TANHAJI ( Hindi Movie )
Director : Om Raut
Cast : Ajay Devgan , Saif Ali Khan , Kajol , Neha Sharma , Sharad Kelkar
Review : Harpal Singh
ਤਾਨਾ ਜੀ ਕਿਰਦਾਰ ਨਾਲ ਮੇਰਾ ਵਾਸਤਾ ਉਦੋਂ ਪਿਆ ਸੀ ਪਹਿਲੀ ਵਾਰ ਜਦੋੰ ਮੈਂ ਕਮਿਕਸਾਂ ਪੜ੍ਹਿਆ ਕਰਦਾ ਸੀ...ਅਮਰ ਚਿਤਰਕਥਾ ਚ ਤਾਨਾ ਜੀ ਕਿਰਦਾਰ ਨੂੰ ਪੜ੍ਹਿਆ ਸੀ ਜੋ ਚੇਤਿਆਂ ਚੋਂ ਨਿਕਲ ਗਿਆ ਸੀ....ਪਰ ਫਿਲਮ ਦੇ ਸ਼ੁਰੂ ਚ ਅਮਰ ਚਿਤਰਕਥਾ ਦੇ ਲੋਗੋ ਨੇ ਫੇਰ ਇਕ ਵਾਰ ਇਸ ਕਿਰਦਾਰ ਦੀ ਕਮਿਕਸ ਦੀ ਯਾਦ ਦਵਾ ਦਿਤੀ...
ਮੈਂ ਫਿਲਮ ਨੂੰ ਸ਼ੁਰੂ ਦੇ ਚਾਲੀ ਕੁ ਮਿੰਟ ਬਿਲਕੁਲ ਇਨਜੋਏ ਨਹੀਂ ਕਰ ਸਕਿਆ.....ਤਾਨਾ ਜੀ ਦੇ ਬਚਪਨ ਦੇ ਵਧੀਆ ਸੀਨ ਤੋਂ ਬਾਦ ਤਾਨਾ ਜੀ ( ਅਜੇ ਦੇਵਗਨ ) ਦੇ ਵੱਡੇ ਹੋਣ ਤੋਂ ਬਾਦ ਐਂਟਰੀ ਵਾਲਾ ਸੀਨ ਸੀ ਜਾਂ ਉਦੈਭਾਨ ਸਿੰਘ ( ਸੈਫ ਅਲੀ ਖਾਨ ) ਦੀ ਆਮਦ ਸੀ...ਇਹ ਸਾਰੇ ਸੀਨ ਹੀ ਬੜੇ ਔਸਤ ਜਿਹੇ ਸੀ..
ਪਰ ਇੰਟਰਵਲ ਤੋਂ ਜ਼ਰਾ ਕੁ ਪਹਿਲਾਂ ਹੀ ਜਦੋਂ ਤਾਨਹਾ ਜੀ ਅਤੇ ਉਦੈਭਾਨ ਸਿੰਘ ਦੇ ਟਕਰਾਅ ਦਾ ਮਾਹੌਲ ਬਣਨ ਲਗਦਾ ਹੈ ਫਿਲਮ ਵੀ ਮਨੋਰੰਜਕ ਹੋ ਜਾਂਦੀ ਹੈ...ਤੇ ਇੰਟਰਵਲ ਤੋਂ ਬਾਦ ਵਾਲੀ ਸਾਰੀ ਹੀ ਫਿਲਮ ਥਰਿੱਲ ਅਤੇ ਐਕਸ਼ਨ ਦੇ ਨਾਲ ਭਰੀ ਪਈ ਹੈ...
