ONCE UPON A TIME IN HOLLYWOOD
Director : Quentin Tarantino
Cast : Brad Pitt , Lionardo Diocaprio , Margot Robbie , Al Pacino
Review : Harpal Singh
ਇਸ ਫ਼ਿਲਮ ਦੀ ਉਦੋਂ ਤੋਂ ਹੀ ਉਡੀਕ ਸੀ ਜਦੋਂ ਦਾ ਇਸਦੇ ਚ ਕੰਮ ਕਰਨ ਵਾਲੇ ਕਲਾਕਾਰਾਂ ਦਾ ਨਾਮ ਜਾਣਿਆ ਸੀ...ਇਸਦੇ ਨਿਰਦੇਸ਼ਕ ਦਾ ਨਾਮ ਪਤਾ ਲਗਿਆ ਸੀ...
ਇਸ ਫਿਲਮ ਰਾਹੀਂ ਪੁਰਾਣੇ ਹਾਲੀਵੁਡ ਦੇ ਦਰਸ਼ਨ ਕਰਾਏ ਗਏ ਨੇ...ਤੇ ਇਸ ਕਹਾਣੀ ਨੂੰ ਦੋ ਕਾਲਪਨਿਕ ਕਿਰਦਾਰਾਂ ਰਾਹੀਂ ਅੱਗੇ ਤੋਰਿਆ ਗਿਆ ਹੈ...
ਲਿਆਨਾਰਦੋ ਤੇ ਬਰੈਡ ਪਿੱਟ.….ਦੋਨਾਂ ਨੂੰ ਇਕੱਠੇ ਇਕੋ ਫਰੇਮ ਚ ਦੇਖਣਾ ਵਾਕਿਆ ਹੀ ਸ਼ਾਨਦਾਰ ਤਜ਼ਰਬਾ ਹੈ....ਪਰ ਜੇ ਮੈਂ ਆਪਣਾ ਇਸ ਫ਼ਿਲਮ ਨੂੰ ਦੇਖਣ ਤੋਂ ਬਾਦ ਨਜ਼ਰੀਆ ਦਸਾਂ ਤਾਂ ਮੈਨੂੰ ਬਰੈਡ ਪਿੱਟ ਦਾ ਰੋਲ ਜਿਆਦਾ ਸਟਾਈਲਿਸ਼...ਜਿਆਦਾ ਹੋਟ...ਤੇ ਜਿਆਦਾ ਜ਼ਬਰਦਸਤ ਲਗਿਆ....
ਲਿਆਨਾਰਦੋ ਦੇ ਡਾਇਓਲੋਗ...ਹਸਾਉਂਦੇ ਨੇ....ਮਜ਼ਾ ਆਂਦਾ ਹੈ ....ਲਿਆਨਾਰਦੋ ਦਾ ਇਕ ਦ੍ਰਿਸ਼...ਜਿਸਦੇ ਚ ਉਸਦੇ ਨਾਲ ਇਕ ਦੱਸ ਕੁ ਸਾਲ ਦੀ ਬੱਚੀ ਹੈ...ਦੋਨੋਂ ਜਣੇ ਆਪਸ ਚ ਗੱਲਬਾਤ ਕਰਦੇ ਨੇ....ਤੇ ਲਿਆਨਾਰਦੋ ਆਪਣੇ ਹੱਥ ਚ ਫੜ੍ਹੇ ਨਾਵਲ ਬਾਰੇ ਬੱਚੀ ਨਾਲ ਡਿਸਕਸ ਕਰਦਾ ਹੈ...ਇਸ ਸੀਨ ਮੈਨੂੰ ਲਿਆਨਾਰਦੋ ਦਾ ਸਭ ਤੋਂ ਕਮਾਲ ਦਾ ਸੀਨ ਲਗਿਆ....ਉਸਦੇ ਨਾਲ ਦਿਖਦੀ ਬੱਚੀ ਜਰੂਰ ਆਉਣ ਵਾਲੇ ਸਮੇਂ ਚ ਹਾਲੀਵੁਡ ਦੀ ਸਟਾਰ ਹੋਵੇਗੀ.....
