TU MERA KI LAGDA ( Movie Review )

Director : Manjeet Tony , Gurmeet saajan

Cast : Harjit Harman , Shefali Sharma , Yograj singh , Gurpreet Bhangu , Gurmeet saajan , Ravinder Grewal , jaspinder cheema 

Review : Harpal Singh





ਫਿਲਮ ਦਾ ਨਾਮ ਬਹੁਤ ਸਾਧਾਰਨ ਲਗਿਆ....ਤੇ ਫਿਲਮ ਨਾਮ ਤੋਂ ਵੀ ਸਾਧਾਰਨ....


ਯਾਰੀ ਜੱਟ ਦੇ ਵਾਲੇ ਸਮੇਂ ਚ ਵੀ ਐਦਾਂ ਦੀਆਂ ਕਾਹਣੀਆਂ ਤੇ ਇਸ ਨਾਲੋਂ ਸੋਹਣੀਆਂ ਫ਼ਿਲਮਾਂ ਬਣ ਜਾਂਦੀਆਂ ਸੀ....ਪਰ ਅੱਜ ਦੇ ਸਮੇਂ ਚ ਏਨਾ ਪੁਰਾਣਾ ਵਿਸ਼ਾ ਚੁਣਿਆ ਗਿਆ...ਤੇ ਇਸਨੂੰ ਟ੍ਰੀਟਮੈਂਟ ਵੀ ਏਨੀ ਖਰਾਬ ਦਿਤੀ ਗਈ ਹੈ ਕਿ ਫਿਲਮ ਨੂੰ ਅੰਤ ਤੱਕ ਦੇਖਣਾ ਵੀ ਬਹਾਦਰੀ ਦਾ ਕੰਮ ਲਗਦਾ ਹੈ...
 


ਫਿਲਮ ਦੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਹਰਜੀਤ ਹਰਮਨ ਇਕ ਵਿਆਹ ਚ ਸ਼ੇਫਾਲੀ ਸ਼ਰਮਾ ਨੂੰ ਦੇਖਦਾ ਹੈ...ਦੋਵਾਂ ਦਾ ਪਿਆਰ ਹੋ ਜਾਂਦਾ ਹੈ...ਦੋਨਾਂ ਦੇ ਘਰਦੇ ਆਪਸ ਚ ਮਿਲਦੇ ਨੇ ਤਾਂ ਪਰਿਵਾਰਾਂ ਚ ਪੁਰਾਣੀ ਦੁਸ਼ਮਣੀ ਨਿਕਲ ਆਉਂਦੀ ਹੈ.. ਤੇ ਫੇਰ ਅੱਗੇ ਜੋ ਹੁੰਦਾ ਹੈ ਉਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ...


ਹਰਜੀਤ ਹਰਮਨ ਬੇਸ਼ਕ ਫਿਲਮ ਦਾ ਹੀਰੋ ਹੈ...ਪਰ ਉਸਦੇ ਨਾਲੋਂ ਜਿਆਦਾ ਦ੍ਰਿਸ਼ ਗੁਰਪ੍ਰੀਤ ਭੰਗੂ ਜੀ ਦੇ ਹਿੱਸੇ ਆਏ ਨੇ...ਤੇ ਗੁਰਮੀਤ ਸਾਜਨ ਦੇ ਹਿੱਸੇ ਆਏ ਨੇ....ਹਰਜੀਤ ਹਰਮਨ ਕਿਸੇ ਵੀ ਪਾਸੇ ਤੋਂ ਹੀਰੋ ਮੈਟੀਰੀਅਲ ਨਹੀਂ ਲਗਦਾ....ਤੇ ਉਸਦੇ ਕੋਲ ਐਕਟਿੰਗ ਚ ਵੀ ਐਦਾਂ ਦਾ ਕੁਛ ਨਹੀਂ ਹੈ ਕਿ ਦਰਸ਼ਕ ਉਸਨੂੰ ਕਿਸੇ ਹੀਰੋ ਵਾਂਗ ਕਬੂਲ ਕਰਨ...



ਸ਼ੇਫਾਲੀ ਸ਼ਰਮਾ ਬਸ ਸੋਹਣੀ ਹੀ ਲੱਗੀ ਹੈ....ਪਰ ਉਸਦੇ ਹਿੱਸੇ ਵੀ ਕੋਈ ਦਮਦਾਰ ਦ੍ਰਿਸ਼ ਨਹੀਂ ਆਏ...


