PANIPAT ( Movie Review )
Director : Ashutosh Gowarikar
Cast : Arjun Kapoor , Sanjay Datt , kriti senon , Padmini Kolhapuri , Mohnish Behal , Jeenath Aman
Review : Harpal Singh
ਪਾਣੀਪਤ ਫਿਲਮ ਆਪਣੇ ਪਹਿਲੇ ਹੀ ਦ੍ਰਿਸ਼ ਤੋਂ ਬੜੀ ਠੰਡੀ ਜਾਪਣੀ ਸ਼ੁਰੂ ਹੋ ਜਾਂਦੀ ਹੈ...ਪਰ ਉਸ ਸੀਨ ਤੋਂ ਬਾਦ ਸੰਭਲ ਜਾਂਦੀ ਹੈ ਜਦੋਂ ਸਦਾਸ਼ਿਵ ( ਅਰਜੁਨ ਕਪੂਰ ) ਜੰਗ ਜਿੱਤ ਕੇ ਮੁੜਦਾ ਹੈ ਤੇ ਬਾਲਾਜੀ ਬਾਜੀ ਰਾਓ ( ਮੋਹਨਿਸ਼ ਬਹਿਲ ) ਉਸਨੂੰ ਆਪਣੀ ਵਹੁਟੀ ਗੋਪਿਕਾ ਬਾਈ ( ਪਦਮਨੀ ਕੋਹਲਾਪੁਰੀ ) ਦੇ ਆਖਣ ਤੇ ਸੈਨਾ ਤੋਂ ਹਟਾ ਕੇ ਖਜ਼ਾਨਾ ਮੰਤਰੀ ਬਣਾ ਦਿੰਦਾ ਹੈ...ਇਸ ਵਾਲੇ ਦ੍ਰਿਸ਼ ਤੋਂ ਬਾਦ ਫਿਲਮ ਚ ਥੋਡ਼ੀ ਦਿਲਚਸਪੀ ਬਣਦੀ ਹੈ...
ਇੰਟਰਵਲ ਤੱਕ ਫਿਲਮ ਉਸ ਜੰਗ ਦੀ ਤਿਆਰੀ ਕਰਨ ਚ ਬੀਤ ਜਾਂਦੀ ਹੈ ਜਿਸ ਜੰਗ ਦੇ ਨਾਮ ਤੇ ਫਿਲਮ ਦਾ ਟਾਈਟਲ ਰਖਿਆ ਗਿਆ ਹੈ....ਤੇ ਫਿਲਮ ਦੇ ਟ੍ਰੇਲਰ ਇਸ ਫ਼ਿਲਮ ਨੂੰ ਇਕ ਜੰਗ ਅਧਾਰਿਤ ਫਿਲਮ ਸਾਬਤ ਕਰ ਰਹੇ ਸੀ....ਪਰ ਫਿਲਮ ਦੀ ਦੂਜੀ ਕਮਜ਼ੋਰ ਕੜੀ ਹੀ ਜੰਗ ਦੇ ਬੇਅਸਰ ਦ੍ਰਿਸ਼ ਨੇ....ਪਹਿਲੀ ਕਮਜ਼ੋਰ ਕੜੀ ਅਰਜੁਨ ਕਪੂਰ ਦਾ ਮੁੱਖ ਕਿਰਦਾਰ ਚ ਹੋਣਾ ਹੈ....ਤੇ ਤੀਜੀ ਕਮਜ਼ੋਰ ਕੜੀ ਫਿਲਮ ਦੀ ਲੰਬਾਈ ਹੈ...
