JAWAANI JAANEMAN


Director : Nitin Kakkar 


Cast : Saif Ali Khan , Alaya Furniturewala , Tabu , kumad Mishra , Farida Jalaal , Shavinder Mahal


Review : Harpal Singh

 

 

 

ਜਵਾਨੀ ਜਾਨੇਮਨ ਨਾਮ ਸੁਨ ਕੇ ਇਕ ਬੇਕਾਰ ਜਹੀ ਕਹਾਣੀ ਦੀ ਕਲਪਨਾ ਕੀਤੀ ਸੀ....ਫਿਲਮ ਦੇਖਣ ਤੋਂ ਬਾਦ ਇਕ ਵਾਰ ਫੇਰ ਇਹ ਸਬਕ ਲਿਆ....ਕਿ ਕਿਸੇ ਵੀ ਕਿਤਾਬ ਨੂੰ ਉਸਦਾ ਕਵਰ ਦੇਖ ਕੇ ਜੱਜ ਨਹੀਂ ਕਰਨਾ ਚਾਹੀਦਾ...ਤੇ ਕਿਸੇ ਵੀ ਫਿਲਮ ਨੂੰ ਉਸਦੇ ਪੋਸਟਰ ਤੋਂ ਤੇ ਟਾਈਟਲ ਤੋਂ ਨਹੀਂ ਜਾਣਿਆ ਜਾ ਸਕਦਾ...


ਜਵਾਨੀ ਜਾਨੇਮਨ ਕਹਾਣੀ ਇਕ ਸ਼ੌਕੀਨ ਬੰਦੇ ਦੀ ਕਹਾਣੀ ਹੈ...ਜੋ ਚਾਲੀ ਸਾਲ ਤੋਂ ਉਪਰ ਦੀ ਉਮਰ ਦਾ ਹੈ...ਪਰ ਔਰਤਾਂ ਦਾ ਸ਼ੌਕੀਨ ਐਦਾਂ ਦਾ ਹੈ ਕਿ ਪੰਝੀਆਂ ਸਾਲਾਂ ਦੇ ਨੌਜਵਾਨਾਂ ਨੂੰ ਮਾਤ ਪਾ ਜਾਵੇ....ਉਸਨੂੰ ਲਗਦਾ ਹੈ ਕਿ ਵਿਆਹ ਆਜ਼ਾਦੀ ਦੇ ਰਾਹ ਚ ਰੁਕਵਟ ਹੈ....ਉਸਦੀ ਹਰ ਰਾਤ ਨਵੀਂ ਔਰਤ ਨਾਲ ਬੀਤਦੀ ਹੈ...ਫੇਰ ਇਕ ਦਿਨ...ਜਿਸ ਨੌਜਵਾਨ ਕੁੜੀ ਨੂੰ ਉਹ ਆਪਣੀ ਹਵਸ ਪੁਰੀ ਕਰਨ ਲਈ ਘਰ ਲੈ ਕੇ ਆਂਦਾ ਹੈ ਉਹ ਉਸਦੀ ਕੁੜੀ ਨਿਕਲ ਆਉਂਦੀ ਹੈ...ਫੇਰ ਕੀ ਹੁੰਦਾ ਹੈ ਇਹ ਜਾਨਣ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ..


ਫਿਲਮ ਦੀ ਕਹਾਣੀ ਐਦਾਂ ਦੀ ਹੈ...ਕਿ ਇਸਨੂੰ ਗੰਭੀਰ ਤਰੀਕੇ ਨਾਲ ਵੀ ਦਿਖਾਇਆ ਜਾ ਸਕਦਾ ਸੀ...ਤੇ ਹਲਕੇ ਫੁਲਕੇ ਕਾਮੇਡੀ ਵਾਲੇ ਤਰੀਕੇ ਨਾਲ ਵੀ....ਇਸ ਫ਼ਿਲਮ ਚ ਇਹ ਕਹਾਣੀ ਨੂੰ ਕਾਮੇਡੀ ਦੇ ਰੰਗ ਚ ਪੇਸ਼ ਕੀਤਾ ਗਿਆ ਹੈ...ਤੇ ਇਹ ਤਰੀਕਾ ਮੈਨੂੰ ਤਾਂ ਪਸੰਦ ਆਇਆ ਹੈ...



