Falling Inn Love

Director : Roger Kumble

Cast : Christina Milians and Adam Demos

Review : Harpal Singh






ਇਹ ਫ਼ਿਲਮ ਕੋਈ ਮਾਸਟਰਪੀਸ ਨਹੀਂ ਹੈ...ਪਰ ਇਹ ਮਨੋਰੰਜਕ ਹੈ....ਬੇਸ਼ਕ ਇਹ ਦੇਰ ਤੱਕ ਯਾਦ ਨਹੀਂ ਰਹਿਣ ਵਾਲੀ ਪਰ ਇਕ ਵਾਰ ਦੇਖੀ ਜਾ ਸਕਦੀ ਹੈ....


ਇਸ ਫ਼ਿਲਮ ਦੇ ਰਿਵੀਊ ਨੂੰ ਤੁਸੀਂ ਨਾ ਵੀ ਪੜ੍ਹੋਗੇ ਤਾਂ ਕੁਝ ਖਰਾਬ ਨਹੀਂ ਲਗੇਗਾ ਕਿਉਂਕਿ ਮੈਂ ਇਹ ਫਿਲਮ ਕਿਸੇ ਨੂੰ ਰਿਕਮੈਂਡ ਨਹੀਂ ਕਰ ਰਿਹਾ...ਪਰ ਇਸਨੂੰ ਦੇਖ ਕੇ ਇਸਦੇ ਬਾਰੇ ਲਿਖੇ ਬਿਨਾਂ ਰਿਹਾ  ਨਹੀਂ ਗਿਆ...


ਇਹ ਫ਼ਿਲਮ ਕਹਾਣੀ ਹੈ ਇਕ ਆਜ਼ਾਦ ਖ਼ਿਆਲ ਅਮਰੀਕਨ ਕੁੜੀ ਦੀ ਜੋ ਨਿਊਜ਼ੀਲੈਂਡ ਚ ਆ ਕੇ ਇਕ ਖੰਡਹਰ ਬਣ ਚੁਕਾ ਘਰ ਖਰੀਦਦੀ ਹੈ...ਤੇ ਇਸਨੂੰ ਦੁਬਾਰਾ ਰਹਿਣ ਲਾਇਕ ਬਣਾਉਂਦੀ ਹੈ...ਇਸ ਕੰਮ ਚ ਕੁੜੀ ਦੀ ਮਦਦ ਇਕ ਨੌਜਵਾਨ ਕੋਨਟੈਂਰੈਕਟਰ ਕਰਦਾ ਹੈ...ਤੇ ਦੋਨਾਂ ਨੂੰ ਇਕ ਦੂਜੇ ਦੇ ਨਾਲ ਰਹਿੰਦੇ...ਕੰਮ ਕਰਦਿਆਂ ਪਿਆਰ ਹੋ ਜਾਂਦਾ ਹੈ...


ਫਿਲਮ ਚ ਪਿਆਰ ਨੂੰ ਜਿਆਦਾ ਇਮੋਸ਼ਨਲ ਨਾ ਦਿਖਾ ਕੇ ਕਹਾਣੀ ਨੂੰ ਹਲਕੇ ਫੁਲਕੇ ਹਾਸੇ ਰਾਹੀਂ ਪੇਸ਼ ਕੀਤਾ ਗਿਆ ਹੈ...ਫਿਲਮ ਦੀਆਂ ਬਹੁਤ ਘਟਨਾਵਾਂ ਕਿਸੇ ਬਾਲੀਵੂਡ ਫਿਲਮ ਵਰਗੀਆਂ ਹੀ ਨੇ.....ਪਰ ਏਨੀ ਖੈਰੀਅਤ ਰਹਿੰਦੀ ਹੈ ਕਿ ਫ਼ਿਲਮ ਬੋਰ ਨਹੀਂ ਕਰਦੀ...


