The Irishman
Director : Martin Charles Scorsese
Cast : Robert De Nero , Al Pacino , joe pasce
Review : Harpal Singh
ਗੈਂਗਸਟਰ ਦੀ ਲਾਈਫ ਦੇ ਦੁਆਲੇ ਘੁੰਮਦੀ ਕਹਾਣੀ ਤੇ ਬਣੀ ਇਹ ਫ਼ਿਲਮ ਹਰ ਇਕ ਦਰਸ਼ਕ ਦੇ ਲਈ ਬਿਲਕੁਲ ਨਹੀਂ ਹੈ...ਪਰ ਇਹ ਹਰੇਕ ਨੂੰ ਦੇਖਣੀ ਚਾਹੀਦੀ ਹੈ...ਇਸ ਚ ਦੇਖਣ ਲਈ ਮਹਿਸੂਸ ਕਰਨ ਲਈ ਏਨਾ ਕੁਛ ਹੈ ਕਿ ਤੁਸੀਂ ਸਵੇਂਦਨਾਵਾਂ ਦੇ ਬੂਹੇ ਖੁਲ੍ਹੇ ਰੱਖ ਕੇ ਦੇਖੋਗੇ ਤਾਂ ਬਹੁਤ ਕੁਝ ਦੇਰ ਤਕ ਅੱਖਾਂ ਨੂੰ ਨਜ਼ਰ ਆਉਂਦਾ ਰਹੇਗਾ...
i heard you paint houses ਨਾਮ ਦੀ ਕਿਤਾਬ ਤੇ ਬਣੀ ਇਹ ਫ਼ਿਲਮ ਕੋਈ ਤਿੰਨ ਘੰਟੇ ਤੋਂ ਵੀ ਜਿਆਦਾ ਲੰਮੀ ਹੈ...ਪਰ ਜਿੰਨਾ ਦਰਸ਼ਕਾਂ ਨੇ Godfather ਦੇਖੀ ਹੋਵੇਗੀ....ਜਾਂ Schindlers List ਦੇਖੀ ਹੋਵੇਗੀ ਉਹਨਾਂ ਨੂੰ ਇਸ ਵਾਲੀ ਫਿਲਮ ਦੀ ਲੰਬਾਈ ਨਾਲ ਵੀ ਕੋਈ ਸ਼ਿਕਾਇਤ ਨਹੀਂ ਹੋਵੇਗੀ....ਘਟੋ ਘਟ ਮੈਨੂੰ ਤਾਂ ਇਸਦੀ ਲੰਬਾਈ ਚ ਕੋਈ ਖਰਾਬੀ ਨਹੀਂ ਜਾਪੀ...
Robert De Nero ਜਿਸਨੇ ਫਿਲਮ ਚ ਫਰੈਂਕ ਨਾਮ ਦਾ ਕਿਰਦਾਰ ਨਿਭਾਇਆ ਹੈ....ਉਹ ਆਪਣੇ ਪਹਿਲੇ ਹੀ ਸੀਨ ਤੋਂ ਬਿਲਕੁਲ ਹੀ ਆਖਰੀ ਸੀਨ ਤੱਕ ਬਹੁਤ ਕਮਾਲ ਲਗਿਆ ਹੈ....ਉਸਦੀ ਸਕਰੀਨ ਉਪਰ ਮੌਜੂਦਗੀ ਦਿਲ ਨੂੰ ਲਗਾ ਕੇ ਰੱਖਦੀ ਹੈ....ਉਸਦੇ ਹਾਵ ਭਾਵ ਕਮਾਲ ਦੇ ਲਗਦੇ ਨੇ....ਖਾਸ ਕਰਕੇ ਜਦੋਂ ਉਹ ਆਪਣੀ ਬੇਟੀ ਦੇ ਨਾਲ ਗੱਲ ਕਰਨ ਲਈ ਤੜਫਦਾ ਹੈ...