LOVE AAJ KAL
Theme : Romance , Drama
Director : Imtiaz Ali
Cast : Kartik Aaryan , Sara Ali Khan , Aarushi Sharma , Randeep Hooda
Review : Harpal Singh
ਪਿਛਲੇ
ਸਾਲ ਤੋਂ ਇਸ ਸਾਲ ਤੱਕ ਰਿਮੇਕ ਫ਼ਿਲਮਾਂ ਦਾ ਇਕ ਨਾ ਮੁਕਣ ਵਾਲਾ ਦੌਰ ਚਲ ਰਿਹਾ ਹੈ...ਇਸੇ
ਦੌਰ ਚ ਇਮਤਿਆਜ਼ ਅਲੀ ਆਪਣੀ ਹੀ ਇਕ ਪੁਰਾਨੀ ਫਿਲਮ ਦਾ ਰਿਮੇਕ ਲੈ ਕੇ ਆਏ ਨੇ....ਜਿੰਨਾ
ਨੇ ਇਮੀਅਤਾਜ਼ ਦੀ ਪਿਛਲੀ ਵਾਲੀ ਲਵ ਆਜ ਕਲ੍ਹ ਦੇਖੀ ਹੋਵੇਗੀ...ਉਹ ਜਾਣ ਸਕਦੇ ਨੇ ਕਿ ਉਹ
ਵਾਲੀ ਫਿਲਮ ਵੀ ਕੋਈ ਏਨੀ ਮਹਾਨ ਫਿਲਮ ਨਹੀਂ ਸੀ ਕਿ ਇਸਨੂੰ ਏਨੀ ਜਲਦੀ ਰਿਮੇਕ ਵਾਸਤੇ
ਚੁਣਿਆ ਜਾਂਦਾ....ਉਸ ਵਾਲੀ ਫਿਲਮ ਚ ਵੀ ਸਰਦਾਰ ਬਣੇ ਸੈਫ ਵਾਲੀ ਕਹਾਣੀ ਹੀ ਸੋਹਣੀ
ਸੀ....ਜਿਸਦੇ ਦਮ ਤੇ ਉਹ ਵਾਲੀ ਫਿਲਮ ਅੱਜ ਵੀ ਯਾਦ ਹੈ...
ਹੁਣ ਵਾਲੀ ਲਵ ਆਜ ਕਲ੍ਹ ਨੂੰ ਦੇਖਣ ਤੋਂ ਬਾਦ ਇਹ ਜਾਪਣ ਲਗਿਆ ਹੈ....ਕਿ ਇਮਤਿਆਜ਼ ਆਪਣੇ ਆਪ ਨੂੰ ਬਹੁਤ ਜਿਆਦਾ ਦੋਹਰਾਉਣ ਲੱਗ ਗਏ ਨੇ.....ਇਕੋ ਜਿਹੀਆਂ ਸਿਚੁਏਸ਼ਨ...ਇਕੋ ਵਰਗੇ ਬਣਾਏ ਗਏ ਲੰਮੇ ਲੰਮੇ ਡਾਇਲਗਾਂ ਵਾਲੇ ਸੀਨ....ਸਭ ਕੁਛ ਹੁਣ ਬੋਰ ਕਰਦਾ ਹੈ...
ਇਸ ਫ਼ਿਲਮ ਚ ਵੀ ਪਿਛਲੀ ਫਿਲਮ ਵਾਂਗ ਹੀ ਦੋ ਪ੍ਰੇਮ ਕਹਾਨੀਆਂ ਨਾਲ ਨਾਲ ਚਲਦੀਆਂ ਨੇ....ਇਕ ਜੋ ਅੱਜ ਦੇ ਸਮੇਂ ਦੀ ਹੈ...ਤੇ ਇਕ ਉਸ ਸਮੇਂ ਦੀ ਜਦੋਂ ਮੋਬਾਈਲ ਫੋਨ ਨਹੀਂ ਸੀ ਹੋਇਆ ਕਰਦੇ....ਦੋਨਾਂ ਕਹਾਨੀਆਂ ਚ ਪ੍ਰੇਮੀ ਇਕੋ ਹੈ... ਮਤਲਬ ਕਾਰਤਿਕ ਆਰੀਅਨ ਹੀ ਦੋਨੋਂ ਕਿਰਦਾਰ ਨਿਭਾ ਰਿਹਾ ਹੈ.....ਅੱਜ ਦੇ ਸਮੇਂ ਦੀ ਪ੍ਰੇਮਿਕਾ ਦੇ ਰੋਲ ਚ ਸਾਰਾ ਅਲੀ ਖ਼ਾਨ ਹੈ....ਤੇ ਪੁਰਾਣੇ ਸਮੇਂ ਦੀ ਪ੍ਰੇਮਿਕਾ ਦੇ ਰੋਲ ਚ ਅਰੂਸ਼ੀ ਸ਼ਰਮਾ ਹੈ...
