ZINDAGI 2019 ( PUNJABI STORY )
WRITTEN : HARPAL SINGH
ਬਿਕਰਮ ਨੇ ਟਾਈ ਲਾਹ ਕੇ ਇਕ ਪਾਸੇ ਸੁੱਟੀ..ਤੇ ਉਸ ਤੋਂ ਬਾਦ ਕੋਟ ਪੈਂਟ ਵੀ ਬਿਸਤਰੇ ਉਪਰ ਵਗਾਹ ਕੇ ਮਾਰਿਆ..
ਹੁਣ ਉਹ ਘਸੀ ਜਹੀ ਜੀਨ ਚ ਸੀ ਤੇ ਉਪਰ ਉਸਨੇ ਆਪਣੀ ਮਨਪਸੰਦ ਚਿੱਟੀ ਕਮੀਜ਼ ਪਾ ਲਈ...
" ਕਿਧਰ ਦੀ ਤਿਆਰੀ ਏ ? " ਉਸਦੇ ਰੂਮ-ਮੇਟ ਨੇ ਪੁੱਛਿਆ...
" ਨਵਾਂ ਸਾਲ ਮਨਾਉਣ ਚਲਾ ਹਾਂ " ਉਸਨੇ ਜੈਕਟ ਪਾਉਂਦੇ ਹੋਏ ਆਖਿਆ...
" ਯਾਰ...ਕੀ ਫਾਇਦਾ ਨਵੇਂ ਸਾਲ ਦੀ ਸੇਲੇਬਰੇਸ਼ਨ ਚ...ਕਿਹੜਾ ਕੁਛ ਬਦਲਣਾ...ਸਭ ਤਾਂ ਉਹੀ ਰਹਿਣਾ " ਰੂਮ-ਮੇਟ ਬੋਲਿਆ..
" ਮੈਂ ਬਸ ਆਪਣੇ ਮਨ ਲਈ ਜਾ ਰਿਹਾ ਹਾਂ...ਮੇਰਾ ਮਨ ਕਰ ਰਿਹਾ ਏ ਕਿ ਅੱਜ ਦੀ ਰਾਤ ਆਪਨੀ ਮਰਜ਼ੀ ਨਾਲ ਬਿਤਾਵਾਂ...ਦੁਨੀਆਂ ਦੀਆਂ ਸਾਰੀਆਂ ਦਿੱਕਤਾਂ ਨੂੰ ਕਮਰੇ ਚ ਹੀ ਰੱਖ ਜਾਵਾਂ " ਬਿਕਰਮ ਹੱਸ ਕੇ ਬੋਲਿਆ...
ਰੂਮ-ਮੇਟ ਨੇ ਕੋਈ ਜੁਆਬ ਨਾ ਦਿੱਤਾ....ਤੇ ਉਸਦੇ ਵੱਲ ਦੇਖਦਾ ਰਿਹਾ....ਬਿਕਰਮ ਆਪਣੀ ਮਸਤੀ ਚ ਬਾਹਰ ਨਿਕਲ ਆਇਆ...
....
" ਹਾਏ ਨਿੱਕੀ....ਕੀ ਹਾਲ ਏ ਤੇਰਾ ? " ਬਿਕਰਮ ਨੇ ਪਿੰਡ ਫੋਨ ਲਾ ਲਿਆ...
" ਬਿਲਕੁਲ ਠੀਕ ਆ ਵੀਰੇ...ਤੂੰ ਸੁਣਾ " ਨਿੱਕੀ ਬੋਲੀ..
"ਮੈਂ ਵੀ ਠੀਕ...ਬਸ ਹੁਣੇ ਫ੍ਰੀ ਹੋਇਆ ਸੀ ਦਫਤਰੋਂ...ਸੋਚਿਆ ਤੁਹਾਡਾ ਸਭ ਦਾ ਹਾਲਚਾਲ ਹੀ ਪੁਛ ਲਵਾਂ "
" ਆਪਾਂ ਠੀਕ ਆਂ ਸਾਰੇ...ਤੂੰ ਕਦੋਂ ਆਉਣਾ...? "
" ਨਵਾਂ ਸਾਲ ਸ਼ਹਿਰ ਹੀ ਦੇਖ ਕੇ ਆਊਂਗਾ...ਤੁਹਾਡਾ ਕੀ ਪਲਾਨ ? "
" ਹੁੰਹ...ਤੂੰ ਹਮੇਸ਼ਾਂ ਦੇਰ ਨਾਲ ਹੀ ਆਇਆ ਕਰ..." ਨਿੱਕੀ ਮੂੰਹ ਬਣਾ ਕੇ ਬੋਲੀ..." ਆਪਣਾ ਤਾਂ ਤੈਨੂੰ ਪਤਾ ਹੀ ਆ...ਕੋਈ ਪਲਾਨ ਨਹੀਂ..ਬੇਬੇ ਬਾਪੂ ਗੁਰਦਵਾਰੇ ਜਾਣਗੇ...ਤੇ ਆ ਕੇ ਖਾ ਪੀ ਕੇ ਸੋਂ ਜਾਣਗੇ...ਤੇ ਮੈਂ ਮੋਬਾਈਲ ਚ ਗੇਮ ਖੇਡ ਲਉਂਗੀ...ਹੋਰ ਕੀ ਕਰਨਾ "
" ਚਲ ਚੰਗਾ ਹੈ...ਮੈਂ ਫੋਨ ਰਖਾਂ ਹੁਣ ? " ਬਿਕਰਮ ਬਾਰ ਦੇ ਬਾਹਰ ਆ ਪੁਜਿਆ ਸੀ..