ਆਪਣੇ ਦੋਸਤ ਦੀ ਮੌਤ ਤੋਂ ਬਾਦ ਉਸਦੀ ਵਹੁਟੀ ਦੇ ਨਾਲ ਫੋਨ ਤੇ ਉਸਨੂੰ ਦਿਲਾਸਾ ਦੇ ਰਿਹਾ ਹੁੰਦਾ ਹੈ...ਜਾਂ ਉਦੋਂ ਜਦੋਂ ਉਹ ਤਿੰਨ ਨਾਰਾਜ਼ ਦੋਸਤਾਂ ਵਿਚ ਸੁਲਹ ਕਰਵਾਉਣ ਲਈ ਬੈਠਾ ਹੁੰਦਾ ਹੈ....ਰੌਬਰਟ ਹਰ ਦ੍ਰਿਸ਼ ਚ ਲਾਜਵਾਬ ਰਿਹਾ ਹੈ....ਅਸਲ ਚ ਇਹ ਫ਼ਿਲਮ ਰਾਬਰਟ ਦੇ ਬਿਨ੍ਹਾਂ ਸੋਚੀ ਨਹੀਂ ਜ਼ਾ ਸਕਦੀ....
Al Pacino ਦੀ ਫ਼ਿਲਮ ਚ ਐਂਟਰੀ ਫਿਲਮ ਦੇ ਮਾਹੌਲ ਨੂੰ ਬਦਲਦੀ ਹੈ....ਉਸਦਾ ਕਿਰਦਾਰ ਇਕ ਜ਼ਿੱਦੀ ਸ਼ਖਸ ਦਾ ਹੈ....ਯੂਨੀਅਨ ਦਾ ਜ਼ਿੱਦੀ ਲੀਡਰ....ਏਨਾ ਜਿਆਦਾ ਜ਼ਿੱਦੀ ਕਿਰਦਾਰ ਮੈਂ ਪਹਿਲੀ ਵਾਰ ਕਿਸੇ ਫਿਲਮ ਚ ਦੇਖਿਆ ਹੈ....Al pacino ਜਿਸ ਤਰੀਕੇ ਨਾਲ ਗਾਲਾਂ ਕੱਢਦਾ ਹੈ....ਯਕੀਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਸਨੂੰ ਪੱਕਾ ਕੋਈ ਕਤਲ ਕਰ ਦਵੇਗਾ....ਉਸਦੀ ਅਤੇ ਰਾਬਰਟ ਦੀ ਕੈਮਿਸਟਰੀ ਮਜ਼ੇਦਾਰ ਲਗਦੀ ਹੈ...ਇਹ ਇਮੋਸ਼ਨਲ ਵੀ ਹੈ.....ਤੇ ਇਕ ਥਾਂ ਤੇ ਆ ਕੇ ਇਹ ਦਰਸ਼ਕਾਂ ਨੂੰ ਹਿਲਾ ਵੀ ਦਿੰਦੀ ਹੈ...Robert ਅਤੇ Al pacino ਦਾ ਇਕੱਠਿਆਂ ਦਾ ਆਖਰੀ ਦ੍ਰਿਸ਼ ਜਿਸ ਤਰ੍ਹਾਂ ਨਾਲ ਸ਼ੂਟ ਕੀਤਾ ਗਿਆ ਹੈ....ਕਾਰ ਚ ਜਿਸ ਤਰਾਂ ਦੇ ਡਾਇਲਾਗ ਨੇ....ਇਹ ਮੇਰਾ ਫੇਵਰਟ ਦ੍ਰਿਸ਼ ਹੋ ਨਿਬੜਿਆ ਹੈ....ਸਿਨੇਮਟੋਗ੍ਰਾਫੀ ਕਮਾਲ ਹੈ ਪਰ ਇਸ ਵਾਲੇ ਸੀਨ ਨੂੰ ਮੈਂ ਦੋ ਵਾਰ ਦੇਖਿਆ....ਇਹ ਸੀਨ ਕਮਾਲ ਦਾ ਕਰੀਏਟ ਕੀਤਾ ਗਿਆ ਹੈ....ਜੋ ਦਿਲ ਦੀਆਂ ਧੜਕਣਾਂ ਨੂੰ ਵਧਾ ਦਿੰਦਾ ਹੈ...