ਅਰਜੁਨ ਕਪੂਰ ਨੇ ਖਰਾਬ ਕੰਮ ਨਹੀਂ ਕੀਤਾ....ਪਰ ਉਸਦੇ ਚੇਹਰੇ ਨੂੰ ਦੇਖ ਕੇ ਤੇ ਉਸਦੇ ਡਾਇਲਾਗਸ ਨੂੰ ਸੁਣ ਕੇ ਜੋਸ਼ ਪੈਦਾ ਨਹੀਂ ਹੁੰਦਾ....ਕੁਛ ਇਕ ਦ੍ਰਿਸ਼ਾਂ ਚ ਉਹ ਤਰਸ ਦਾ ਪਾਤਰ ਲਗਦਾ ਹੈ...ਇਮੋਸ਼ਨਲ ਕਰਦਾ ਹੈ ਪਰ ਇਹ ਕਾਫੀ ਨਹੀਂ ਸੀ...
ਕ੍ਰਿਤੀ ਸੇਨਨ ਫਿਲਮ ਚ ਲੰਮੀ ਭੂਮਿਕਾ ਚ ਹੈ...ਫਿਲਮ ਚ ਜਿਥੇ ਉਹ ਨਹੀਂ ਹੈ....ਉਥੇ ਉਸਦੀ ਆਵਾਜ਼ ਹੈ... ਤੇ ਉਹ ਇਕ ਗਵਾਹ ਵਾਂਗ ਅਖੀਂ ਦੇਖੀ ਇਸ ਲੜਾਈ ਦਾ ਵਰਨਣ ਕਰਦੀ ਸੁਣਾਈ ਦਿੰਦੀ ਹੈ.....
ਪਦਮਣੀ ਕੋਹਲਾਪੁਰੀ ਕਿਸੇ ਸਮੇਂ ਮੈਨੂੰ ਬਹੁਤ ਪਸੰਦ ਰਹੀ ਹੈ... ਉਸਦਾ ਚੇਹਰਾ ਬੜਾ ਆਕਰਸ਼ਕ ਅਤੇ ਪਿਆਰਾ ਲਗਿਆ ਕਰਦਾ ਸੀ...ਇਸ ਫ਼ਿਲਮ ਚ ਉਸਦਾ ਕਿਰਦਾਰ ਉਦਾਂ ਦਾ ਹੈ ਜਿਵੇਂ ਪੁਰਾਣੀਆਂ ਫ਼ਿਲਮਾਂ ਚ ਲਲਿਤਾ ਪਵਾਰ ਦਾ ਹੋਇਆ ਕਰਦਾ ਸੀ....ਖੁੰਦਕ ਰੱਖਣ ਵਾਲੀ ਔਰਤ ਦੇ ਰੂਪ ਚ ਪਦਮਨੀ ਨਾ ਜਿਆਦਾ ਅਸਰਦਾਰ ਲਗਦੀ ਹੈ ਤੇ ਨਾ ਹੀ ਖਰਾਬ ਲਗਦੀ ਹੈ....ਬਸ ਠੀਕ ਠਾਕ ਹੈ...
ਮੋਹਨਿਸ਼ ਬਹਿਲ ਵਿਚਾਰਾ ਜੇਹਾ ਹੀ ਬਣਿਆ ਰਿਹਾ ਹੈ....
ਜ਼ੀਨਤ ਅਮਾਨ ਪਰਦੇ ਤੇ ਦਿਖਦੀ ਜਰੂਰ ਹੈ ਪਰ ਇਹ ਜ਼ੀਨਤ ਓਹ ਵਾਲੀ ਜ਼ੀਨਤ ਅਮਾਨ ਨਹੀਂ ਨਜ਼ਰ ਆਂਦੀ ਜਿਸਨੂੰ ਆਪਾਂ ਜਾਣਦੇ ਹਾਂ.....ਭਾਵਹੀਣ ਚੇਹਰੇ ਦੇ ਨਾਲ ਉਸਦਾ ਨਜ਼ਰ ਆਉਣਾ ਨਾ ਆਉਣਾ ਇਕੋ ਵਰਗਾ ਸਾਬਤ ਹੋਇਆ...
