GHOST STORIES ( Netflix Film )


Director : Zoya Akhtar , Anurag Kashyap , Dibakar Banerjee , Karan Johar


Cast : Jahnvi Kapoor , Mrunal Thakur , Sobhita Dhulipala , Suerkha Sikri , Adtiya Shetty , Gulshan Devaiah


Review : Harpal Singh

 

 

 


ਪਹਿਲੀ ਕਹਾਣੀ - 


ਜੋਇਆ ਅਖਤਰ ਦੀ ਡਾਇਰੈਕਟ ਕੀਤੀ ਇਸ ਕਹਾਣੀ ਚ ਮੁੱਖ ਕਿਰਦਾਰ ਇਕ ਨੌਜਵਾਨ ਕੁੜੀ ਹੈ..ਜੋ ਨਰਸ ਹੈ ਤੇ ਇਸ ਰੋਲ ਨੂੰ ਜਾਹਨਵੀ ਕਪੂਰ ਨੇ ਨਿਭਾਇਆ ਹੈ...ਨਾਲ ਬਜ਼ੁਰਗ ਬਿਮਾਰ ਔਰਤ ਦੇ ਰੋਲ ਵਿਚ ਸੁਰੇਖਾ ਸਿਕਰੀ ਹੈ..


ਇਸ ਕਹਾਣੀ ਚ ਡਰਾਵਣਾ ਵਾਤਾਵਰਨ ਸੋਹਣੀ ਤਰਾਂ ਨਾਲ ਪੈਦਾ ਕੀਤਾ ਗਿਆ ਹੈ...ਜਾਹਨਵੀ ਦੀ ਡਾਇਲੋਗ ਡਿਲੀਵਰੀ ਮਜ਼ੇਦਾਰ ਲਗਦੀ ਹੈ...


" ਬਾਹਰ ਦਰਵਾਜ਼ੇ ਪੇ ਕੋਈ ਹੈ "

 ਬਜ਼ੁਰਗ ਔਰਤ ਦਾ ਬੋਲਿਆ ਇਹ ਡਾਇਲੋਗ ਪਹਿਲੀ ਝੁਰਝੁਰੀ ਪੈਦਾ ਕਰਦਾ ਹੈ...ਤੇ ਦੂਜੀ ਵਾਰ ਉਦੋਂ ਡਰ ਪੈਦਾ ਹੁੰਦਾ ਹੈ ਜਦੋਂ ਜਾਹਨਵੀ ਦੇ ਕਮਰੇ ਦੇ ਬਾਹਰ ਕੋਈ ਖੁਦ ਨੂੰ ਘਸੀਟ ਰਿਹਾ ਹੁੰਦਾ ਹੈ....


ਲਗਾਤਾਰ ਪੈਂਦੇ ਮੀਂਹ ਦੀ ਆਵਾਜ਼ ਮਾਹੌਲ ਨੂੰ ਲਗਾਤਾਰ ਰਹੱਸਮਈ ਬਣਾਈ ਰੱਖਦੀ ਹੈ...


ਇਸ ਕਹਾਣੀ ਚ ਇਹ ਜਿਆਦਾ ਚੰਗਾ ਰਿਹਾ ਕਿ ਕਹਾਣੀ ਨੂੰ ਜਿਆਦਾ ਗੁੰਝਲਦਾਰ ਤਰੀਕੇ ਨਾਲ ਪੇਸ਼ ਕਰਨ ਦੀ ਬਜਾਏ ਮਾਹੌਲ ਚ ਡਰ ਪੈਦਾ ਕਰਨ ਦੀ ਚੰਗੀ ਕੋਸ਼ਿਸ਼ ਰਹੀ.…

ਕਹਾਣੀ ਮੈਨੂੰ ਸੈਟੇਸਫ਼ਾਈ ਕਰਕੇ ਗਈ...


ਰੇਟਿੰਗ - 2.5/5


ਦੂਜੀ ਕਹਾਣੀ -


ਅਨੁਰਾਗ ਕਸ਼ਿਅਪ ਨੇ ਡਾਇਰੈਕਟ ਕੀਤੀ ਹੈ....ਜਿਸਦੇ ਵਿਚ ਕਹਾਣੀ ਦਾ ਜ਼ਿਆਦਾ ਹਿੱਸਾ ਕਲਪਨਾ ਰਾਹੀਂ ਪੇਸ਼ ਕੀਤਾ ਗਿਆ ਹੈ....ਇਮੈਜਿਨੇਸ਼ਨ ਅਤੇ ਸੱਚ ਦੇ ਵਿਚਕਾਰ ਘੁੰਮਦੀ ਕਹਾਣੀ ਡਰਾਉਂਦੀ ਨਹੀਂ...ਪਰ ਇਹ ਦਿਲ ਨੂੰ ਬਹੁਤ ਖਰਾਬ ਕਰਦੀ ਹੈ....ਉਦਾਂ ਹੀ ਜਿਵੇਂ ਉਲਟੀ ਆਉਣ ਵੇਲੇ ਜੀਅ ਕੱਚਾ ਹੁੰਦਾ ਹੈ...