ਕਾਰਤਿਕ ਦਾ ਕੰਮ ਬਹੁਤ ਬੋਰ ਕਰਦਾ ਹੈ... ਉਸਨੂੰ ਸਹਿਣ ਕਰਨਾ ਵੀ ਆਪਣੇ ਆਪ ਚ ਇਕ ਤਪੱਸਿਆ ਹੀ ਹੈ....ਸਾਰਾ ਅਲੀ ਖਾਨ ਹੀ ਪੁਰੀ ਫਿਲਮ ਚ ਸਭ ਤੋਂ ਜਿਆਦਾ ਦੇਰ ਤੱਕ ਪਰਦੇ ਉਪਰ ਨਜ਼ਰ ਆਈ ਹੈ...ਬੜੀ ਜਗ੍ਹਾ ਤੇ ਉਹ ਐਕਟਿੰਗ ਚ ਓਵਰ ਹੋ ਜਾਂਦੀ ਦਿਖਦੀ ਹੈ....ਪਰ ਪੁਰਾਣੀ ਪ੍ਰੇਮਿਕਾ ਦੇ ਰੋਲ ਵਿਚ ਅਰੂਸ਼ੀ ਜੱਚਦੀ ਹੈ....ਉਸਦੇ ਅਤੇ ਕਾਰਤਿਕ ਦੇ ਮਿਲਣ ਵਾਲੇ ਦ੍ਰਿਸ਼ ਪਿਆਰੇ ਲਗਦੇ ਨੇ....ਪਰ ਜਿਹੜੀ ਫੀਲਿੰਗ ਪਿਛਲੀ ਲਵ ਆਜ ਕਲ ਦੇ ਸੈਫ ਵਾਲੇ ਪਿਆਰ ਚ ਸੀ...ਓਹ ਫੀਲਿੰਗ ਇਸ ਫ਼ਿਲਮ ਦੇ ਪੁਰਾਣੇ ਪਿਆਰ ਚ ਨਹੀਂ ਦਿਖਦੀ....
" ਬਾਤੇਂ ਤੋਹ ਫੋਨ ਪਰ ਭੀ ਹੋ ਸਕਤੀ ਹੈਂ "
ਹੀਰੋਈਨ ਦਾ ਇਹ ਡਾਇਲੋਗ ਮੈਨੂੰ ਪਸੰਦ ਤਾਂ ਬਹੁਤ ਆਇਆ....ਪਰ ਹਰ ਮੁਲਾਕਾਤ ਚ ਪ੍ਰੇਮੀ ਪ੍ਰੇਮਿਕਾ ਦਾ ਸ਼ਰੀਰ ਨੂੰ ਹੀ ਪਹਿਲ ਦੇਣਾ...ਚੁੰਮਨ ਨੂੰ ਹੀ ਪਹਿਲ ਦੇਣਾ ਕਾਮੁਕ ਫੀਲਿੰਗ ਜਗਾਉਂਦਾ ਹੈ...ਨਾ ਕਿ ਉਸ ਵਾਲੇ ਪਿਆਰ ਦਾ ਅਹਿਸਾਸ ਹੁੰਦਾ ਹੈ ਜੋ ਪਿਛਲੀ ਫਿਲਮ ਦੀ ਜਾਨ ਸੀ...
ਫਿਲਮ ਦਾ ਕਨਸੈਪਟ ਤਾਂ ਸੋਹਣਾ ਹੈ....ਪਰ ਇਸਨੂੰ ਜਿਦਾਂ ਦੇ ਘੁਮਾਵਦਾਰ ਢੰਗ ਨਾਲ ਇਮਤਿਆਜ਼ ਨੇ ਦਿਖਾਇਆ ਹੈ...ਇਹ ਇਕ ਬੋਰਿੰਗ ਤਜ਼ਰਬਾ ਸੀ....ਬੇਸ਼ਕ ਫਿਲਮ ਦੇ ਕੁਝ ਕੁ ਦ੍ਰਿਸ਼ ਬੇਹਦ ਭਾਵੁਕ ਲੋਕਾਂ ਨੂੰ ਰਵਾਉਣਗੇ....ਪਰ ਇਮਤਿਆਜ਼ ਦਾ ਹਰ ਕੰਮ ਦੇਖਣ ਵਾਲ਼ੇ ਦਰਸ਼ਕ ਨਿਰਾਸ਼ ਹੋਣਗੇ....
