KITTY PARTY ( PUNJABI MOVIE )
DIRECTOR : Nav Bajwa
CAST : Nav Bajwa , Gurpreet Ghuggi , Jaswinder Bhalla , Anita Devgan , Harby Sangha , Kayanat Arora

REVIEW : Harpal Singh
ਸਾਲ ਦੀਆਂ ਆਖਰੀ ਦੋ ਫ਼ਿਲਮਾਂ ਅਮਾਨਤ ਅਤੇ ਕਿੱਟੀ ਪਾਰਟੀ ਚੋਂ ਅਮਾਨਤ ਨੂੰ ਦੇਖਣ ਦਾ ਮਨ ਸੀ...ਪਰ ਉਸਦਾ ਕੋਈ ਸ਼ੋਅ ਨਜ਼ਰ ਨਹੀਂ ਆਇਆ....ਇਸ ਕਰਕੇ ਕਿੱਟੀ ਪਾਰਟੀ ਨੂੰ ਹੀ ਦੇਖਣ ਦਾ ਇਰਾਦਾ ਕਰ ਲਿਆ...
ਫਿਲਮ ਚ ਹੀਰੋ ਹੀਰੋਈਨ ਦੀ ਥਾਂ ਤੇ ਪੰਜ ਸੀਨੀਅਰ ਔਰਤ ਕਲਾਕਾਰ ਹੀ ਕਹਾਣੀ ਦੀਆਂ ਮੁੱਖ ਪਾਤਰ ਨੇ...
ਫਿਲਮ ਦੀ ਕਹਾਣੀ ਦਾ ਸ਼ੁਰੂ ਤਾਂ ਵਾਕਿਆ ਹੀ ਮਜ਼ੇਦਾਰ ਸੀ....ਜਦੋੰ ਇਕ ਸੋਹਣੀ ਅਤੇ ਚਲਾਕ ਕੁੜੀ ਕਾਇਨਾਤ ਅਰੋੜਾ ਔਰਤਾਂ ਦੇ ਇਕ ਗਰੁੱਪ ਕੋਲੋਂ ਪੈਸੇ ਦੁਗਣੇ ਕਰਨ ਦੇ ਨਾਮ ਤੇ ਪੰਝੀ ਲਖ ਰੁਪਏ ਠੱਗ ਲੈਂਦੀ ਹੈ....ਠੱਗੀ ਕਰਨ ਦੌਰਾਨ ਬਣੇ ਸਾਰੇ ਸੀਨ ਦਿਲਚਸਪ ਨੇ....ਤੇ ਇੰਟਰਵਲ ਤੱਕ ਫਿਲਮ ਆਪਣੇ ਨਾਲ ਠੀਕ ਠਾਕ ਜੋੜ ਕੇ ਰੱਖਦੀ ਹੈ...
ਪਰ ਜਿਦਾਂ ਹੀ ਫਿਲਮ ਇੰਟਰਵਲ ਤੋਂ ਅੱਗੇ ਤੁਰਦੀ ਹੈ....ਦਰਸ਼ਕਾਂ ਨੂੰ ਐਹਸਾਸ ਹੋ ਜਾਂਦਾ ਹੈ ਕਿ ਠੱਗੀ ਤਾਂ ਉਹਨਾਂ ਦੇ ਨਾਲ ਵੀ ਵੱਜ ਚੁੱਕੀ ਹੈ....ਇੰਟਰਵਲ ਤੋਂ ਬਾਦ ਫਿਲਮ ਚ ਨਵ ਬਾਜਵਾ ਦੀ ਐਂਟਰੀ ਦੇ ਨਾਲ ਹੀ ਫਿਲਮ ਦਾ ਸਤਿਆਨਾਸ਼ ਹੋ ਜਾਂਦਾ ਹੈ....ਤੇ ਆਪਣੇ ਕਲਾਈਮੇਕਸ ਤੱਕ ਇਹ ਰੱਜ ਕੇ ਤਸੀਹੇ ਦਿੰਦੀ ਹੈ....
ਅਨੀਤਾ ਦੇਵਗਨ ਦੀ ਐਕਟਿੰਗ ਚੰਗੀ ਹੈ....ਪਰ ਵਿਚ ਵਿਚ ਉਸਦੇ ਅੰਦਰ ਸਟੇਜ ਵਾਲਾ ਐਕਟਰ ਜਾਗ ਪੈਂਦਾ ਹੈ...ਤੇ ਉਹ ਓਵਰ ਹੋ ਜਾਂਦੀ ਹੈ....ਤੇ ਉਸਦੀ ਐਕਟਿੰਗ ਓਵਰ ਐਕਟਿੰਗ ਬਣ ਜਾਂਦੀ ਹੈ...ਪਰ ਉਸਦੇ ਹਾਰਬੀ ਸੰਘਾ ਨਾਲ ਕੁਛ ਕੁ ਦ੍ਰਿਸ਼ ਬਹੁਤ ਮਜ਼ੇਦਾਰ ਬਣੇ ਨੇ....ਜਿਥੇ ਹਾਰਬੀ ਹਸਾਉਣ ਚ ਜਿਆਦਾ ਕਾਮਯਾਬ ਰਹਿੰਦਾ ਹੈ..
