BHOOT PART ONE : HAUNTED SHIP 



Theme : Thriller 


Director : Bhanu Partap Singh


Cast : Vicky Kaushal , Bhumi Padnekar , Ashutosh Rana , Siddhanth kapoor 


Review : Harpal Singh

 

 

 

 

 




ਫਿਲਮ ਦੇ ਸ਼ੁਰੂ ਚ ਰਾਮ ਗੋਪਾਲ ਵਰਮਾ ਨੂੰ ਥੈਂਕਸ ਕਿਹਾ ਗਿਆ ਹੈ...ਕਿਉਂ ਕਿਹਾ ਗਿਆ ਇਹ ਤਾਂ ਪਤਾ ਨਹੀਂ ਪਰ ਅੱਜ ਤੋਂ ਸੋਲਾਂ ਸਤਾਰਾਂ ਸਾਲ ਪਹਿਲਾਂ ਇਕ ਭੂਤ ਨਾਮ ਦੀ ਫ਼ਿਲਮ ਰਾਮੂ ਦੀ ਫਿਲਮ ਫੈਕਟਰੀ ਚੋਂ ਵੀ ਨਿਕਲੀ ਸੀ....


ਵਿੱਕੀ ਕੌਸ਼ਲ ਦੀ ਭੂਤ ਫਿਲਮ ਦੀ ਕਹਾਣੀ ਇਕ ਸਮੁੰਦਰੀ ਜਹਾਜ਼ ਦੁਆਲੇ ਘੁੰਮਦੀ ਹੈ ਜੋ ਮੁੰਬਈ ਦੇ  ਸਮੁੰਦਰ ਕਿਨਾਰੇ ਆ ਲਗਿਆ ਹੈ....ਪਰ ਇਸ ਸਮੁੰਦਰੀ ਜਹਾਜ਼ ਚ ਕੋਈ ਵੀ ਜਹਾਜ਼ ਦਾ ਸਟਾਫ ਨਹੀਂ ਹੈ....ਵਿੱਕੀ ਕੌਸ਼ਲ ਦੀ ਡਿਊਟੀ ਇਸ ਸ਼ਿਪ ਨੂੰ ਜਲਦੀ ਤੋਂ ਜਲਦੀ ਕਿਨਾਰੇ ਤੋਂ ਦੂਰ ਲੈ ਜਾਣ ਦੀ ਲਗਦੀ ਹੈ....


ਫੇਰ ਸ਼ੁਰੂ ਹੁੰਦੀਆਂ ਨੇ ਜਹਾਜ਼ ਚ ਕੁਛ ਭੂਤੀਆਂ ਘਟਨਾਵਾਂ...ਜੋ ਡਰਾਉਂਦੀਆਂ ਤਾਂ ਨਹੀਂ....ਪਰ ਬੋਰ ਜਰੂਰ ਕਰਦੀਆਂ ਨੇ....ਕਿਉਂਕਿ ਆਪਾਂ ਇਕ ਵੀ ਅਜਿਹੀ ਘਟਨਾ ਜਾਂ ਸੀਨ ਨਹੀਂ ਦੇਖ ਪਾਉਂਦੇ ਜੋ ਆਪਾਂ ਕਿੰਨੀਆਂ ਹੀ ਡਰਾਵਨੀਆਂ ਫ਼ਿਲਮਾਂ ਚ ਪਹਿਲਾਂ ਤੋਂ ਹੀ ਨਾ ਦੇਖ ਰੱਖਿਆ ਹੋਵੇ...


