HACKED
Director : Vikram Bhatt
Cast : Hina Khan , Rohan Shah , Sid Makkar , Mohit Malhotra
Review : Harpal Singh
ਵਿਕਰਮ
ਭੱਟ ਦੀ ਫ਼ਿਲਮ ਸਾਈਬਰ ਕਰਾਈਮ ਦੀ ਕਹਾਣੀ ਨੂੰ ਲੈ ਕੇ ਬਣੀ ਹੈ....ਪਰ ਇਹ ਫ਼ਿਲਮ ਸ਼ੁਰੂ
ਤੋਂ ਹੀ ਇਕ ਫਿਲਮ ਨਾ ਲਗ ਕੇ ਕਿਸੇ ਟੀਵੀ ਸੀਰੀਅਲ ਵਰਗਾ ਫੀਲ ਕਰਵਾਉਂਦੀ ਹੈ....ਜਿਦਾਂ
ਆਪਾਂ ਕਰਾਈਮ ਪਟਰੋਲ ਦਾ ਇਕ ਲੰਮਾ ਸਾਰਾ ਐਪੀਸੋਡ ਦੇਖ ਰਹੇ ਹੋਈਏ...
ਫਿਲਮ ਦੀ ਕਹਾਣੀ ਇਕ ਹੈਕਰ ਮੁੰਡੇ ਦੁਆਲੇ ਘੁੰਮਦੀ ਹੈ...ਜੋ ਕਿਸੇ ਕੁੜੀ ਨੂੰ ਇਕ ਤਰਫਾ ਪਿਆਰ ਕਰਦਾ ਹੈ....ਕੁੜੀ ਜਦੋਂ ਇਸ ਰਿਸ਼ਤੇ ਨੂੰ ਨਾਂਹ ਬੋਲਦੀ ਹੈ...ਤਾਂ ਇਹ ਸਾਈਕੋ ਪ੍ਰੇਮੀ ਕੁੜੀ ਦਾ ਜਿਉਣਾ ਹਰਾਮ ਕਰ ਦਿੰਦਾ ਹੈ...
ਇਹ ਕਹਾਣੀ ਬਾਲੀਵੂਡ ਚ ਕੋਈ ਨਵੀਂ ਨਹੀਂ ਹੈ....ਆਪਾਂ ਇਸ ਕਹਾਣੀ ਨੂੰ ਸ਼ਾਹਰੁਖ਼ ਖਾਨ ਦੀ ਫਿਲਮ ਡਰ ਚ ਦੇਖ ਚੁਕੇ ਹਾਂ....ਪਿੱਛੇ ਜਿਹੇ ਆਈ ਫਿਲਮ ਮਰਦਾਨੀ ਵੀ ਐਦਾਂ ਦੇ ਹੀ ਇਕ ਸਾਈਕੋ ਦੀ ਸਟੋਰੀ ਸੀ....ਤੇ ਕੁਛ ਦਿਨ ਪਹਿਲਾਂ ਨੇਟਫਲਿਕਸ ਚ ਵੀ ਰੂਮ ਮੇਟ ਨਾਮ ਦੀ ਕਹਾਣੀ ਕੁਛ ਐਦਾਂ ਦੀ ਹੀ ਸੀ...
ਫਿਲਮ ਚ ਘਟਨਾਵਾਂ ਤੇਜ਼ ਤੇਜ਼ ਘਟਦੀਆਂ ਨੇ....ਪਰ ਇਹ ਥਰਿੱਲ ਪੈਦਾ ਨਹੀਂ ਕਰ ਪਾਉਂਦੀਆਂ....ਸਿਨੇਮਾਟਿਕ ਲਿਬਰਟੀ ਦੇ ਨਾਮ ਉਪਰ ਬਸ ਜੋ ਦਿਲ ਕੀਤਾ...ਕਹਾਣੀਕਾਰ ਲਿਖੀ ਗਿਆ....ਤੇ ਨਿਰਦੇਸ਼ਕ ਨੇ ਉਸਨੂੰ ਪਰਦੇ ਉਪਰ ਪੇਸ਼ ਕੀਤਾ...