" ਵੀਰੇ...ਧਿਆਨ ਰੱਖੀਂ ਆਪਣਾ...ਤੇ ਇਕ ਗੱਲ ਹੋਰ..ਜਿਆਦਾ ਪੀਵੀਂ ਨਾ...ਟੈਮ ਨਾਲ ਕਮਰੇ ਚ ਮੁੜ ਵੀ ਜਾਵੀਂ " ਨਿੱਕੀ ਆਪਣੇ ਲਫ਼ਜ਼ਾਂ ਚ ਪਿਆਰ ਭਰਦੀ ਬੋਲੀ..
" ਠੀਕ ਆ...ਮੁੜ ਆਊਂਗਾ...ਤੈਨੂੰ ਸਭ ਪਤਾ ਲੱਗ ਜਾਂਦਾ..ਚੱਲ...ਬਾਏ ਤੇ ਕਿੰਨਾ ਸਾਰਾ ਪਿਆਰ ਤੈਨੂੰ "
ਬਿਕਰਮ ਨੇ ਫੋਨ ਬੰਦ ਕੀਤਾ...ਤੇ ਪੱਬ ਅੰਦਰ ਦਾਖਲ ਹੋ ਗਿਆ...
....
' ਪਿਆਰ ਜ਼ਿੰਦਗੀ ਹੈ....ਪਿਆਰ ਬੰਦਗੀ ਹੈ..." ਡੀਜੇ ਉਪਰ ਤੇਜ਼ ਆਵਾਜ਼ ਚ ਗੀਤ ਵਜ ਰਿਹਾ ਸੀ....
ਲਾਈਟਾਂ ਦੇ ਨਾਲ ਨਾਲ ਨੌਜਵਾਨ ਜੋਡ਼ੇ ਵੀ ਨੱਚ ਰਹੇ ਸੀ....ਸਿਗਰੇਟ ਦਾ ਧੂੰਆਂ ਤੇ ਸ਼ਰਾਬ ਦੀ ਵਾਸ਼ਨਾ ਚਾਰੇ ਪਾਸੇ ਖਿਲਰੀ ਹੋਈ ਸੀ....
ਇਕ ਖਾਲੀ ਥਾਂ ਦੇਖ ਕੇ ਬਿਕਰਮ ਉਥੇ ਪਏ ਸੋਫੇ ਉਪਰ ਜਾ ਬੈਠਿਆ..
" ਵਨ ਲਾਰਜ ਵਿਦ ਸੋਡਾ " ਉਸਨੇ ਵੇਟਰ ਨੂੰ ਬ੍ਰਾਂਡ ਦਸਿਆ ਤੇ ਰੁਪਿੰਦਰ ਨੂੰ ਫੋਨ ਮਿਲਾ ਲਿਆ...
" ਹੈਲੋ...ਕਿਵੇਂ ਹੈਂ ? "
" ਤੂੰ ਕਿਧਰ ਏਂ ? " ਰੁਪਿੰਦਰ ਬੋਲੀ...
" ਮੈਂ ਅੱਜ ਬਾਰ ਚ ਆਇਆ ਹਾਂ..." ਬਿਕਰਮ ਨੇ ਸਾਹਮਣੇ ਨੱਚ ਰਹੇ ਨੌਜਵਾਨ ਜੋੜਿਆਂ ਵੱਲ ਦੇਖਦੇ ਹੋਏ ਆਖਿਆ...
" ਕਿਉਂ...ਏਥੇ ਕੀ ਕਰਨ ਆਇਆ ਏਂ ? " ਰੁਪਿੰਦਰ ਤਿੱਖੀ ਆਵਾਜ਼ ਚ ਬੋਲੀ...
" ਬਸ ਉਦਾਂ ਹੀ...ਅੱਜ ਮਨ ਹੋਇਆ ਸੀ ਕਿ ਥੋੜੀ ਡਰਿੰਕ ਕਰਾਂ...ਤਾਂ ਬਸ ਆ ਗਿਆ " ਬਿਕਰਮ ਹੱਸ ਕੇ ਬੋਲਿਆ...
" ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ...ਜੋ ਕਰਨਾ ਹੈ ਕਰ.." ਰੁਪਿੰਦਰ ਖਿਝ ਕੇ ਬੋਲੀ...
" ਪ...ਪਰ ਏਨਾ ਵੀ ਕਾਹਦਾ ਗੁੱਸਾ...ਮੈਂ ਕਿਹੜਾ ਰੋਜ਼ ਪੀਂਦਾ ਹਾਂ...ਜੇ ਇਕ ਦਿਨ ਆ ਗਿਆ ਤਾਂ ਕੀ ਖਰਾਬ ਏ " ਬਿਕਰਮ ਨੇ ਸਫਾਈ ਦਿੱਤੀ...
" ਤੂੰ ਨਹੀਂ ਸਮਝ ਸਕਦਾ....ਇਸੇ ਸ਼ਰਾਬ ਨੇ ਮੇਰੇ ਪਾਪਾ ਨੂੰ ਮੇਰੇ ਕੋਲੋਂ ਖੋ ਲਿਆ...ਤੇ ਤੂੰ ਵੀ ਇਸੇ ਮਗਰ ਲੱਗ ਗਿਆ ਏਂ...ਹੱਦ ਹੈ " ਰੁਪਿੰਦਰ ਗੁੱਸੇ ਚ ਬੋਲੀ...
" ਪਰ ਯਾਰ...ਮੈਂ ਕਿਹੜਾ ਹੈਵੀ ਡ੍ਰਿੰਕਰ ਹਾਂ....ਜੇ ਕਦੀ ਕਦੀ ਦਿਲ ਕਰ ਹੀ ਆਏ ਤਾਂ ਦਸ ਕੀ ਗਲਤ ਹੈ...ਮੈਂ ਜਿਆਦਾ ਨਹੀਂ ਪੀਵਾਂਗਾ...ਪ੍ਰੋਮਿਸ " ਬਿਕਰਮ ਆਵਾਜ਼ ਚ ਪਿਆਰ ਭਰਦਾ ਬੋਲਿਆ...
" ਗੋ ਟੂ ਹੈਲ " ਰੁਪਿੰਦਰ ਨੇ ਫੋਨ ਬੰਦ ਕਰਤਾ ਸੀ...
ਬਿਕਰਮ ਨੇ ਦੁਬਾਰਾ ਫੋਨ ਮਿਲਾਇਆ....ਪਰ ਰੁਪਿੰਦਰ ਨੇ ਫੋਨ ਨਹੀਂ ਚੁੱਕਿਆ...
ਵੇਟਰ ਮੇਜ਼ ਉਪਰ ਡਰਿੰਕ ਰੱਖ ਗਿਆ ਸੀ....ਬਿਕਰਮ ਨੇ ਗਲਾਸ ਚੁੱਕਿਆ....ਉਸਦਾ ਦਿਲ ਕੀਤਾ ਕਿ ਇਕੋ ਘੁਟ ਚ ਸਾਰੀ ਸ਼ਰਾਬ ਪੀ ਜਾਵੇ....ਪਰ ਉਸਨੇ ਖੁਦ ਉਪਰ ਕਾਬੂ ਕੀਤਾ...ਤੇ ਇਕ ਘੁਟ ਭਰਿਆ...ਤੇ ਗਲਾਸ ਨੂੰ ਵਾਪਸ ਮੇਜ਼ ਉਪਰ ਰੱਖ ਦਿੱਤਾ...ਉਹ ਸਾਹਮਣੇ ਨੱਚ ਰਹੇ ਨੌਜਵਾਨਾਂ ਨੂੰ ਦੇਖ ਰਿਹਾ ਸੀ...
.....
ਬਿਕਰਮ ਤਿੰਨ ਪੈਗ ਪੀ ਚੁਕਾ ਸੀ ਤੇ ਚੌਥਾ ਉਸਦੇ ਸਾਹਮਣੇ ਮੇਜ਼ ਉਪਰ ਪਿਆ ਸੀ...
ਬਿਕਰਮ ਨੇ ਫੇਸਬੁਕ ਖੋਲੀ....ਤਾਂ ਸਾਹਮਣੇ ਹੀ ਸਕਰੀਨ ਤੇ ਉਸਨੂੰ ਆਪਣੇ ਦੋਸਤ ਦੀ ਛੋਟੇ ਸਾਹਿਬਜ਼ਾਦਿਆਂ ਬਾਰੇ ਲਿਖੀ ਪੋਸਟ ਦਿਖ ਗਈ..
" ਵਾਹਿਗੁਰੂ ਜੀ " ਬਿਕਰਮ ਨੇ ਕੋਮੈਂਟ ਕੀਤਾ...
