MARDANI 2


Director : Gopi Puthran


Cast : Rani Mukerji , Vishal Jethva 


Review : Harpal Singh




 



ਮਰਦਾਨੀ ਦੇ ਦੂਜੇ ਭਾਗ ਨੂੰ ਦੇਖਣ ਲਈ ਬਿਲਕੁਲ ਜਰੂਰੀ ਨਹੀਂ ਹੈ ਕਿ ਤੁਸੀਂ ਇਸ ਫਿਲਮ ਦਾ ਪਹਿਲਾ ਭਾਗ ਦੇਖਿਆ ਹੋਵੇ....


ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਇਕ ਸਾਈਕੋ ਦਿਖਦਾ ਮੁੰਡਾ ਸੰਨੀ ( ਵਿਸ਼ਾਲ ਜੇਠਵਾ ) ਇਕ ਨੌਜਵਾਨ ਕੁੜੀ ਨੂੰ ਅਗਵਾ ਕਰ ਲੈਂਦਾ ਹੈ....ਤੇ ਉਸਦਾ ਬਲਾਤਕਾਰ ਕਰਕੇ ਬੇਰਹਿਮੀ ਨਾਲ ਉਸਦਾ ਕਤਲ ਕਰ ਦਿੰਦਾ ਹੈ...


ਰਾਣੀ ਮੁਖਰਜੀ ਦੀ ਐਂਟਰੀ ਸ਼ਾਨਦਾਰ ਹੈ....ਜਿੰਨੀ ਸਪੀਡ ਨਾਲ ਉਸਦੀ ਐਂਟਰੀ ਤੇ ਕੈਮਰਾ ਨਾਲ ਨਾਲ ਦੌਡ਼ ਰਿਹਾ ਹੁੰਦਾ ਹੈ...ਉਣੀ ਹੀ ਸਪੀਡ ਨਾਲ ਫਿਲਮ ਵੀ ਅੱਗੇ ਵਧਦੀ ਜਾਂਦੀ ਹੈ...ਪਰ ਪਹਿਲੇ ਸ਼ਾਨਦਾਰ ਤੇ ਫਿਲਮ ਲਈ ਉਤੇਜਨਾ ਪੈਦਾ ਕਰਦੇ ਦ੍ਰਿਸ਼ ਦੇ ਬਾਦ ਫਿਲਮ ਜ਼ਰਾ ਕੁ ਢਿੱਲੀ ਪੈ ਜਾਂਦੀ ਹੈ....


ਮੈਨੂੰ ਫਿਲਮ ਦੇ ਸਕਰੀਨਪਲੇਅ ਨਾਲ ਸ਼ਿਕਾਇਤ ਰਹੀ...ਕਿ ਇਕ ਤੋਂ ਬਾਦ ਦੂਜਾ ਤੇ ਫੇਰ ਤੀਜਾ ਸੀਨ ਏਨੀ ਜਲਦੀ ਨਾਲ ਆਉਂਦੇ ਨੇ ਕਿ ਲਗਦਾ ਹੈ ਜਿਵੇਂ ਫਿਲਮ ਨੂੰ ਖਤਮ ਕਰਨ ਦੀ ਕਾਹਲ ਮੱਚੀ ਹੋਵੇ....ਇਸੇ ਚੱਕਰ ਚ ਇਹ ਸਾਰੇ ਦ੍ਰਿਸ਼ ਬੇਤਰਤੀਬੇ ਜਿਹੇ ਹੋ ਗਏ ਨੇ...