ਬਰੈਡ ਪਿੱਟ ਦੇ ਬੜੇ ਸਾਰੇ ਸੀਨ ਘੜੀ ਮੁੜੀ ਦੇਖਣ ਦਾ ਦਿਲ ਕਰਦਾ ਹੈ....ਉਸਦੇ ਆਮ ਜਿਹੇ ਦ੍ਰਿਸ਼ ਵੀ ਏਨੇ ਖੂਬਸੂਰਤ ਤਰੀਕੇ ਨਾਲ ਫਿਲਮਾਏ ਗਏ ਨੇ ਕਿ ਇਹ ਖਾਸ ਬਣ ਜਾਂਦੇ ਨੇ....ਚਾਹੇ ਬਰੈਡ ਪਿਟ ਦਾ ਘਰ ਦੀ ਛੱਤ ਤੇ ਚੜ ਕੇ ਟੀਵੀ ਦੇ ਐਂਟੀਨੇ ਨੂੰ ਠੀਕ ਕਰਨ ਦਾ ਸੀਨ ਹੋਵੇ....ਜਾ ਬਰੂਸ ਲੀ ਦੇ ਨਾਲ ਫਾਈਟਿੰਗ ਦਾ ਸੀਨ ਹੋਵੇ ਜਾਂ ਫੇਰ ਹੀਪੀਆਂ ਨਾਲ ਮੁਠਭੇੜ ਵਾਲਾ ਸੀਨ...ਤੇ ਫਿਲਮ ਦੇ ਅੰਤ ਚ ਤਾਂ ਬਰੈਡ ਪਿਟ ਇਕ ਵਾਰ ਰੌਂਗਟੇ ਖੜੇ ਕਰਵਾ ਦਿੰਦਾ ਹੈ....ਤਾੜੀਆਂ ਦਾ ਇਨਾਮ ਹਾਸਲ ਕਰਦਾ ਹੈ ਦਰਸ਼ਕਾਂ ਦੇ ਕੋਲੋਂ....
ਆਪਣੀ ਉਮਰ ਦੇ ਇਸ ਪੜ੍ਹਾਅ ਤੇ ਵੀ ਉਸਦੇ ਕੋਲ ਅੱਜ ਦੇ ਨਵੇਂ ਚਿਹਰਿਆਂ ਦੇ ਮੁਕਾਬਲੇ ਤਕੜੀ ਸੈਕਸ ਅਪੀਲ ਹੈ...ਜੋ ਕਈ ਕਨਿਆਵਾਂ ਨੂੰ ਸ਼ਹੀਦ ਕਰ ਸਕਣ ਦੇ ਸਮਰੱਥ ਹੈ...
ਫੀਮੇਲ ਅਦਾਕਾਰਾ ਮਾਰਗੋਟ ਰੋਬੀ ਦਾ ਬੇਹਤਰੀਨ ਸੀਨ ਉਹ ਸੀ ਜਦੋਂ ਓਹ ਆਪਣੀ ਅਦਾਕਾਰੀ ਨਾਲ ਸਜੀ ਫਿਲਮ ਨੂੰ ਸਿਨੇਮਾ ਚ ਬੈਠ ਕੇ ਦੇਖ ਰਹੀ ਹੁੰਦੀ ਹੈ....ਉਸਦੇ ਹਾਵ ਭਾਵ ਮਜ਼ੇਦਾਰ ਲਗਦੇ ਨੇ....ਉਸਦਾ ਆਪਣੇ ਹੀ ਰੋਲ ਨੂੰ ਦੇਖ ਕੇ ਇਨਜੋਏ ਕਰਨਾ ਦਰਸ਼ਕਾਂ ਨੂੰ ਵੀ ਇਨਜੋਏ ਕਰਵਾਉਂਦਾ ਹੈ...
ਫਿਲਮ ਦੀ ਲੰਬਾਈ ਕਾਫੀ ਜਿਆਦਾ ਹੈ...ਪਰ ਫਿਲਮ ਦਾ ਸਕਰੀਨਪਲੇਅ ਏਦਾਂ ਦਾ ਹੈ ਕਿ ਦਿਲ ਕਰਦਾ ਹੈ ਕਿ ਇਹ ਮੁੱਕੇ ਹੀ ਨਾ....ਪਰ ਜਿੰਨਾ ਆਪਣੇ ਪੰਜਾਬੀ ਦਰਸ਼ਕਾਂ ਨੂੰ ਇਸਦੀ ਭਾਸ਼ਾ ਨਾਲ ਦਿੱਕਤ ਹੋਣ ਵਾਲੀ ਹੈ...ਜਰੂਰ ਹੀ ਉਹਨਾਂ ਨੂੰ ਇਸ ਫ਼ਿਲਮ ਦਾ ਵਿਸ਼ਾ ਤੇ ਫਿਲਮ...ਦੋਨੋਂ ਬੋਰ ਕਰ ਸਕਦੇ ਨੇ...ਇਸ ਕਰਕੇ ਇਸਨੂੰ ਸਿਰਫ ਮੇਰੇ ਵਲੋਂ ਲਿਖੀ ਤਾਰੀਫ ਪੜ੍ਹ ਕੇ ਹੀ ਨਾ ਦੇਖਣ ਤੁਰ ਜਾਣਾ....
