JAMTARA : SABKA NUMBER AAYEGA ( WEB SERIES )
Director : Soumendra Padhi
Review : Harpal Singh
ਇਹ ਇਕ ਛੋਟੇ ਪਿੰਡ ਦੀ ਕਹਾਣੀ ਹੈ..ਜਿਥੇ ਦੇ ਕੁਝ ਨਾਬਾਲਗ ਮੁੰਡਿਆਂ ਨੇ ਫੋਨ ਕਾਲਾਂ ਰਾਹੀਂ ਕਾਫੀ ਸਾਰੇ ਲੋਕਾਂ ਨੂੰ ਠਗਿਆ ਸੀ....ਲੋਕਾਂ ਦੇ ਬੈੰਕ ਅਕਾਉਂਟ ਨੂੰ ਹੂੰਝਾ ਫੇਰਿਆ ਸੀ...ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਇਕ ਕਾਲਪਨਿਕ ਕਹਾਣੀ ਰਾਹੀਂ ਪੇਸ਼ ਕੀਤਾ ਗਿਆ ਹੈ...
ਇਹ ਸੀਰੀਜ਼ ਕੋਈ ਦੱਸ ਕੁ ਕਿਸ਼ਤਾਂ ਚ ਪੇਸ਼ ਕੀਤੀ ਗਈ ਹੈ...ਤੇ ਅਜੇ ਪਹਿਲੇ ਸੀਜਨ ਤੋਂ ਬਾਦ ਇਸਦੀ ਬਾਕੀ ਰਹਿੰਦੀ ਕਹਾਣੀ ਨੂੰ ਜਾਨਣ ਲਈ ਇਸਦਾ ਸੀਜਨ ਦੂਜਾ ਵੀ ਉਡੀਕਣਾ ਪਵੇਗਾ..
ਇਸ ਸੀਰੀਜ਼ ਦੇ ਲੇਖਕ ਨੇ ਇਸਨੂੰ ਬਿਲਕੁਲ ਸਾਦੇ ਤਰੀਕੇ ਨਾਲ ਲਿਖਿਆ ਹੈ...ਕੋਈ ਭਾਰੇ ਡਾਇਲਾਗ ਨਹੀਂ ਨੇ....ਪਰ ਇਸਦੇ ਬਾਵਜੂਦ ਵੀ ਕਲਾਕਾਰਾਂ ਦੀ ਐਕਟਿੰਗ ਇਸਨੂੰ ਦੇਖਣ ਲਾਇਕ ਬਣਾਉਂਦੀ ਹੈ...
ਕਹਾਣੀ ਚ ਕਈ ਸਾਰੇ ਪਾਤਰ ਨੇ....ਜੋ ਤਕਰੀਬਨ ਪਹਿਲੇ ਹੀ ਐਪੀਸੋਡ ਤੋਂ ਬਾਦ ਪਛਾਣ ਚ ਆ ਜਾਂਦੇ ਨੇ ਤੇ ਅੰਤ ਤੱਕ ਯਾਦ ਰਹਿੰਦੇ ਨੇ....
ਸੰਨੀ...ਰੋਕੀ...ਗੁੜੀਆ....ਤੇ ਐਮ ਐਲ ਏ ਦਾ ਰੋਲ ਨਿਭਾ ਰਹੇ ਕਲਾਕਾਰ ਬਹੁਤ ਸ਼ਾਨਦਾਰ ਰਹੇ ਨੇ....ਪਤਰਕਾਰ ਦਾ ਰੋਲ ਵੀ ਮਜ਼ੇਦਾਰ ਹੈ....ਮਹਾਂਭਾਰਤ ਦੀਆਂ ਉਦਾਹਰਨਾਂ ਦਿੰਦੇ ਨਜ਼ਰ ਆਉਂਦੇ ਦੋ ਮੁੰਡਿਆਂ ਦਾ ਰੋਲ ਭੇਤ ਭਰਿਆ ਹੈ....ਜੋ ਅਗਲੇ ਸੀਜਨ ਲਈ ਉਤਸੁਕਤਾ ਪੈਦਾ ਕਰਦਾ ਹੈ...