ਫਿਲਮ ਚ ਅਜੇ ਦੇਵਗਨ ਦੇ ਕਿਰਦਾਰ ਦੇ ਨਾਲੋਂ ਸੈਫ਼ ਅਲੀ ਖਾਨ ਦਾ ਕਿਰਦਾਰ ਜਿਆਦਾ ਜ਼ਬਰਦਸਤ ਲਿਖਿਆ ਗਿਆ ਹੈ....ਤੇ ਜਿਥੇ ਅਜੇ ਦੇਵਗਨ ਦਾ ਕਿਰਦਾਰ ਸਪਾਟ ਹੈ...ਉਥੇ ਸੈਫ ਦੇ ਕਿਰਦਾਰ ਚ ਕਈ ਸਾਰੇ ਰੰਗ ਨੇ...ਏਨਾ ਦੋਨਾਂ ਨੂੰ ਛੱਡ ਦਿੱਤਾ ਜਾਵੇ ਤਾਂ ਹੋਰ ਸਾਰੇ ਕਿਰਦਾਰ ਬਸ ਆਮ ਜਿਹੇ ਨੇ ਜਿੰਨਾ ਦਾ ਕੰਮ ਕੋਈ ਜਿਆਦਾ ਯਾਦ ਨਹੀਂ ਰਹਿ ਜਾਂਦਾ....
ਕਾਜੋਲ ਕੋਲ ਕਰਨ ਲਈ ਜਿਆਦਾ ਕੁਛ ਨਹੀਂ ਸੀ....ਹਾਲਾਂਕਿ ਇਕ ਦ੍ਰਿਸ਼ ਚ ਉਸਨੂੰ ਧਾਕੜ ਡਾਇਲੋਗ ਦਿੱਤੇ ਗਏ ਨੇ...ਪਰ ਪਤਾ ਨਹੀਂ ਕਿਉਂ...ਇਹ ਜੋਸ਼ ਨਹੀਂ ਪੈਦਾ ਕਰਦੇ...
ਅਸਲ ਚ ਪੂਰੀ ਫਿਲਮ ਚ ਹੀ ਜੋਸ਼ ਨਹੀਂ ਹੈ....ਤੇ ਏਦਾਂ ਲਗਦਾ ਹੈ ਕਿ ਜਿਦਾਂ ਅਸੀਂ ਤਾਨਾ ਜੀ ਨਾਮਕ ਨਾਇਕ ਦੀ ਬਜਾਏ ਉਦੈਭਾਨ ਸਿੰਘ ਨਾਮਕ ਵਿਲੇਨ ਦੀ ਜੀਵਨੀ ਦੇਖ ਰਹੇ ਹੋਈਏ....ਏਥੋਂ ਤੱਕ ਕਿ ਤਾਨਾ ਜੀ ਦੀ ਮੌਤ ਵੀ ਇਮੋਸ਼ਨਲ ਨਹੀਂ ਕਰਦੀ.....
ਨੇਹਾ ਸ਼ਰਮਾ ਤਾਂ ਬਸ ਚੇਹਰਾ ਹੀ ਦਿਖਾਉਣ ਆਉਂਦੀ ਹੈ ......
ਫਿਲਮ ਦੇ ਗੀਤ ਫਿਲਮ ਚ ਚੰਗੇ ਲਗਦੇ ਨੇ ਪਰ ਜੇ ਏਨਾ ਨੂੰ ਆਡੀਓ ਚ ਉਂਝ ਹੀ ਸੁਣਾਂਗੇ ਤਾਂ ਇਹ ਸ਼ੋਰ ਸ਼ਰਾਬਾ ਜਾਪਣਗੇ....
