JINDE MERIYE ( Punjabi Movie )
Director : Pankaj Batra
Story : Pankaj Batra
Cast : Parmish Verma , Sonam Bajwa , Yuvraj Hans , Navneet kaur Dhillon , Hobby Dhaliwal , Hardeep Gill , Anita Devgan and Malkeet Rauni
Review : Harpal Singh
ਪਰਮਿਸ਼ ਵਰਮਾ ਤੋਂ ਮੈਨੂੰ ਕੋਈ ਉਮੀਦ ਨਹੀਂ ਸੀ...ਪਰ ਪੰਕਜ ਬਤਰਾ ਤੋਂ ਇਸ ਵਾਰ ਆਸ ਸੀ ਕਿ ਸ਼ਾਇਦ...ਸ਼ਾਇਦ ਕੁਛ ਚੰਗਾ ਦੇਖਣ ਨੂੰ ਮਿਲ ਜਾਵੇ.... ਸੋਨਮ ਦੀ ਫ਼ਿਲਮ ਚ ਮੌਜੂਦਗੀ ਤੋਂ ਉਮੀਦ ਸੀ ਕਿ ਸ਼ਾਇਦ ਉਸਨੇ ਇਕ ਚੰਗੀ ਸਕ੍ਰਿਪਟ ਚੁਣੀ ਹੋਵੇਗੀ...ਪਰ ਪੂਰੀ ਫਿਲਮ ਇਕ ਤਸ਼ੱਦਦ ਹੈ....ਜੋ ਸਾਡਾ ਦਿਮਾਗ ਸਹਿੰਦਾ ਹੈ...ਖਰਾਬ ਸਕ੍ਰਿਪਟ...ਖਰਾਬ ਸਕ੍ਰੀਨਪਲੇ...ਖਰਾਬ ਡਾਇਰੈਕਸ਼ਨ....ਤੇ ਖਰਾਬ ਅਦਾਕਾਰੀ ਨੂੰ ਇਕੋ ਥਾਂ ਇਕੋ ਵੇਲੇ ਦੇਖਣਾ ਹੋਵੇ...ਤਾਂ ਇਹ ਫ਼ਿਲਮ ਹਾਜ਼ਰ ਹੈ..
ਇੰਟਰਵਲ ਤੱਕ ਦੀ ਫਿਲਮ ਮੈਨੂੰ ਰੱਜ ਕੇ ਬੋਰ ਲੱਗੀ....ਪਰਮਿਸ਼ ਨੂੰ ਅਦਾਕਾਰੀ ਚ ਅਜੇ ਬਹੁਤ ਕੁਝ ਸਿਖਣ ਦੀ ਲੋੜ ਹੈ....ਉਹ ਸਿਵਾਏ ਐਕਸ਼ਨ ਦੇ ਕਿਸੇ ਵੀ ਹੋਰ ਮੂਡ ਚ ਨਹੀਂ ਜਚਦਾ....ਭਾਵੇਂ ਉਹ ਕਮੇਡੀ ਕਰ ਰਿਹਾ ਹੋਵੇ...ਭਾਵੇਂ ਰੋਮਾਂਸ ਕਰ ਰਿਹਾ ਹੋਵੇ...ਜਾਂ ਫੇਰ ਉਹ ਇਮੋਸ਼ਨਲ ਸੀਨ ਚ ਅੱਖਾਂ ਭਰ ਰਿਹਾ ਹੋਵੇ....ਉਸਦਦੀ ਐਕਟਿੰਗ ਚ ਹਰ ਥਾਂ ਬਹੁਤ ਸਾਰੇ ਝੋਲ ਨੇ...
ਸੋਨਮ ਬਾਜਵਾ ਨੂੰ ਇਸ ਫ਼ਿਲਮ ਚ ਬਸ ਚੇਹਰਾ ਹੀ ਦਿਖਾਉਣ ਨੂੰ ਲਿਆਉਂਦਾ ਗਿਆ ਹੈ...ਇੰਟਰਵਲ
ਤੋਂ ਬਾਦ ਕੁਛ ਇਕ ਦ੍ਰਿਸ਼ਾਂ ਚ ਉਸਨੇ ਇਮੋਸ਼ਨਲ ਦ੍ਰਿਸ਼ਾਂ ਚ ਚੰਗਾ ਕੰਮ ਕੀਤਾ ਹੈ ਪਰ ਇਹ
ਨਾਕਾਫ਼ੀ ਹੈ....ਉਸਦਾ ਰੋਲ ਟਾਈਮ ਪਾਸ ਹੀ ਮੰਨਿਆ ਜਾਵੇਗਾ...
