PANGA ( Hindi Movie )
Director : Ashwiny Iyer Tiwari
Cast : Kangna Ranaut , Jassie Gill , Yagya Bhaseen , Richa chadda , Neena Gupta , Rajesh Tailang
Review : Harpal Singh
ਪੰਗਾ ਫਿਲਮ ਨੂੰ ਮੈਂ ਵੀਹ ਹੋਰ ਦਰਸ਼ਕਾਂ ਦੇ ਨਾਲ ਬੈਠ ਕੇ ਦੇਖਿਆ...ਜਿੰਨਾ ਚੋਂ ਮੁੰਡੇ ਆਪਾਂ ਬਸ ਤਿੰਨ ਹੀ ਸੀ...ਬਾਕੀ ਸਭ ਫੀਮੇਲ ਹੀ ਸੀ....
ਫਿਲਮ ਦੀ ਕਹਾਣੀ ਇਕ ਕਾਲਪਨਿਕ ਕਹਾਣੀ ਹੈ....ਜਿਸਦੇ ਵਿਚ ਅੱਗੇ ਕੀ ਹੋਵੇਗਾ ਇਹ ਅੰਦਾਜ਼ਾ ਹੋ ਜਾਂਦਾ ਹੈ...ਪਰ ਕਿਵੇਂ ਹੋਵੇਗਾ ਏਹੀ ਦੇਖਣ ਦੀ ਉਤਸੁਕਤਾ ਸੀ...
ਫਿਲਮ ਦੇ ਟ੍ਰੇਲਰ ਚ ਦਿਖਾਏ ਗਏ ਜਿਆਦਾ ਦ੍ਰਿਸ਼ ਫਿਲਮ ਦੇ ਪਹਿਲੇ ਕੁਛ ਮਿੰਟਾਂ ਚ ਹੀ ਨਜ਼ਰ ਆ ਜਾਂਦੇ ਨੇ...
ਫਿਲਮ ਦਾ ਪਹਿਲਾ ਹਾਫ ਠੀਕ ਠਾਕ ਅੱਗੇ ਵਧਦਾ ਹੈ...ਪਰ ਦੂਜਾ ਹਾਫ ਬਹੁਤ ਸ਼ਾਨਦਾਰ ਹੈ...ਤੇ ਅੰਤ ਤੱਕ ਫਿਲਮ ਮਜ਼ੇਦਾਰ ਲਗਦੀ ਹੈ..
ਮੈਂ ਕੰਗਨਾ ਰਾਨੋਤ ਨੂੰ ਜਿਆਦਾ ਪਸੰਦ ਨਹੀਂ ਕਰਦਾ.... ਉਸਦਾ ਇਸ ਫ਼ਿਲਮ ਤੋਂ ਪਹਿਲਾਂ ਜਿਹੜਾ ਕੰਮ ਮੈਨੂੰ ਪਸੰਦ ਆਇਆ ਸੀ...ਉਹ ' ਲਾਈਫ ਇਨ ਏ ਮੈਟਰੋ ' ਵਾਲਾ ਕੰਮ ਸੀ...ਪਰ ਇਸ ਫ਼ਿਲਮ ਚ ਕੰਗਨਾ ਦਾ ਕੰਮ ਵਾਕਿਆ ਹੀ ਬਹੁਤ ਸੋਹਣਾ ਹੈ....ਉਹ ਇਕ ਸਾਧਾਰਨ ਹੋਊਸਵਾਈਫ ਦੇ ਰੋਲ ਚ ਜਾਨ ਪਾ ਦਿੰਦੀ ਹੈ...
ਜੱਸੀ ਗਿੱਲ ਨੇ ਜਿਸ ਅੰਦਾਜ਼ ਚ ਪੰਜਾਬੀ ਫ਼ਿਲਮਾਂ ਚ ਡਾਇਲਾਗ ਡਿਲੀਵਰੀ ਦਿਤੀ ਸੀ ਏਥੇ ਵੀ ਉਹੀ ਅੰਦਾਜ਼ ਹੈ...ਓਹੀ ਹਾਵ ਭਾਵ ਨੇ...ਪਰ ਇਥੇ ਉਹ ਜਚਿਆ ਹੈ....ਜੱਸੀ ਨੂੰ ਜਰੂਰ ਆਪਣਾ ਇਹ ਕੰਮ ਪਸੰਦ ਆਵੇਗਾ....ਉਸਦੇ ਕੋਲ ਕਰਨ ਲਈ ਬਹੁਤ ਜਿਆਦਾ ਕੁਛ ਨਹੀਂ ਸੀ...ਪਰ ਉਸਦੇ ਹਿੱਸੇ ਜਿੰਨਾ ਵੀ ਕੰਮ ਆਇਆ ਉਸਨੇ ਨਿਰਾਸ਼ ਨਹੀਂ ਕੀਤਾ....ਹਾਲਾਂਕਿ ਰੋਮਾੰਟਿਕ ਦ੍ਰਿਸ਼ਾਂ ਚ ਵੀ ਉਹ ਆਪਣੇ ਚੇਹਰੇ ਤੇ ਨਜ਼ਰ ਆਂਦੇ ' ਵਿਚਾਰਾ ਜੇਹਾ ' ਵਾਲੇ ਫੀਲ ਗਾਇਬ ਨਹੀਂ ਕਰ ਪਾਉਂਦਾ...