ਫਿਲਮ ਚ ਇਕ ਹੋਰ ਚੀਜ਼ ਜਿਸਦਾ ਜਿਕਰ ਕਰਨਾ ਜਰੂਰੀ ਹੈ...ਉਹ ਹੈ ਫਿਲਮ ਦਾ ਬੈਕਗਰਾਊਂਡ ਸਕੋਰ....ਇਹ ਹਰੇਕ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ....ਪਰ ਜਿੰਨਾ ਨੇ ਬਹੁਤ ਸਾਰੀਆਂ ਫ਼ਿਲਮਾਂ ਦੇਖ ਰੱਖੀਆਂ ਹੋਣਗੀਆਂ....ਤੇ ਦੱਖਣ ਭਾਰਤ ਦੀਆਂ ਫ਼ਿਲਮਾਂ ਵੀ ਦੇਖੀਆਂ ਨੇ ਉਹਨਾਂ ਨੂੰ ਫ਼ਿਲਮ ਦਾ ਉਹ ਵਾਲਾ ਬੈਕਗਰਾਊਂਡ ਸਕੋਰ ਜਿਸਦੇ ਵਿਚ ' ਤਾ ਨਾ ਨਾ ' ਕਰਕੇ ਇਕ ਨੋਟ ਵਜਦਾ ਹੈ ਸੁਣ ਕੇ ਝੱਟ ਸਮਝ ਜਾਣਗੇ ਕਿ ਇਹ ਦੱਖਣ ਦੀ ਇਕ ਫਿਲਮ ਤੋਂ ਕਾਪੀ ਕੀਤਾ ਗਿਆ ਹੈ....ਜੇ ਇਹ ਕਾਪੀ ਕੀਤੀ ਗਈ ਧੁੰਨ ਨੂੰ ਫ਼ਿਲਮ ਚੋਂ ਕੱਢ ਦਿੱਤਾ ਜਾਵੇ ਤਾਂ ਫਿਲਮ ਦਾ ਬਾਕੀ ਬਚਿਆ ਪਿਛੋਕੜ ਸੰਗੀਤ ਬੜਾ ਐਵਰੇਜ ਰਹਿ ਜਾਵੇਗਾ..ਤੇ ਫਿਲਮ ਚ ਵੀ ਉਹ ਮਜ਼ਾ ਨਹੀਂ ਰਹਿ ਜਾਵੇਗਾ ਜੋ ਹੁਣ ਹੈ...
ਫਿਲਮ ਦਾ ਕਲਾਈਮੈਕਸ ਫਿਲਮ ਦਾ ਸਭ ਤੋਂ ਬੇਹਤਰੀਨ ਹਿੱਸਾ ਹੈ.....ਤੇ ਇਹ ਅੱਖਾਂ ਨੂੰ ਇਕ ਪਲ ਵੀ ਝਪਕਣ ਨਹੀਂ ਦਿੰਦਾ....ਕਲਾਈਮੈਕਸ ਚ ਸੈਫ ਅਲੀ ਦੇ ਡਾਂਸ ਸਟੈਪ ਜ਼ਬਰਦਸਤ ਨੇ....ਤੇ ਤਾਨਾ ਜੀ ਦਾ ਪਹਾੜੀ ਤੇ ਚੜਨ ਵਾਲਾ ਸੀਨ ਵੀ ਜਬਰਦਸਤ ਹੈ....ਪਰ ਮੈਂ ਤਾਨਾ ਜੀ ਦੀ ਜਿਹੜੀ ਦੂਜੀ ਕਹਾਣੀ ਪੜ੍ਹੀ ਸੀ...ਉਸਦੇ ਚ ਤਾਨਾ ਜੀ ਪਹਾੜੀ ਦੀ ਔਖੀ ਚੜ੍ਹਾਈ ਤੇ ਚੜਨ ਲਈ ਗੋਹ ( ਇਕ ਜਾਨਵਰ ਜਿਸਦੇ ਪੰਜੇ ਜਿਥੇ ਚਿਪਕ ਜਾਣ ਫੇਰ ਉਹ ਹਿਲਦਾ ਨਹੀਂ ) ਦੀ ਮਦਦ ਲਿਆ ਕਰਦਾ ਸੀ....ਪਰ ਫਿਲਮ ਚ ਇਸਦਾ ਕੋਈ ਜ਼ਿਕਰ ਨਹੀਂ ਹੈ..
