PATI PATNI AUR WOH ( Movie Review )
Director : Mudassar Aziz
Cast : Kartik Aryan , Ananya Panday , Bhumi Padnekar , Sunny Singh , Aparshakti Khurana

Review : Harpal Singh
ਇਹ ਫ਼ਿਲਮ 1978 ਚ ਆਈ ਸੰਜੀਵ ਕੁਮਾਰ ਦੀ ਆਹੀ ਟਾਈਟਲ ਵਾਲੀ ਫਿਲਮ ਦਾ ਰਿਮੇਕ ਹੈ...
ਕਹਾਣੀ ਨੂੰ ਫਿਲਮ ਦੇ ਨਾਮ ਤੋਂ ਹੀ ਜਾਣਿਆ ਜਾ ਸਕਦਾ ਹੈ ਕਿ ਇਹ ਵਿਆਹ ਤੋਂ ਬਾਦ ਵਾਲੇ ਅਫੇਅਰ ਬਾਰੇ ਹੈ....ਤੇ ਜਿਵੇਂ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਜਾਪਿਆ ਸੀ ਕਿ ਇਹ ਇੰਟਰਟੇਨਮੈਂਟ ਦੀ ਪੂਰੀ ਖੁਰਾਕ ਦਵੇਗੀ...ਐਦਾਂ ਨਹੀਂ ਹੁੰਦਾ...ਤੇ ਇਹ ਇਕ ਔਸਤ ਫਿਲਮ ਹੋ ਮੁਕਦੀ ਹੈ...
ਫਿਲਮ ਦਾ ਹੀਰੋ ਕਾਰਤਿਕ ਆਪਣੇ ਜਾਨੇ ਪਛਾਣੇ ਅੰਦਾਜ ਚ ਹੀ ਮੌਜੂਦ ਹੈ....ਪਰ ਉਸਦੀਆਂ ਹਰਕਤਾਂ ਅਤੇ ਹਾਵ ਭਾਵ ਹੁਣ ਨਵੇਂ ਨਹੀਂ ਲਗਦੇ....ਤੇ ਇਹ ਹਸਾਉਂਦੇ ਨਹੀਂ....
ਅਨਨਿਆ ਪਾਂਡੇ ਨੇ ਆਪਣਾ ਰੋਲ ਸੋਹਣੀ ਤਰਾਂ ਨਾਲ ਨਿਭਾਇਆ ਹੈ....ਪਰ ਅਸਲੀ ਮਜ਼ਾ ਤਾਂ ਭੂਮੀ ਪੇਡਨੇਕਰ ਨੂੰ ਦੇਖਣ ਦਾ ਆਉਂਦਾ ਹੈ....ਉਸਦੇ ਬੋਲਣ ਦਾ...ਦੇਖਣ ਦਾ ਤਰੀਕਾ ਮਜ਼ੇਦਾਰ ਹੈ....ਤੇ ਉਸਦੇ ਡਾਇਲੋਗ ਵੀ ਬੜੇ ਪ੍ਰਭਾਵਸ਼ਾਲੀ ਨੇ....ਸਿਵਾਏ ਇਕ ਥਾਂ ਤੇ ਜਿਥੇ ਉਸਦਾ ਸੰਨੀ ਸਿੰਘ ਦੇ ਨਾਲ ਗੀਤ ਹੈ ਉਸਦੇ ਬਿਨਾਂ ਉਹ ਹਰ ਸੀਨ ਚ ਬਹੁਤ ਖੂਬਸੂਰਤ ਲੱਗੀ ਹੈ....ਪਰ ਜਾਨੇ ਕਿਉਂ....ਮਤਲਬ...ਪਤਾ ਨਹੀਂ ਕਿਉਂ ਮੈਨੂੰ ਉਸਦੀ ਆਨ ਸਕਰੀਨ ਕੈਮਿਸਟਰੀ ਆਰੀਅਨ ਦੇ ਨਾਲ ਖ਼ਾਸੀ ਜਚੀ ਨਹੀਂ....