ਕਾਹਣੀ ਚ ਦਮ ਜਰੂਰ ਸੀ....ਪਰ ਔਸਤ ਨਿਰਦੇਸ਼ਨ ਅਤੇ ਔਸਤ ਹੀ ਅਦਾਕਾਰੀ ਨੇ ਇਸ ਫ਼ਿਲਮ ਨੂੰ ਕਮਜ਼ੋਰ ਫਿਲਮ ਬਣਾਇਆ....
ਹਿਨਾ ਖਾਨ ਇੰਪਰੈੱਸ ਨਹੀਂ ਕਰਦੀ ਬੇਸ਼ਕ ਓਹ ਖੂਬਸੂਰਤ ਹੈ ....ਪਰ ਇਮੋਸ਼ਨਲ ਦ੍ਰਿਸ਼ਾਂ ਚ ਉਹ ਉਹ ਦਰਸ਼ਕਾਂ ਨੂੰ ਇਮੋਸ਼ਨਲ ਕਰਨ ਚ ਨਾਕਾਮਯਾਬ ਰਹੀ ਹੈ....ਬੋਲਡ ਦ੍ਰਿਸ਼ਾਂ ਚ ਵੀ ਉਹ ਕਿਸੇ ਦੇ ਦਿਲ ਚ ਕੁਛ ਕੁਛ ਨਹੀਂ ਕਰਵਾ ਪਾਉਂਦੀ....ਉਹ ਇਕ ਪ੍ਰੇਸ਼ਾਨ ਕੁੜੀ ਦੇ ਰੋਲ ਚ ਆਪਣੀ ਪ੍ਰੇਸ਼ਾਨੀ ਉਸ ਢੰਗ ਨਾਲ ਨਹੀਂ ਦਿਖਾ ਪਾਉਂਦੀ ਕਿ ਆਪਾਂ ਉਸਦੇ ਲਈ ਤਰਸ ਨਾਲ ਭਰ ਸਕੀਏ....
ਸਾਈਕੋ ਹੈਕਰ ਦੇ ਰੋਲ ਚ ਰੋਹਨ ਸ਼ਾਹ ਠੀਕ ਠਾਕ ਰਿਹਾ ਹੈ....ਉਹ ਹਿਨਾ ਖਾਨ ਨਾਲੋਂ ਬੇਹਤਰ ਲਗਿਆ ਹੈ....ਪਰ ਇਹ ਕੰਮ ਐਦਾਂ ਦਾ ਬਿਲਕੁਲ ਨਹੀਂ ਹੈ ਕਿ ਦਰਸ਼ਕ ਸਿਨੇਮਾ ਤੋਂ ਬਾਹਰ ਆ ਕੇ ਵੀ ਉਸਨੂੰ ਯਾਦ ਰੱਖ ਸਕਣ....
ਹਿਨਾ ਦੇ ਪ੍ਰੇਮੀਆਂ ਦੇ ਰੋਲ ਚ ਸਿਡ ਮੱਕੜ ਅਤੇ ਮੋਹਿਤ ਮਲਹੋਤਰਾ ਬਸ ਕਲਾਕਰਾਂ ਦੀ ਗਿਣਤੀ ਹੀ ਵਧਾਉਂਦੇ ਨੇ...ਏਨਾ ਦੀ ਐਕਟਿੰਗ ਬੋਰਿੰਗ ਲਗਦੀ ਹੈ...
ਫਿਲਮ ਦਾ ਸਕ੍ਰੀਨਪਲੇ ਕਸਿਆ ਹੋਇਆ ਹੈ....ਸਕ੍ਰਿਪਟ ਚ ਵੀ ਕੋਈ ਖਰਾਬੀ ਨਹੀਂ ਹੈ....ਫੇਰ ਵੀ ਫਿਲਮ ਦਿਲ ਨੂੰ ਕਲਿੱਕ ਨਹੀਂ ਕਰਦੀ....ਬਸ ਇਕ ਟਾਈਮ ਪਾਸ ਸਾਬਤ ਹੁੰਦੀ ਹੈ...