Joe pasce ਦਾ ਰੋਲ ਵੀ ਅਹਿਮ ਹੈ....ਛੋਟੇ ਕੱਦ ਦਾ ਇਹ ਸ਼ਖਸ ਹਮੇਸ਼ਾਂ ਸ਼ਾਂਤ ਰਹਿੰਦਾ ਹੈ...ਪਰ ਏਹ ਹਰ ਹਾਲਤ ਚ ਹਰ ਇਕ ਦੇ ਉਪਰ ਹਾਵੀ ਰਹਿੰਦਾ ਹੈ....ਇਹ ਹਾਲਾਤਾਂ ਨੂੰ ਕਾਬੂ ਚ ਰੱਖਣਾ ਜਾਣਦਾ ਹੈ...ਇਸਦੇ ਡਾਇਲੋਗ ਸੁਣਨ ਵਾਲੇ ਨੇ...ਇਹ ਜਿੰਨਾ ਵੀ ਬੋਲਦਾ ਹੈ...ਇਗਨੋਰ ਨਾ ਉਸਦੇ ਸਾਥੀ ਕਲਾਕਾਰ ਕਰ ਸਕਦੇ ਨੇ ਤੇ ਨਾ ਦਰਸ਼ਕ....
ਫਿਲਮ ਚ ਅੱਜ ਤੋਂ ਸੱਤਰ ਕੁ ਸਾਲ ਪਹਿਲਾਂ ਤੋਂ ਅੱਜ ਤੋਂ ਵੀਹ ਕੁ ਸਾਲ ਪਹਿਲਾਂ ਤਕ ਦੇ ਸਮੇਂ ਨੂੰ ਸਕਰੀਨ ਤੇ ਚਿਤਰਿਆ ਗਿਆ ਹੈ....ਉਸ ਵੇਲੇ ਦਾ ਮਾਹੌਲ...ਕਾਸਟਿਊਮ …..ਸਭ ਕਾਸੇ ਚ ਕੀਤੀ ਮਿਹਨਤ ਨਜ਼ਰੀਂ ਪੈਂਦੀ ਹੈ...
ਫਿਲਮ ਦਾ ਸਕ੍ਰੀਨਪਲੇ ਕਸਿਆ ਹੋਇਆ ਹੈ....ਪਰ Al pacino ਦੇ ਆਉਣ ਵਾਲੇ ਸ਼ੁਰੂ ਦੇ ਦ੍ਰਿਸ਼ਾਂ ਚ ਇਹ ਹਲਕਾ ਜੇਹਾ ਬੋਰ ਕਰਦਾ ਹੈ...ਪਰ ਜਲਦੀ ਹੀ ਲੈਅ ਚ ਵੀ ਆ ਜਾਂਦਾ ਹੈ....
ਫਿਲਮ ਦੀ ਲੰਬਾਈ ਨੂੰ ਬੋਰ ਨਾ ਹੋਣ ਦੇਣ ਚ ਫਿਲਮ ਦੇ ਪਿਛੋਕੜ ਸੰਗੀਤ ਦਾ ਬੜਾ ਵੱਡਾ ਯੋਗਦਾਨ ਹੈ.....ਖਾਸ ਕਰਕੇ ਇਹ ਸੰਗੀਤ ਕਿਰਦਾਰਾਂ ਨੂੰ ਉਭਾਰਨ ਚ ਵੀ ਕਾਮਯਾਬ ਰਹਿੰਦਾ ਹੈ....ਇਹ ਉਸ ਥਾਂ ਤੇ ਬੋਲਦਾ ਵੀ ਮਹਿਸੂਸ ਹੁੰਦਾ ਹੈ ਜਿਥੇ ਡਾਇਲੋਗ ਨਹੀਂ ਨੇ...