ਫਿਲਮ ਦਾ ਇਕ ਦ੍ਰਿਸ਼ ਜਿਸਦੇ ਵਿੱਚ ਹੀਰੋ ਹੀਰੋਈਨ ਨੂੰ ਪੁਰਾਣੇ ਘਰ ਦੀਆਂ ਕੰਧਾਂ ਚੋਂ ਪੁਰਾਣੇ ਰੱਖੇ ਕੋਈ ਪ੍ਰੇਮ ਪੱਤਰ ਲੱਭਦੇ ਨੇ....ਤੇ ਦੋਨੋਂ ਜਣੇ ਸਮੁੰਦਰ ਕੰਢੇ ਬੈਠ ਕੇ ਏਨਾ ਪ੍ਰੇਮ ਪੱਤਰਾਂ ਨੂੰ ਪੜ੍ਹਦੇ ਨੇ....ਪਰ ਆਖਰੀ ਪ੍ਰੇਮ ਪੱਤਰ ਉਹਨਾਂ ਨੂੰ ਨਹੀਂ ਮਿਲਦਾ...ਉਹ ਨਹੀਂ ਜਾਣ ਪਾਉਂਦੇ ਕਿ ਏਨਾ ਚਿੱਠੀਆਂ ਨੂੰ ਲਿਖਣ ਵਾਲੇ ਪ੍ਰੇਮੀ ਆਪਸ ਚ ਮਿਲ ਸਕੇ ਹੋਣਗੇ ਕਿ ਨਹੀਂ...ਹਾਲਾਂਕਿ ਫਿਲਮ ਦੇ ਅੰਤ ਚ ਇਹ ਵੀ ਉਹ ਜਾਣ ਜਾਂਦੇ ਨੇ....ਇਸ ਦ੍ਰਿਸ਼ ਨੂੰ ਦੇਖ ਕੇ ਹਿੰਦੀ ਫ਼ਿਲਮ ਧੋਬੀ ਘਾਟ ਦੀ ਯਾਦ ਆਉਂਦੀ ਹੈ ਜਿਸਦੇ ਵਿੱਚ ਆਮਿਰ ਖਾਨ ਨੂੰ ਐਦਾਂ ਹੀ ਇਕ ਘਰ ਚੋਂ ਕੁਛ ਵੀਡੀਓ ਕੈਸਟਾਂ ਮਿਲਦੀਆਂ ਨੇ ਜਿਸਦੇ ਵਿੱਚ ਉਸ ਘਰ ਚ ਪਹਿਲਾਂ ਰਹਿੰਦੀ ਇਕ ਔਰਤ ਨੇ ਰੋਜ਼ ਡਾਇਰੀ ਲਿਖਣ ਵਾਂਗ ਆਪਣੇ ਵੀਡੀਓ ਬਣਾਏ ਹੁੰਦੇ ਨੇ...



ਫਿਲਮ ਦਾ ਅੰਤ ਦਰਸ਼ਕਾਂ ਨੂੰ ਜਰੂਰ ਹੀ ਪਹਿਲਾਂ ਹੀ ਸਮਝ ਚ ਆ ਜਾਂਦਾ ਹੈ ਕਿ ਅੱਗੇ ਕੀ ਹੋਵੇਗਾ....ਪਰ ਇਸਦੇ ਬਾਵਜੂਦ ਵੀ ਅੰਤ ਸੋਹਨਾ ਹੈ...ਤੇ ਹਲਕਾ ਜਿਹਾ ਭਾਵੁਕ ਵੀ ਕਰਦਾ ਹੈ....


ਏਹੀ ਫਿਲਮ ਜੇ ਬਾਲੀਵੂਡ ਨੇ ਬਣਾਈ ਹੁੰਦੀ ਤਾਂ ਬਹੁਤ ਸਾਰੇ ਸੀਨ ਜੋ ਇਸ ਫ਼ਿਲਮ ਚ ਬਹੁਤ ਜਲਦੀ ਚ ਨਿਪਟਾਏ ਗਏ ਉਹਨਾਂ ਨੂੰ ਲੰਮਾ ਖਿੱਚਿਆ ਗਿਆ ਹੋਣਾ ਸੀ....


ਫਿਲਮ ਚ ਗੀਤ ਵੀ ਨੇ.....ਜੋ ਇੰਗਲਿਸ਼ ਚ ਹੋਣ ਦੇ ਬਾਦ ਵੀ ਸੁਣਨ ਚ ਮਜ਼ਾ ਆਉਂਦਾ ਹੈ...ਪਰ ਮੈਨੂੰ ਇਕ ਗੀਤ ਹੀ ਸੀ ਜੋ ਜਿਆਦਾ ਪਸੰਦ ਆਇਆ...ਜਦੋਂ ਹੀਰੋ ਜੀਪ ਚ ਹੀਰੋਈਨ ਨੂੰ ਆਪਣੇ ਘਰ ਲੈ ਕੇ ਜਾ ਰਿਹਾ ਹੁੰਦਾ ਹੈ ਉਦੋਂ ਰਸਤੇ ਚ ਇਹ ਗੀਤ ਦੋਨੋਂ ਜਣੇ ਬੋਲਦੇ ਨੇ....


ਇਸ ਫ਼ਿਲਮ ਨੂੰ ਜਰੂਰ ਹੀ ਦੇਖੇ ਜਾਣ ਦੀ ਕੋਈ ਵਜ੍ਹਾ ਨਹੀਂ ਹੈ...ਪਰ ਜੇ ਤੁਸੀਂ ਹਲਕੀਆਂ ਫੁਲਕੀਆਂ ਪਿਆਰ ਦੀਆਂ ਕਹਾਨੀਆਂ ਪਸੰਦ ਕਰਦੇ ਹੋ ਤਾਂ ਇਕ ਵਾਰ ਦੇਖ ਸਕਦੇ ਹੀ ਹੋ....ਤੇ ਬਾਲੀਵੂਡ ਦੀਆਂ ਪਿਆਰ ਕਹਾਨੀਆਂ ਵਰਗਾ ਮਜ਼ਾ ਤਾਂ ਦੇ ਹੀ ਦਵੇਗੀ....