ਕਹਾਣੀ ਦੀ ਮੁੱਖ ਪਾਤਰ ਸੋਭਿਤਾ ਨੂੰ ਦੇਖ ਕੇ ਮੈਨੂੰ ਖੁਦ ਨੂੰ ਡਿਪ੍ਰੈਸ਼ਨ ਮਹਿਸੂਸ ਹੋਣ ਲੱਗ ਪਿਆ ਸੀ....


ਮੈਂ ਇਸਨੂੰ ਡਰਾਵਣੀ ਕਹਾਣੀ ਆਖਣ ਦੀ ਬਜਾਏ ਸਾਈਕੋ ਬੇਸਡ ਕਹਾਣੀ ਅਖਾਂਗਾ...ਜੋ ਦਰਸ਼ਕਾਂ ਨੂੰ ਆਪਣੇ ਨਾਲ ਜੋੜਨ ਚ ਅਸਫਲ ਰਹਿੰਦੀ ਹੈ....ਕਹਾਣੀ ਦੇ ਅਖੀਰ ਚ ਬੱਚੇ ਦਾ ਸ਼ੈਤਾਨੀ ਹਾਸਾ ਸਾਰਾ ਕੁਝ ਸਾਫ ਕਰ ਦਿੰਦਾ ਹੈ....ਪਰ ਮਾਂ ਦੇ ਪਿਆਰ ਤੋਂ ਸੱਖਣੇ ਬੱਚੇ ਦੀ ਇਕ ਪੈਦਾ ਹੋਣ ਵਾਲੇ ਬੱਚੇ ਨਾਲ ਜੈਲਸੀ ਦੀ ਇਹ ਦਾਸਤਾਨ ਬੋਰਿੰਗ ਹੀ ਲਗਦੀ ਹੈ...ਟੈਕਨਿਕਲੀ ਚੰਗਾ ਕੰਮ ਹੋਣ ਦੇ ਬਾਵਜੂਦ ਵੀ ਅਨੁਰਾਗ ਦੀ ਇਹ ਇਕ ਖਰਾਬ ਪੇਸ਼ਕਾਰੀ ਰਹੀ...


ਰੇਟਿੰਗ - 1.5/5


ਤੀਸਰੀ ਕਹਾਣੀ - 


ਦਿਬਾਕਰ ਦੀ ਇਹ ਕਹਾਣੀ ਸਹੀ ਮਾਇਨੇ ਚ ਹਾਰਰ ਸਟੋਰੀ ਸੀ....ਜਿਸਦੇ ਵਿਚ ਬੱਚਿਆਂ ਦਾ ਕੰਮ ਸ਼ਾਬਾਸ਼ ਦੇਣ ਦੇ ਕਾਬਲ ਹੈ....ਕੁੜੀ ਦੇ ਰੋਲ ਚ ਈਵਾ ਅਮੀਤ ਨੇ ਵਧੀਆ ਕੰਮ ਕੀਤਾ ਹੈ...ਪਰ ਨਿੱਕੇ ਮੁੰਡੇ ਆਦਿਤਿਆ ਸ਼ੈਟੀ ਨੇ ਸਭ ਨੂੰ ਪਿੱਛੇ ਛੱਡਿਆ ਹੈ....ਉਸਨੇ ਬਹੁਤ ਸਾਰੇ ਕਲੋਜ਼ ਦ੍ਰਿਸ਼ਾਂ ਚ ਵੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਅਪਣੇ ਹਾਵ ਭਾਵ ਕਾਬੂ ਚ ਰੱਖੇ ਨੇ....ਤੇ ਓਹੀ ਦਿਖਾਏ ਨੇ ਜਿਸਨੂੰ ਡਾਇਰੈਕਟਰ ਨੇ ਚਾਹਿਆ ਹੋਵੇਗਾ...