ਐਮ ਐਲ ਏ ਦਾ ਕਿਰਦਾਰ ਉਂਝ ਦਾ ਹੀ ਹੈ ਜਿਦਾਂ ਦਾ ਕਿਰਦਾਰ ਗੰਗਾਜਲ ਜਾਂ ਹੋਰ ਬਿਹਾਰ ਨੂੰ ਪਿਛੋਕੜ ਚ ਰੱਖ ਕੇ ਬਣੀਆਂ ਫ਼ਿਲਮਾਂ ਚ ਬਾਹੁਬਲੀ ਲੀਡਰਾਂ ਦਾ ਹੁੰਦਾ ਹੈ...
ਗੁੜੀਆ ਦੇ ਰੋਲ ਚ ਮੋਨਿਕਾ ਪੰਵਾਰ ਬਹੁਤ ਜਿਆਦਾ ਪ੍ਰਭਾਵਿਤ ਕਰਦੀ ਹੈ....ਉਸਦੇ ਚੇਹਰੇ ਦੇ ਹਾਵ ਭਾਵ ਜਿਥੇ ਉਸਦੀ ਐਕਟਿੰਗ ਲਈ ਤਾਰੀਫ਼ ਦੇ ਸ਼ਬਦ ਬੁਲਵਾਉਂਦੇ ਨੇ ਉਥੇ ਸਾਦੀ ਦਿਖ ਚ ਵੀ ਓਹ ਗਲੈਮਰ ਪੈਦਾ ਕਰਦੀ ਹੈ....ਪੁਲਿਸ ਅਫਸਰ ਸਾਹਮਣੇ ਪੇਸ਼ੀ ਵਾਲਾ ਦ੍ਰਿਸ਼ ਹੋਵੇ ਜਾਂ ਆਖਿਰ ਚ ਐਮ ਐਲ ਏ ਦੇ ਨਾਲ ਵਾਲਾ ਸੀਨ ਹੋਵੇ ਸਭ ਚ ਉਹ ਗਜ਼ਬ ਲੱਗੀ ਹੈ...
ਸੰਨੀ ਦੇ ਰੋਲ ਚ ਸਪਰਸ਼ ਸ਼੍ਰੀਵਾਸਤਵ ਵੀ ਆਪਣੇ ਕਿਰਦਾਰ ਚ ਜਚਦਾ ਹੈ....ਉਸਦੀਆਂ ਅੱਖਾਂ ਉਸਦੇ ਇਮਾਨਦਾਰ ਦਿਲ ਦੀ ਹਾਮੀ ਭਰਦੀਆਂ ਨੇ....ਉਹ ਖਰਾਬ ਕਿਰਦਾਰ ਹੋਣ ਦੇ ਬਾਵਜੂਦ ਵੀ ਹਮਦਰਦੀ ਪੈਦਾ ਕਰਵਾਉਂਦਾ ਹੈ ਖੁਦ ਲਈ....
ਅੰਸ਼ੂਮਨ ਪੁਛਕਰ ਜੋ ਸੰਨੀ ਦੇ ਕਜਨ ਰੋਕੀ ਦੇ ਰੋਲ ਵਿਚ ਹੈ...ਇਹ ਕਿਰਦਾਰ ਵੀ ਸ਼ਾਨਦਾਰ ਹੈ....ਇਹ ਚੰਗੇ ਅਤੇ ਬੁਰੇ ਦੇ ਵਿਚ ਝੁਲਦਾ ਰਹਿੰਦਾ ਹੈ....ਕਦੀ ਇਹ ਨੇਕ ਲਗਦਾ ਹੈ ਤੇ ਕਦੀ ਬਹੁਤ ਹੀ ਗੰਦਾ....
ਆਸਿਫ਼ ਖਾਨ ਜੋ ਪਤਰਕਾਰ ਦੇ ਰੋਲ ਵਿੱਚ ਹੈ ਇਹ ਵੀ ਆਪਣੀ ਐਕਟਿੰਗ ਨਾਲ ਦਿਲ ਲਗਾਈ ਰੱਖਦਾ ਹੈ...