ਫਿਲਮ ਦਾ ਵਿਲੇਨ ਵਿਸ਼ਾਲ ਜੇਠਵਾ ਬੇਸ਼ਕ ਸਾਈਕੋ ਬਣ ਕੇ ਡਰ ਪੈਦਾ ਕਰਦਾ ਹੈ....ਪਰ ਉਸਦੇ ਕਈ ਸਾਰੇ ਕਾਰਨਾਮੇ ਐਦਾਂ ਪੇਸ਼ ਕੀਤੇ ਗਏ ਨੇ ਕਿ ਹਜ਼ਮ ਕਰਨੇ ਔਖੇ ਹੋ ਜਾਂਦੇ ਨੇ....ਉਹ ਕਿਸੇ ਸੂਪਰ ਹੀਰੋ ਵਾਂਗ ਕਦੋੰ ਵੀ ਕਿਤੇ ਵੀ ਪਹੁੰਚ ਜਾਂਦਾ ਹੈ...ਤੇ ਕਿਸੇ ਨੂੰ ਵੀ ਬੇਵਕੂਫ ਬਣਾ ਦਿੰਦਾ ਹੈ...ਇਸ ਸਭ ਕੁਛ ਥਰਿੱਲ ਨੂੰ ਘਟਾਉਂਦਾ ਹੈ....ਕਿਉਂਕਿ ਪੁਲਿਸ- ਮੁਜ਼ਰਮ ਦੀ ਕਹਾਣੀ ਚ ਜਦੋਂ ਦੋਨੋਂ ਧਿਰਾਂ ਇਕ ਦੂਜੇ ਨੂੰ ਹਰਾਉਣ ਲਈ ਤੇ ਇਕ ਦੂਜੇ ਉਪਰ ਭਾਰੂ ਹੋਣ ਲਈ ਦਾਅ ਪੇਚ ਲਗਾਉਣ ਤਾਂ ਮਜ਼ਾ ਉਦੋਂ ਹੀ ਆਂਦਾ ਹੈ ਜਦੋਂ ਵਾਕਿਆ ਹੀ ਏਨਾ ਦਾਅ ਪੇਚਾਂ ਚ ਦਿਮਾਗ ਲਗਾਇਆ ਗਿਆ ਹੋਵੇ....ਪਰ ਇਸ ਫ਼ਿਲਮ ਚ ਵਿਲੇਨ ਨੂੰ ਕਿਸੇ ਵੇਲੇ ਵੀ ਕਿਤੇ ਵੀ ਏਨੀ ਆਸਾਨੀ ਦੇ ਨਾਲ ਮੌਜੂਦ ਦਿਖਾਇਆ ਜਾਂਦਾ ਹੈ ਕਿ ਦੇਖ ਕੇ ਕੋਈ ਮਜ਼ਾ ਮਹਿਸੂਸ ਨਹੀਂ ਹੁੰਦਾ...ਪਰ ਓਹ ਵਾਲੇ ਸਾਰੇ ਸੀਨ ਜਿੰਨਾ ਦੇ ਵਿਚ ਵਿਲੇਨ ਨੌਜਵਾਨ ਕੁੜੀਆਂ ਨੂੰ ਅਗਵਾ ਕਰਦਾ ਹੈ ਵਧੀਆ ਬਣੇ ਨੇ....ਤੇ ਇਹ ਸੀਨ ਦੇਖਣ ਤੋਂ ਬਾਦ ਕੁੜੀਆਂ ਜਰੂਰ ਹੀ ਕਿਸੇ ਵੀ ਹਾਲ ਚ...ਕਿਸੇ ਵੀ ਸਿਚੁਏਸ਼ਨ ਚ ਕਿਸੇ ਅਜਨਬੀ ਦੇ ਉਪਰ ਵਿਸ਼ਵਾਸ ਕਰਨ ਤੋਂ ਪਹਿਲਾਂ ਸੌ ਵਾਰ ਸੋਚਨਗੀਆਂ...


