Chhapaak ( Hindi Film )

Director : Meghna Gulzar

Cast : Deepika Padukone , Vikrant Massey , vishal Dahiya , Madhurjeet sarghi 

Review : Harpal Singh




 ਛਪਾਕ ਫਿਲਮ ਵਰਗੀਆਂ ਫ਼ਿਲਮਾਂ ਬਣਾਉਣਾ ਤੇ ਏਨਾ ਨੂੰ ਇਸ ਢੰਗ ਨਾਲ ਦਰਸ਼ਕਾਂ ਤੱਕ ਪਹੁੰਚਾਉਣਾ ਕਿ ਦਰਸ਼ਕ ਏਨਾ ਫ਼ਿਲਮਾਂ ਦੇ ਨਾਲ ਜੁੜ ਜਾਣ ਇਹ ਸਭ ਕੋਈ ਆਸਾਨ ਕੰਮ ਨਹੀਂ ਹੈ...

 ਮੇਘਨਾ ਗੁਲਜ਼ਾਰ ਨੇ ਇਹ ਕੋਸ਼ਿਸ਼ ਕੀਤੀ....ਪਰ ਮੈਂ ਨਹੀਂ ਸਮਝਦਾ ਕਿ ਉਹ ਆਪਣੀ ਇਸ ਕੋਸ਼ਿਸ਼ ਚ ਉਸ ਤਰੀਕੇ ਨਾਲ ਕਾਮਯਾਬ ਹੋਈ ਹੈ ਜਿਦਾਂ ਦੀ ਉਮੀਦ ਉਸਦੇ ਕੋਲੋਂ ਉਸਦੀਆਂ ਪਿਛਲੀਆਂ ਫ਼ਿਲਮਾਂ ਦੇਖ ਕੇ ਬਣੀ ਸੀ...

 ਫਿਲਮ ਦਾ ਸ਼ੁਰੂ ਬਹੁਤ ਢਿੱਲਾ ਹੁੰਦਾ ਹੈ....ਪਰ ਫਿਰ ਮਾਲਤੀ ( ਦੀਪਿਕਾ ਪਾਦੁਕੋਣ ) ਉਪਰ ਤੇਜ਼ਾਬ ਪੈਣ ਵਾਲੇ ਦ੍ਰਿਸ਼ ਨਾਲ ਫਿਲਮ ਚ ਜਿਵੇਂ ਜਾਨ ਪੈ ਜਾਂਦੀ ਹੈ...ਇਹ ਵਾਲਾ ਦ੍ਰਿਸ਼ ਪਿਛੋਕੜ ਚ ਚਲਦੇ ਗੁਲਜ਼ਾਰ ਦੇ ਲਿਖੇ ਸ਼ਾਨਦਾਰ ਗਾਣੇ ਕਰਕੇ ਹੋਰ ਵੀ ਜਿਆਦਾ ਇਮੋਸ਼ਨਲ ਬਣ ਜਾਂਦਾ ਹੈ...

ਉਸ ਤੋਂ ਬਾਦ ਤੇਜ਼ਾਬ ਸੁੱਟਣ ਦੇ ਮੁਜ਼ਰਮ ਨੂੰ ਜੇਲ ਪਿੱਛੇ ਧੱਕਣ ਦੀਆਂ ਕੋਸ਼ਿਸ਼ਾਂ ਚ ਕੋਰਟ ਕੇਸ ਦੁਆਲੇ ਚਲਦੀ ਫਿਲਮ ਇੰਟਰਵਲ ਤੱਕ ਪੁਜਦੀ ਹੈ...ਏਥੋਂ ਤੱਕ ਦੀ ਫਿਲਮ ਬਹੁਤ ਸ਼ਾਨਦਾਰ ਨਾ ਹੋਣ ਦੇ ਬਾਵਜੂਦ ਵੀ ਬਿਠਾ ਕੇ ਰੱਖਦੀ ਹੈ...ਆਪਣੀ ਕਹਾਣੀ ਨਾਲ ਜੋੜ੍ਹੀ ਰੱਖਦੀ ਹੈ...