ਲੇਡੀ ਪੁਲਿਸ ਅਫਸਰ ਦੇ ਰੋਲ ਚ ਅਕਸ਼ਾ ਜ਼ਬਰਦਸਤ ਲੱਗੀ ਹੈ ਪਰ ਅਸਲੀ ਮਜ਼ਾ ਦੇਪੇਂਦੁ ਭਟਾਚਾਰਿਆ ਦੇ ਕੰਮ ਨੂੰ ਦੇਖ ਕੇ ਆਉਂਦਾ ਹੈ...ਪੁਲਿਸ ਅਫਸਰ ਦੇ ਰੋਲ ਚ ਦੇਪੇਂਦੁ ਦੇ ਡਾਇਓਲੋਗ ਬੋਲਣ ਦਾ ਅੰਦਾਜ਼ ਮਜ਼ੇਦਾਰ ਲਗਦਾ ਹੈ...
ਜਿਸਨੇ ਵੀ ਡਾਇਓਲੋਗ ਲਿਖੇ ਨੇ ਉਸਨੂੰ ਖੁਦ ਵੀ ਯਾਦ ਭੁਲ ਗਿਆ ਹੋਵੇਗਾ ਕਿ ਉਸਨੇ ਕਿੰਨੀਆਂ ਕੁ ਗਾਲਾਂ ਲਿਖੀਆਂ ਹੋਣਗੀਆਂ....ਹਰ ਦੂਜੇ ਡਾਇਲੋਗ ਚ ਗਾਲਾਂ ਨੇ....ਪਰ ਸ਼ਰੀਰ ਪ੍ਰਦਰਸ਼ਨ ਤੋਂ ਪਰਹੇਜ਼ ਹੀ ਰਖਿਆ ਗਿਆ ਹੈ...
ਸੀਰੀਜ਼ ਦੀ ਕਹਾਣੀ ਦਾ ਤਾਨਾਬਾਣਾ ਕਰਾਈਮ ਪੈਟਰੋਲ ਚ ਆਉਂਦੀਆਂ ਕਹਾਨੀਆਂ ਵਰਗਾ ਹੈ...ਤੇ ਅੱਗੇ ਕੀ ਹੋਏਗਾ ਵਾਲਾ ਫੀਲ ਹੀ ਇਸਨੂੰ ਅੰਤ ਤਕ ਦੇਖੇ ਜਾਣ ਦੇ ਕਾਬਲ ਬਣਾਉਂਦਾ ਹੈ....
ਦੱਸ ਕਿਸ਼ਤਾਂ ਤੱਕ ਚਲਦੀ ਇਸ ਸੀਰੀਜ਼ ਦਾ ਹਰ ਐਪੀਸੋਡ ਕੋਈ ਵੀਹ ਕੁ ਮਿੰਟ ਦਾ ਹੀ ਹੈ...ਐਦਾਂ ਜਾਪਦਾ ਹੈ ਜਿਵੇਂ ਕਿਸੇ ਫਿਲਮ ਨੂੰ ਵੈਬ ਸੀਰੀਜ਼ ਚ ਬਦਲ ਕੇ ਚਲਾ ਦਿੱਤਾ ਗਿਆ ਹੋਵੇ....
ਇਸ ਸੀਰੀਜ਼ ਨੂੰ ਦੇਖ ਕੇ ਫਿਲਮ ' ਟ੍ਰਿਪਲ ਫਰੰਟੀਅਰ ' ਦੀ ਯਾਦ ਵੀ ਆਈ...ਜਿਸਦੇ ਵਿਚ ਵੀ ਪੈਸੇ ਸੀ...ਢੇਰ ਸਾਰੇ ਪੈਸੇ....ਪੈਸਿਆਂ ਨੂੰ ਲੁੱਟਣਾ....ਬੇਸ਼ਕ ਇਸ ਸੀਰੀਜ਼ ਚ ਪੈਸੇ ਲੁੱਟਣ ਦਾ ਕਾਰਨ ਅਤੇ ਸਟਾਈਲ ਹੋਰ ਹੈ....