ਫਿਲਮ ਦੀ ਬਾਕੀ ਕਾਸਟ ਵੀ ਮਜ਼ੇਦਾਰ ਹੈ....ਤੇ ਹਰ ਕੋਈ ਇਕ ਪਲ ਲਈ ਵੀ ਆਵੇ ਚਾਹੇ....ਉਸਦਾ ਆਉਣਾ ਅਸਰਦਾਰ ਲਗਦਾ ਹੈ...
Robert ਦੇ ਬੁੱਢੇ ਗੈਂਗਸਟਰ ਦੋਸਤ ਦਾ ਉਸਦੀ ਬੇਟੀ ਨੂੰ ਕੁਛ ਦੇਣਾ ਤੇ Robert ਦਾ ਆਪਣੀ ਬੇਟੀ ਨੂੰ ਆਖਣਾ ਕਿ ਉਹ ਅੰਕਲ ਨੂੰ ਥੈਂਕਉ ਬੋਲੇ ਇਹ ਦ੍ਰਿਸ਼ ਲਗਦਾ ਹੀ ਨਹੀਂ ਕਿ ਫ਼ਿਲਮੀ ਸੀਨ ਹੈ....ਇਹ ਆਪਣੇ ਆਲੇ ਦੁਆਲੇ ਨਜ਼ਰ ਆਉਂਦਾ ਕੋਈ ਅਸਲੀ ਘਟਨਾਕ੍ਰਮ ਜਾਪਦਾ ਹੈ...
ਫਿਲਮ ਚ ਬੇਸ਼ਕ ਹਿੰਸਾ ਹੈ...ਪਰ ਇਸਨੂੰ ਫਿਲਮਾਇਆ ਬਹੁਤ ਕਲਾਤਮਕ ਤਰੀਕੇ ਨਾਲ ਗਿਆ ਹੈ....
ਫਿਲਮ ਚ ਨਾ ਕੋਈ ਕਿਸਿੰਗ ਦ੍ਰਿਸ਼ ਹੈ ਨਾ ਕੋਈ ਹੋਰ ਐਸਾ ਸੀਨ ਹੈ ਜਿਸਨੂੰ ਅਸ਼ਲੀਲ ਆਖਿਆ ਜਾ ਸਕੇ....
ਇਹ ਫ਼ਿਲਮ ਸਿਨੇਮਾ ਦੀਆਂ ਉਹਨਾਂ ਫ਼ਿਲਮਾਂ ਚ ਸ਼ਾਮਲ ਕੀਤੀ ਜਾ ਸਕਦੀ ਹੈ ਜਿਸਨੂੰ ਸਿਨੇਮਾ ਦੇ ਵਿਦਿਆਰਥੀ ਕਿੰਨੀਆਂ ਹੀ ਸਿਨੇਮਾ ਨਾਲ ਜੁੜੀਆਂ ਚੀਜ਼ਾਂ ਸਿੱਖਣ ਲਈ ਦੇਖ ਸਕਦੇ ਨੇ...
ਫਿਲਮ ਦੇ ਸਲੋ ਮੋਸ਼ਨ ਦ੍ਰਿਸ਼ ਬਾਕਮਾਲ ਰਚੇ ਗਏ ਨੇ...
ਅਸਲ ਚ ਇਹ ਫ਼ਿਲਮ ਸਿਨੇਮਾ ਚ ਦੇਖਣ ਲਈ ਹੈ....ਲੈਪਟੋਪ ਜਾਂ ਟੀਵੀ ਸਕਰੀਨ ਇਸਦੇ ਮਜ਼ੇ ਨੂੰ ਘੱਟ ਕਰਦੇ ਨੇ....
ਆਖਰੀ ਗੱਲ.....