ਫਿਲਮ ਦਾ ਗੀਤ ਸੰਗੀਤ ਇਕੋ ਮੂਡ ਦਾ ਹੈ....ਏਨਾ ਗਾਣਿਆਂ ਦੌਰਾਨ ਤੁਸੀਂ ਆਪਣੇ ਮੋਬਾਈਲ ਚ ਆਏ ਮੈਸਜਸ ਨੂੰ ਪੜ੍ਹ ਲਵੋ ਤਾਂ ਕੋਈ ਹਰਜ਼ ਨਹੀਂ....ਪ੍ਰੀਤਮ ਦਾ ਕੰਮ ਵੈਸੇ ਵੀ ਕੋਈ ਏਨਾ ਖਾਸ ਨਹੀਂ ਹੁੰਦਾ....ਪਰ ਇਥੇ ਤਾਂ ਉਸਦੇ ਸੰਗੀਤ ਨੇ ਬਸ ਸਿਰ ਦਰਦ ਹੀ ਕਰਵਾਇਆ ਹੈ....
ਫਿਲਮ ਦੇ ਕੁਝ ਇਕ ਦ੍ਰਿਸ਼ ਮੈਨੂੰ ਪਸੰਦ ਆਏ....ਇਕ ਜਦੋਂ ਕਾਰਤਿਕ ਆਪਣੀ ਪ੍ਰੇਮਿਕਾ ਨੂੰ ਮਿਲਣ ਮੁੰਬਈ ਜਾਂਦਾ ਹੈ.. ਤੇ ਦੋਨੋਂ ਜਣੇ ਬਾਰੀ ਥਾਣੀਂ ਇਕ ਦੂਜੇ ਨੂੰ ਵੇਖਦੇ ਨੇ...ਪਿਛੋਕੜ ਚ ਕੋਈ ਸੰਗੀਤ ਨਹੀਂ...ਕੋਈ ਆਵਾਜ਼ ਨਹੀਂ...ਦੋਂਨਾਂ ਦਾ ਇਕ ਦੂਜੇ ਨੂੰ ਵੇਖਣਾ....ਇਸ਼ਾਰੇ ਨਾਲ ਹਾਏ ਹੈਲੋ ਕਰਨਾ...ਇਹ ਸਾਰਾ ਹੀ ਸੀਨ ਪੁਰੀ ਫਿਲਮ ਚ ਸਭ ਤੋਂ ਚੰਗਾ ਸੀਨ ਸੀ....
ਰਣਦੀਪ ਹੁੱਡਾ ਦਾ ਰੋਲ ਹਲਕਾ ਜਿਹਾ ਸਕੂਨ ਦਿੰਦਾ ਹੈ.....ਉਸਦਾ ਆਣਾ ਹਰ ਵਾਰ ਚੰਗਾ ਲਗਦਾ ਹੈ....ਉਸਦਾ ਕਹਾਣੀ ਨੂੰ ਸੁਣਾਉਣ ਦਾ ਤਰੀਕਾ ਓਹੀ ਹੈ...ਜੋ ਪਿਛਲੀ ਲਵ ਆਜ ਕਲ ਚ ਰਿਸ਼ੀ ਕਪੂਰ ਦਾ ਸੀ....
ਫਿਲਮ ਦਾ ਸ਼ੁਰੂ ਤਾਂ ਬਹੁਤ ਹੀ ਖਰਾਬ ਹੈ....ਯਕੀਨ ਨਹੀਂ ਆਂਦਾ ਕਿ ਇਮਤਿਆਜ਼ ਦੇ ਨਾਮ ਤੇ ਇਹ ਸਭ ਦੇਖਣ ਨੂੰ ਮਿਲੇਗਾ...ਇੰਟਰਵਲ ਤੋਂ ਜ਼ਰਾ ਕੁ ਪਹਿਲਾਂ ਫਿਲਮ ਚ ਦਿਲਚਸਪੀ ਬਣਦੀ ਹੈ....ਪਰ ਇਹ ਦੇਰ ਤੱਕ ਵੀ ਬਣੀ ਨਹੀਂ ਰਹਿੰਦੀ....ਕਾਰਤਿਕ ਅਤੇ ਸਾਰਾ....ਏਨਾ ਦੀ ਕੈਮਿਸਟਰੀ ਬੁਰੀ ਤਰਾਂ ਨਾਲ ਫੇਲ ਮਹਿਸੂਸ ਹੁੰਦੀ ਹੈ....