ਪੇਂਡੂ ਪਿਛੋਕੜ ਚ ਬਣੇ ਹੋਣ ਕਰਕੇ ਹੀ ਇਹ ਸੀਰੀਜ਼ ਮੈਨੂੰ ਦਿਲਚਸਪ ਲੱਗੀ...ਤੇ ਦੂਜੀ ਚੰਗੀ ਗੱਲ ਲੱਗੀ ਕਿ ਸੀਰੀਜ਼ ਚ ਦਿਖਦੇ ਸਾਰੇ ਹੀ ਕਲਾਕਾਰ ਸੌਖੇ ਲੱਗੇ...ਮਤਲਬ ਆਮ ਜਿਹੇ....ਜਿੰਨਾ ਦੀਆਂ ਹਰਕਤਾਂ ਉਦਾਂ ਦੀਆਂ ਹੀ ਸੀ ਜਿਦਾਂ ਦੀਆਂ ਮੈ ਆਪਣੇ ਮੋਹੱਲੇ ਚ ਚੌਕਾਂ ਚ ਖੜੇ ਬੜੇ ਸਾਰੇ ਮੁੰਡਿਆਂ ਦੀਆਂ ਵੇਖਦਾ ਰਿਹਾ ਹਾਂ...ਪਰ ਪੇਂਡੂ ਕਲਚਰ ਨੂੰ ਕਹਾਣੀ ਚ ਕੋਈ ਥਾਂ ਨਹੀਂ ਦਿਤੀ ਗਈ...ਸਾਰਾ ਧਿਆਨ ਬਸ ਕਰਾਈਮ ਅਤੇ ਕ੍ਰਿਮੀਨਲਸ ਉਪਰ ਹੀ ਰਿਹਾ ਹੈ...
ਸੀਰੀਜ਼ ਚ ਦਿਖਦੀ ਬੇਬਸ ਪੁਲਿਸ ਨੂੰ ਦੇਖ ਕੇ ਹੁਣ ਕੋਈ ਹੈਰਾਨੀ ਨਹੀਂ ਹੁੰਦੀ...ਕਿਉਂਕਿ ਆਪਾਂ ਐਦਾਂ ਦੀ ਪੁਲਿਸ ਗੰਗਾਜਲ ਅਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ਚ ਦੇਖ ਚੁਕੇ ਹਾਂ....
ਫੋਨ ਰਾਹੀਂ ਬੈੰਕ ਅਕਾਊਂਟ ਚੋਂ ਠੱਗੀ ਮਾਰਨ ਦੀਆਂ ਘਟਨਾਵਾਂ ਬਾਰੇ ਲੋਕ ਹੁਣ ਵਾਹਵਾ ਜਾਗਰੂਕ ਹੋ ਗਏ ਨੇ....ਇਸ ਕਰਕੇ ਇਸ ਫ਼ਿਲਮ ਚ ਮੁੰਡਿਆਂ ਦਾ ਲੱਖਾਂ ਰੁਪਿਆਂ ਨੂੰ ਠਗਨਾਂ ਕਾਲਪਨਿਕ ਜਾਂ ਬਹੁਤ ਹੀ ਜਿਆਦਾ ਆਸਾਨ ਦਿਖਾਇਆ ਗਿਆ ਲੱਗ ਸਕਦਾ ਹੈ ਪਰ ਸਾਨੂੰ ਭੁਲਨਾ ਨਹੀਂ ਚਾਹੀਦਾ ਕਿ ਅੱਜ ਵੀ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਅਜੀਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ....
ਇਹ ਸੀਰੀਜ਼ ਕੋਈ ਦਰਸ਼ਕਾਂ ਨੂੰ ਸੁਚੇਤ ਕਰਨ ਲਈ ਨਹੀਂ ਬਣਾਈ ਗਈ ਸਗੋਂ ਏਸਦਾ ਮਕਸਦ ਪੂਰੀ ਤਰਾਂ ਨਾਲ ਮਨੋਰੰਜਨ ਪਰੋਸਨਾ ਹੀ ਹੈ...ਇਸ ਕਰਕੇ ਇਸਨੂੰ ਸਿਰਫ ਤੇ ਸਿਰਫ ਮਨੋਰੰਜਨ ਦੇ ਨਜ਼ਰੀਏ ਨਾਲ ਹੀ ਦੇਖੇ ਜਾਣ ਦੀ ਲੋੜ ਹੈ...