ਉਪਾਸਨਾ ਸਿੰਘ ' ਅੱਬਾ ਡੱਬਾ ਚੱਬਾ ' ਵਾਂਗ ਏਥੇ ਵੀ ਊਟ ਪਟਾਂਗ ਬੋਲਦੀ ਹੈ....ਜਿਸਦੇ ਉੱਪਰ ਕਦੀ ਕਦੀ ਹਾਸਾ ਆ ਵੀ ਜਾਂਦਾ ਹੈ....ਜਸਵਿੰਦਰ ਭੱਲਾ ਦੇ ਨਾਲ ਉਸਦੇ ਇੰਟਰਵਲ ਤੋਂ ਪਹਿਲਾਂ ਵਾਲੇ ਦ੍ਰਿਸ਼ ਠੀਕ ਠਾਕ ਨੇ...ਘਟੋ ਘਟ ਬੋਰ ਨਹੀਂ ਕਰਦੇ...
ਗੁਰਪ੍ਰੀਤ ਘੁੱਗੀ ਅਤੇ ਨੀਲੂ ਕੋਹਲੀ ਕੁਛ ਖਾਸ ਨਹੀਂ ਕਰਕੇ ਜਾਂਦੇ....
ਰਾਨਾ ਰਣਬੀਰ ਦੀ ਐਂਟਰੀ ਤੋਂ ਪਹਿਲਾਂ ਜਾਪਦਾ ਹੈ ਅੱਗੇ ਜਰੂਰ ਕੁਛ ਬਹੁਤ ਹਾਸੇ ਵਾਲਾ ਹੋਵੇਗਾ ਹੁਣ....ਪਰ ਫਿਲਮ ਚ ਹਾਸਾ ਜਮਾਂ ਹੀ ਗੁਆਚ ਜਾਂਦਾ ਹੈ ਤੇ ਢੇਰ ਸਾਰੇ ਬੋਰ ਕਰਦੇ ਸੀਨ ਦੇਖਣ ਨੂੰ ਮਿਲਦੇ ਨੇ.....
ਗੀਤ ਸੰਗੀਤ ਚ ਵੀ ਕੋਈ ਮਜ਼ਾ ਪੈਦਾ ਨਹੀਂ ਹੁੰਦਾ .....
ਹੀਰੋਈਨ ਕਾਇਨਾਤ ਅਰੋੜਾ ਬੇਸ਼ਕ ਸੋਹਣੀ ਲਗਦੀ ਹੈ...ਪਰ ਉਸਦੀ ਆਮਦ ਤੇ ਉਹ ਕਦੀ ਵੀ ਹੀਰੋਈਨ ਵਾਲਾ ਫੀਲ ਨਹੀਂ ਪੈਦਾ ਕਰਦੀ.....ਤੇ ਨਵ ਬਾਜਵਾ ਜੋ ਫਿਲਮ ਦਾ ਲੇਖਕ ਵੀ ਹੈ...ਨਿਰਦੇਸ਼ਕ ਵੀ ਤੇ ਹੀਰੋ ਵੀ....ਇਹ ਕਿਸੇ ਵੀ ਖੇਤਰ ਚ ਘਟੋ ਘਟ ਇਸ ਫ਼ਿਲਮ ਚ ਤਾਂ ਬਿਲਕੁਲ ਕਾਮਯਾਬ ਨਹੀਂ ਹੈ....ਉਸਦੀ ਐਕਟਿੰਗ ਤਾਂ ਇਕ ਪਾਸੇ ਰਹੀ....ਉਸਦੀ ਸਕਰੀਨ ਤੇ ਐਂਟਰੀ ਵੀ ਝੇਲਣੀ ਔਖੀ ਲਗਦੀ ਹੈ...
ਫਿਲਮ ਬਾਰੇ ਆਖਰੀ ਇਕੋ ਲਾਈਨ ਚ ਕੁਛ ਆਖਣਾ ਹੋਵੇ ਤਾਂ ਆਹੀ ਕਹਾਂਗਾ ਕਿ ਫਿਲਮ ਦਾ ਵਿਸ਼ਾ ਕਾਫੀ ਹਿਊਮਰ ਨਾਲ ਭਰਿਆ ਸੀ...ਪਰ ਅੱਧ ਤੋਂ ਬਾਦ ਇਸਦੇ ਚ ਪੇਸ਼ ਕੀਤੇ ਜ਼ਬਰਦਸਤੀ ਦੇ ਰੋਮਾਂਟਿਕ ਐਂਗਲ ਨੇ ਇਸਦਾ ਬੇੜਾ ਡੁਬੋ ਦਿੱਤਾ...
ਇਹ ਫ਼ਿਲਮ ਕਦੀ ਕਿਸੇ ਸੋਸ਼ਲ ਪਲੇਟਫਾਰਮ ਤੇ ਵੀ ਰਿਲੀਜ਼ ਹੋਏ ਅਗਰ....ਤਾਂ ਇੰਟਰਵਲ ਤੋਂ ਪਹਿਲਾਂ ਵਾਲ਼ੇ ਕੁਛ ਕੁ ਹਾਸੇ ਵਾਲੇ ਦ੍ਰਿਸ਼ਾਂ ਲਈ ਦੇਖ ਸਕਦੇ ਹੋ....
ਰੇਟਿੰਗ - 1/5
harpal1980.singh@gmail.com

0 Comments