ਇਸ ਕਹਾਣੀ ਨੂੰ ਬਾਲੀਵੂਡ ਦੇ ਹਿਸਾਬ ਨਾਲ ਬੇਹਤਰੀਨ ਟ੍ਰੀਟਮੈਂਟ ਦਿਤੀ ਗਈ ਹੈ...ਪਰ ਇਸਨੂੰ ਮੈਂ ਤਾਜ਼ਾ ਵਿਸ਼ਾ ਨਹੀਂ ਫੀਲ ਕੀਤਾ....ਯਕੀਨਨ ਇਹ ਜੋੰਬੀਲੈਂਡ ਸਮੇਤ ਹਾਲੀਵੁਡ ਦੀਆਂ ਕਈ ਸਾਰੀਆਂ ਜੋੰਬੀ ਵਾਲੀਆਂ ਫ਼ਿਲਮਾਂ ਤੋਂ ਪ੍ਰਭਾਵਤ ਹੈ...ਪਰ ਜਿਸ ਤਰੀਕੇ ਨਾਲ ਦਿਬਾਕਰ ਨੇ ਆਪਣੀ ਕਹਾਣੀ ਨੂੰ ਪੋਲੀਟਿਕਸ ਨਾਲ ਜੋੜਿਆ ਹੈ ਓਹ ਖੂਬਸੂਰਤ ਹੈ....


ਫਿਲਮ ਚ ਕਲਾਸਰੂਮ ਵਾਲਾ ਦ੍ਰਿਸ਼ ਜਦੋਂ ਸ਼ੈਤਾਨ ਜਾਨਵਰ ਕਲਾਸ ਚ ਦਾਖਲ ਹੁੰਦਾ ਹੈ...ਤੇ ਉਸਦੇ ਸਾਹਮਣੇ ਤਿੰਨ ਜਿਉਂਦੇ ਮਨੁੱਖ ਖੜੇ ਹੁੰਦੇ ਨੇ ਇਹ ਸੀਨ ਵਾਕਿਆ ਹੀ ਨਬਜ਼ ਨੂੰ ਤੇਜ਼ ਚਲਣ ਲਗਾ ਦਿੰਦਾ ਹੈ...ਕਿਸੇ ਬਾਲੀਵੂਡ ਦੀ ਫ਼ਿਲਮ ਚ ਇਦਾਂ ਕਿਸੇ ਲਾਸ਼ ਨੂੰ ਚਬਾਉਣ ਦਾ ਦ੍ਰਿਸ਼ ਮੈਂ ਸ਼ਾਇਦ ਪਹਿਲੀ ਵਾਰ ਦੇਖਿਆ....ਇਸ ਸੀਨ ਚ ਜਿਦਾਂ ਨਿੱਕੀ ਕੁੜੀ ਸ਼ੈਤਾਨ ਦੇ ਚੇਹਰੇ ਮਗਰ ਲੁਕੇ ਆਪਣੇ ਪਾਪਾ ਦੇ ਪਿਆਰ ਕਰਕੇ ਅਗੇ ਵੱਧ ਜਾਂਦੀ ਹੈ ਤਾਂ ਡਰ ਦੇ ਨਾਲ ਫੀਲਿੰਗ ਵੀ ਪੈਦਾ ਹੁੰਦੀਆਂ ਨੇ...ਪਰ ਡਰ ਜਲਦੀ ਹੀ ਫੀਲਿੰਗਸ ਨੂੰ ਕਾਬੂ ਕਰਕੇ ਹਾਵੀ ਹੋ ਜਾਂਦਾ ਹੈ...ਤੇ ਦਰਸ਼ਕਾਂ ਦਾ ਦਿਲ ਮਰ ਗਏ ਲਈ ਰੋਣ ਦੀ ਬਜਾਏ ਜਿਉਂਦਿਆਂ ਲਈ ਫ਼ਿਕਰਮੰਦ ਹੋ ਜਾਂਦਾ ਹੈ...


ਰੇਟਿੰਗ - 3/5


ਚੌਥੀ ਕਹਾਣੀ -


ਕਰਨ ਜੌਹਰ ਦੀ ਡਾਇਰੈਕਟ ਕੀਤੀ ਹਾਰਰ ਕਹਾਣੀ ਨੂੰ ਮੈਂ ਹਾਰਰ ਨਹੀਂ ਕਹਾਂਗਾ....ਹੀਰੋਈਨ ਮਰੁਨਲ ਠਾਕੁਰ ਦੇ ਸੋਹਣੇ ਲਗਣ ਤੋਂ ਬਿਨਾਂ ਇਸ ਕਹਾਣੀ ਚ ਕੁਛ ਵੀ ਸੋਹਣਾ ਨਹੀਂ ਸੀ...