ਦੋਨਾਂ ਦੇ ਬੱਚੇ ਦੇ ਰੋਲ ਚ ਨਜ਼ਰ ਆਂਦਾ ਬਾਲ ਕਲਾਕਾਰ ਯਗਿਆ ਭਸੀਨ ਬਹੁਤ ਸੋਹਣਾ ਰੋਲ ਨਿਭਾ ਕੇ ਗਿਆ ਹੈ....ਉਹ ਜੱਸੀ ਗਿੱਲ ਤੋਂ ਬਹੁਤ ਬੇਹਤਰ ਰਿਹਾ ਹੈ....
ਜੱਸੀ ਗਿੱਲ ਅਤੇ ਯਗਿਆ ਭਸੀਨ ਦੇ ਇਕੱਠਿਆਂ ਦੇ ਸੀਨ ਕਾਫੀ ਇਮੋਸ਼ਨਲ ਨੇ....
ਰਿਚਾ ਚੱਡਾ ਦੀ ਐਂਟਰੀ ਮਜ਼ੇਦਾਰ ਹੈ....ਉਸਦੀ ਬੋਲੀ ਉਸਦੇ ਕਿਰਦਾਰ ਨੂੰ ਫਲੇਵਰ ਬਖਸ਼ਦੀ ਹੈ....ਪਰ ਓਹ ਸ਼ਰੀਰਕ ਪੱਖੋਂ ਇਸ ਫ਼ਿਲਮ ਚ ਏਨੀ ਕੁ ਭਾਰੀ ਲੱਗੀ ਹੈ ਕਿ ਸੱਚਮੁੱਚ ਦੀ ਕੱਬਡੀ ਪਲੇਅਰ ਹੀ ਲਗਦੀ ਹੈ...
ਕੁਛ ਹੋਰ ਕਿਰਦਾਰ ਜਿੰਨਾ ਦੇ ਨਾਮ ਨਹੀਂ ਪਤਾ ਪਰ ਉਹ ਵੀ ਨਿੱਕੇ ਕਿਰਦਾਰਾਂ ਚ ਨਜ਼ਰ ਆਉਣ ਦੇ ਬਾਵਜੂਦ ਵੀ ਅਸਰਦਾਰ ਰਹੇ....ਇਕ ਤਾਂ ਉਹ ਕੁੜੀ ਜੋ ਕੰਗਨਾ ਦੀ ਰੂਮ ਮੇਟ ਹੁੰਦੀ ਹੈ...ਉਹ ਨਾ ਸਿਰਫ ਸੋਹਣੀ ਲੱਗਦੀ ਹੈ ਬਹੁਤ...ਪਰ ਉਸਦੇ ਕੋਲ ਕੁਛ ਬੜੇ ਚੰਗੇ ਸੀਨ ਵੀ ਆਏ ਨੇ....ਟੀਮ ਦੀ ਕਪਤਾਨ ਜੋ ਚੇਹਰੇ ਤੋਂ ਹੀ ਖੁੰਦਕ ਨਾਲ ਭਰੀ ਲਗਦੀ ਹੈ...ਤੇ ਕੋਚ ਦੇ ਰੋਲ ਚ ਰਾਜੇਸ਼ ਤੇਲਾਂਗ ਵੀ ਬੜਾ ਜਚਿਆ ਹੈ...
ਨੀਨਾ ਗੁਪਤਾ ਭਾਵੇਂ ਥੋਡ਼ੀ ਦੇਰ ਲਈ ਆਂਦੀ ਹੈ...ਪਰ ਉਸਦੀ ਆਮਦ ਚ ਵੀ ਆਨੰਦ ਹੈ...ਉਸਦੇ ਆਉਣ ਤੇ ਉਸਦੇ ਦੋਹਤਰੇ ਦਾ ਆਖਣਾ -
" ਅੱਜ ਤੁਹਾਡੇ ਆਉਣ ਦੀ ਬਹੁਤ ਖੁਸ਼ੀ ਹੋਈ "
ਇਹ ਸੀਨ ਸੱਚੀ ਹਸਾਉਂਦਾ ਹੈ....