ਬਿਕਰਮ ਨੂੰ ਇਹ ਪੋਸਟ ਦਿਲ ਨੂੰ ਛੂ ਗਈ ਸੀ....ਇਕ ਵਾਰ ਤਾਂ ਉਸਦਾ ਮਨ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪੜ੍ਹ ਕੇ ਭਾਵੁਕ ਹੋ ਗਿਆ ਸੀ....ਉਸਨੇ ਪੋਸਟ ਹੇਠ ਨਜ਼ਰ ਆ ਰਹੇ ਸ਼ੇਅਰ ਦੇ ਬਟਨ ਨੂੰ ਦਬਾਇਆ ਤੇ ਆਹੀ ਪੋਸਟ ਆਪਣੀ ਟਾਈਮਲਾਈਨ ਉਪਰ ਸਾਂਝੀ ਕਰਤੀ...
" ਸਾਰਾ ਸਾਲ ਦਾਹੜੀਆਂ ਕਟਣੀਆਂ...ਸ਼ਰਾਬਾਂ ਪੀਣੀਆਂ...ਤੇ ਅੱਜ ਏਨੂੰ ਸਾਹਿਬਜ਼ਾਦੇ ਚੇਤੇ ਆ ਗਏ ਨੇ...ਪਾਖੰਡੀ "
ਕਿਸੇ ਅਣਜਾਣ ਦਾ ਕੀਤਾ ਇਹ ਕਮੈਂਟ ਉਸਦੇ ਦਿਲ ਤੇ ਆ ਚੁਭਿਆ ਸੀ....
" ਨਾ ਯਾਰ...ਮੈਂ ਪਾਖੰਡੀ ਨਹੀਂ ਹਾਂ...ਆਹੋ ਮੰਨਿਆ ਕਿ ਪੀਂਦਾ ਹਾਂ...ਦਾਹੜੀ ਵੀ ਕੱਟਦਾ ਹਾਂ...ਪਰ ਆ ਇਮੋਸ਼ਨਸ ਨਕਲੀ ਨਹੀਂ ਨੇ ਯਾਰਾ...ਇਹ ਦਿਲ ਚੋਂ ਨਿਕਲੇ ਨੇ...ਭਾਵੇਂ ਅੱਜ ਹੀ ਨੇ ਬਸ...ਪਰ ਇਹ ਅਸਲੀ ਨੇ ਮੇਰੇ ਵੀਰ " ਬਿਕਰਮ ਏਦਾਂ ਬੋਲਿਆ ਜਿਵੇਂ ਕੋਮੈਂਟ ਕਰਨ ਵਾਲਾ ਉਸਦੇ ਸਾਹਮਣੇ ਬੈਠਾ ਹੋਵੇ...
ਬਿਕਰਮ ਦਾ ਦਿਲ ਕੀਤਾ ਕਿ ਆ ਸਭ ਉਹ ਕਮੈਂਟ ਚ ਵੀ ਲਿਖ ਦਵੇ....ਪਰ ਉਸਨੇ ਪੋਸਟ ਨੂੰ ਡਿਲੀਟ ਕੀਤਾ...ਤੇ ਮੋਬਾਈਲ ਮੇਜ਼ ਉਪਰ ਰੱਖ ਦਿੱਤਾ....
" ਸਰ...ਕੁਛ ਹੋਰ ਲਵੋਗੇ ? " ਵੇਟਰ ਨੇ ਨਿਮਰਤਾ ਨਾਲ ਪੁੱਛਿਆ...
" ਹ...ਹਾਂ...ਆਹੀ ਆਡਰ ਰੀਪੀਟ ਕਰਦੇ..."
" ਕੁਛ ਖਾਣ ਲਈ ਵੀ ਲਵੋਂਗੇ ? " ਵੇਟਰ ਨੇ ਫੇਰ ਪੁੱਛਿਆ...
" ਖਾ ਤਾਂ ਲਿਆ...ਗਾਲਾਂ...ਮਹਿਬੂਬ ਕੋਲੋਂ ਵੀ...ਲੋਕਾਂ ਤੋਂ ਵੀ....ਤੂੰ ਜਾ...ਹੋਰ ਕੁਝ ਨਹੀਂ ਖਾਣਾ " ਬਿਕਰਮ ਨੇ ਹੱਥ ਦੇ ਇਸ਼ਾਰੇ ਨਾਲ ਵੇਟਰ ਨੂੰ ਜਾਣ ਦਾ ਇਸ਼ਾਰਾ ਕੀਤਾ...
ਵੇਟਰ ਹੈਰਾਨੀ ਨਾਲ ਉਸਦੇ ਵੱਲ ਦੇਖਦਾ ਰਿਹਾ...ਫੇਰ ਚਲਾ ਗਿਆ...
.....