ਫਿਲਮ ਚ ਸੰਜੇ ਦੱਤ ਹੀ ਇਕਲੌਤਾ ਚੇਹਰਾ ਸੀ ਜੋ ਥੋੜਾ ਬਹੁਤ ਪ੍ਰਭਾਵਿਤ ਕਰਦਾ ਹੈ.....ਉਹ ਖੂੰਖਾਰ ਅਤੇ ਜਾਲਮ ਜਰੂਰ ਲਗਦਾ ਹੈ ਪਰ ਯੋਧਾ ਨਹੀਂ ਜਾਪਦਾ....ਆਪਣੇ ਭਾਰੇ ਸ਼ਰੀਰ ਕਰਕੇ ਉਹ ਜੰਗਬਾਜ਼ ਨਹੀਂ ਲਗਦਾ.....ਪਰ ਉਸਦੀਆਂ ਅੱਖਾਂ ਚ ਅੱਜ ਵੀ ਉਹ ਅਸਰ ਹੈ...ਜੋ ਉਸਦੇ ਜਵਾਨੀ ਵੇਲੇ ਸੀ...ਉਹ ਜਦੋਂ ਡਾਇਲੋਗ ਨਹੀਂ ਬੋਲਦਾ....ਉਸਦੀਆਂ ਅੱਖਾਂ ਬੋਲਦੀਆਂ ਨੇ....
ਫਿਲਮ ਚ ਐਕਸ਼ਨ ਸੀਨ ਬਹੁਤ ਕਮਜ਼ੋਰ ਨੇ....ਤੇ ਏਨਾ ਨੂੰ ਦੇਖ ਕੇ ਇਸ ਫ਼ਿਲਮ ਨੂੰ ਇਕ ਜੰਗ ਵਾਲੀ ਫਿਲਮ ਕਹਿਣ ਨੂੰ ਜੀਅ ਨਹੀਂ ਕਰਦਾ....ਕ੍ਰਿਤੀ ਸੇਨਨ ਦਾ ਨਿੱਕਾ ਜਿਹਾ ਫਾਈਟ ਸੀਨ ਫੇਰ ਵੀ ਸੋਹਣਾ ਹੈ..ਪਰ ਬਾਕੀ ਸਾਰੇ ਜੰਗ ਦੇ ਦ੍ਰਿਸ਼ ਬਹੁਤ ਕਮਜ਼ੋਰ ਨੇ....ਜਦੋਂ ਕਿ ਏਨਾ ਦ੍ਰਿਸ਼ਾਂ ਨੂੰ ਦੇਖਦੇ ਸਮੇਂ ਮੈਨੂੰ ਅਕਸ਼ੇ ਕੁਮਾਰ ਦੀ ਕੇਸਰੀ ਦੇ ਫਾਈਟਿੰਗ ਸੀਨ ਯਾਦ ਆ ਰਹੇ ਸੀ....ਜੋ ਇਕ ਵਾਰ ਤਾਂ ਸ਼ਰੀਰ ਚ ਝੁਰਝੂਰੀ ਪੈਦਾ ਕਰਨ ਚ ਕਾਮਯਾਬ ਰਹੇ ਸੀ.....ਕੇਸਰੀ ਦੇ ਦ੍ਰਿਸ਼ਾਂ ਸਾਹਮਣੇ ਪਾਣੀਪਤ ਫਿਲਮ ਦੇ ਸੀਨ ਬੱਚੇ ਜਾਪਦੇ ਨੇ....
ਯਮੁਨਾ ਨਦੀ ਦੇ ਸਾਰੇ ਦ੍ਰਿਸ਼ਾਂ ਚ ਵਗਦੀ ਯਮੁਨਾ ਸਾਫ ਸਾਫ ਨਕਲੀ ਲਗਦੀ ਹੈ....