ਇੰਟਰਵਲ ਤੋਂ ਬਾਦ ਫਿਲਮ ਜਿਦਾਂ ਹੀ ਆਪਣੇ ਦੂਜੇ ਹਿੱਸੇ ਚ ਜਾਂਦੀ ਹੈ...ਇਹ ਜਿਵੇਂ ਭਟਕ ਜਾਂਦੀ ਹੈ...ਜਿਦਾਂ ਖਿੱਚੀ ਜ਼ਾ ਰਹੀ ਹੋਵੇ....ਪਰ ਤੱਸਲੀ ਰਹਿੰਦੀ ਹੈ ਕਿ ਫਿਲਮ ਦਾ ਕਲਾਈਮੈਕਸ ਵਧੀਆ ਹੈ...ਤੇ ਇਕ ਵਾਰ ਤਾਂ ਹਿਲਾ ਦਿੰਦਾ ਹੈ...ਇਕ ਤੇਜ਼ ਦਰਦ ਦੇ ਨਾਲ ਭਰ ਦਿੰਦਾ ਹੈ...


 ਫਿਲਮ ਚ ਦੀਪਿਕਾ ਦੀ ਐਕਟਿੰਗ ਠੀਕ ਹੈ....ਉਸਨੇ ਆਪਣਾ ਕੰਮ ਨਪੇ ਤੁਲੇ ਅੰਦਾਜ਼ ਚ ਹੀ ਕੀਤਾ ਹੈ....ਪਰ ਇਹ ਕੋਈ ਉਸਦੀ ਯਾਦਗਾਰੀ ਭੂਮਿਕਾ ਨਹੀਂ ਕਹੀ ਜ਼ਾ ਸਕਦੀ...

ਵਿਕਰਾਂਤ ਜੋ ਐਨ ਜੀ ਓ ਵਰਕਰ ਦੇ ਰੋਲ ਚ ਹੈ...ਉਸਦਾ ਕੰਮ ਵੀ ਵਧੀਆ ਹੈ....ਪਰ ਦੀਪਿਕਾ ਪਾਦੁਕੋਣ ਦੇ ਨਾਲ ਹਲਕੇ ਫੁਲਕੇ ਦ੍ਰਿਸ਼ਾਂ ਚ ਦੋਨਾਂ ਦੀ ਕੈਮਿਸਟਰੀ ਕੋਈ ਏਨੀ ਅਸਰਦਾਰ ਜਹੀ ਨਹੀਂ ਜਾਪਦੀ....ਸਗੋਂ ਦੋਨਾਂ ਦੇ ਇਕੱਠੇ ਆਏ ਸੀਨ ਬੋਰੀਅਤ ਪੈਦਾ ਕਰਦੇ ਨੇ...


ਬਸ਼ੀਰ ਸ਼ੇਖ ਦੇ ਰੋਲ ਚ ਵਿਸ਼ਾਲ ਦਹੀਆ ਵਧੀਆ ਨਿਭਿਆ ਹੈ....ਉਸਦੀ ਭੈਣ ਦੇ ਰੋਲ ਚ ਦਿਖਦੀ ਫੀਮੇਲ ਕਲਾਕਾਰ ਵੀ ਖੁਦ ਨਾਲ ਨਫਰਤ ਪੈਦਾ ਕਰਵਾਉਣ ਚ ਕਾਮਯਾਬ ਰਹਿੰਦੀ ਹੈ..

ਵਕੀਲ ਦੇ ਰੋਲ ਚ ਮਧੁਰਜੀਤ ਸਰਘੀ ਸ਼ਾਨਦਾਰ ਰਹੀ ਹੈ....