ਫਿਲਮ ਚ ਹਿੰਸਕ ਦ੍ਰਿਸ਼ ਹੈ ਨੇ...ਪਰ ਸੈਕਸ ਵਗੇਰਾਹ ਦਾ ਪਰਹੇਜ਼ ਹੀ ਰਖਿਆ ਗਿਆ ਹੈ...
ਫਿਲਮ ਦਾ ਸਾਊਂਡਟਰੈਕ ਮੈਨੂੰ ਤਾਂ ਬਹੁਤ ਸ਼ਾਨਦਾਰ ਲਗਿਆ...ਬਾਕੀਆਂ ਲਈ ਇਹ ਪਸੰਦ ਦਾ ਮਾਮਲਾ ਹੋ ਸਕਦਾ ਹੈ...
ਫਿਲਮ ਦਾ ਸਕ੍ਰੀਪਲੇ ਤੇ ਇਸਦੀ ਸਿਨੇਮਾਟੋਗ੍ਰਾਫੀ ਨੂੰ ਪੂਰੇ ਚੋਂ ਪੂਰੇ ਨੰਬਰ ਦਿੱਤੇ ਜਾ ਸਕਦੇ ਨੇ....
ਮੈਨੂੰ ਇਕ ਗੱਲ ਫਿਲਮ ਚ ਖਰਾਬ ਲੱਗੀ....ਖਰਾਬ ਤੋਂ ਭਾਵ ਕਿ ਆਪਣੇ ਚੇਹੇਤੇ ਕਲਾਕਾਰ ਬਰੂਸ ਲੀ ਦਾ ਮਜ਼ਾਕ ਜੇਹਾ ਉਡਾਇਆ ਗਿਆ ਮਹਿਸੂਸ ਹੋਇਆ....
ਫਿਲਮ ਦੇ ਹਰ ਸੀਨ ਚ ਹੀ ਤਕਰੀਬਨ ਸਿਗਰੇਟ ਤੇ ਸ਼ਰਾਬ ਨਜ਼ਰ ਆਉਂਦੀ ਹੈ..
ਫਿਲਮ ਚ ਆਇਆ ਹਰ ਕਲਾਕਾਰ...ਚਾਹੇ ਉਸਦਾ ਨਿੱਕਾ ਜਿਹਾ ਸੀਨ ਵੀ ਸੀ....ਉਹ ਵੀ ਕਾਬਿਲੇ ਗੌਰ ਕਰਨ ਲਾਇਕ ਸੀ....
ਫਿਲਮ ਕਿਉਂ ਦੇਖੋ - ਜੇ ਕਰ ਹਾਲੀਵੁਡ ਦੀਆਂ ਫ਼ਿਲਮਾਂ ਦੇ ਪ੍ਰਸ਼ੰਸਕ ਹੋ...ਤੇ ਬਰੈਡ ਪਿੱਟ ਤੇ ਲਿਆਨਾਰਦੋ ਨੂੰ ਜਾਣਦੇ ਹੋ ਤਾਂ ਇਹ ਫ਼ਿਲਮ ਤੁਹਾਡੇ ਲਈ ਤੋਹਫੇ ਵਾਂਗ ਹੈ..
ਫਿਲਮ ਕਿਉਂ ਨਾ ਦੇਖੋ - ਜੇ ਹਾਲੀਵੁਡ ਦੀਆਂ ਫ਼ਿਲਮਾਂ ਨੂੰ ਸਿਰਫ ਤੇ ਸਿਰਫ ਐਕਸ਼ਨ ਲਈ ਦੇਖਦੇ ਹੋ ਤਾਂ ਫੇਰ ਨਾ ਜਾਇਓ....ਪੈਸੇ ਬਰਬਾਦ ਹੋਏ ਜਾਪ ਸਕਦੇ ਨੇ..
ਜਿਹੜੇ ਦਰਸ਼ਕ ਇਸ ਫ਼ਿਲਮ ਨੂੰ ਸਿਨੇਮਾ ਚ ਨਹੀਂ ਦੇਖ ਸਕੇ....ਉਹ ਇਸਨੂੰ ਜਲਦੀ ਹੀ ਅਮਜ਼ੋਨ ਪ੍ਰਾਈਮ ਵੀਡੀਓ ਚ ਹਿੰਦੀ ਆਡੀਓ ਚ ਦੇਖ ਸਕਣਗੇ....
ਮੇਰੀ ਰੇਟਿੰਗ - 3.5/5
harpal1980.singh@gmail.com

0 Comments