ਫਿਲਮ ਦੇ ਡਾਇਲੋਗ ਹਿੰਦੀ ਕਵੀ ਵੱਜੋਂ ਜਾਨੇ ਜਾਂਦੇ ਅਸ਼ੋਕ ਚਕਰਧਰ ਨੇ ਲਿਖੇ ਨੇ....ਜੋ ਏਨੇ ਕਮਾਲ ਦੇ ਨਹੀਂ ਨੇ....ਫੇਰ ਵੀ ਦੋ ਕੁ ਡਾਇਲੋਗ ਜਰੂਰ ਯਾਦ ਰਹਿ ਗਏ....ਜਿਵੇਂ ਅਰਜੁਨ ਕਪੂਰ ਜਦੋਂ ਬੋਲਦਾ ਹੈ ਕਿ ਉਸਨੂੰ ਬਹੁਤ ਕੰਮ ਨੇ ਜ਼ਿੰਦਗੀ ਚ...ਤੇ ਕੰਮ ਹੀ ਜ਼ਿੰਦਗੀ ਹੈ....ਤਾਂ ਕ੍ਰਿਤੀ ਸੇਨਨ ਬੋਲਦੀ ਹੈ -
ਜਿੰਦਗ਼ੀ ਨਾਲ ਤੁਸੀਂ ਉਦੋਂ ਰੂ ਬ ਰੂ ਹੁੰਦੇ ਹੋ ਜਦੋਂ ਕੰਮ ਮੁਕਾ ਕੇ ਘਰ ਆਂਦੇ ਹੋ
ਤੇ ਇਕ ਹੋਰ ਡਾਓਲੋਗ ਜਦੋਂ ਕ੍ਰਿਤੀ ਬੋਲਦੀ ਹੈ ਕਿ ਰਾਜਨੀਤੀ ਵੀ ਇਕ ਜੰਗ ਹੀ ਤਾਂ ਹੈ....ਤਾਂ ਅਰਜੁਨ ਕਪੂਰ ਜੁਆਬ ਦਿੰਦਾ ਹੈ -
ਯੁੱਧ ਚ ਹਮਲਾ ਸਾਹਮਣੇ ਤੋਂ ਕੀਤਾ ਜਾਂਦਾ ਹੈ...ਪਰ ਰਾਜਨੀਤੀ ਚ ਪਿੱਠ ਤੇ ਵਾਰ ਕੀਤਾ ਜਾਂਦਾ ਹੈ...
ਫਿਲਮ ਦੇ ਗੀਤਾਂ ਚ ਕੋਈ ਦਮ ਨਹੀਂ...ਪਰ ' ਮਰਦ ਮਰਾਠਾ ' ਗਾਣਾ ਮੈਨੂੰ ਆਪਣੇ ਫਿਲਮਾਂਕਣ ਕਰਕੇ ਪਸੰਦ ਆਇਆ....ਤੇ ਇਸ ਗਾਣੇ ਦੌਰਾਨ ਇਕ ਅੰਤਰਾ ਜੋ ਕ੍ਰਿਤੀ ਦੇ ਹਿੱਸੇ ਆਇਆ ਹੈ ਉਹ ਵੀ ਬਹੁਤ ਸੁਰੀਲਾ ਅਤੇ ਪਿਆਰਾ ਸੀ...
ਫਿਲਮ ਇਤਿਹਾਸ ਤੇ ਅਧਾਰਿਤ ਹੈ...ਪਰ ਕੁਝ ਸੁਆਲ ਜਿੰਨਾ ਬਾਰੇ ਮੈਂ ਨਹੀਂ ਜਾਣਦਾ -
- ਸਿੱਖਾਂ ਨੇ ਵਾਕਿਆ ਹੀ ਮਰਾਠਿਆਂ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ ਸੀ ?