ਹੀਰੋਈਨ ਦੇ ਮੋਢਿਆਂ ਤੇ ਕਿਸੀ ਦਾ ਅਚਾਨਕ ਹੱਥ ਰੱਖਣਾ...ਜਾਂ ਛੜੀ ਦੀ ਠਕ ਠਕ ਡਰ ਨਹੀਂ ਪੈਦਾ ਕਰਦੇ...ਸਗੋਂ ਐਸਦੇ ਲਈ ਡਰਾਵਣੀ ਸਕ੍ਰਿਪਟ ਦੀ ਲੋੜ ਹੁੰਦੀ ਹੈ...ਪਰ ਇਥੇ ਏਦਾਂ ਲਗਦਾ ਸੀ ਜਿਵੇ ਕਿਸੇ ਫੈਮਲੀ ਡਰਾਮੇ ਨੂੰ ਹੀ ਜ਼ਬਰਦਸਤੀ ਹਾਰਰ ਸਟੋਰੀ ਚ ਕਨਵਰਟ ਕਰ ਦਿੱਤਾ ਗਿਆ ਹੋਵੇ...


ਮਧਾਣੀਆਂ ਗੀਤ ਨੂੰ ਮੈਂ ਪਸੰਦ ਕਰਦਾ ਹਾਂ ਪਰ ਇਕ ਡਰਾਵਨੇ ਘਟਨਾਕ੍ਰਮ ਚ ਮੇਰੇ ਲਈ ਇਹ ਗੈਰ ਜਰੂਰੀ ਸੀ...


ਕਹਾਣੀ ਦਾ ਅੰਤ ਹਾਸੋਹੀਣਾ ਹੈ....ਹਾਲਾਂਕਿ ਹਾਰਰ ਕਹਾਨੀਆਂ ਚ ਲੋਜੀਕ ਲੱਭਣਾ ਬੇਵਕੂਫੀ ਹੈ...ਪਰ ਇਥੇ ਤਾਂ ਜਿਦਾਂ ਦਾ ਅੰਤ ਦਿਖਾਇਆ ਗਿਆ...ਉਸਦਾ ਕੋਈ ਮਤਲਬ ਹੀ ਨਹੀਂ ਬਣਿਆ ਲੱਗ ਰਿਹਾ ਸੀ...


" ਦਾਦੀ ਕੋ ਪੂਛ ਕੇ ਬਤਾਏਂਗੇ.."

" ਦਾਦੀ...ਵੋ ਕਹਾਂ ਹੈ ? "

" ਬੀਸ ਸਾਲ ਪਹਿਲੇ ਮਰ ਗਈ "

" ਪਰ ਮੈਂ ਬਾਤ ਕਰੂੰਗਾ ਉਨਸੇ.."


ਸ਼ੁਰੂ ਚ ਆਉਂਦੀ ਇਹ ਗੱਲਬਾਤ ਹਾਲਾਂਕਿ ਕਹਾਣੀ ਚ ਇੰਟ੍ਰਸਟ ਪੈਦਾ ਕਰਦੀ ਹੈ....ਪਰ ਉਸ ਤੋਂ ਬਾਦ ਇਹ ਕਿਤੇ ਵੀ ਬੋਰ ਹੁੰਦੇ ਮਨ ਨੂੰ ਆਹਰੇ ਨਹੀਂ ਲੱਗਾ ਸਕੀ...


ਹੀਰੋਈਨ ਦੀ ਸਹੇਲੀ ਦਾ ਹਰ ਕਨਵਰਸੇਸ਼ਨ ਚ ਨਾਨ-ਵੈਜ ਸ਼ਬਦ ਵਰਤਨੇ ਜ਼ਬਰਦਸਤੀ ਨਾਲ ਕਹਾਣੀ ਚ ਬੋਲਡਨੈੱਸ ਲੈ ਕੇ ਆਉਣ ਵਰਗੇ ਲਗਦੇ ਨੇ...


ਰੇਟਿੰਗ - 1/5

...


ਲਸਟ ਸਟੋਰੀਜ਼ ਤੋਂ ਬਾਦ ਇਸ ਸੀਰੀਜ਼ ਤੋਂ ਜੋ ਉਮੀਦ ਸੀ ਉਹ ਪੂਰੀ ਨਹੀਂ ਹੋਈ...ਖਾਸ ਕਰਕੇ ਜਦੋੰ ਇੰਡਸਟਰੀ ਦੇ ਬੇਹਤਰ ਨਿਰਦੇਸ਼ਕ ਲੋਕਾਂ ਦੇ ਨਾਮ ਇਸਦੇ ਨਾਲ ਜੁੜੇ ਹੋਣ...