ਨੇਟਫਲਿਕਸ ਚ ਜਿਥੇ ਕਈ ਨਾਮੀ ਨਾਵਾਂ ਨਾਲ਼ ਜੁੜੀਆਂ ਸੀਰੀਜ਼ ਫਲਾਪ ਰਹੀਆਂ ਨੇ ਉਥੇ ਇਹ ਸਾਧਾਰਨ ਦਿਖਦੀ ਸੀਰੀਜ਼ ਮੈਨੂੰ ਵਾਕਿਆਂ ਹੀ ਸ਼ੁਰੂ ਤੋਂ ਅੰਤ ਤੱਕ ਬਿਠਾ ਕੇ ਰੱਖਣ ਲਾਇਕ ਲੱਗੀ....
ਪਿਛੋਕੜ ਸੰਗੀਤ ਚੰਗਾ ਹੈ...ਥਰਿੱਲ ਪੈਦਾ ਕਰਨ ਚ ਸਹਾਈ ਰਹਿੰਦਾ ਹੈ...
ਸਕ੍ਰੀਨਪਲੇ ਕਸਿਆ ਹੋਇਆ ਹੈ...
ਮੇਰੇ ਪਸੰਦੀਦਾ ਕਿਰਦਾਰ ਰਹੇ -
ਐਮ ਐਲ ਏ ਬ੍ਰਜੇਸ਼ ਭਾਨ ਜਿਸਦਾ ਰੋਲ ਅਮਿਤ ਸਿਆਲ ਨੇ ਨਿਭਾਇਆ..
ਤੇ ਦੂਜਾ ਕਿਰਦਾਰ ਗੁੜੀਆ ਦਾ...ਜਿਸਦਾ ਰੋਲ ਮੋਨਿਕਾ ਪੰਵਾਰ ਨੇ ਨਿਭਾਇਆ..
ਪਸੰਦੀਦਾ ਦ੍ਰਿਸ਼ ਰਹੇ -
ਐਮ ਐਲ ਏ ਦਾ ਗੁੜੀਆ ਦੇ ਘਰ ਚ ਜ਼ਬਰਦਸਤੀ ਦਾਖਲ ਹੋਣਾ ਤੇ ਖਾਣਾ ਮੰਗਣਾ..
ਗੁੜੀਆ ਦਾ ਲੇਡੀ ਪੁਲਿਸ ਅਫਸਰ ਅੱਗੇ ਪੇਸ਼ੀ ਵਾਲਾ ਸੀਨ...
ਤੇ ਇਕ ਉਹ ਸੀਨ ਜਿਸਦੇ ਵਿਚ ਸਾਈਬਰ ਕਰਾਈਮ ਬਾਰੇ ਪੁਲਿਸ ਵਾਲਿਆਂ ਦੀ ਕਲਾਸ ਚ ਹਾਜਰੀ ਹੁੰਦੀ ਹੈ...
ਇਸ ਤੋਂ ਇਲਾਵਾ ਵੀ ਮਜ਼ੇਦਾਰ ਸੀ ਸਭ ਕੁਛ...
ਖਰਾਬ ਲਗਿਆ - ਗਾਲਾਂ ਦੀ ਬੇਹਿਸਾਬ ਵਰਤੋਂ....
ਆਖਰ ਚ ਏਨਾ ਕਹਾਂਗਾ ਕਿ ਇਸਦੀ ਕਹਾਣੀ ਚ ਸਸਪੈਂਸ ਤਾਂ ਹੈ ਹੀ....ਥਰਿੱਲ ਵੀ ਬਰਾਬਰ ਬਣਿਆ ਰਹਿੰਦਾ ਹੈ....ਤੇ ਏਸਦਾ ਅੰਤ ਜਾਨਣ ਲਈ ਇਸਦੇ ਦੂਸਰੇ ਸੀਜਨ ਦੀ ਉਡੀਕ ਹੈ....
ਰੇਟਿੰਗ - 3/5
harpal1980.singh@gmail.com

0 Comments