ਯੁਵਰਾਜ ਹੰਸ ਦਾ ਕਿਰਦਾਰ ਬਹੁਤ ਖਰਾਬ ਲਿਖਿਆ ਗਿਆ ਹੈ....ਉਸਨੂੰ ਹੋਰ ਸਪੇਸ ਅਸਾਨੀ ਨਾਲ ਦਿਤੀ ਜ਼ਾ ਸਕਦੀ ਸੀ...ਉਸਦੀ ਐਂਟਰੀ ਤੋਂ ਬਾਦ ਫਿਲਮ ਚ ਇਕ ਫਲੇਵਰ ਪੈਦਾ ਕੀਤਾ ਜਾ ਸਕਦਾ ਸੀ...ਪਰ ਜਦੋਂ ਹੀਰੋ ਹੀਰੋਈਨ ਦਾ ਕੰਮ ਹੀ ਏਨਾ ਖਰਾਬ ਰਿਹਾ ਹੋਵੇ...ਤਾਂ ਸਾਈਡ ਹੀਰੋ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ...
ਨਵਨੀਤ ਢਿੱਲੋਂ ਵੀ ਬਸ ਆਈ ਹੈ...ਤੇ ਬਿਨ੍ਹਾਂ ਪ੍ਰਭਾਵਿਤ ਕੀਤੇ ਉਹ ਗਈ ਉਹ ਗਈ....
ਹਰਦੀਪ ਗਿੱਲ ਤੇ ਅਨੀਤਾ ਦੇਵਗਨ ਨੇ ਜਿੰਨਾ ਕੰਮ ਕੀਤਾ ਹੈ...ਸੋਹਣਾ ਕੀਤਾ ਹੈ...ਪਰ ਏਨਾ ਨੂੰ ਵੀ ਜਿਆਦਾ ਸਕਰੀਨ ਸਪੇਸ ਨਹੀਂ ਦਿਤੀ ਗਈ....
ਇੰਟਰਵਲ ਤੋਂ ਬਾਦ ਤਾਂ ਜਿਵੇਂ ਫਿਲਮ ਦੇ ਲੇਖਕ ਨੇ ਦਿਮਾਗ ਨੂੰ ਇਕ ਪਾਸੇ ਰੱਖ ਦਿੱਤਾ ਹੈ...ਇਕ ਤੋਂ ਬਾਦ ਇਕ ਘਟਨਾਵਾਂ ਏਦਾਂ ਹੋ ਰਹੀਆਂ ਦਿਖਦੀਆਂ ਨੇ....ਕਿ ਆਪਾਂ ਨੂੰ ਸੋਚਣ ਦੀ ਲੋੜ ਪੈਣ ਲਗਦੀ ਹੈ ਕਿ ਇਹ ਹੋ ਕੀ ਰਿਹਾ ਹੈ...ਮਤਲਬ ਕੁਛ ਵੀ ਹੋਈ ਜਾ ਰਿਹਾ ਹੈ...ਬਿਨਾਂ ਕਿਸੇ ਲੋਜੀਕ ਦੇ....