ਸੰਨੀ ਸਿੰਘ ਦਾ ਰੋਲ ਵੀ ਕੋਈ ਖਾਸ ਨਹੀਂ ਸੀ...ਹਾਲਾਂਕਿ ਉਸਨੂੰ ਟਵੀਸਟ ਵਾਂਗ ਪੇਸ਼ ਕੀਤਾ ਗਿਆ ਪਰ ਉਸਦਾ ਆਣਾ ਕੋਈ ਅਸਰਦਾਰ ਨਹੀਂ ਲਗਦਾ....ਇਕ ਤਰ੍ਹਾਂ ਨਾਲ ਇਹ ਬੋਲ ਸਕਦੇ ਹਾਂ ਕਿ ਉਹ ਇਕ ਖਰਾਬ ਰੋਲ ਚ ਹੈ...
ਅਪਾਰਸ਼ਕਤੀ ਖੁਰਾਣਾ ਜੀ ਨੂੰ ਦੇਖ ਕੇ ਆਹੀ ਲਗਦਾ ਹੈ ਕਿ ਉਹ ਅਸਲੀ ਚ ਵੀ ਆਹੀ ਨੇ ਜੋ ਸਕਰੀਨ ਤੇ ਨਜ਼ਰ ਆ ਰਹੇ ਨੇ....ਦੇਹਾਤੀ....ਦੇਸੀ....ਤੇ ਮਸਤ ਮੌਲਾ ਇਨਸਾਨ....ਏਨਾ ਦਾ ਰੋਲ ਮਜ਼ੇਦਾਰ ਹੈ....
ਫਿਲਮ ਦੀ ਡਾਇਰੈਕਸ਼ਨ ਨਾ ਬਹੁਤ ਵਧੀਆ ਹੈ ਤੇ ਨਾ ਬਹੁਤ ਖਰਾਬ....ਇਹ ਠੀਕ ਠਾਕ ਹੈ....
ਐਦਾਂ ਦੀਆਂ ਫ਼ਿਲਮਾਂ ਚ ਜਿਹੜੀ ਫੈਮਲੀ ਦਿਖਾਈ ਜਾਂਦੀ ਹੈ...ਜਿਦਾਂ ਦੇ ਮਾਂ ਬਾਪ ਦਿਖਾਏ ਜਾਂਦੇ ਨੇ...ਇਹ ਹਰੇਕ ਮਿਡਲ ਕਲਾਸ ਵਾਲੇ ਕਿਰਦਾਰ ਦੀ ਫਿਲਮ ਚ ਬਿਲਕੁਲ ਇਕੋ ਜਿਹੇ ਹੀ ਦਿਖਣ ਲੱਗ ਗਏ ਨੇ...ਅੰਸ਼ੂਮਨ ਖੁਰਾਣਾ ਦੀਆਂ ਫ਼ਿਲਮਾਂ ਤੋਂ ਕਾਰਤਿਕ ਆਰੀਅਨ ਦੀ ਇਸ ਫ਼ਿਲਮ ਤੱਕ ਆਉਂਦੇ ਆਉਂਦੇ ਇਹ ਮਿਡਲ ਕਲਾਸ ਮਾਂ ਬਾਪ ਦੇ ਕਿਰਦਾਰ ਖੁਦ ਨੂੰ ਦੋਹਰਾ ਹੀ ਰਹੇ ਨੇ...
ਫਿਲਮ ਦਾ ਮਾਹੌਲ ਯੂ ਪੀ ਦੇ ਸ਼ਹਿਰ ਕਾਨਪੁਰ ਦਾ ਦਿਖਾਇਆ ਗਿਆ ਹੈ....ਕਲਾਕਾਰਾਂ ਦੇ ਮੂੰਹ ਚ ਪਾਨ ਤੇ ਲਫ਼ਜ਼ਾਂ ਚ ਕਾਨਪੁਰੀਆ ਲਹਿਜ਼ਾ ਦਿਖਾ ਕੇ ਕਾਨਪੁਰ ਨੂੰ ਪੇਸ਼ ਕਰਨ ਤੋਂ ਬਿਨਾਂ ਕਾਨਪੁਰ ਦਾ ਹੋਰ ਕੁਝ ਨਜ਼ਰ ਨਹੀਂ ਆਂਦਾ....ਪਰ ਜੇ ਲਹਿਜ਼ੇ ਚ ਵੀ ਕੋਈ ਦਿਲ ਜਿਤਦਾ ਹੈ ਤਾਂ ਭੂਮੀ ਦੇ ਡਾਇਲੋਗ ਨੇ...ਖਾਸ ਕਰਕੇ ਜਿੰਨਾ ਦ੍ਰਿਸ਼ਾਂ ਚ ਉਹ ਆਪਣੇ ਸਟੂਡੈਂਟ ਦੇ ਨਾਲ ਗੱਲ ਕਰਦੀ ਹੈ ਸੁਣ ਕੇ ਮਜ਼ਾ ਆਂਦਾ ਹੈ....