ਰਾਣੀ ਮੁਖਰਜੀ ਆਪਣੇ ਰੋਲ ਚ ਜਚੀ ਹੈ.. ਉਸਦੀਆਂ ਅੱਖਾਂ ਚ ਇਕ ਦਰਦ ਜੇਹਾ ਹਰ ਵੇਲੇ ਮਹਿਸੂਸ ਹੁੰਦਾ ਰਹਿੰਦਾ ਹੈ....ਉਸਦੀਆਂ ਅੱਖਾਂ ਚ ਤੇ ਚੇਹਰੇ ਉਪਰ ਇਕ ਪਿਆਰੀ ਤੇ ਵਿਸ਼ਵਾਸ ਭਰੀ ਚਮਕ ਨਜ਼ਰ ਆਂਦੀ ਹੈ....ਉਸਦੇ ਕੋਲੋਂ ਐਕਸ਼ਨ ਹੋਰ ਵੀ ਜਿਆਦਾ ਅਤੇ ਹੋਰ ਵੀ ਬੇਹਤਰ ਕਰਵਾਇਆ ਜ਼ਾ ਸਕਦਾ ਸੀ....ਪਰ ਉਸਦੇ ਹਿੱਸੇ ਜਿੰਨਾ ਵੀ ਕੰਮ ਆਇਆ...ਉਸਨੇ ਕੀਤਾ...ਤੇ ਵਧੀਆ ਕੀਤਾ...ਖਾਸ ਕਰਕੇ ਕਾਲਈਮੈਕਸ ਚ ਉਸਦਾ ਗੁੱਸਾ ਹਰੇਕ ਦਰਸ਼ਕ ਨੂੰ ਆਪਣਾ ਗੁੱਸਾ ਹੀ ਜਾਪਿਆ ਹੋਵੇਗਾ...ਤੇ ਜਿਸ ਅੰਦਾਜ਼ ਨਾਲ ਉਹ ਆਪਣਾ ਗੁੱਸਾ ਰੇਪੀਸਟ ਉਪਰ ਕੱਢਦੀ ਹੈ...ਚੰਗਾ ਲਗਦਾ ਹੈ...ਪਰ ਇਸ ਸਭ ਦੇ ਬਾਵਜੂਦ ਵੀ ਉਹ ਸੰਤੁਸ਼ਟੀ ਫੀਲ ਨਹੀਂ ਹੁੰਦੀ ਜੋ ਇਕ ਸਾਈਕੋ ਅਤੇ ਬਲਾਤਕਾਰੀ ਮੁਜ਼ਰਮ ਦੇ ਅੰਤ ਨਾਲ ਮਹਿਸੂਸ ਹੋਣੀ ਚਾਹੀਦੀ ਸੀ....


ਰਾਣੀ ਮੁਕਰਜ਼ੀ ਜਦੋਂ ਤਫ਼ਤੀਸ਼ ਕਰ ਰਹੀ ਹੁੰਦੀ ਹੈ...ਤੇ ਜਿਸ ਤਰ੍ਹਾਂ ਨਾਲ ਉਹ ਸਬੂਤ ਲਭਦੀ ਹੈ...ਇਹ ਸਭ ਕੁਛ ਬਹੁਤ ਫ਼ਿਲਮੀ ਲਗਦਾ ਹੈ....ਬਜਾਏ ਉਸਦੀ ਤਫਤੀਸ਼ ਚ ਕਿਸੇ ਡਿਟੇਲ ਨੂੰ ਦਿਖਾਉਣ ਦੇ ਉਸਨੂੰ ਕਿਸੇ ਵੀ ਨਤੀਜ਼ੇ ਉਪਰ ਝੱਟਪੱਟ ਪੁੱਜਦੇ ਦਿਖਾਨਾ ਫ਼ਿਲਮੀ ਤਰੀਕਾ ਹੀ ਲਗਦਾ ਹੈ....


ਵਿਸ਼ਾ ਥ੍ਰਿਲਿੰਗ ਹੋਣ ਦੇ ਬਾਵਜੂਦ ਫਿਲਮ ਚ ਕੋਈ ਨੋਟਿਸ ਕਰਨ ਲਾਇਕ ਬੇਕਗਰਾਊਂਡ ਸਕੋਰ ਨਹੀਂ ਹੈ....