ਚੌਥੇ ਪੈਗ ਦਾ ਇਕ ਘੁਟ ਭਰਿਆ ਉਸਨੇ...ਤੇ ਘੜੀ ਦੇਖੀ..ਰਾਤ ਦੇ ਅੱਠ ਵੱਜ ਕੇ ਦਸ ਮਿੰਟ ਹੋ ਚੁਕੇ ਸੀ....ਉਸਨੂੰ ਏਥੇ ਬੈਠੇ ਨੂੰ ਦੋ ਘੰਟੇ ਹੋਣ ਵਾਲੇ ਸੀ...ਨਵੇਂ ਸਾਲ ਦੇ ਚੜਨ ਚ ਅਜੇ ਕਾਫੀ ਸਮਾਂ ਬਾਕੀ ਸੀ...
ਉਸਨੇ ਇਕ ਵਾਰ ਫੇਰ ਰੁਪਿੰਦਰ ਨੂੰ ਫੋਨ ਮਿਲਾਇਆ...ਪਰ ਰੁਪਿੰਦਰ ਨੇ ਇਕ ਵਾਰ ਫੇਰ ਉਸਦੀ ਕਾਲ ਨੂੰ ਰਸੀਵ ਨਹੀਂ ਸੀ ਕੀਤਾ...
" ਏਨਾ ਦਿਲ ਕਰ ਰਿਆ ਏ ਕਿਸੇ ਨਾਲ ਗੱਲ ਕਰਨ ਦਾ...ਕਿਸਦੇ ਨਾਲ ਕਰਾਂ " ਬਿਕਰਮ ਸੋਚਣ ਲੱਗਿਆ...
" ਚਲੋ...ਬੌਸ ਨੂੰ ਹੀ ਫੋਨ ਕਰ ਲੈਂਦਾ ਹਾਂ....ਦੇ ਦਵਾਂ ਏਨੂੰ ਵੀ ਵਧਾਈ...ਹੈ ਤਾਂ ਕਮਬਖ਼ਤ ਖੂਨ ਪੀਣਾ ਹੀ...ਪਰ ਚਲੋ...ਕੋਈ ਨਾ "
ਬਿਕਰਮ ਨੇ ਬੌਸ ਨੂੰ ਫੋਨ ਮਿਲਾਇਆ...
" ਯੈਸ ? " ਬੌਸ ਦੀ ਰੂਖੀ ਆਵਾਜ਼ ਆਈ...
" ਹਾਏ ਸਰ...ਸੋਚਿਆ ਤੁਹਾਨੂੰ ਅਡਵਾਂਸ ਚ ਜਨਮਦਿਨ ਮੁਬਾਰਕ ਬੋਲ ਦਵਾਂ " ਬਿਕਰਮ ਫਟਾਫਟ ਬੋਲਿਆ...
" ਵੱਟ ਦੀ ਹੈਲ...ਕਿਹੜਾ ਜਨਮਦਿਨ...? " ਬੌਸ ਖਿਝ ਕੇ ਬੋਲਿਆ...
" ਸੋਰੀ ਸਰ...ਨਿਊ ਯਿਅਰ ਆਖਣਾ ਸੀ...ਹੈਪੀ ਨਿਊ ਯਿਅਰ ਸਰ "
"ਕੰਮ ਚ ਟਾਰਗੇਟ ਨੇ ਮਿਲੇ ਨੇ ਜੋ ਤੁਹਾਨੂੰ ਉਹ ਪੂਰੇ ਕਰੋ ਬਸ...ਜੇ ਉਹ ਅਧੂਰੇ ਰਹੇ ਤਾਂ ਜਿਹੋ ਜਿਹਾ ਪੁਰਾਣਾ ਸਾਲ ਹੈ ਓਹੀ ਨਵਾਂ ਵੀ ਰਹਿਣਾ...ਸਮਝੇ...ਕੰਮ ਵੱਲ ਵੀ ਏਨਾ ਧਿਆਨ ਦਵੋ ਜਿੰਨਾ ਆ ਪਾਰਟੀਆਂ ਵੱਲ ਹੈ..."
ਬੌਸ ਨੇ ਫੋਨ ਬੰਦ ਕਰਤਾ ਸੀ...
ਬਿਕਰਮ ਦਾ ਦਿਲ ਤਾਂ ਕੀਤਾ ਸੀ ਕਿ ਉਹ ਬੌਸ ਦੇ ਘਰ ਜਾ ਕੇ ਉਸਦਾ ਖੂਨ ਕਰ ਦਵੇ....ਪਰ ਉਸਨੇ ਬੜੀ ਮੁਸ਼ਕਲ ਨਾਲ ਖੁਦ ਨੂੰ ਕਾਬੂ ਕੀਤਾ....ਉਸਦਾ ਸਾਰਾ ਮੂਡ ਆਫ ਹੋ ਗਿਆ ਸੀ...