ਐਕਟਿੰਗ ਦੇ ਮਾਮਲੇ ਚ ਫਿਲਮ ਦੀ ਨਾਇਕਾ ਕ੍ਰਿਸਟੀਨਾ ਆਪਣੀ ਅਦਾਕਾਰੀ ਨਾਲ ਦਿਲ ਲਗਾਈ ਰੱਖਦੀ ਹੈ...ਸਾਂਵਲੀ ਕ੍ਰਿਸਟੀਨਾ ਪਿਆਰੀ ਵੀ ਲਗਦੀ ਹੈ...ਤੇ ਹੋਟ ਵੀ ਲਗਦੀ ਹੈ....ਆਖਰੀ ਦੇ ਦ੍ਰਿਸ਼ਾਂ ਚ ਜਦੋਂ ਉਹ ਹੀਰੋ ਵਲੋਂ ਭੇਜੀ ਚਿੱਠੀ ਪੜ੍ਹ ਰਹੀ ਹੁੰਦੀ ਹੈ ਤਾਂ ਉਸਦੇ ਹਾਵ ਭਾਵ ਦਿਲ ਚ ਹਲਚਲ ਪੈਦਾ ਕਰਦੇ ਨੇ....


" ਇਹ ਲਵ ਲੈਟਰ ਸੀ ਨਾ ? " ਉਸਦਾ ਹੀਰੋ ਨੂੰ ਇਹ ਪੁੱਛਣਾ ਇਮੋਸ਼ਨਲ ਕਰਦਾ ਹੈ...


ਫਿਲਮ ਦਾ ਨਾਇਕ ਐਡਮ ਸੋਹਣਾ ਹੈ...ਉਸਦੀ ਐਕਟਿੰਗ ਵੀ ਸੋਹਣੀ ਹੈ...ਪਰ ਕ੍ਰਿਸਟੀਨਾ ਦੇ ਮੁਕਾਬਲੇ ਉਸਦੇ ਰੋਲ ਚ ਜਿਆਦਾ ਦਮ ਨਹੀਂ ਸੀ.....


ਫਿਲਮ ਚ ਕਾਮੇਡੀ ਨੂੰ ਜ਼ਬਰਦਸਤੀ ਥੋਪਿਆ ਨਹੀਂ ਗਿਆ...ਬੇਸ਼ਕ ਇਹ ਖਿੜਖਿੜਾ ਕੇ ਹਸਾਉਂਦੀ ਨਹੀਂ ਪਰ ਬੁੱਲਾਂ ਉਪਰ ਇਕ ਸਮਾਈਲ ਬਣਾਈ ਰੱਖਦੀ ਹੈ....


ਇੰਗਲਿਸ਼ ਲਵ ਸਟੋਰੀ ਹੋਣ ਦੇ ਬਾਵਜੂਦ ਪੂਰੀ ਫਿਲਮ ਸਾਫ ਸੁਥਰੀ ਹੈ....ਕੋਈ ਨੰਗੇਜ਼ ਦਾ ਦ੍ਰਿਸ਼ ਨਹੀਂ ਹੈ....ਬਸ ਦੋ ਕਿਸਿੰਗ ਦ੍ਰਿਸ਼ ਨੇ ਜੋ ਪਿਆਰੇ ਨੇ.....


ਫਿਲਮ ਚ ਕੈਮਰੇ ਰਾਹੀਂ ਨਿਊਜ਼ੀਲੈਂਡ ਦੀਆਂ ਖੂਬਸੂਰਤ ਲੋਕੇਸ਼ਨਾਂ ਨੂੰ ਦਿਖਾਇਆ ਗਿਆ ਹੈ...ਤੇ ਜਿਵੇਂ ਫਿਲਮ ਚ ਹੀਰੋ ਵੀ ਆਖਦਾ ਹੈ ਕਿ ਏਥੇ ਆ ਕੇ ਹਰ ਕੋਈ ਕੁਦਰਤ ਲਈ ਪਿਆਰ ਨਾਲ ਭਰ ਜਾਵੇਗਾ...ਵਾਕਿਆ ਹੀ ਕੁਛ ਇਕ ਦ੍ਰਿਸ਼ ਦੇਖ ਕੇ ਦਿਲ ਕੁਦਰਤ ਦੇ ਸੁਹੱਪਣ ਨੂੰ ਮਹਿਸੂਸ ਕਰਕੇ ਖੁਸ਼ ਹੋ ਜਾਂਦਾ ਹੈ...


ਇਸ ਫ਼ਿਲਮ ਨੂੰ ਤੁਸੀਂ ਨੇਟਫਲਿਕਸ ਚ ਦੇਖ ਸਕਦੇ ਹੋ...ਜਿਥੇ ਇਹ ਹਿੰਦੀ ਆਡੀਓ ਚ ਵੀ ਮੌਜੂਦ ਹੈ...


ਰੇਟਿੰਗ - 2.5/5


harpal1980.singh@gmail.com