LUCY 



Director : Luc Besson 


Cast : Scarlett Johansson , Morgan Freeman , Amr Waked 


Review : Harpal Singh



ਕਲਪਨਾ ਕਰਨਾ ਕਮਾਲ ਦਾ ਹੁਨਰ ਹੈ....ਤੇ ਹਾਲੀਵੁਡ ਵਾਲੇ ਇਸ ਮਾਮਲੇ ਚ ਮੋਹਰੀ ਨੇ....ਉਹਨਾਂ ਦੀਆਂ ਕੀਤੀਆਂ ਇਮੈਜਿਨੇਸ਼ਨ ਭਾਵੇਂ ਦਿਲ ਦਿਮਾਗ ਨੂੰ ਮਨਜ਼ੂਰ ਨਾ ਹੋਣ...ਪਰ ਜਿਦਾਂ ਦੇ ਤਰੀਕੇ ਨਾਲ ਉਹ ਆਪਣੀ ਕਲਪਨਾ ਨੂੰ ਦਰਸ਼ਕਾਂ ਅੱਗੇ ਰੱਖਦੇ ਨੇ....ਦੇਖਣ ਚ ਮਜ਼ਾ ਆਉਂਦਾ ਹੈ...


ਫਿਲਮ ਦੀ ਨਾਇਕਾ ਸਕਰਲੈਟ ਜੋਹਨਸਨ ਆਪਣੇ ਰੋਲ ਚ ਵਧੀਆ ਲਗਦੀ ਹੈ....ਤੇ ਇਕੱਲੀ ਆਪਣੇ ਦਮ ਤੇ ਦਰਸ਼ਕਾਂ ਨੂੰ ਖਿੱਚੀ ਫਿਰਦੀ ਹੈ...


ਫਿਲਮ ਦੀ ਕਹਾਣੀ ਇਕ ਐਦਾਂ ਦੀ ਨੌਜਵਾਨ ਕੁੜੀ ਦੀ ਕਹਾਣੀ ਹੈ ਜਿਸਦੇ ਢਿੱਡ ਚ ਗੈਂਗਸਟਰ ਲੋਕ ਡਰੱਗ ਰੱਖ ਦਿੰਦੇ ਨੇ....ਪਰ ਇਕ ਘਟਨਾ ਤੋਂ ਬਾਦ ਇਹ ਡੱਰਗ ਦਾ ਪੈਕੇਟ ਕੁੜੀ ਦੇ ਢਿੱਡ ਦੇ ਅੰਦਰ ਹੀ ਫੱਟ ਜਾਂਦਾ ਹੈ....ਉਸ ਤੋਂ ਬਾਦ ਕੁੜੀ ਕਿਦਾਂ ਆਪਣੇ ਦਿਮਾਗ ਨੂੰ ਕਾਬੂ ਚ ਕਰਦੀ ਹੈ....ਇਹ ਦੇਖਣਾ ਮਜ਼ੇਦਾਰ ਹੈ...


ਸਾਈਂਸ ਚ ਇਕ ਮਿਥ ਹੈ...ਕਿ ਕੋਈ ਵੀ ਬੰਦਾ ਆਪਣੇ ਦਿਮਾਗ ਦਾ ਬਸ ਕੁਝ ਪਰਸੈਂਟ ਹਿੱਸਾ ਹੀ ਵਰਤਦਾ ਹੈ....ਪਰ ਕੀ ਹੋਵੇਗਾ ਜਦੋਂ ਉਹ ਅਪਣੇ ਦਿਮਾਗ ਨੂੰ ਸੌ ਪ੍ਰਤੀਸ਼ਤ ਵਰਤ ਲਵੇਗਾ...??

ਇਹ ਫ਼ਿਲਮ ਇਸ ਮਿਥ ਦੁਆਲੇ ਹੀ ਕਹਾਣੀ ਨੂੰ ਬੁਣਦੀ ਹੈ....ਇਹ ਬੁਣਤਰ ਵਧੀਆ ਹੈ....ਤੇ ਅੰਤ ਤੱਕ ਦੇਖੇ ਜਾਣ ਲਾਇਕ ਹੈ...ਪਰ....ਮੇਰਾ ਮੰਨਣਾ ਹੈ ਕਿ ਇਹ ਫ਼ਿਲਮ ਹੋਰ ਬੇਹਤਰ ਬਣ ਸਕਦੀ ਸੀ...ਐਕਸ਼ਨ ਹੋਰ ਜ਼ਬਰਦਸਤ ਹੋ ਸਕਦਾ ਸੀ....ਤੇ ਫਿਲਮ ਦਾ ਅੰਤ ਹੋਰ ਹੈਰਤਅੰਗੇਜ਼ ਫਿਲਮਾਇਆ ਜਾ ਸਕਦਾ ਸੀ....