ਫਿਲਮ ਨੂੰ ਨਾ ਦੇਖਣ ਦੀ ਵਜ੍ਹਾ ਜੇ ਦਸਣੀ ਹੋਏ ਤਾਂ ਇਹੀ ਕਹਾਂਗਾ ਕਿ ਇਹ ਇਕ ਔਸਤ ਫਿਲਮ ਦਾ ਬਹੁਤ ਹੀ ਖਰਾਬ ਰਿਮੇਕ ਹੈ....ਤੇ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਕ ਚੰਗਾ ਨਿਰਦੇਸ਼ਕ ਜਰੂਰੀ ਨਹੀਂ ਹੁੰਦਾ ਕਿ ਹਰ ਵਾਰ ਹੀ ਚੰਗਾ ਕੰਮ ਕਰੇ....
ਫਿਲਮ ਨੂੰ ਦੇਖਣ ਲਈ ਉਹ ਦਰਸ਼ਕ ਜਰੂਰ ਜਾ ਸਕਦੇ ਨੇ ਜਿੰਨਾ ਨੂੰ ਫ਼ਿਲਮ ਚ ਇਮੋਸ਼ਨਲ ਫੀਲ ਦਾ ਹੋਣਾ ਹੀ ਫਿਲਮ ਦਾ ਮਹਾਨ ਹੋਣਾ ਲਗ ਜਾਂਦਾ ਹੈ...
ਫਿਲਮ ਦੇ ਵਿਸ਼ੇ ਬਾਰੇ ਜੇ ਆਪਣਾ ਫੀਲ ਦਸਣਾ ਹੋਏ...ਤਾਂ ਮੈਨੂੰ ਇਹ ਮਹਸੂਸ ਹੁੰਦਾ ਹੈ...ਕਿ ਜਦੋਂ ਤੱਕ ਤੁਸੀਂ ਪਿਆਰ ਚ ਨਹੀਂ ਪੈਂਦੇ ਹੋ...ਨਹੀਂ ਪੈਂਦੇ ਹੋ....ਪਰ ਜਦੋਂ ਪੈ ਜਾਵੋ...ਤਾਂ ਫੇਰ ਆਖਰੀ ਫੈਸਲਾ ਪਿਆਰ ਹੀ ਕਰਦਾ ਹੈ...ਕਿ ਤੁਹਾਡਾ ਭਵਿੱਖ ਕੀ ਹੋਵੇਗਾ....ਤੇ ਜਿਸਨੂੰ ਪਿਆਰ ਕਰਦੇ ਹੋ...ਉਸਦੇ ਨਾਲ ਮਾੜ੍ਹੇ ਮੋਟੇ ਮਨ ਮੁਟਾਵ ਵੀ ਹੋਣ....ਤਾਂ ਆਪਣੇ ਪ੍ਰੇਮੀ ਨੂੰ ਛੱਡਿਆ ਨਾ ਕਰੋ....ਜੇ ਛੱਡ ਬੈਠੋਗੇ...ਫੇਰ ਸਾਰੀ ਉਮਰ ਉਸਦੀ ਕਮੀ ਫੀਲ ਕਰਕੇ ਪਸ਼ਤਾਓਗੇ....
ਫਿਲਮ ਚ ਬੱਚਿਆਂ ਨੂੰ ਨਾਲ ਨਾ ਹੀ ਲੈ ਕੇ ਜਾਇਓ.... ਬੜੇ ਸਾਰੇ ਦ੍ਰਿਸ਼ ਅਤੇ ਡਾਇਲੋਗ ਉਹਨਾਂ ਦੇ ਮਾਸੂਮ ਮਨਾਂ ਵਾਸਤੇ ਠੀਕ ਨਹੀਂ ਜਾਪਣਗੇ..
ਰੇਟਿੰਗ - 2.5/5
harpal1980.singh@gmail.com

0 Comments