਪੰਡਤਾਂ ਨੂੰ ਏਥੋਂ ਨਹੀਂ ਜਾਣਾ ਚਾਹੀਦਾ ਸੀ..."



ਦੁਬਾਰਾ ਜੇ ਫਿਲਮ ਦੀ ਗੱਲ ਕਰਾਂ...ਤਾਂ ਇਹ ਫ਼ਿਲਮ ਇਕ ਪਰਿਵਾਰਕ ਫਿਲਮ ਹੈ...ਜਿਸਨੂੰ ਇਸ ਹਫਤੇ ਰਿਲੀਜ਼ ਹੋਈਆਂ ਫ਼ਿਲਮਾਂ ਚੋਂ ਦੇਖਣ ਲਈ ਬਿਨਾਂ ਝਿਜਕ ਚੁਣਿਆ ਜਾ ਸਕਦਾ ਹੈ...ਵਿਸ਼ੇ ਪੱਖੋਂ ਗੰਭੀਰ ਫਿਲਮ ਹੈ....ਬੇਹਤਰੀਨ ਤਰੀਕੇ ਨਾਲ ਸ਼ੂਟ ਕੀਤੀ ਗਈ ਫਿਲਮ ਹੈ....


ਤੇ ਜਾਂਦੇ ਜਾਂਦੇ ਮੈਂ ਇਕ ਗੱਲ ਹੋਰ ਸਾਂਝੀ ਕਰਨਾ ਚਾਹੰਦਾ ਹਾਂ....ਫਿਲਮ ਦੇ ਵਿਚ ਇਕ ਦ੍ਰਿਸ਼ ਹੈ...ਜਦੋਂ ਹੀਰੋਈਨ ਮਟਨ ਬਣਾ ਰਹੀ ਹੁੰਦੀ ਹੈ...ਮੇਰੇ ਇਕ ਦੋਸਤ ਨੇ ਸੁਆਲ ਕੀਤਾ...ਕਿ ਕਸ਼ਮੀਰੀ ਪੰਡਤ ਮੀਟ ਚਿਕਨ ਖਾ ਲੈਂਦੇ ਨੇ ??
ਮੈਂ ਇਹੀ ਜੁਆਬ ਦਿੱਤਾ....ਕਿ ਹਾਂ...ਮੇਰੇ ਬਹੁਤ ਦੋਸਤ ਨੇ ਜੋ ਕਸ਼ਮੀਰੀ ਪੰਡਤ ਨੇ...ਤੇ ਉਹਨਾਂ ਦੇ ਘਰਾਂ ਚ ਚਿਕਨ ਮਟਨ ਹਮੇਸ਼ਾਂ ਬਣਦਾ ਹੈ....ਮੈਂ ਬਹੁਤ ਵਾਰੀ ਉਹਨਾਂ ਦੇ ਨਾਲ ਉਹਨਾਂ ਦੇ ਘਰਾਂ ਚ ਬੈਠ ਕੇ ਚਿਕਨ ਖਾਦਾ ਹੈ...



ਰੇਟਿੰਗ - 3/5


harpal1980.singh@gmail.com