ਭਾਵੇਂ ਕੰਧ ਤੇ ਰੇਂਗਦੀ ਕੋਈ ਚੁੜੇਲ ਹੋਵੇ....ਜਾਂ ਰਹੱਸਮਈ ਗੁੜੀਆ...ਜਾਂ ਮੂੰਹ ਫਾੜ ਕੇ ਚੀਖਦੀ ਆਤਮਾ....ਇਹ ਸਭ ਇਹ ਨਹੀਂ ਕਿ ਡਰ ਨਹੀਂ ਪੈਦਾ ਕਰ ਸਕਦੇ....ਕਰ ਸਕਦੇ ਨੇ...ਪਰ ਇਸ ਫ਼ਿਲਮ ਦਾ ਭੂਤ ਏਨਾ ਸਸਤਾ ਹੈ....ਏਨੀ ਸਸਤੀ ਤਰਾਂ ਨਾਲ ਤਿਆਰ ਕੀਤਾ ਗਿਆ ਹੈ...ਕਿ ਇਸਦੇ ਕੋਲੋਂ ਨਾ ਤਾਂ ਵਿੱਕੀ ਕੌਸ਼ਲ ਨੂੰ ਡਰ ਲਗਦਾ ਹੈ....ਨਾ ਦਰਸ਼ਕਾਂ ਨੂੰ....ਉਣੀ ਵਾਰ ਫਿਲਮ ਚ ਭੂਤਨੀ ਮੂੰਹ ਨਹੀਂ ਖੋਲ ਕੇ ਡਰਾਉਂਦੀ...ਜਿੰਨੀ ਵਾਰ ਦਰਸ਼ਕ ਮੂੰਹ ਖੋਲ ਕੇ ਉਬਾਸੀਆਂ ਲੈਂਦੇ ਨਜ਼ਰ ਆਉਂਦੇ ਨੇ....


ਫਿਲਮ ਇੰਟਰਵਲ ਤੋਂ ਪਹਿਲਾਂ ਹੀ ਢਿੱਲੀ ਹੈ....ਵਿਕੀ ਕੌਸ਼ਲ ਦਾ ਡਿਸਟਰਬ ਪਿਛੋਕੜ ਦਿਖਾਨਾ....ਇਹ ਬੜਾ ਬੇਕਾਰ ਲਗਦਾ ਹੈ....ਕਿਉਂਕਿ ਇਹ ਹਰ ਦੂਜੇ ਸੀਨ ਬਾਦ ਦਿਖਾਉਣ ਲੱਗ ਜਾਂਦੇ ਨੇ...ਜਿਸਦੇ ਕਰਕੇ ਫਿਲਮ ਰੁੱਕੀ ਰੁੱਕੀ ਲਗਦੀ ਹੈ....ਮਸੀਂ ਇਸ ਤੋਂ ਅੱਗੇ ਵਧਦੀ ਹੈ ਤਾਂ ਇੰਟਰਵਲ ਆ ਜਾਂਦਾ ਹੈ....ਤੇ ਇੰਟਰਵਲ ਤੋਂ ਬਾਦ ਤਾਂ ਜਿਵੇਂ ਸਕ੍ਰਿਪਟ ਨੂੰ ਤਬਾਹ ਕਰ ਦਿੱਤਾ ਗਿਆ ਹੋਵੇ....ਕੁਛ ਵੀ ਕਿਵੇਂ ਵੀ ਬਸ ਦੇਖੀ ਜਾਓ...ਜਿਆਦਾ ਨਾ ਸੋਚੋ.....ਡਰ ਤਾਂ ਇਕ ਪਾਸੇ ਰਹਿ ਜਾਂਦਾ ਹੈ...ਫਿਲਮ ਚੋਂ ਮਜ਼ਾ ਹੀ ਗਾਇਬ ਹੋ ਜਾਂਦਾ ਹੈ.....ਥਰਿੱਲ ਤਾਂ ਜ਼ਰਾ ਵੀ ਨਹੀਂ ਹੈ...