ਫਿਲਮ ਚ ਤਿਕੋਨੀ ਪ੍ਰੇਮ ਕਹਾਣੀ ਵੀ ਹੈ....ਜਿਸ ਚ ਨਾ ਪ੍ਰੇਮ ਦਾ ਕੋਈ ਫੀਲ ਆਂਦਾ ਹੈ ਤੇ ਨਾ ਕਿਸੇ ਦੇ ਦਿਲ ਟੁੱਟਣ ਦਾ ਦੁੱਖ ਲਗਦਾ ਹੈ...
ਇੰਟਰਵਲ ਤੋਂ ਪਹਿਲਾਂ ਦੀ ਫ਼ਿਲਮ ਢਿੱਲੀ ਹੈ...ਇੰਟਰਵਲ ਤੋਂ ਬਾਦ ਇਹ ਜ਼ਰਾ ਗਿਅਰ ਬਦਲਦੀ ਹੈ....ਕਈ ਸਾਰੀਆਂ ਘਟਨਾਵਾਂ ਦਰਸ਼ਕਾਂ ਨੂੰ ਹਜ਼ਮ ਕਰਨੀਆਂ ਔਖੀਆਂ ਲਗ ਸਕਦੀਆਂ ਨੇ...ਪਰ ਫਿਲਮ ਚ ਏਨਾ ਕੁ ਤਾਂ ਚਲਦਾ ਹੀ ਹੈ...ਪਰ ਫਿਲਮ ਦਾ ਅੰਤ...ਜਦੋਂ ਪੁਲਿਸ ਇਕ ਮੁਜ਼ਰਿਮ ਖਿਲਾਫ ਕੋਈ ਸਬੂਤ ਨਹੀਂ ਲੱਭ ਪਾਉਂਦੀ....ਤੇ ਉਸਨੂੰ ਆਜ਼ਾਦ ਕਰ ਦਿੱਤਾ ਜਾਂਦਾ ਹੈ...ਪਰ ਜੇ ਦਰਸ਼ਕ ਮੇਰੇ ਵਰਗਾ ਹੋਵੇ....ਜਾਂ ਕੋਈ ਵੀ ਹੋਰ ਜੋ ਜਸੂਸੀ ਨਾਵਲ ਪੜ੍ਹਨ ਦਾ ਸ਼ੌਕੀਨ ਹੋਵੇ...ਉਹ ਬੜੀ ਆਸਾਨੀ ਨਾਲ ਦਸ ਸਕਦਾ ਹੈ ਕਿ ਪੁਲਿਸ ਕਿਥੇ ਇਕ ਵੱਡਾ ਸੁਰਾਗ ਛੱਡ ਗਈ ਹੈ...ਮੈਂ ਏਥੇ ਇਸ ਲਿਖਤ ਚ ਇਸ ਸੁਰਾਗ ਦਾ ਜਿਕਰ ਕਰਕੇ ਫਿਲਮ ਦਾ ਸਸਪੈਂਸ ਨਹੀਂ ਖੋਲਣਾ ਚਾਹੰਦਾ...ਇਸਦੇ ਲਈ ਤੁਹਾਨੂੰ ਇਹ ਫ਼ਿਲਮ ਆਪ ਦੇਖਣੀ ਪਵੇਗੀ....
ਫਿਲਮ ਦਾ ਅੰਤ ਹੋਰ ਜ਼ਿਆਦਾ ਹਿੰਸਕ ਹੁੰਦਾ...ਤਾਂ ਸ਼ਾਇਦ ਬੇਹਤਰ ਲਗਦਾ....ਪਰ ਜਿਦਾਂ ਦਾ ਵੀ ਸੀ....ਠੀਕ ਲਗਦਾ ਹੈ....