ਫਿਲਮ ਹਿੰਦੂ ਸਵਰਾਜ ਦੀ ਗੱਲ ਕਰਦੀ ਹੈ....ਤੇ ਜਿਸ ਮਾਹੌਲ ਚ ਇਹ ਫ਼ਿਲਮ ਰਿਲੀਜ਼ ਹੋਈ ਹੈ...ਕੋਈ ਵੱਡੀ ਗੱਲ ਨਹੀਂ ਕਿ ਇਹ ਵੀ ਉਸੇ ਲਹਿਰ ਦਾ ਇਕ ਹਿੱਸਾ ਹੀ ਜਾਪੇ ਜਿਹੜੀ ਲਹਿਰ ਅੱਜ ਦੇ ਸਮੇਂ ਚ ਦੇਸ਼ ਅੰਦਰ ਚੱਲ ਰਹੀ ਹੈ....ਪਰ ਫੇਰ ਵੀ...ਫਿਲਮ ਨਫਰਤ ਦਾ ਪ੍ਰਚਾਰ ਕਰਨ ਤੋਂ ਬਚਦੀ ਹੈ....ਤੇ ਨਪੇ ਤੁਲੇ ਢੰਗ ਨਾਲ ਹਿੰਦੂ ਸਾਮਰਾਜ ਲਈ ਸਹਿਮਤੀ ਦਿਖਾਉਂਦੀ ਹੈ...
ਤਾਨਾਹ ਜੀ ਫਿਲਮ ਬੇਸ਼ਕ ਤਾਨਾ ਜੀ ਨਾਮਕ ਕਿਰਦਾਰ ਦੀ ਜੀਵਨੀ ਆਖ ਕੇ ਪੇਸ਼ ਕੀਤੀ ਗਈ ਹੈ ਪਰ ਫਿਲਮ ਦੇ ਸ਼ੁਰੂ ਚ ਇਹ ਲਿਖਿਆ ਦਿਖਾਇਆ ਜਾਂਦਾ ਹੈ ਕਿ ਇਹ ਫ਼ਿਲਮ ਯਕੀਨ ਨਾਲ ਨਹੀਂ ਆਖਦੀ ਕਿ ਜੋ ਕੁਛ ਦਿਖਾਇਆ ਜਾ ਰਿਹਾ ਹੈ ਓਹ ਵਾਕਿਆ ਹੀ ਏਦਾਂ ਹੋਇਆ ਸੀ ਜਿਦਾਂ ਫਿਲਮ ਚ ਪੇਸ਼ ਕੀਤਾ ਗਿਆ ਹੈ...ਇਸ ਕਰਕੇ ਇਸ ਫ਼ਿਲਮ ਨੂੰ ਕਿਸੇ ਇਤਿਹਾਸਕ ਦਸਤਾਵੇਜ਼ ਦੀ ਬਜਾਏ ਸਿਰਫ ਇਕ ਬਾਲੀਵੂਡ ਫਿਲਮ ਵਾਂਗ ਹੀ ਲੈਣਾ ਚਾਹੀਦਾ ਹੈ...ਵੈਸੇ ਵੀ ਫਿਲਮ ਚ ਇਤਿਹਾਸ ਨੂੰ ਦਿਖਾਉਣ ਦੀ ਬਜਾਏ ਜਿਆਦਾ ਜ਼ੋਰ ਸੈਫ਼ ਦੀ ਕਰੂਰਤਾ ਦਿਖਾਉਣ ਚ ਲਗਿਆ ਹੈ....ਜਾਂ ਫੇਰ ਐਕਸ਼ਨ ਦਿਖਾਉਣ ਚ....ਐਕਸ਼ਨ ਬੇਸ਼ਕ ਬਹੁਤ ਸ਼ਾਨਦਾਰ ਹੈ ਪਰ ਅਜੇ ਵੀ ਜੰਗ ਅਧਾਰਤ ਕਿਸੇ ਫਿਲਮ ਦਾ ਜੇ ਕੋਈ ਐਕਸ਼ਨ ਯਾਦਗਾਰ ਹੈ ਤਾਂ ਉਹ ' ਕੇਸਰੀ ' ਫਿਲਮ ਦਾ ਐਕਸ਼ਨ ਹੈ....