ਹਾਰਰ ਨਿੱਕੀਆਂ ਨਿੱਕੀਆਂ ਕਾਹਣੀਆਂ ਦਾ ਇਹ ਕਨਸੈਪਟ ਆਪਾਂ ਰਾਮ ਗੋਪਾਲ ਵਰਮਾ ਦੀ ' ਡਰਨਾ ਮਨ੍ਹਾ ਹੈ ' ਚ ਸਭ ਤੋਂ ਪਹਿਲਾਂ ਦੇਖਿਆ ਸੀ ਬਾਲੀਵੂਡ ਚ....ਇਸ ਦੇ ਨਾਲੋਂ ਓਹ ਅਜੇ ਵੀ ਇਕ ਬੇਹਤਰ ਰਿਜ਼ਲਟ ਸੀ...


ਬਾਲੀਵੂਡ ਨੇ ਹਾਲ ਦੇ ਕੁਝ ਸਾਲਾਂ ਚ ਜਿਦਾਂ ਹਾਰਰ ਫ਼ਿਲਮਾਂ ਚ ਕੁਛ ਨਵਾਂ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ ਲਗਦਾ ਹੈ ਕਿ ਆਉਣ ਵਾਲੇ ਸਮੇਂ ਚ ਹਾਰਰ ਚ ਜਰੂਰ ਕੁਛ ਚੰਗਾ ਦੇਖਣ ਨੂੰ ਮਿਲੇਗਾ...


ਪਰ ਜਿੰਨੀਆਂ ਵੀ ਹਾਰਰ ਬਾਲੀਵੂਡ ਲੈ ਕੇ ਆਇਆ ਹੈ...ਏਨਾ ਚ ਕੋਈ ਸ਼ੁੱਧ ਹਾਰਰ ਨਜ਼ਰ ਨਹੀਂ ਆਉਂਦੀ....ਜਿਆਦਾ ਸਾਈਕੋ ਕਿਰਦਾਰ ਹੀ ਪੇਸ਼ ਕੀਤੇ ਗਏ ਨੇ...ਹਾਲਾਂਕਿ ਰਾਮ ਗੋਪਾਲ ਵਰਮਾ ਦੀ ' ਰਾਤ ' ਆਪਣੇ ਸਮੇਂ ਦੀ ਚੰਗੀ ਹਾਰਰ ਮੰਨੀ ਜਾ ਸਕਦੀ ਹੈ...


ਫਿਲਹਾਲ ਜੇ ਘੋਸਟ ਸਟੋਰੀਜ਼ ਵੱਲ ਦੁਬਾਰਾ ਮੁੜੀਏ....ਤਾਂ ਇਹ ਇਕ ਅਸਫਲ ਫਿਲਮ ਹੀ ਸਾਬਤ ਹੁੰਦੀ ਹੈ....ਜੋ ਡਰ ਪੈਦਾ ਨਹੀਂ ਕਰਦੀ....ਬੇਸ਼ਕ ਕੁਛ ਥਾਵਾਂ ਤੇ ਇਹ ਦਿਲਚਸਪ ਹੈ...ਪਰ ਇਹ ਦਿਲਚਸਪੀ ਲਗਾਤਾਰ ਨਹੀਂ ਬਣੀ ਰਹਿੰਦੀ...


ਬੱਚਿਆਂ ਦੇ ਦੇਖਣ ਲਾਇਕ ਜੇ ਪੁਛੋਗੇ ਤਾਂ ਟੀਨ ਏਜਰ ਬੱਚੇ ਦੇਖ ਸਕਦੇ ਨੇ....ਫਿਲਮ ਚ ਸੈਕਸ ਨੂੰ ਥਾਂ ਨਹੀਂ ਦਿਤੀ ਗਈ...ਪਰ ਅੰਤਲੀ ਕਹਾਣੀ ਚ ਕੁਛ ਡਾਇਲੋਗ ਬੱਚਿਆਂ ਵਾਸਤੇ ਸਹੀ ਨਹੀਂ ਨੇ...


ਫਿਲਮ ਦੀ ਲੰਬਾਈ ਜ਼ਰਾ ਕੁ ਵੱਧ ਲਗਦੀ ਹੈ...ਪਰ ਹਰ ਕਹਾਣੀ ਤੋਂ ਬਾਦ ਬ੍ਰੇਕ ਲਈ ਜ਼ਾ ਸਕਦੀ ਹੈ...


ਰੇਟਿੰਗ - 2.5/5


harpal1980.singh@gmail.com