ਸੈਫ ਅਲੀ ਖਾਨ ਨੇ ਇਸ ਫ਼ਿਲਮ ਚ ਆਪਣੀ ਉਮਰ ਮੁਤਾਬਕ ਹੀ ਰੋਲ ਨਿਭਾਇਆ ਹੈ....ਤੇ ਉਸਨੇ ਆਪਣੇ ਹਰ ਇਕ ਦ੍ਰਿਸ਼ ਚ ਸ਼ਾਨਦਾਰ ਪ੍ਰਫਾਰਮ ਕੀਤਾ ਹੈ....ਉਸਦੀ ਉਮਰ ਉਸਨੂੰ ਜੱਚਦੀ ਹੈ...ਤੇ ਇਹ ਵਾਲਾ ਰੋਲ ਉਸਦੇ ਲਈ ਪ੍ਰਫੈਕਟ ਹੈ...


ਸੈਫ ਦੀ ਬੇਟੀ ਦੇ ਰੋਲ ਚ ਪੂਜਾ ਬੇਦੀ ਦੀ ਬੇਟੀ ਅਲਾਇਆ ਫਰਨੀਚਰਵਾਲਾ ਨੇ ਡੈਬਿਊ ਕੀਤਾ ਹੈ....ਉਸਦੇ ਕੋਲ ਦਿਖਾਉਣ ਲਈ ਭਾਵੇਂ ਬਹੁਤ ਜਿਆਦਾ ਹਾਵ ਭਾਵ ਨਹੀਂ ਸੀ....ਉਹ ਉਦਾਸੀ ਅਤੇ ਖੁਸ਼ੀ ਚ ਇਕੋ ਵਰਗੀ ਰਹਿੰਦੀ ਹੈ...ਪਰ ਉਸਦੇ ਕੋਲ ਅਦਾਕਾਰੀ ਹੈ....ਉਸਨੂੰ ਅੱਖਾਂ ਰਾਹੀਂ ਦਰਦ ਅਤੇ ਖੁਸ਼ੀ ਦਿਖਾਣੀ ਆਈ ਹੈ....ਉਹ ਜਾਪਦੀ ਹੀ ਨਹੀਂ ਕਿ ਆਪਣੀ ਪਹਿਲੀ ਫ਼ਿਲਮ ਚ ਹੈ....ਉਸਦਾ ਕੰਮ ਸੈਫ ਦੇ ਅੱਗੇ ਢੱਕ ਨਹੀਂ ਗਿਆ....ਉਸਦੀ ਹਾਜ਼ਰੀ ਆਪਣੀ ਪਹਿਲੀ ਹੀ ਫਿਲਮ ਚ ਪ੍ਰਭਾਵਸ਼ਾਲੀ ਰਹੀ ਹੈ....ਨਿੱਕੇ ਕੱਪੜਿਆਂ ਚ ਉਸਦੀ ਕਾਮੁਕਤਾ ਨੂੰ ਉਸਦੀ ਮਾਸੂਮੀਅਤ ਢੱਕ ਲੈਂਦੀ ਹੈ...


ਤੱਬੂ ਦੀ ਐਂਟਰੀ ਬਹੁਤ ਦੇਰ ਨਾਲ ਹੁੰਦੀ ਹੈ...ਪਰ ਉਸਦਾ ਆਉਣਾ ' ਆਪ ਆਏ ਬਹਾਰ ਆਈ ' ਵਾਲਾ ਫੀਲ ਦਿੰਦਾ ਹੈ....ਉਸਦੇ ਰੋਲ ਚ ਉਸਦੀ ਪਿਛਲੀ ਫਿਲਮ ' ਦੇ ਦੇ ਪਿਆਰ ਦੇ ' ਵਾਲਾ ਫਲੇਵਰ ਹੈ...


ਫਰੀਦਾ ਜਲਾਲ ਨੂੰ ਦੇਰ ਬਾਅਦ ਫ਼ਿਲਮ ਚ ਦੇਖਣਾ ਘੈਂਟ ਲਗਦਾ ਹੈ....ਉਸਦੇ ਕੋਲ ਜਿਆਦਾ ਦ੍ਰਿਸ਼ ਨਹੀਂ ਆਏ...ਪਰ ਬੋਲਡ ਫਿਲਮ ਚ ਵੀ ' ਓਹੀ ਪੁਰਾਣੀ ਫਿਲਮੀ ਮਾਂ ' ਵਰਗਾ ਅਹਿਸਾਸ ਫਰੀਦਾ ਨੂੰ ਦੇਖ ਕੇ ਹੁੰਦਾ ਹੈ....