ਫਿਲਮ ਚ ਵਿਲੇਨ ਦਾ ਕਿਰਦਾਰ ਨਿਭਾ ਰਿਹਾ ਮੁੰਡਾ ਆਪਣੇ ਸਾਈਕੋ ਦੇ ਰੋਲ ਕਰਕੇ ਯਾਦ ਰਹਿੰਦਾ ਹੈ...ਪਰ ਉਸਦਾ ਇਹ ਰੋਲ ਬਿਲਕੁਲ ਤਾਜ਼ਾ ਵੀ ਨਹੀਂ ਹੈ....ਕਈ ਸਾਰੇ ਦ੍ਰਿਸ਼ਾਂ ਚ ਉਹ ਮਰਦ ਕੋ ਦਰਦ ਨਹੀਂ ਹੋਤਾ ਵਾਲੇ ਅਭਿਮਨਿਊ ਦਸਾਨੀ ਵਰਗਾ ਲਗਦਾ ਹੈ....ਤੇ ਕੁਛ ਇਕ ਦ੍ਰਿਸ਼ਾਂ ਚ ਉਹ ਸ਼ਾਹਰੁਖ਼ ਖਾਨ ਦੀ ਨਕਲ ਕਰਦਾ ਲਗਦਾ ਹੈ...ਫੇਰ ਵੀ...ਪੁਰੀ ਫਿਲਮ ਚ ਉਹੀ ਹੈ.....ਤੇ ਮਜ਼ੇਦਾਰ ਕਿਰਦਾਰ ਹੈ....ਜੋ ਆਪਣੇ ਆਪ ਨਾਲ ਨਫ਼ਰਤ ਕਰਵਾਉਣ ਚ ਕਾਮਯਾਬ ਰਿਹਾ ਹੈ...


ਫਿਲਮ ਦਾ ਐਕਸ਼ਨ ਠੀਕ ਠਾਕ ਹੈ....ਪਰ ਰਾਣੀ ਮੁਖਰਜੀ ਅਤੇ ਵਿਸ਼ਾਲ ਜੇਠਵਾ ਦਾ ਟੈਕਸੀ ਚ ਫਾਈਟ ਵਾਲਾ ਸੀਨ ਮੈਨੂੰ ਬੇਹਤਰੀਨ ਲਗਿਆ...


ਕੁਛ ਇਕ ਚੀਜ਼ਾਂ ਜੋ ਇਕ ਆਮ ਦਰਸ਼ਕ ਨੂੰ ਵੀ ਖਟਕ ਸਕਦੀਆਂ ਨੇ...ਜਿਵੇਂ ਕਿ -

ਵਿਲੇਨ ਜਦੋਂ ਵੀ ਕਿਸੇ ਦਾ ਮੋਬਾਈਲ ਚੋਰੀ ਕਰਦਾ ਹੈ...ਉਹ ਇਕ ਦਮ ਉਸਦਾ ਲੋਕ ਖੋਲ ਕੇ ਕਿਵੇਂ ਕਾਲ ਕਰ ਲੈਂਦਾ ਹੈ...ਕਿਉਂਕਿ ਅੱਜ ਕਲ ਹਰ ਇਕ ਦੇ ਫੋਨ ਚ ਲੋਕ ਲਗਾ ਹੀ ਹੁੰਦਾ ਹੈ..

ਇਕ ਸੀਨ ਚ ਵਿਸ਼ਾਲ ਜੇਠਵਾ ਆਪਣੀ ਉਂਗਲ ਚੀਰਦਾ ਹੈ..ਤੇ ਨਾਲ ਹੀ ਪੱਟੀ ਵੀ ਕਰ ਰਿਹਾ ਦਿਖਦਾ ਹੈ...ਕਿਸੇ ਗਰੀਬ ਚਾਹ ਵਾਲੇ ਨੇ ਖੋਖੇ ਚ ਪੱਟੀ ਕਿਉਂ ਰੱਖੀ ਹੋਵੇਗੀ..?