" ਐਕਸਕਿਊਜ ਮੀ...ਕੀ ਮੈਂ ਇਹ ਕੁਰਸੀ ਲੈ ਸਕਦੀ ਹਾਂ ? "
ਬਿਕਰਮ ਨੇ ਸਾਹਮਣੇ ਦੇਖਿਆ....ਇਕ ਨੌਜਵਾਨ ਕੁੜੀ ਉਸਦੇ ਵੱਲ ਦੇਖ ਰਹੀ ਸੀ....ਉਸਦੀਆਂ ਭੂਰੀਆਂ ਅੱਖਾਂ ਗੁਜ਼ਾਰਿਸ਼ ਕਰਦੀਆਂ ਪ੍ਰਤੀਤ ਹੋ ਰਹੀਆਂ ਸੀ...
"ਜ...ਜੀ ਜੀ...ਲੈ ਲਓ " ਬਿਕਰਮ ਆਖਣਾ ਤਾਂ ਬੜਾ ਕੁਝ ਚਾਹੰਦਾ ਸੀ ਪਰ ਉਸਦੇ ਮੂੰਹੋਂ ਬਸ ਆਹੀ ਲਫ਼ਜ਼ ਨਿਕਲੇ...
" ਥੈਂਕਸ " ਨੌਜਵਾਨ ਕੁੜੀ ਨੇ ਉਸਦੇ ਵੱਲ ਦੇਖਿਆ...ਥੋੜਾ ਹੱਸੀ ਤੇ ਕੁਰਸੀ ਖਿੱਚ ਕੇ ਲੈ ਗਈ....
ਬਿਕਰਮ ਨੂੰ ਲਗਿਆ ਕਿ ਉਸਦੇ ਅੰਦਰੋਂ ਕੁਛ ਖਿੱਚਿਆ ਗਿਆ ਹੋਵੇ.....
" ਵੇਟਰ....." ਬਿਕਰਮ ਨੇ ਆਵਾਜ਼ ਮਾਰੀ...
ਫਟਾਫਟ ਇਕ ਵੇਟਰ ਉਸਦੇ ਕੋਲ ਆ ਪੁਜਿਆ...
" ਤੰਦੂਰੀ ਚਿਕਨ ਲੈ ਕੇ ਆ....ਤੇ ਇਕ ਬੋਤਲ ਸੌਸ ਦੀ ਵੀ ਲੈ ਆ ਨਾਲ "
ਕੁਛ ਹੀ ਮਿੰਟਾਂ ਚ ਵੇਟਰ ਦੁਬਾਰਾ ਆਇਆ...ਤੇ ਬਿਕਰਮ ਦੇ ਸਾਹਮਣੇ ਚਿਕਨ ਤੇ ਇਕ ਸੌਸ ਦੀ ਬੋਤਲ ਰਖ ਗਿਆ...
ਨਿਕਰਮ ਨੇ ਸੌਸ ਦੀ ਬੋਤਲ ਚੁੱਕੀ....ਤੇ ਖਾਲੀ ਪਲੇਟ ਉਪਰ ਕਿੰਨਾ ਸਾਰਾ ਸੌਸ ਪਾ ਲਿਆ....
" ਟੂਥ ਪਿਕ ? " ਉਸਨੇ ਦੁਬਾਰਾ ਵੇਟਰ ਵੱਲ ਦੇਖਿਆ...
ਵੇਟਰ ਇਕ ਵਾਰ ਫੇਰ ਕਾਊਂਟਰ ਵੱਲ ਗਿਆ ਤੇ ਟੂਥ ਪਿਕ ਲੈ ਆਇਆ...
ਬਿਕਰਮ ਨੇ ਟੂਥ ਪਿਕ ਨੂੰ ਸੌਸ ਚ ਡੁਬੋਇਆ...ਤੇ ਪਲੇਟ ਵਿਚ ਉਸਦੇ ਨਾਲ ਕਿਸੀ ਪੈਨ ਵਾਂਗ ਲਿਖਣਾ ਸ਼ੁਰੂ ਕੀਤਾ...
" ਆਰ " ਉਸਨੇ ਲਿਖਿਆ...
ਵੇਟਰ ਹੈਰਾਨ ਖੜਾ ਉਸਦੇ ਵੱਲ ਦੇਖ ਰਿਹਾ ਸੀ..
" ਐੱਫ " ਬਿਕਰਮ ਨੇ ਦੂਜਾ ਅੱਖਰ ਲਿਖਿਆ...
" ਬੀ " ਬਿਕਰਮ ਨੇ ਤੀਜਾ ਅੱਖਰ ਲਿਖਿਆ....ਤੇ ਵੇਟਰ ਵੱਲ ਦੇਖ ਕੇ ਹੱਸਿਆ....
" ਪਤਾ ਇਹ ਕੀ ਹੈ ? " ਬਿਕਰਮ ਨੇ ਡਰਿੰਕ ਦਾ ਗਲਾਸ ਚੁੱਕਿਆ ਤੇ ਇਕ ਘੁਟ ਭਰਿਆ...