ਗੁਰਪ੍ਰੀਤ ਭੰਗੂ ਮੈਮ ਹਮੇਸ਼ਾਂ ਵਾਂਗ ਸਾਰੀ ਫਿਲਮ ਚ ਜ਼ੋਰ ਜ਼ੋਰ ਨਾਲ ਚੀਕਦੇ ਹੋਏ ਡਾਇਲਾਗ ਬੋਲਦੇ ਹੀ ਨਜ਼ਰ ਆਉਂਦੇ ਨੇ...

ਰਵਿੰਦਰ ਗਰੇਵਾਲ ਤੇ ਜਸਪਿੰਦਰ ਚੀਮਾ ਗੈਸਟ ਕਲਾਕਾਰ ਨੇ....ਕੋਈ ਪ੍ਰਭਾਵ ਨਹੀਂ ਪੈਦਾ ਕਰਦੇ ...

ਇਹ ਫ਼ਿਲਮ ਅੱਜ ਦੇ ਸਮੇਂ ਚ ਰਿਲੀਜ਼ ਹੋਣ ਲਾਇਕ ਹੀ ਨਹੀਂ ਸੀ....ਫੇਰ ਵੀ ਪਤਾ ਨਹੀਂ ਇਸਨੂੰ ਕਿਵੇਂ ਸਿਨੇਮਾ ਚ ਲਗਾਉਣ ਦਾ ਰਿਸਕ ਲਿਆ ਗਿਆ....ਪਹਿਲੇ ਸ਼ੋਅ ਚ ਮੇਰੇ ਸਮੇਤ ਬਸ ਤਿੰਨ ਜਣੇ ਹੋਰ ਸੀ.....

ਫਿਲਮ ਦੇ ਗੀਤ ਵੀ ਫਿਲਮ ਮੁਕਣ ਤੋਂ ਬਾਦ ਯਾਦ ਨਹੀਂ ਰਹਿੰਦੇ....


ਇਹ ਫ਼ਿਲਮ ਟੀਵੀ ਚ ਵੀ ਆਵੇ ਤਾਂ ਮੈਂ ਨਹੀਂ ਸਮਝਦਾ ਕਿ ਕੋਈ ਇਸਨੂੰ ਅੰਤ ਤੱਕ ਬੈਠ ਕੇ ਦੇਖੇਗਾ....

ਫਿਲਮ ਚ ਕਾਮੇਡੀ ਦੇ ਨਾਮ ਤੇ ਬਹੁਤ ਬੇਕਾਰ ਪਰਫਾਰਮੈਂਸ ਦਿੱਤੀ ਗਈ ਹੈ....ਇਕ ਬੇਕਾਰ ਜੇਹਾ ਕਲਾਕਾਰ ਮੇਹਰ ਮਿੱਤਲ ਦੀ ਨਕਲ ਕਰਦਾ ਬਹੁਤ ਖਿਝ ਪੈਦਾ ਕਰਦਾ ਹੈ... ਵੱਸ ਨਹੀਂ ਚਲਦਾ ਨਹੀਂ ਤਾਂ ਬੰਦਾ ਅਜਿਹੇ ਕਿਰਦਾਰ ਨੂੰ ਬਾਂਹ ਤੋਂ ਫੜ੍ਹ ਕੇ ਬਿਠਾ ਦਵੇ ਤੇ ਆਖੇ ਕਿ ਆ ਕੀ ਕਰ ਰਿਹਾ ਏਂ ਭਾਈ...ਕਿਸੇ ਹੋਰ ਕਾਮੇਡੀ ਕਲਾਕਾਰ ਦੀ ਮਿਮਿਕਰੀ ਕਰਨਾ ਕਾਮੇਡੀ ਨਹੀਂ ਬਣ ਜਾਂਦੀ....ਇਹ ਸਿਰਫ ਸਿਰ ਦਰਦ ਪੈਦਾ ਕਰਦੀ ਹੈ...


ਯੋਗਰਾਜ ਸਿੰਘ ਦਾ ਰੋਲ ਉਸਦੇ ਪੁਰਾਣੇ ਕਿਰਦਾਰਾਂ ਵਰਗਾ ਹੀ ਹੈ....


ਆਖਰੀ ਚ ਫਿਲਮ ਬਾਰੇ ਬਸ ਏਨਾ ਹੀ ਕਹਾਂਗਾ ਕਿ ਇੰਝ ਦੀਆਂ ਫ਼ਿਲਮਾਂ ਦੇਖ ਕੇ ਕਿਸੇ ਵੀ ਪੰਜਾਬੀ ਸਿਨੇਮਾ ਦੇ ਪ੍ਰੇਮੀ ਦਾ ਸਿਰ ਝੁਕ ਜਾਂਦਾ ਹੈ...


ਰੇਟਿੰਗ - 1.5/5

harpal1980.singh@gmail.com