ਪਰ ਜੋ ਨਹੀਂ ਹੋਇਆ...ਉਸਦੇ ਬਾਰੇ ਗੱਲ ਕਰਨ ਦੀ ਬਜਾਏ...ਜੋ ਫਿਲਮ ਚ ਹੈ ਸੀ...ਉਸਦੇ ਬਾਰੇ ਗੱਲ ਕਰਨੀ ਬਣਦੀ ਹੈ....ਤੇ ਫਿਲਮ ਦਾ ਸ਼ੁਰੂ ਘੈਂਟ ਹੈ...ਤੇ ਇਹ ਪੱਕਾ ਕਰਦਾ ਹੈ ਕਿ ਦਰਸ਼ਕ ਪੂਰੀ ਫਿਲਮ ਦੇਖ ਕੇ ਹਟੇਗਾ....


ਪ੍ਰੋਫੈਸਰ ਦੇ ਰੋਲ ਚ ਮੋਰਗਨ ਫ੍ਰੀਮੈਨ ਦਾ ਕਿਰਦਾਰ ਵੀ ਪ੍ਰਭਾਵਿਤ ਕਰਦਾ ਹੈ....ਉਹ ਦਿਮਾਗ ਦੀ ਵਰਤੋਂ ਬਾਰੇ ਲੈਕਚਰ ਦਿੰਦੇ ਸਮੇਂ ਜਿਦਾਂ ਦੇ ਸ਼ਬਦ ਅਤੇ ਉਦਾਹਰਨਾਂ ਵਰਤਦੇ ਨੇ...ਉਹ ਇਸ ਵਿਸ਼ੇ ਚ ਦਿਲਚਸਪੀ ਪੈਦਾ ਕਰਦਾ ਹੈ....ਉਹਨਾਂ ਦੇ ਸ਼ਬਦ ਰਹੱਸਮਈ ਵਾਤਾਵਰਨ ਪੈਦਾ ਕਰਦੇ ਨੇ....ਕਿਤੇ ਕਿਤੇ ਇਹ ਡਾਇਲਾਗ ਅਧਿਆਤਮ ਦਾ ਸੁਨੇਹਾ ਦਿੰਦੇ ਜਾਪਦੇ ਨੇ....


ਫਿਲਮ ਚ ਡਰਗਸ ਦਾ ਜ਼ਿਕਰ ਹੈ...ਹਿੰਸਾ ਹੈ....ਪਰ ਅਜਿਹੇ ਦ੍ਰਿਸ਼ ਨਹੀਂ ਨੇ ਜਿੰਨਾ ਨੂੰ ਬੱਚਿਆਂ ਲਈ ਖਰਾਬ ਮੰਨਿਆ ਜਾਵੇ....ਬਲਾਤਕਾਰ ਦੀ ਕੋਸ਼ਿਸ਼ ਵਾਲਾ ਇਕ ਸੀਨ ਕੱਢ ਦਿਤਾ ਜਾਵੇ ਤਾਂ ਪੂਰੀ ਫਿਲਮ ਸਾਫ ਸੁਥਰੀ ਫਿਲਮ ਹੈ....


ਇਹ ਫ਼ਿਲਮ ਨੂੰ ਕਈ ਕੈਟੇਗਰੀ ਚ ਰਖਿਆ ਜਾ ਸਕਦਾ ਹੈ...ਇਹ ਇਕ ਵਿਗਿਆਨ ਅਧਾਰਿਤ ਫਿਲਮ ਵੀ ਹੈ...ਇਹ ਐਕਸ਼ਨ ਫਿਲਮ ਵੀ ਹੈ....ਤੇ ਇਹ ਟਰੈਵਲ ਟਾਈਮ ਫਿਲਮ ਵੀ ਹੈ.....


ਫਿਲਮ ਤੇਜ਼ ਰਫਤਾਰ ਹੈ....ਤੇ ਹਰ ਸਮੇਂ ਸਕਰੀਨ ਵਲ ਹੀ ਨਜ਼ਰਾਂ ਰੱਖੀ ਰੱਖਣ ਨੂੰ ਮਜਬੂਰ ਕਰਦੀ ਹੈ...ਪਰ ਫੇਰ ਕਹਾਂਗਾ ਇਹ ਆਪਣੇ ਅੰਤ ਚ ਹੋਰ ਬੇਹਤਰੀਨ ਹੋ ਸਕਦੀ ਸੀ....


ਇਸਨੂੰ ਨੈਟਫਲਿਕਸ ਚ ਹਿੰਦੀ ਆਡੀਓ ਚ ਦੇਖਿਆ ਜਾ ਸਕਦਾ ਹੈ....


ਰੇਟਿੰਗ - 3/5


harpal1980.singh@gmail.com