ਰਾਣੀ ਮੁਖਰਜੀ ਦਾ ਫਿਲਮ ਦੇ ਆਖਰੀ ਚ ਅਗਵਾ ਕੁੜੀ ਨੂੰ ਲੱਭਣ ਵਾਲਾ ਲੋਜੀਕ ਹਜ਼ਮ ਨਹੀਂ ਹੁੰਦਾ...

ਵਿਲੇਨ ਨੂੰ ਚੋਕ ਚ ਲੱਗੇ ਕੈਮਰਿਆਂ ਨੂੰ ਕਵਰ ਕਰਨਾ ਬਹੁਤ ਹੀ ਬਚਕਾਨਾ ਸੀਨ ਸੀ....

ਕਹਿਣ ਤੋਂ ਭਾਵ ਹੈ ਕਿ ਫਿਲਮ ਚ ਨਿਰਦੇਸ਼ਕ ਨੇ ਹਰੇਕ ਲੋਜੀਕ ਦੀ ਐਸੀ ਤੈਸੀ ਫੇਰੀ ਹੈ....ਪਰ ਸ਼ੁਕਰ ਹੈ...ਇਸ ਸਭ ਦੇ ਬਾਵਜੂਦ ਵੀ ਫਿਲਮ ਦੇਖਣ ਲਾਇਕ ਬਣੀ ਰਹਿੰਦੀ ਹੈ...


ਫਿਲਮ ਬਹੁਤ ਲੰਮੀ ਨਹੀਂ ਹੈ...ਪਰ ਇਸ ਛੋਟੀ ਫਿਲਮ ਚ ਵੀ ਇਕ ਦ੍ਰਿਸ਼ ਫਾਲਤੂ ਹੈ...ਜਿਸਦਾ ਹੋਣਾ ਜਰੂਰੀ ਨਹੀਂ ਸੀ...ਦ੍ਰਿਸ਼ ਹੈ ਰਾਣੀ ਮੁਖਰਜੀ ਦਾ ਟੀਵੀ ਚੈਨਲ ਨੂੰ ਇੰਟਰਵਿਊ ਦੇਣ ਵਾਲਾ ...ਬੇਸ਼ਕ ਇਸ ਸੀਨ ਚ ਰਾਣੀ ਦੇ ਡਾਈਲੋਗ ਕੁੜੀਆਂ ਨੂੰ ਬਹੁਤ ਪਸੰਦ ਆਉਣਗੇ....ਮੈਂ ਇਕ ਕੁੜੀ ਨਹੀਂ ਹਾਂ...ਪਰ ਮੈਨੂੰ ਵੀ ਉਸਦੇ ਡਾਇਲੋਗ ਪਸੰਦ ਆਏ....ਕਿਉਂਕਿ ਉਹ ਜੋ ਵੀ ਸਭ ਕੁਛ ਔਰਤਾਂ ਬਾਰੇ ਬੋਲ ਰਹੀ ਹੁੰਦੀ ਹੈ...ਸੱਚ ਹੈ...ਤੇ ਮੈਂ ਇਕ ਮਰਦ ਹੋਣ ਦੇ ਨਾਤੇ ਬਿਲਕੁਲ ਇਹ ਮਹਿਸੂਸ ਕਰਦਾ ਹਾਂ ਕਿ ਅੱਜ ਵੀ ਔਰਤ ਮਰਦ ਕੋਲੋਂ ਉਹ ਸਾਰੇ ਹੱਕ ਵੀ ਲੈਣ ਲਈ ਤਰਲੇ ਕਰਦੀ ਹੈ ਜੋ ਹਮੇਸ਼ਾਂ ਤੋਂ ਉਸਦੇ ਰਹੇ ਨੇ...ਪਰ ਹੁੰਦਾ ਇਹ ਹੈ ਕਿ ਔਰਤ ਨੂੰ ਬਰਾਬਰੀ ਦੇਣੀ ਤਾਂ ਦੂਰ ਦੀ ਗੱਲ...ਉਸਨੂੰ ਬਰਾਬਰੀ ਤੋਂ ਬਿਨ੍ਹਾਂ ਰਹਿ ਰਹੀ ਨੂੰ ਵੀ ਜਿਉਣ ਨਹੀਂ ਦਿੱਤਾ ਜਾਂਦਾ...