ਜਦੋਂ ਵੀ ਤੁਹਾਨੂੰ ਲੱਗੇ...ਕਿ ਇਹ ਫ਼ਿਲਮ ਗੈਂਗਸਟਰਾਂ ਨੂੰ ਸਟਾਈਲੀਸ਼ ਢੰਗ ਨਾਲ ਦਿਖਾ ਰਹੀ ਹੈ....ਤਾਂ ਫਿਲਮ ਦਾ ਕਲਾਈਮੈਕਸ ਦੇਖ ਲਿਓ.....ਫੇਰ ਜੋ ਫੀਲ ਹੋਏ....ਉਸਨੂੰ ਸੋਚਿਓ....
ਮੈਂ ਨਹੀਂ ਜਾਣਦਾ ਮੈਂ ਫਿਲਮ ਦੀ ਕਿੰਨੀ ਤਾਰੀਫ ਕਰਕੇ ਹਟਿਆ ਹਾਂ...ਬਸ ਮੈਂ ਏਨਾ ਜਾਣਦਾ ਹਾਂ ਕਿ ਇਹ ਮੈਨੂੰ ਇਕ ਪਿਆਰੇ ਨਾਵਲ ਵਰਗੀ ਲੱਗੀ....ਜਿਸਦਾ ਯਕਦਮ ਮੁਕ ਜਾਣਾ ਖਰਾਬ ਲਗਿਆ....ਮੈਂ ਅਜੇ ਵੀ ਵੀਹ ਪੱਚੀ ਮਿੰਟ ਹੋਰ ਇਸ ਫ਼ਿਲਮ ਨੂੰ ਦੇਖਦਾ ਰਹਿ ਸਕਦਾ ਸੀ....
ਮੈਂ ਇਸ ਫ਼ਿਲਮ ਦੇ ਕੁਝ ਸੀਨ ਯਾਦ ਕਰਾਂ...ਤਾਂ ਮੈਨੂੰ ਬਹੁਤ ਸਾਰੇ ਸੀਨ ਯਾਦ ਰਹਿਣਗੇ...Robert ਦਾ ਉਸ ਦੁਕਾਨਦਾਰ ਨੂੰ ਕੁੱਟਣਾ ਜਿਸਨੇ ਉਸਦੀ ਧੀ ਨੂੰ ਧੱਕਾ ਮਾਰਿਆ ਸੀ....
ਉਹ ਸੀਨ ਜਦੋਂ Robert ਸੌਣ ਲੱਗਿਆਂ ਕਮਰੇ ਦਾ ਬੂਹਾ ਥੋੜਾ ਖੁੱਲ੍ਹਾ ਰਹਿਣ ਦਿੰਦਾ ਹੈ...
ਓਹ ਸੀਨ ਜਦੋਂ ਰੋਬੇਰਟ ਖਬਰਾਂ ਸੁਣ ਰਿਹਾ ਹੁੰਦਾ ਹੈ......ਤੇ ਉਸਦੇ ਪਰਿਵਾਰ ਵਾਲੇ ਉਸਨੂੰ ਦੇਖ ਰਹੇ ਹੁੰਦੇ ਨੇ....
ਉਹ ਵਾਲਾ ਸੀਨ ਜਦੋਂ joi ਉਸਨੂੰ ਦਸਦਾ ਹੈ ਕਿ ਉਸਨੇ Al pacino ਦੇ ਨਾਲ ਕੀ ਕਰਨਾ ਹੈ...
ਮੈਂ ਇਹ ਫ਼ਿਲਮ ਯਾਦ ਰਖਾਂਗਾ....ਯਾਦ ਰਖਾਂਗਾ...ਕਿ ਰਾਬਰਟ ਘਰਾਂ ਨੂੰ ਪੇਂਟ ਕਰਦਾ ਹੈ....
ਰੇਟਿੰਗ - 4/5
harpal1980.singh@gmail.com

0 Comments