ਮਰਾਠਿਆਂ ਤੇ ਬਣੀਆਂ ਕਿੰਨੀਆਂ ਹੀ ਫ਼ਿਲਮਾਂ ਪਿਛਲੇ ਕੁਛ ਸਮੇਂ ਚ ਆਈ ਜਾ ਰਹੀਆਂ ਨੇ....ਪਰ ਇਹ ਸਾਰੀਆਂ ਇਕ ਔਸਤ ਤੋਂ ਪੇਸ਼ਕਾਰੀ ਤੋਂ ਉਪਰ ਨਹੀਂ ਜਾ ਸਕੀਆਂ....ਇਹ ਵਾਲੀ ਫਿਲਮ ਵੀ ਚੰਗੀ ਕੋਸ਼ਿਸ਼ ਦੇ ਬਾਵਜੂਦ ਜੋਸ਼ ਪੈਦਾ ਕਰਨ ਚ ਨਾਕਾਮ ਰਹਿੰਦੀ ਹੈ....ਚੰਗਾ ਐਕਸ਼ਨ ਅੱਖਾਂ ਨੂੰ ਸੋਹਣਾ ਲਗਦਾ ਹੈ ਪਰ ਕੋਈ ਵੀ ਕਿਰਦਾਰ ਭਾਵਨਾਤਮਕ ਤੌਰ ਤੇ ਆਪਣੇ ਨਾਲ ਨਹੀਂ ਜੋੜ ਪਾਉਂਦਾ....
ਫਿਲਮ ਚ ਇਕ ਕਿਰਦਾਰ ਦਾ ਨਾਮ ' ਚੁਤੀਆ ' ਜਾਂ ' ਚੁਪੀਆ ' ਐਦਾਂ ਦਾ ਹੀ ਕੁਛ ਹੈ..ਜੋ ਸੁਣਨ ਚ ' ਚੁਤੀਆ ' ਹੀ ਸੁਣਦਾ ਹੈ...ਇਕ ਪਾਸੇ ਆਪਾਂ ਆਖਦੇ ਹਾਂ ਕਿ ਇਤਿਹਾਸ ਅਧਾਰਤ ਫ਼ਿਲਮਾਂ ਬੱਚਿਆਂ ਨੂੰ ਵੀ ਦਿਖਾਉਣੀਆਂ ਨੇ ਦੂਜਾ ਅਜਿਹੇ ਡਾਇਲੋਗ ਫਿਲਮ ਚ ਸ਼ਾਮਲ ਕਰਕੇ ਆਪਾਂ ਇਹ ਜਰੂਰੀ ਕਰ ਦਿੰਦੇ ਹਾਂ ਕਿ ਬੱਚਿਆਂ ਨੂੰ ਏਨਾ ਫ਼ਿਲਮਾਂ ਤੋਂ ਪਾਸੇ ਰੱਖਣ ਲਈ ਵੱਡਿਆਂ ਨੂੰ ਮਜ਼ਬੂਰ ਹੋਣਾ ਪਵੇ...
ਇਸ ਇਕ ਉਚਾਰਨ ਤੋਂ ਬਿਨ੍ਹਾਂ ਪੂਰੀ ਫਿਲਮ ਸਾਫ ਸੁਥਰੀ ਹੈ....ਤੇ ਇਹ ਵੀ ਇਕ ਚੰਗੀ ਗੱਲ ਹੈ ਕਿ ਫ਼ਿਲਮ ਚ ਗੈਰ ਜਰੂਰੀ ਰੋਮਾਂਸ ਤੋਂ ਪਰਹੇਜ਼ ਹੀ ਰੱਖਿਆ ਗਿਆ ਹੈ....
ਰੇਟਿੰਗ - 3/5
harpal1980.singh@gmail.com

0 Comments