ਇਹ ਫ਼ਿਲਮ ਟੀਵੀ ਚ ਜਾਂ ਹੋਰ ਕਿਸੇ ਸੋਸ਼ਲ ਪਲੇਟਫਾਰਮ ਚ ਦੇਰ ਸਵੇਰ ਦੇਖੀ ਜ਼ਾ ਸਕਦੀ ਹੈ...ਪਰ ਸਿਨੇਮਾ ਚ ਮਹਿੰਗੀ ਟਿਕਟ ਲੈ ਕੇ ਦੇਖਣ ਜਾਓਗੇ ਤਾਂ ਪੈਸੇ ਬਰਬਾਦ ਹੋਏ ਮਹਿਸੂਸ ਕਰੋਗੇ....
ਫਿਲਮ ਦੇ ਵਿਸ਼ੇ ਬਾਰੇ ਮੈਂ ਇਹ ਕਹਾਂਗਾ ਕਿ ਫ਼ਿਲਮ ਦਾ ਵਿਸ਼ਾ ਇੰਟ੍ਰਸਟਿੰਗ ਸੀ....ਸਾਈਬਰ ਕਰਾਈਮ ਦੀਆਂ ਘਟਨਾਵਾਂ ਇਹ ਦਸਦੀਆਂ ਨੇ ਕਿ ਆਪਾਂ ਜਦੋਂ ਇੰਟਰਨੇਟ ਤੇ ਕਿਸੇ ਵੀ ਤਰਾਂ ਨਾਲ ਐਕਟਿਵ ਹੁੰਦੇ ਹਾਂ....ਤਾਂ ਆਪਾਂ ਉਸ ਥਾਂ ਤੇ ਹੁੰਦੇ ਹਾਂ ਜਿਥੇ ਕੋਈ ਵੀ ਆਪਣੇ ਹੁਨਰ ਨਾਲ ਜਾਂ ਚਲਾਕੀ ਨਾਲ ਸਾਡੇ ਬਾਰੇ ਹਰ ਨਿੱਕੀ ਗੱਲ ਵੀ ਜਾਣ ਸਕਦਾ ਹੈ....ਸਾਡਾ ਹਰ ਰਾਜ ਕੋਈ ਇਕ ਕਲਿੱਕ ਨਾਲ ਦੁਨੀਆਂ ਦੇ ਅੱਗੇ ਰੱਖ ਸਕਦਾ ਹੈ...
ਫਿਲਮ ਨੂੰ ਦੇਖਣ ਦੀ ਜੇ ਕੋਈ ਵਜ੍ਹਾ ਦਸਣਾ ਚਾਹਵਾਂ...ਤਾਂ ਸੱਚ ਦਸਾਂ ਤਾਂ ਕੋਈ ਵਜ੍ਹਾ ਦਿਮਾਗ ਚ ਨਹੀਂ ਹੈ...ਪਰ ਹਾਂ...ਜੇ ਹਿਨਾ ਖਾਨ ਦੇ ਫ਼ੈਨ ਹੋ....ਤਾਂ ਫਿਲਮ ਦੇਖ ਸਕਦੇ ਹੋ..
ਫਿਲਮ ਨੂੰ ਨਾ ਦੇਖਣ ਲਈ ਜੇ ਦਸਣ ਜਾਵਾਂ...ਤਾਂ ਬਹੁਤ ਕਾਰਨ ਦਸੇ ਜ਼ਾ ਸਕਦੇ ਨੇ....ਐਦਾਂ ਦੇ ਵਿਸ਼ੇ ਉਪਰ ਨੇਟਫਲਿਕਸ ਚ ਬਹੁਤ ਵਧੀਆ ਫ਼ਿਲਮਾਂ ਜਾਂ ਵੈਬ ਸੀਰੀਜ਼ ਮਜੂਦ ਨੇ...ਪਰ ਇਹ ਵਾਲੀ ਫਿਲਮ ਇਕ ਟਾਈਮ ਪਾਸ ਤੋਂ ਉਪਰ ਨਹੀਂ ਹੈ...
ਰੇਟਿੰਗ - 2.5/5
harpal1980.singh@gmail.com

0 Comments