ਫਿਲਮ ਦੀ ਸਕ੍ਰਿਪਟ ਸ਼ਾਨਦਾਰ ਹੈ....ਸਕ੍ਰੀਨਪਲੇ ਵਧੀਆ ਹੈ...ਤੇ ਖਾਸ ਗੱਲ ਇਹ ਹੈ ਕਿ ਜਿਹੜੇ ਦ੍ਰਿਸ਼ ਫਿਲਮ ਨੂੰ ਬੇਵਜ੍ਹਾ ਲੰਮੇ ਕਰ ਸਕਦੇ ਸੀ ਉਹਨਾਂ ਨੂੰ ਗੀਤਾਂ ਦੇ ਵਿਚ ਹੀ ਨਿਪਟਾ ਦਿੱਤਾ ਗਿਆ ਹੈ...
ਫਿਲਮ ਦੇ ਸਾਰੇ ਹੀ ਗੀਤ ਚਲਦੀ ਫਿਲਮ ਚ ਸਕੂਨ ਫੀਲ ਕਰਵਾਉਂਦੇ ਨੇ....ਪਰ ਕੋਈ ਵੀ ਐਦਾਂ ਦਾ ਨਹੀਂ ਹੈ ਕਿ ਫ਼ਿਲਮ ਮੁਕਣ ਤੋਂ ਬਾਦ ਵੀ ਯਾਦ ਰਹੇ...
ਫਿਲਮ ਚ ਡਾਇਲੋਗ ਸੋਹਣੇ ਨੇ...ਜੱਸੀ ਗਿੱਲ ਦਾ ਇਕ ਡਾਇਓਲੋਗ ਮੈਨੂੰ ਬਹੁਤ ਪਿਆਰਾ ਲਗਿਆ...ਜਦੋਂ ਉਹ ਅਪਣੇ ਪੁੱਤਰ ਨੂੰ ਆਖਦਾ ਹੈ ਕਿ ਤੂੰ ਆਪਣੀ ਮਾਂ ਨੂੰ ਦੇਖਿਆ ਹੈ ਕਿ ਉਹ ਕੀ ਹੈ...ਮੈਂ ਉਸਨੂੰ ਦੇਖਿਆ ਹੈ ਕਿ ਓਹ ਕੀ ਸੀ .....
ਇਹ ਫ਼ਿਲਮ ਮੈਂ ਖੇਡ ਵਾਲੀ ਫਿਲਮ ਨਾ ਮੰਨ ਕੇ ਇਕ ਘਰੇਲੂ ਔਰਤ ਦੀ ਕਹਾਣੀ ਵਾਂਗ ਫੀਲ ਕੀਤੀ...ਜਿਸਦੇ ਵਿਚ ਡਰਾਮਾ ਵੀ ਸੀ....ਪਰ ਫੇਰ ਵੀ ਕੁਛ ਇਕ ਸੀਰੀਅਲ ਟਾਈਪ ਡਰਾਮੇ ਵਾਲ਼ੇ ਦ੍ਰਿਸ਼ਾਂ ਨੂੰ ਛੱਡ ਕੇ ਸਾਰੀ ਫਿਲਮ ਨੈਚੁਰਲ ਚਲਦੀ ਹੈ..
ਐਦਾਂ ਦੀਆਂ ਫ਼ਿਲਮਾਂ ਚ ਜੋ ਅੰਤ ਫਿਲਮਾਇਆ ਗਿਆ ਹੁੰਦਾ ਹੈ...ਉਹ ਤਕਰੀਬਨ ਹਰੇਕ ਖੇਡ ਅਧਾਰਿਤ ਫਿਲਮ ਚ ਘੁੰਮਾ ਫਿਰਾ ਕੇ ਇਕੋ ਜਿਹਾ ਹੀ ਹੁੰਦਾ ਹੈ....ਏਸਦਾ ਅੰਤ ਵੀ ਉਦਾਂ ਦਾ ਹੀ ਹੈ...ਪਰ ਤੱਸਲੀ ਰਹੀ ਕਿ ਇਹ ਸੰਤੁਸ਼ਟ ਕਰਦਾ ਹੈ....