ਮੇਘਣਾ ਦੀ ਫਿਲਮ ਹੋਵੇ ਤੇ ਉਸਦੇ ਗੀਤਾਂ ਦੀ ਗੱਲ ਨਾ ਕੀਤੀ ਜਾਵੇ ਤਾਂ ਗੱਲ ਕੁਛ ਹਜ਼ਮ ਨਹੀਂ ਹੁੰਦੀ... ਫਿਲਮ ਦਾ ਟਾਈਟਲ ਗੀਤ ' ਛਪਾਕ ਸੇ ਕੋਈ ਪਹਿਚਾਣ ਲੇ ਗਿਆ ' ਫਿਲਮ ਦੀ ਜਾਨ ਹੈ...ਇਸਦੀ ਸ਼ਬਦਾਵਲੀ ਕਿਸੇ ਦੇ ਵੀ ਦਿਲ ਨੂੰ ਚੀਰਦੀ ਹੋਈ ਉਸਦੀ ਰੂਹ ਤੱਕ ਜਾ ਅਪੜੇਗੀ....ਇਹ ਗੀਤ ਜਿੰਨੀ ਵਾਰ ਵੀ ਆਉਂਦਾ ਹੈ ਦਿਲ ਭਾਵੁਕ ਹੋ ਜਾਂਦਾ ਹੈ...

' ਮੈਲਾ ਮੈਲਾ ਸਾ ਦਿਨ ' ਗੀਤ ਵੀ ਸੁਣਨ ਚ ਬਹੁਤ ਮਜ਼ੇਦਾਰ ਹੈ...

ਫਿਲਮ ਚ ਜੇ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਮੇਘਣਾ ਦੀ ਡਾਇਰੈਕਸ਼ਨ ਸੋਹਨੀ ਹੈ...ਪਰ ਫਿਲਮ ਮਰਦੀ ਹੈ ਆਪਣੇ ਕਮਜ਼ੋਰ ਸਕ੍ਰੀਨਪਲੇ ਕਰਕੇ...ਤੇ ਬੇਅਸਰ ਸਕ੍ਰਿਪਟ ਕਰਕੇ....

ਫਿਲਮ ਦੇ ਡਾਇਲਾਗ ਸੋਹਣੇ ਨੇ...ਤੇ ਬਹੁਤ ਸਾਰੇ ਸੀਨ ਝੰਜੋੜਦੇ ਨੇ...ਜਿਵੇਂ ਮਾਲਤੀ ਦਾ ਪਹਿਲੀ ਵਾਰੀ ਆਪਣਾ ਚਿਹਰਾ ਸ਼ੀਸ਼ੇ ਚ ਦੇਖਣਾ...ਉਸਨੂੰ ਸਫ਼ਰ ਕਰਦੇ ਸਮੇਂ ਹਰ ਕਿਸੇ ਦਾ ਤੱਕੀ ਜਾਣਾ....ਤੇ ਹਸਪਤਾਲ ਦੇ ਸਾਰੇ ਹੀ ਸੀਨ ਸ਼ਰੀਰ ਚ ਝੁਰਝੁਰੀ ਪੈਦਾ ਕਰਦੇ ਨੇ...

 ਪਰ ਫਿਲਮ ਮਾਰ ਕਿਥੇ ਖਾਂਦੀ ਹੈ ??

 ਹਾਂ...ਫਿਲਮ ਮਾਰ ਖਾਂਦੀ ਹੈ ਬਹੁਤ ਹੀ ਢਿੱਲੀ ਸਕ੍ਰਿਪਟ ਕਰਕੇ....

 ਫਿਲਮ ਮਾਰ ਖਾਂਦੀ ਹੈ ਕਿ ਇਹ ਫਿਲਮ ਤੇਜ਼ਾਬ ਸੁੱਟਣ ਵਾਲਿਆਂ ਨੂੰ ਉਦਾਂ ਦੇ ਤਰੀਕੇ ਨਾਲ ਸ਼ਰਮੀਂਦਾ ਨਹੀਂ ਕਰਦੀ ਜਿਦਾਂ ਇਸਨੂੰ ਕਰਨਾ ਚਾਹੀਦਾ ਸੀ..