ਵਿੱਕੀ ਕੌਸ਼ਲ ਨੂੰ ਜੋ ਸਕ੍ਰਿਪਟ ਚ ਕਰਨ ਨੂੰ ਮਿਲਿਆ...ਉਸਨੇ ਕੀਤਾ....ਪਰ ਸਕ੍ਰਿਪਟ ਹੀ ਏਨੀ ਖਰਾਬ ਹੈ ਕਿ ਵਿਕੀ ਕੌਸ਼ਲ ਕੀ ਕਰੇਗਾ....ਉਹ ਖੁਦ ਤਾਂ ਭੂਤ ਬਣ ਕੇ ਡਰਾਉਣ ਤੋਂ ਰਿਹਾ....ਤੇ ਜਿਹੜਾ ਭੂਤ ਹੈ ਵੀ ਸੀ....ਉਸਦਾ ਮੇਕਅਪ ਵੀ ਏਨਾ ਖਰਾਬ ਸੀ ਕਿ ਉਹ ਲਗਦਾ ਹੀ ਨਹੀਂ ਕਿ ਭੂਤ ਹੈ....ਅੱਖਾਂ ਨੂੰ ਖੋਲ ਕੇ ਤੇ ਮੂੰਹ ਤੇ ਪੇਂਟ ਲਗਾ ਕੇ ਕੋਈ ਭੂਤ ਨਹੀਂ ਬਣ ਜਾਂਦਾ...


ਲੈ ਦੇ ਕੇ ਪੂਰੀ ਫਿਲਮ ਚ ਇਕੋ ਸੀਨ ਜ਼ਰਾ ਕੁ ਥਰਿੱਲ ਪੈਦਾ ਕਰਦਾ ਹੈ ਜਦੋਂ ਇਕ ਪ੍ਰੇਮੀ ਜੋੜਾ ਜਹਾਜ਼ ਨੂੰ ਖਾਲੀ ਦੇਖ ਕੇ ਉਸਦੇ ਅੰਦਰ ਵੜ ਆਉਂਦਾ ਹੈ...


ਫਿਲਮ ਦੀ ਸਟਾਰ ਕਾਸਟ ਚ ਨਾਮ ਤਾਂ ਤਕੜੇ ਨੇ...ਪਰ ਇਹ ਬਸ ਨਾਮ ਹੀ ਨੇ....ਭੂਮੀ ਪਦਨੇਕਰ ਦਾ ਤਾਂ ਰੋਲ ਵੀ ਨਿੱਕਾ ਜਿਹਾ ਹੈ....ਆਸ਼ੂਤੋਸ਼ ਰਾਣਾ ਨੂੰ ਸਹੀ ਤਰੀਕੇ ਨਾਲ ਵਰਤਿਆ ਬਿ ਨਹੀਂ ਗਿਆ....ਫਿਲਮ ਦੇ ਅੰਤ ਚ ਆਸ਼ੂਤੋਸ਼ ਦਾ ਉੱਚੀ ਉੱਚੀ ਮੰਤਰ ਪੜ੍ਹਨਾ ' ਹਿਮ ਕਲੀਮ ਚਮੂੰਡਾਏ ' ਕਹਿੰਦੇ ਹੋਏ ਚੀਖਣਾ ਹਾਸਾ ਹੀ ਪੈਦਾ ਕਰਦਾ ਹੈ...


ਕਹਾਣੀ ਦੇ ਅੰਤ ਚ ਜੋ ਟਵੀਸਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਵੀ ਬਹੁਤ ਸਾਧਾਰਣ ਹੈ.....ਸਾਰੀਆਂ ਘਟਨਾਵਾਂ ਮਗਰ ਜੋ ਵੀ ਕਾਰਨ ਦਿਖਾਏ ਗਏ ਨੇ ਉਹ ਬਾਲੀਵੂਡ ਟਾਈਪ ਸਕ੍ਰਿਪਟ ਚ ਹੀ ਲਿਖੇ ਜਾ ਸਕਦੇ ਨੇ...


ਮੈਨੂੰ ਨਹੀਂ ਸਮਝ ਆਉਂਦੀ ਕਿ ਹਾਰਰ ਫ਼ਿਲਮ ਚ ਵੀ ਜ਼ਬਰਦਸਤੀ ਦੇ ਇਮੋਸ਼ਨਲ ਦ੍ਰਿਸ਼ ਕਿਉਂ ਵਾੜ ਦਿੱਤੇ ਜਾਂਦੇ ਨੇ....