ਫਿਲਮ ਚ ਬੇਸ਼ਕ ਫ਼ਿਲਮੀ ਢੰਗ ਨਾਲ ਸਹੀ...ਪਰ ਇਹ ਸੱਚ ਵੀ ਪੇਸ਼ ਕੀਤਾ ਗਿਆ ਹੈ...ਕਿ ਜਿਸ ਪਰਿਵਾਰ ਦਾ ਕੋਈ ਜੀਅ ਕਿਸੇ ਖੇਡ ਚ ਸ਼ਾਮਲ ਹੋਵੇ....ਉਸ ਪਰਿਵਾਰ ਨੂੰ ਪੂਰੀ ਟੀਮ ਦੀ ਚਿੰਤਾ ਤੋਂ ਪਹਿਲਾਂ ਅਪਣੇ ਪਰਿਵਾਰਕ ਮੈਂਬਰ ਦੀ ਪਰਫਾਰਮੈਂਸ ਦੀ ਚਿੰਤਾ ਰਹਿੰਦੀ ਹੈ....ਟੀਮ ਦੀ ਜਿੱਤ ਚ ਜੇ ਉਹਨਾਂ ਦੇ ਪਰਿਵਾਰ ਦੇ ਜੀਅ ਦਾ ਕੋਈ ਯੋਗਦਾਨ ਨਹੀਂ ਰਵੇਗਾ ਤਾਂ ਉਹਨਾਂ ਨੂੰ ਟੀਮ ਦੀ ਜਿੱਤ ਜਿਆਦਾ ਖੁਸ਼ੀ ਨਹੀਂ ਦਵੇਗੀ...
ਇਸ ਫ਼ਿਲਮ ਚ ਸਭ ਕੁਝ ਆਪਾਂ ਹੋਰਨਾਂ ਕਈ ਖੇਡ ਵਾਲੀਆਂ ਫ਼ਿਲਮਾਂ ਚ ਦੇਖ ਰਖਿਆ ਹੈ...ਪਰ ਕੰਗਨਾ ਦੀ ਐਕਟਿੰਗ ਹੀ ਹੈ ਜੋ ਇਸ ਫ਼ਿਲਮ ਨੂੰ ਦੇਖਣ ਲਈ ਬਿਠਾਈ ਰੱਖਦੀ ਹੈ...ਉਸਦੀ ਮਦਦ ਉਸਦੇ ਸਹਿ-ਕਲਾਕਾਰ ਦਿਲੋਂ ਜਾਨ ਨਾਲ ਕਰਦੇ ਨਜ਼ਰ ਆਉਂਦੇ ਨੇ....ਇਸ ਕਰਕੇ ਏਹ ਫਿਲਮ ਇਕ ਪੂਰੀ ਟੀਮ ਦੀ ਮਿਹਨਤ ਸਦਕਾ ਹੀ ਸੋਹਣੀ ਬਣੀ ਹੈ...
ਮੈਂ ਜੇ ਇਸ ਫਿਲਮ ਚ ਕੁਛ ਹੋਰ ਐੱਡ ਕਰ ਸਕਦਾ ਹੋਵਾਂ...ਤਾਂ ਕਬੱਡੀ ਦੀ ਖੇਡ ਵਾਸਤੇ ਇਕ ਜੋਸ਼ ਵਾਲਾ ਥੀਮ ਸਾਂਗ ਇਸ ਚ ਸ਼ਾਮਲ ਕਰਾਂ....ਬੇਸ਼ਕ ਇਕ ਜੋਸ਼ੀਲੇ ਗੀਤ ਦੀ ਕਮੀ ਖਲਦੀ ਹੈ ਪਰ ਪਿਛੋਕੜ ਸੰਗੀਤ ਸੋਹਣਾ ਹੈ...
ਕੰਗਨਾ ਜਦੋਂ ਟ੍ਰੇਨਿੰਗ ਤੇ ਜਾਂਦੀ ਹੈ ਤਾਂ ਆਪਣੀ ਗੁਆਂਢਣ ਨੂੰ ਬੋਲ ਜਾਂਦੀ ਹੈ ਕਿ ਉਹ ਉਸਦੇ ਹਸਬੈਂਡ ਤੇ ਬੱਚੇ ਦਾ ਖਿਆਲ ਰੱਖੇ....ਇਹ ਦ੍ਰਿਸ਼ ਯਾਦ ਕਰਵਾਉਂਦਾ ਹੈ ਕਿ ਆਪਾਂ ਨੂੰ ਵੀ ਘਰਦੇ ਸਾਡੇ ਨਿੱਕੇ ਹੁੰਦਿਆਂ ਬਹੁਤ ਵਾਰੀ ਗੁਆਂਢੀਆਂ ਦੇ ਆਸਰੇ ਛੱਡ ਕੇ ਕਿਤੇ ਜਾ ਆਉਂਦੇ ਸੀ...
ਇਹ ਫ਼ਿਲਮ ਫੈਮਲੀ ਨਾਲ ਦੇਖਣ ਲਈ ਪ੍ਰਫੈਕਟ ਹੈ....ਤੇ ਯਕੀਨਨ ਪਰਿਵਾਰ ਦੇ ਹਰ ਉਮਰ ਦੇ ਜੀਅ ਨੂੰ ਇਕੋ ਜੇਹੀ ਪਸੰਦ ਆਵੇਗੀ...
ਰੇਟਿੰਗ - 3.5/5
harpal1980.singh@gmail.com
0 Comments