ਕੁਮੁੰਦ ਮਿਸ਼ਰਾ ਨੂੰ ਪਰਨੇ ਵਰਗੀ ਪੱਗ ਜੱਚਦੀ ਹੈ....ਉਸਦਾ ਕੰਮ ਜਿੰਨਾ ਆਇਆ...ਉਸਨੇ ਬੇਹਤਰੀਨ ਨਿਭਾਇਆ....ਉਸਦੇ ਕੋਲ ਡਾਇਲਾਗ ਘਟ ਰਹੇ ਪਰ ਦਮਦਾਰ ਰਹੇ...ਖਾਸ ਕਰਕੇ ਜਦੋਂ ਉਹ ਆਪਣੇ ਭਰਾ ਦੀ ਸੁਪੋਰਟ ਚ ਬੋਲਦਾ ਹੈ...ਕੀ ਬੋਲਦਾ ਹੈ ਇਹ ਦਸਾਂਗਾ ਤਾਂ ਕਹਾਣੀ ਨੂੰ ਖਰਾਬ ਕਰਨਾ ਹੋਵੇਗਾ...ਇਹ ਤੁਸੀਂ ਫਿਲਮ ਦੇਖ ਕੇ ਜਾਣ ਸਕੋਗੇ...


ਪੰਜਾਬੀ ਫਿਲਮਾਂ ਵਾਲੇ ਸ਼ਵਿੰਦਰ ਮਾਹਲ ਦਾ ਥੋੜਾ ਜਿੰਨਾ ਕੰਮ ਹੈ ਚਾਹੇ...ਪਰ ਨੋਟਿਸ ਚ ਆਉਂਦਾ ਹੈ...ਇਹ ਚੰਗਾ ਲਗਦਾ ਹੈ ਕਿ ਸਰਦਾਰ ਦੇ ਰੋਲ ਚ ਅਸਲੀ ਪੱਗ ਵਾਲੇ ਨੂ ਲਿਆ ਜਾਨ ਲਗਿਆ ਹੈ ਨਹੀ ਤਾਂ ਬਹੁਤ ਹਿੰਦੀ ਫਿਲਮਾਂ ਚ ਪੱਗ ਚ ਦਿਸਦੇ ਕਲਾਕਾਰ ਨਕਲੀ ਜਹੀ ਪੱਗ ਬਣ ਕੇ ਪਰਦੇ ਤੇ ਆਉਂਦੇ ਸੀ ....


ਫਿਲਮ ਦਾ ਗੀਤ ਸੰਗੀਤ ਸੁਣਨ ਯੋਗ ਹੈ...ਫਿਲਮ ਚ ਦਿਖਾਈ ਫੈਮਲੀ ਪੰਜਾਬੀ ਹੈ...ਇਸ ਕਰਕੇ ਪੰਜਾਬ ਦਾ ਲੋਕ ਸੰਗੀਤ ਇਸ ਫ਼ਿਲਮ ਚ ਮੌਜੂਦ ਹੈ....ਤੇ ਜਿਸ ਸਿਚੁਏਸ਼ਨ ਚ ਪੰਜਾਬੀ ਲੋਕ ਗੀਤਾਂ ਨੂੰ ਫਿੱਟ ਕੀਤਾ ਗਿਆ ਹੈ ਮਜ਼ੇਦਾਰ ਲਗਦਾ ਹੈ...ਇਸਦੇ ਨਾਲ ਹੀ ਪੁਰਾਣੇ ਹਿੱਟ ਹਿੰਦੀ ਗੀਤਾਂ ਨੂੰ ਦੁਬਾਰਾ ਸੁਣਨਾ ਵੀ ਚੰਗਾ ਮਹਿਸੂਸ ਕਰਵਾਉਂਦਾ ਹੈ...



ਫਿਲਮ ਚ ਇਕ ਦਰਖਤ ਨੂੰ ਇਕੋ ਵਾਰ ਕੈਮਰੇ ਚ ਦਿਖਾਇਆ ਜਾਂਦਾ ਹੈ....ਕੈਮਰਾ ਦਰਖਤ ਨੂੰ ਉਪਰ ਤੋਂ ਕਵਰ ਕਰਦਾ ਹੋਇਆ ਥੱਲੇ ਤੱਕ ਆਉਂਦਾ ਹੈ....ਇਸ ਨਿੱਕੇ ਦ੍ਰਿਸ਼ ਨਾਲ ਹੀ ਦਰਸ਼ਕਾਂ ਨੂੰ ਦਰਖਤ ਨਾਲ ਪਿਆਰ ਹੋ ਜਾਂਦਾ ਹੈ....ਤੇ ਦਰਖਤ ਦਾ ਕਹਾਣੀ ਨਾਲ ਜੋੜਿਆ ਗਿਆ ਕੋਨੇਕਸ਼ਨ ਕਾਮਯਾਬ ਸਾਬਤ ਹੁੰਦਾ ਹੈ...


ਫਿਲਮ ਦੀ ਲੰਬਾਈ ਘਟ ਹੈ...ਇਹ ਮਸੀਂ ਦੋ ਘੰਟਿਆਂ ਦੀ ਹੈ...ਪਰ ਸ਼ੁਰੂ ਤੋਂ ਅਖੀਰ ਤੱਕ ਦਿਲਚਸਪ ਹੈ....