- ਜੇ ਸਿੱਖਾਂ ਨੇ ਇਹ ਭਰੋਸਾ ਦਿੱਤਾ ਸੀ....ਤਾਂ ਸਿੱਖ ਪੰਜਾਬ ਤੋਂ ਪਾਨੀਪਤ ਤਕ ਕਿਵੇਂ ਨਹੀਂ ਆ ਸਕੇ....ਜਿਵੇਂ ਕਿ ਫਿਲਮ ਚ ਦਿਖਾਇਆ ਗਿਆ ਹੈ ਕਿ ਸਿੱਖ ਉਹਨਾਂ ਦੀ ਮਦਦ ਲਈ ਆਉਣ ਨੂੰ ਤਿਆਰ ਸੀ...ਪਰ ਓਹ ਆ ਨਹੀਂ ਸੀ ਪਾ ਰਹੇ...ਮੈਂ ਨਹੀਂ ਜਾਣ ਸਕਿਆ ਕਿ ਉਹ ਕਿਉਂ ਨਹੀਂ ਆ ਸਕੇ...ਜੇ ਕੋਈ ਇਸ ਸਭ ਬਾਰੇ ਜਾਣਦਾ ਹੋਵੇ ਤਾਂ ਆਪਣਾ ਨਜ਼ਰੀਆ ਜਰੂਰ ਸਾਂਝਾ ਕਰੇ...
- ਫਿਲਮ ਦੇ ਅੰਤ ਚ ਦਿਖਾਇਆ ਗਿਆ ਹੈ ਕਿ ਅਬਦਾਲੀ ਇਕ ਚਿੱਠੀ ਲਿਖ ਕੇ ਸਦਾਸ਼ਿਵ ਦੀ ਬਹਾਦਰੀ ਨਾਲ ਕੀਤੀ ਲੜ੍ਹਾਈ ਦੀ ਤਾਰੀਫ ਕਰਦਾ ਹੈ...ਮੈਂ ਇਹ ਜਾਨਣ ਲਈ ਉਤਸੁਕ ਹਾਂ ਕਿ ਵਾਕਿਆ ਹੀ ਐਦਾਂ ਦੀ ਕੋਈ ਚਿੱਠੀ ਅਬਦਾਲੀ ਨੇ ਲਿਖੀ ਸੀ ਕਿ ਨਹੀਂ...
ਇਸ ਫ਼ਿਲਮ ਨੂੰ ਬਹੁਤ ਲੰਮਾ ਖਿੱਚਿਆ ਗਿਆ ਹੈ....ਕਈ ਸਾਰੇ ਦ੍ਰਿਸ਼ ਜਿੰਨਾ ਦੀ ਲੋੜ ਨਹੀਂ ਸੀ ਤੇ ਬੋਲ ਕੇ ਦਸੇ ਜਾ ਸਕਦੇ ਸੀ ਉਹ ਫਿਲਮਾ ਕੇ ਫਿਲਮ ਦੀ ਲੰਬਾਈ ਨੂੰ ਵਧਾਇਆ ਹੀ ਗਿਆ ਹੈ...
ਗਾਣੇ ਗੈਰ ਜਰੂਰੀ ਨੇ....ਤੇ ਅਕੇਵਾਂ ਪੈਦਾ ਕਰਦੇ ਨੇ...
ਇਸ ਫ਼ਿਲਮ ਨੂੰ ਦੇਖ ਕੇ ਬਸ ਇਕੋ ਫਾਇਦਾ ਇਹ ਹੋਇਆ ਹੈ ਕਿ ਪਾਨੀਪਤ ਦੀ ਲੜਾਈ ਬਾਰੇ ਹੋਰ ਜਾਨਣ ਲਈ ਦਿਲ ਕੀਤਾ ਹੈ....
ਫਿਲਮ ਬਾਰੇ ਇਕੋ ਲਾਈਨ ਚ ਕੁਛ ਬੋਲਣਾ ਹੋਵੇ ਤਾਂ ਏਨਾ ਕਹਾਂਗਾ ਕਿ ਬਾਲੀਵੁੱਡ ਚ ਜੰਗ ਅਧਾਰਿਤ ਚੰਗੀ ਫਿਲਮ ਦੇਖਣਾ ਅਜੇ ਦੂਰ ਦਾ ਸੁਪਨਾ ਜਾਪਦਾ ਹੈ..
ਰੇਟਿੰਗ - 2.5/5
harpal1980.singh@gmail.com

0 Comments