ਫਿਲਮ ਚ ਕੋਈ ਗਾਣਾ ਨਹੀਂ ਹੈ...

ਫਿਲਮ ਚ ਕੋਈ ਰੋਮਾਂਸ ਨਹੀਂ ਹੈ..

ਫਿਲਮ ਦੇ ਅੰਤ ਚ ਸ਼ਾਇਦ ਹੀ ਕੋਈ ਦਰਸ਼ਕ ਹੋਵੇਗਾ ਜੋ ਮੁਜ਼ਰਮ ਨੂੰ ਕਾਨੂੰਨ ਅਨੁਸਾਰ ਸਜ਼ਾ ਦੇਣ ਦੇ ਹੱਕ ਚ ਹੋਵੇਗਾ...ਤੇ ਹਰ ਕੋਈ ਚਾਹੰਦਾ ਸੀ ਕਿ ਰਾਣੀ ਇਸਨੂੰ ਖੁਦ ਸਜ਼ਾ ਦਵੇ...

ਫਿਲਮ ਬਾਰੇ ਆਖਰੀ ਚ ਆਹੀ ਕਹਾਂਗਾ ਕਿ ਫਿਲਮ ਦਾ ਵਿਸ਼ਾ ਬੇਸ਼ਕ ਅੱਜ ਦੇ ਹਾਲਾਤਾਂ ਨਾਲ ਜੁੜਿਆ ਹੈ...ਪਰ ਇਹ ਨਵਾਂ ਨਹੀਂ ਹੈ....ਤੇ ਇਸਨੂੰ ਕੋਈ ਬਹੁਤ ਹੀ ਦਮਦਾਰ ਢੰਗ ਨਾਲ ਪੇਸ਼ ਵੀ ਨਹੀਂ ਕੀਤਾ ਗਿਆ....ਪਰ ਫੇਰ ਵੀ...ਇਹ ਫ਼ਿਲਮ ਇਕ ਵਾਰ ਦੇਖੀ ਜਾ ਸਕਦੀ ਹੈ...


ਫਿਲਮ ਚ ਨੰਗੇਜ਼ ਨਹੀਂ ਹੈ...ਬੇਸ਼ਕ ਰੇਪ ਦਾ ਵਿਸ਼ਾ ਹੈ...ਪਰ ਰੇਪ ਦਾ ਕੋਈ ਫਿਲਮਾਂਕਣ ਨਹੀਂ ਹੈ....ਕੁੜੀਆਂ ਦੀ ਨੰਗੀ ਪਿੱਠ ਤੋਂ ਬਿਨ੍ਹਾਂ ਕਿਤੇ ਵੀ ਕੋਈ ਅੰਗ ਦਾ ਪ੍ਰਦਰਸ਼ਨ ਨਹੀਂ ਹੈ....ਤੇ ਤੁਸੀ ਇਹ ਫ਼ਿਲਮ ਆਪਣੇ ਨੌਜਵਾਨ ਬੱਚਿਆਂ ਦੇ ਨਾਲ ਬੈਠ ਕੇ ਦੇਖ ਸਕਦੇ ਹੋ....


ਰੇਟਿੰਗ - 2.5/5

harpal1980.singh@gmail.com