ਫਿਲਮ ਚ ਮੈਂ ਬਹੁਤ ਜਗ੍ਹਾ ਇਮੋਸ਼ਨਲ ਵੀ ਹੋਇਆ....ਜਿਸ ਚੋ ਇਕ ਦ੍ਰਿਸ਼ ਸੀ ਜਦੋਂ ਆਪਣੀ ਤੁਰੀ ਜਾਂਦੀ ਧੀ ਨੂੰ ਸੈਫ ਅਲੀ ਖਾਨ ਆਵਾਜ਼ ਮਾਰਦਾ ਹੈ...ਤੇ ਆਖਦਾ ਹੈ -


' ਘਰ ਆ ਜਾ..ਮੇਰੇ ਸਾਥ ਰਹਿ ਲੇ '


ਫਿਲਮ ਚ ਕੁਛ ਇਕ ਸੀਨ ਏਨੇ ਮਜ਼ੇਦਾਰ ਸੀ ਕਿ ਦਿਲ ਕਰਦਾ ਸੀ ਇਹ ਅਜੇ ਹੋਰ ਦੇਰ ਤੱਕ ਚਲਣੇ ਚਾਹੀਦੇ ਸੀ...ਜਿਵੇਂ ਇਕ ਦ੍ਰਿਸ਼ ਸੀ ਜਿਸਦੇ ਵਿਚ ਸੈਫ ਅਲੀ ਖਾਨ ਇਕ ਨੌਜਵਾਨ ਮੁੰਡੇ ਦੇ ਨਾਲ ਸ਼ਰਾਬ ਪੀਣ ਦਾ ਮੁਕਾਬਲਾ ਕਰਦਾ ਹੈ....ਇਹ ਸੀਨ ਮੈਨੂੰ ਬਹੁਤ ਮਜ਼ੇਦਾਰ ਲਗਿਆ....



ਆਖਰ ਚ ਫਿਲਮ ਬਾਰੇ ਜੇ ਕੁਛ ਸਾਂਝਾ ਕਰਨਾ ਹੋਵੇ ਆਪਣਾ ਖਿਆਲ...ਦਿਲ ਦਾ ਖਿਆਲ....ਤਾਂ ਮੈਂ ਕਹਾਂਗਾ...ਕਿ ਬੰਦਾ ਪਿਆਰ ਮਗਰ ਨਹੀਂ ਭੱਜਦਾ...ਨਾ ਭੱਜੇ..ਪਰ ਪਿਆਰ ਖੁਦ ਹੀ ਉਸਨੂੰ ਲੱਭ ਲੈਂਦਾ ਹੈ....ਪਿਆਰ ਤੁਹਾਨੂੰ ਉਹ ਬਣਾ ਦਿੰਦਾ ਹੈ ਜੋ ਤੁਸੀਂ ਨਹੀਂ ਹੁੰਦੇ....ਪਿਆਰ ਤੁਹਾਨੂੰ ਆਪਣਿਆਂ ਦੀ ਕੀਮਤ ਸਮਝਾ ਦਿੰਦਾ ਹੈ...



ਫਿਲਮ ਨੂੰ ਹਲਕੇ ਫੁਲਕੇ ਅੰਦਾਜ਼ ਦੇ ਇੰਟਰਟੇਨਮੈਂਟ ਲਈ ਦੇਖਣਾ ਚਾਹੀਦਾ ਹੈ....ਤੇ ਇਸਨੂੰ ਉਹਨਾਂ ਦੋਸਤਾਂ ਦੇ ਨਾਲ ਹੀ ਦੇਖਣ ਜਾਇਓ ਜਿਹੜੇ ਕਿਸੇ ਵੀ ਬੰਦੇ ਦੇ ਜਿਉਣ ਦੇ ਕਲਚਰ ਨੂੰ ਉਸਦੀ ਲਾਈਫ ਸਟਾਈਲ ਨੂੰ ' ਉਸਦੀ ਲਾਈਫ ਹੈ ' ਕਹਿ ਕੇ ਇਜ਼ਤ ਦੇਣਾ ਜਾਣਦੇ ਹੋਣ...ਨਹੀਂ ਤਾਂ ਬਹੁਤਿਆਂ ਨੂੰ ਇਹ ਸਮਾਜਿਕ ਕਦਰਾਂ ਕੀਮਤਾਂ ਲਈ ਖਤਰਨਾਕ ਵੀ ਜਾਪ ਸਕਦੀ ਹੈ...


ਰੇਟਿੰਗ - 3/5


harpal1980.singh@gmail.com