ਫਿਲਮ ਦੇ ਗੀਤ ਸੰਗੀਤ ਚ ਕੋਈ ਤਾਜ਼ਗੀ ਨਹੀਂ ਹੈ...
ਫਿਲਮ ਦੇ ਕੁਛ ਇਕ ਕਾਮੇਡੀ ਦ੍ਰਿਸ਼ਾਂ ਨੂੰ ਜਾਂ ਸਿਚੁਏਸ਼ਨਾਂ ਨੂੰ ਛੱਡ ਕੇ ਸਭ ਕੁਛ ਪਹਿਲਾਂ ਵੀ ਕਈ ਵਾਰ ਦੇਖਿਆ ਲਗਦਾ ਹੈ...ਜਿਵੇਂ ਭੂਮੀ ਦਾ ਅਪਣੇ ਘਰਵਾਲੇ ਦੇ ਦਫਤਰ ਚ ਫੋਨ ਕਰਨਾ...ਇਹ ਸੀਨ ਦੇਖਦੇ ਹੋਏ ਫਿਲਮ ਨੋ ਐਂਟਰੀ ਦਾ ਅਨਿਲ ਕਪੂਰ ਤੇ ਫਰਦੀਨ ਖਾਨ ਯਾਦ ਆਉਂਦੇ ਨੇ...
ਫਿਲਮ ਨੂੰ ਪਰਿਵਾਰ ਨਾਲ ਜਾ ਕੇ ਵੀ ਦੇਖੋਗੇ ਤਾਂ ਅਸਹਿਜ ਕੁਛ ਨਹੀਂ ਹੈ....ਫਿਲਮ ਬੋਲਡ ਵਿਸ਼ੇ ਤੇ ਹੋਣ ਦੇ ਬਾਵਜੂਦ ਵੀ ਸਾਫ ਸੁਥਰੀ ਹੈ...
ਫਿਲਮ ਦੀ ਲੰਬਾਈ ਬੜੀ ਜਾਇਜ਼ ਹੈ...ਇਹ ਲਮਕਾਈ ਗਈ ਨਹੀਂ ਲਗਦੀ....
ਜੇ ਤੁਸੀਂ ਸੰਜੀਵ ਕੁਮਾਰ ਵਾਲੀ ਫਿਲਮ ਨਹੀਂ ਦੇਖੀ ਹੋਈ ਤਾਂ ਇਸਨੂੰ ਦੇਖ ਕੇ ਜਿਆਦਾ ਇਨਜੋਏ ਕਰ ਸਕੋਗੇ....ਪਰ ਜੇ ਤੁਸੀਂ ਬਾਲੀਵੁੱਡ ਦੀਆਂ ਫ਼ਿਲਮਾਂ ਆਮ ਹੀ ਦੇਖਦੇ ਰਹਿੰਦੇ ਹੋ ਤਾਂ ਇਸ ਫ਼ਿਲਮ ਚ ਪੇਸ਼ ਕੀਤਾ ਗਿਆ ਸਸਪੈਂਸ ਤੁਹਾਨੂੰ ਪਹਿਲਾਂ ਹੀ ਸਮਝ ਆ ਜਾਵੇਗਾ....
ਕੁਲ ਮਿਲਾ ਕੇ ਇਹ ਫ਼ਿਲਮ ਪਿਛਲੇ ਸਮੇਂ ਚ ਆਈਆਂ ਗੋਵਿੰਦਾ ਦੀਆਂ ਕਾਮੇਡੀ ਫ਼ਿਲਮਾਂ ਦੇ ਵਾਂਗ ਬਣਾਈ ਗਈ ਹੈ ਜੋ ਸਮਾਂ ਪਾਸ ਕਰਨ ਦੇ ਲਈ ਇਕ ਵਾਰ ਦੇਖੀ ਜਾ ਸਕਦੀ ਹੈ...
ਰੇਟਿੰਗ - 2.5/5
harpal1980.singh@gmail.com

0 Comments