ਫਿਲਮ ਕੋਰਟ ਕੇਸ ਤੇ ਹਸਪਤਾਲ ਚ ਸਰਜਰੀ ਦਿਖਾਉਣ ਤੱਕ ਹੀ ਸੀਮਟ ਕੇ ਰਹਿ ਜਾਂਦੀ ਹੈ...ਇਹ ਇਕ ਔਸਤ ਫਿਲਮ ਤੋਂ ਉਪਰ ਜਾਣ ਚ ਨਾਕਾਮ ਰਹਿ ਜਾਂਦੀ ਹੈ...

ਫਿਲਮ ਚ ਚੰਗਾ ਇਹ ਲਗਿਆ ਕਿ ਇਹ ਤੇਜ਼ਾਬ ਨਾਲ ਸੜੀ ਕਿਸੇ ਵੀ ਕੁੜੀ ਦਾ ਦਰਦ ਉਸਦੀ ਤਕਲੀਫ ਨੂੰ ਸੱਚੀ ਮਹਿਸੂਸ ਕਰਵਾ ਜਾਂਦੀ ਹੈ..

 ਫਿਲਮ ਚ ਬਹੁਤ ਸਾਰੀਆਂ ਓਹਨਾ ਕੁੜੀਆਂ ਨੇ ਵੀ ਕੰਮ ਕੀਤਾ ਹੈ ਜਿਹੜੀਆਂ ਅਸਲੀ ਚ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਬਣੀਆਂ ਨੇ....

 ਜੇ ਤੁਸੀਂ ਇਹ ਫ਼ਿਲਮ ਫੈਮਲੀ ਨਾਲ ਦੇਖੇ ਜਾਣ ਦਾ ਪਲਾਨ ਬਣਾ ਰਹੇ ਹੋ...ਤਾਂ ਛੋਟੀ ਉਮਰ ਦੇ ਬੱਚਿਆਂ ਨੂੰ ਬੇਸ਼ਕ ਇਗਨੋਰ ਕਰਿਓ...ਕਿਉਂਕਿ ਮੇਰੀ ਸਮਝ ਮੁਤਾਬਕ ਉਹ ਏਨੀ ਗੰਭੀਰ ਫਿਲਮ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ...

 ਆਖਰ ਚ ਮੈਂ ਇਕ ਗੱਲ ਦਸਣੀ ਚਾਹੰਦਾ ਹਾਂ ਕਿ ਇਸ ਫ਼ਿਲਮ ਨੂੰ ਦੇਖੇ ਜਾਣ ਤੋਂ ਬਾਦ ਹੀ ਮੈਨੂੰ ਪਤਾ ਲਗਿਆ ਕਿ ਪਹਿਲਾਂ ਵਾਲੇ ਕਾਨੂੰਨ ਮੁਤਾਬਕ ਕਿਸੇ ਉਪਰ ਗਰਮ ਚਾਹ ਪਾ ਦੇਣਾ ਅਤੇ ਤੇਜ਼ਾਬ ਪਾ ਦੇਣਾ...ਦੋਨਾਂ ਘਟਨਾਵਾਂ ਨੂੰ ਕਾਨੂੰਨ ਇਕੋ ਨਜ਼ਰ ਨਾਲ ਵੇਖਦਾ ਸੀ...ਹਾਲਾਂਕਿ ਹੁਣ ਕਾਨੂੰਨ ਚ ਬਦਲਾਅ ਆਇਆ ਹੈ ਤੇ ਤੇਜ਼ਾਬ ਨਾਲ ਕਿਸੇ ਉਪਰ ਹਮਲਾ ਕਰਨ ਵਾਲੇ ਨੂੰ ਦੱਸ ਸਾਲ ਦੀ ਸਖਤ ਸਜ਼ਾ ਦਾ ਹੁਕਮ ਹੈ..ਪਰ ਕਿਸੇ ਕੁੜੀ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਦੇਣ ਬਦਲੇ ਬਸ ਦੱਸ ਸਾਲ ਜੇਲ ਅੰਦਰ ਘਟ ਜਾਪਦੇ ਨੇ...

 ਰੇਟਿੰਗ - 2.5/5 

 harpal980.singh@gmail.com