ਬੜੇ ਸਾਰੇ ਸੀਨ ਘੜੀ ਮੁੜੀ ਆਉਂਦੇ ਦਿਖਦੇ ਨੇ...ਜਿਦਾਂ ਓਹੀ ਸੀਨ ਦੁਬਾਰਾ ਰੀਪੀਟ ਕੀਤੇ ਜਾਂਦੇ ਹੋਣ....


ਡਾਇਰੈਕਟਰ ਭਾਨੂੰ ਪ੍ਰਤਾਪ ਸਿੰਘ ਦੀ ਇਹ ਪਹਿਲੀ ਹਾਰਰ ਕੋਸ਼ਿਸ਼ ਸੀ...ਜੋ ਕਾਮਯਾਬ ਨਹੀਂ ਰਹੀ....ਚੰਗੇ ਸ਼ੁਰੂ ਦੇ ਬਾਵਜੂਦ ਫਿਲਮ ਅਗੇ ਜਾ ਕੇ ਗੜਬੜਾ ਜਾਂਦੀ ਹੈ....ਤੇ ਅੰਤ ਤੱਕ ਨਹੀਂ ਸੰਭਲਦੀ...


ਫਿਲਮ ਦਾ ਪਿਛੋਕੜ ਸੰਗੀਤ ਵੀ ਏਨਾ ਵਧੀਆ ਨਹੀਂ ਹੈ....ਬੂਹੇ ਬੰਦ ਹੋਣ ਦੀ ਆਵਾਜ਼...ਖੁਲਣ ਦੀ ਆਵਾਜ਼...ਇਹ ਸਭ ਕੁਛ ਪੁਰਾਣਾ ਹੋ ਚੁੱਕਿਆ ਹੈ....ਫਿਲਮ ਚ ਹਾਰਰ ਫੀਲ ਹਾਰਰ ਸਕ੍ਰਿਪਟ ਨਾਲ ਹੀ ਲਿਆਇਆ ਜਾ ਸਕਦਾ ਹੈ...

ਫਿਲਮ ਦਾ ਅੰਤ ਅਜੇ ਅੰਤ ਨਹੀ ਹੈ...ਤੇ ਇਸਦਾ ਅਗਲਾ ਭਾਗ ਵੀ  ਤੁਹਾਨੂੰ ਡਰਾਉਣ ਆਵੇਗਾ .....



ਫਿਲਮ ਦੇ ਵਿਸ਼ੇ ਬਾਰੇ ਅੰਤ ਚ ਏਨਾ ਕਹਾਂਗਾ ਕਿ ਜੇ ਬਾਲੀਵੂਡ ਨੇ ਇਕ ਚੰਗੀ ਹਾਰਰ ਫਿਲਮ ਬਣਾਉਣੀ ਹੈ...ਤਾਂ ਉਸਨੂੰ ਡਰ ਦਿਖਾਉਣ ਦੇ ਦੇਸੀ ਢੰਗ ਤਰੀਕਿਆਂ ਨੂੰ ਛੱਡਣਾ ਪੈਣਾ...ਮੰਤਰ ਵਗੈਰਾ ਬੋਲਣੇ..ਇਹ ਸਭ ਚੀਜ਼ਾਂ ਸਿਰਫ ਹਸਾ ਸਕਦੀਆਂ ਨੇ...



ਦਰਸ਼ਕ ਇਸ ਫ਼ਿਲਮ ਨੂੰ ਬੱਚਿਆਂ ਦੇ ਨਾਲ ਜਾ ਕੇ ਦੇਖ ਸਕਦੇ ਨੇ....ਕੋਈ ਅਸ਼ਲੀਲ ਦ੍ਰਿਸ਼ ਨਹੀਂ ਹੈ...ਵੈਸੇ ਵੀ ਏਦਾਂ ਦੇ ਸਸਤੇ ਭੂਤ ਬੱਚਿਆਂ ਦਾ ਹੀ ਮਨੋਰੰਜਨ ਕਰ ਸਕਦੇ ਨੇ...


ਰੇਟਿੰਗ - 2/5

harpal1980.singh@gmail.com