ਪਰਮਿਸ਼ ਢੇਰ ਸਾਰੀ ਡਰੱਗ ਪਲੇਨ ਚ ਲੈ ਕੇ ਆ ਜਾਂਦਾ ਹੈ...ਕੋਈ ਨਹੀਂ ਪੁੱਛਦਾ....ਉਸਦਾ ਪਿੱਛਾ ਕਰ ਰਹੇ ਦੋ ਪੁਲਿਸ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਹੈ...ਤੇ ਪੁਲਿਸ ਵਾਲੀ ਉਸਨੂੰ ਫੜਨ ਦੀ ਬਜਾਏ ਉਸਦੇ ਅੱਗੇ ਤਰਲਾ ਕਰ ਰਹੀ ਹੁੰਦੀ ਹੈ ਕਿ ਉਹ ਵੱਡੇ ਸਮਗਲਰ ਨੂੰ ਫੜ੍ਹਾਉਣ ਚ ਪੁਲਿਸ ਦੀ ਮਦਦ ਕਰੇ...ਪਰ ਜਦੋੰ ਏਹੀ ਪਰਮਿਸ਼ ਸਮਗਲਰ ਨੂੰ ਮਾਰ ਦਿੰਦਾ ਹੈ...ਤਾਂ ਪੁਲਿਸ ਉਸਨੂੰ ਫੜਨ ਲਈ ਉਸਦੇ ਮਗਰ ਭਜਦੀ ਹੈ...ਤੇ ਜਦੋਂ ਉਸਨੂੰ ਨਿਹੱਥੇ ਨੂੰ ਲੱਤ ਤੇ ਗੋਲੀ ਮਾਰੀ ਜਾਂਦੀ ਹੈ...ਦੁਬਾਰਾ ਵੀ ਲੱਤ ਤੇ ਗੋਲੀ ਮਾਰ ਕੇ ਰੋਕਿਆ ਜਾ ਸਕਦਾ ਹੁੰਦਾ ਹੈ...ਉਦੋਂ ਵੀ ਉਸਦੀ ਪਿੱਠ ਤੇ ਗੋਲੀ ਮਾਰਨਾ ਬਸ ਫ਼ਿਲਮੀ ਡਰਾਮਾ ਜੇਹਾ ਬਣ ਕੇ ਰਹਿ ਜਾਂਦਾ ਹੈ...ਤੇ ਉਤੋਂ ਇਸ ਫ਼ਿਲਮ ਨੂੰ ਇਕ ਹੋਰ ਭਾਗ ਦੀ ਭੂਮਿਕਾ ਬਣਾ ਕੇ ਮੁਕਾ ਦਿੱਤਾ ਜਾਂਦਾ ਹੈ...
ਪੂਰੀ ਫਿਲਮ ਖਿਲਰੀ ਪਈ ਹੈ....ਨਾ ਇਹ ਢੰਗ ਦੀ ਲਵ ਸਟੋਰੀ ਬਣ ਸਕੀ ਹੈ...ਤੇ ਨਾ ਐਕਸ਼ਨ ਫਿਲਮ....ਐਕਸ਼ਨ ਚ ਵੀ ਕੋਈ ਲੋਜੀਕ ਨਹੀਂ.....ਪਰਮਿਸ਼ ਜਦੋਂ ਇਕ ਮਸਹੂਰ ਗੈਂਗਸਟਰ ਸੰਧੂ ਨੂੰ ਮਾਰਦਾ ਹੈ....ਤਾਂ ਅਰਾਮ ਨਾਲ ਕਿਤੇ ਵੀ ਘੁੰਮਦਾ ਰਹਿੰਦਾ ਹੈ...ਪਰ ਦੂਜੇ ਗੈਂਗਸਟਰ ਨੂੰ ਮਾਰਨ ਤੋਂ ਬਾਦ ਪੁਲਿਸ ਉਸਦੇ ਮਗਰ ਲੱਗ ਜਾਂਦੀ ਹੈ...ਕੋਈ ਲੋਜੀਕ ਨਹੀਂ ਬਣ ਪਾਉਂਦਾ....
ਚਲੋ...ਫਿਲਮ ਚ ਏਨੀਆਂ ਚੀਜ਼ਾਂ ਨੂੰ ਛੱਡਿਆ ਵੀ ਜਾ ਸਕਦਾ...ਪਰ ਹਰ ਸੀਨ ਔਸਤ ਜੇਹਾ ਸ਼ੂਟ ਕੀਤਾ ਗਿਆ ਹੈ...ਸਿਵਾਏ ਕਲਾਈਮੈਕਸ ਦੇ ਸਭ ਬੇਅਸਰ ਹੈ...ਨਾ ਕੋਈ ਬੇਕਗਰਾਊਂਡ ਸਕੋਰ ਹੈ...ਨਾ ਕੋਈ ਕੈਮਰੇ ਦੀ ਕਲਾਕਾਰੀ...ਤੇ ਨਾ ਕੋਈ ਡਾਇਲੋਗ ਡਲੀਵਰੀ.....
ਫਿਲਮ ਦਾ ਗੀਤ ਸੰਗੀਤ ਵੀ ਫਿਲਮ ਵਾਂਗ ਹੀ ਔਸਤ ਦਰਜੇ ਦਾ ਹੈ....
ਰੇਟਿੰਗ - 1.5/5
harpal1980.singh@gmail.com

0 Comments