" ਆਰ ਮਤਲਬ ਰੁਪਿੰਦਰ " ਬਿਕਰਮ ਨੇ ਵੇਟਰ ਵੱਲ ਦੇਖਿਆ...
" ਐੱਫ ਮਤਲਬ ਫੇਸਬੁਕ " ਬਿਕਰਮ ਨੇ ਵੇਟਰ ਵੱਲ ਦੇਖਦੇ ਹੋਏ ਹੀ ਆਖਿਆ..
" ਤੇ ਬੀ ਦਾ ਮਤਲਬ ? " ਵੇਟਰ ਨੇ ਆਪ ਹੀ ਪੁੱਛ ਲਿਆ...
ਬਿਕਰਮ ਨੇ ਚਿਕਨ ਦਾ ਇਕ ਟੁਕੜਾ ਹੱਥ ਚ ਫੜ੍ਹ ਲਿਆ ਸੀ....
" ਬੀ ਮਤਲਬ ਬੌਸ....ਮੇਰਾ...ਕੁੱਤਾ ਕਮੀਨਾ ਬੌਸ " ਬਿਕਰਮ ਨੇ ਚਿਕਨ ਨੂੰ ਤਿੰਨੇ ਸੌਸ ਨਾਲ ਲਿਖੇ ਅੱਖਰਾਂ ਉਪਰ ਲਗਾ ਕੇ ਦੋ ਤਿੰਨ ਵਾਰ ਘੁੰਮਾਇਆ...ਤੇ ਫੇਰ ਉਸਨੂੰ ਮੂੰਹ ਚ ਪਾ ਕੇ ਇਕ ਵੱਡਾ ਚੱਕ ਮਾਰਿਆ....
ਬਿਕਰਮ ਚਿਕਨ ਚਬਾਉਂਦੇ ਹੋਏ ਹੱਸਿਆ....
" ਮ...ਯੂ ਨਾਓ...ਇਹ ਚਿਕਨ ਕੌਨ ਹੈ ? " ਬਿਕਰਮ ਦੀ ਜੁਬਾਨ ਜ਼ਰਾ ਲੜਖੜਾ ਗਈ ਸੀ...
ਵੇਟਰ ਨੇ ਨਾਂਹ ਚ ਸਿਰ ਹਿਲਾਇਆ...
" ਇਹ ਮੇਰੀ ਖੁਸ਼ੀ ਹੈ...ਉਸ...ਉਹ ਸਾਹਮਣੇ ਬੈਠੀ ਕੁੜੀ ਵੀ ਮੈਨੂੰ ਖੁਸ਼ੀ ਦੇ ਰਹੀ ਹੈ...ਤੂੰ ਵੀ...ਯੈਸ...ਯੂ ਮੈਨ...ਤੂੰ ਵੀ ਮੈਨੂੰ ਖੁਸ਼ੀ ਦੇ ਰਿਹਾ ਹੈਂ....ਇਹ ਸਾਰਾ ਕੁਝ...ਮੈਨੂੰ ਖੁਸ਼ੀ ਦੇ ਰਿਹਾ ਹੈ...ਯੂ ਨਾਓ...ਵਾਏ...ਤੈਨੂੰ ਪਤਾ ਇਹ ਮੈਨੂੰ ਖੁਸ਼ੀ ਕਿਉਂ ਦੇ ਰਿਹਾ ਹੈ ? " ਬਿਕਰਮ ਨੇ ਗਲਾਸ ਚੋ ਇਕ ਘੁਟ ਹੋਰ ਭਰਿਆ...
ਵੇਟਰ ਨੇ ਇਕ ਵਾਰ ਫੇਰ ਨਾਂਹ ਚ ਸਿਰ ਹਿਲਾਇਆ...
" ਕਿਉਂਕਿ...ਇਹ ਸਾਰੇ ਮੈਨੂੰ ਸੁਆਲ ਨਹੀਂ ਕਰ ਰਹੇ...ਇਹ ਸਾਰੇ ਮੇਰੇ ਨਾਲ ਨਾਰਾਜ਼ ਨਹੀਂ ਹੋ ਰਹੇ...ਇਹ ਸਾਰੇ ਮੈਨੂੰ ਕਬੂਲ ਰਹੇ ਨੇ...ਜਿਦਾਂ ਦਾ ਮੈਂ ਹਾਂ ਉਦਾਂ ਦੇ ਨੂੰ ਕਬੂਲ ਰਹੇ ਨੇ..ਏਸ...ਇਸ ਕਰਕੇ ਮੈਨੂੰ ਖੁਸ਼ੀ ਦੇ ਰਹੇ ਨੇ..." ਬਿਕਰਮ ਨੇ ਇਕ ਵੱਡਾ ਘੁਟ ਭਰਿਆ...ਤੇ ਗਲਾਸ ਖਾਲੀ ਕਰਤਾ...
" ਬ....ਬਿਲ ਲੈ ਆ " ਬਿਕਰਮ ਨੇ ਵੇਟਰ ਨੂੰ ਆਖਿਆ...
ਵੇਟਰ ਪੰਜਾਂ ਮਿੰਟਾਂ ਚ ਬਿਲ ਲੈ ਕੇ ਹਾਜਰ ਹੋ ਗਿਆ...
" ਇਹ ਬਿੱਲ ਦੇ ਪੈਸੇ...ਤੇ...ਆ ਤੇਰੇ...ਫਾਰ ਯੂ ਮੈਨ...ਹੈਪੀ ਨਿਊ ਯਿਅਰ " ਬਿਕਰਮ ਨੇ ਸੌ ਦਾ ਇਕ ਨੋਟ ਵੇਟਰ ਨੂੰ ਫੜਾਇਆ ਤੇ ਉਠ ਕੇ ਬਾਹਰ ਨਿਕਲ ਆਇਆ...
.....
" ਮੇਰੀ ਭੈਣ...ਸੋਂ ਗਈ ? " ਬਿਕਰਮ ਮੋਬਾਈਲ ਕੰਨ ਨਾਲ ਲਗਾ ਕੇ ਬੋਲਿਆ...
" ਬਸ ਵੀਰੇ ਸੌਣ ਹੀ ਲਗੀ ਸੀ..ਤੂੰ ਆਇਆ ਨਹੀਂ ਕਮਰੇ ਚ ? " ਨਿੱਕੀ ਦੀ ਆਵਾਜ਼ ਚ ਫਿਕਰ ਸੀ...
" ਬ...ਬਸ ਜਾ ਹੀ ਰਿਹਾ ਹਾਂ...ਰਾਹ ਚ ਹਾਂ "
" ਤੂੰ ਵਾਹਵਾ ਡਰਿੰਕ ਕੀਤੀ ਹੈ ਵੀਰੇ...ਹੈ ਨਾ ? "
" ਹ..ਹਾਂ...ਪਰ ਨਹੀਂ...ਜਿਆਦਾ ਨਹੀਂ...ਬਸ ਚਾਰ...ਕਿ ਪਤਾ ਨਹੀਂ ਪੰਜ "
" ਹੱਮ..ਚੱਲ ਧਿਆਨ ਨਾਲ ਆਜਾ...ਆ ਕੇ ਮੈਸਜ ਕਰੀਂ...ਮੈਂ ਫੇਰ ਸੋਵਾਂਗੀ " ਨਿੱਕੀ ਪਿਆਰ ਨਾਲ ਬੋਲੀ...
" ਠੀਕ ਹੈ...ਲਵ ਯੂ " ਬਿਕਰਮ ਦੀਆਂ ਅੱਖਾਂ ਚ ਪਾਣੀ ਆ ਗਿਆ ਸੀ....
" ਲਵ ਯੂ ਟੂ ਵੀਰੇ...ਬੜਾ ਜਿਆਦਾ ਸਾਰਾ " ਨਿੱਕੀ ਹੱਸ ਕੇ ਬੋਲੀ...
ਬਿਕਰਮ ਨੇ ਫੋਨ ਜੇਬ ਚ ਪਾ ਲਿਆ....ਤੇ ਆਪਣੀਆਂ ਅੱਖਾਂ ਚ ਵੱਗ ਆਏ ਪਾਣੀ ਨੂੰ ਸਾਫ ਕਰਦਾ ਤੁਰਦਾ ਰਿਹਾ...
ਨਵੇਂ ਸਾਲ ਦੇ ਜਸ਼ਨਾਂ ਨੂੰ ਮਨਾਉਣ ਲਈ ਭੀੜ ਸੜਕਾਂ ਉਪਰ ਨਿਕਲ ਆਈ ਸੀ....
ਬਿਕਰਮ ਨੇ ਭੀੜ ਵੱਲ ਦੇਖਿਆ....ਤੇ ਜ਼ੋਰ ਨਾਲ ਚਿਕਿਆ...
" ਹੈਪੀ ਨਿਊ ਯਿਅਰ "
" ਹੈਪੀ ਨਿਊ ਯਿਅਰ ਦੋਸਤ " ਭੀੜ ਚੋਂ ਕਿੰਨੇ ਹੀ ਜਣਿਆਂ ਨੇ ਜੁਆਬ ਦਿੱਤਾ...
ਬਿਕਰਮ ਇਕ ਵਾਰ ਫੇਰ ਖੁਸ਼ ਹੋ ਗਿਆ ਸੀ ....
( ਖਤਮ )
harpal1980.singh@gmail.com

0 Comments