IMTIYAZ ALI'S NEW MOVIE ON CHAMKILA 






ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਉਪਰ ਫਿਲਮ ਬਣਾਉਣ ਲਈ ਬਾਲੀਵੂਡ ਡਾਇਰੈਕਟਰ ਇਮਤਿਆਜ਼ ਅਲੀ ਨੇ ਅਨੋਉਂਸਮੈਂਟ ਕੀਤੀ ਹੈ...



ਜੇ ਇਹ ਫ਼ਿਲਮ ਬਣਦੀ ਹੈ ਤਾਂ ਪੰਜਾਬ ਚ ਜਰੂਰ ਇਹ ਕਾਮਯਾਬ ਸਾਬਤ ਹੋਵੇਗੀ....ਭਾਵੇਂ ਇਹ ਵਿਵਾਦਾਂ ਤੋਂ ਦੂਰ ਵੀ ਨਹੀਂ ਰਹਿ ਸਕੇਗੀ....


ਸਭ ਜਾਣਦੇ ਨੇ ਕਿ ਚਮਕੀਲੇ ਨੂੰ ਖਾੜਕੂਆਂ ਨੇ ਮਾਰਿਆ ਸੀ....ਤੇ ਇਹ ਵੀ ਇਕ ਸੱਚ ਹੈ ਕਿ ਜਿਥੇ ਬਹੁਤ ਸਾਰੇ ਨੌਜਵਾਨ ਖਾੜਕੂਆਂ ਨੂੰ ਹੀਰੋ ਵਾਂਗ ਦੇਖਦੇ ਨੇ ਉਥੇ ਉਹ ਚਮਕੀਲੇ ਨੂੰ ਵੀ ਬੜੇ ਚਾਅ ਦੇ ਨਾਲ ਸੁਣਦੇ ਨੇ...


ਜੇ ਮੈਂ ਆਪਣੀ ਗੱਲ ਕਰਾਂ ਤਾਂ ਬੇਸ਼ਕ ਚਮਕੀਲੇ ਦੇ ਗੀਤਾਂ ਨੂੰ ਮੈਂ ਚੰਗੇ ਗੀਤਾਂ ਦੀ ਸ਼੍ਰੇਣੀ ਚ ਨਹੀਂ ਰੱਖਦਾ ਪਰ ਇਹ ਵੀ ਮੰਨਦਾ ਹਾਂ ਕਿ ਉਸਦੇ ਲਿਰੀਕਸ ਅਤੇ ਧੁਨਾਂ ਚ ਲੋਕਾਂ ਦੀ ਜ਼ੁਬਾਨ ਤੇ ਚੜਨ ਦੀ ਤਾਕਤ ਰਹਿੰਦੀ ਸੀ...ਤੇ ਅੱਜ ਵੀ ਇਸ ਥਾਂ ਤੇ ਉਸਦੇ ਮੁਕਾਬਲੇ ਕੋਈ ਹੋਰ ਗਾਇਕ ਨਹੀਂ ਪੁੱਜਿਆ...ਪਰ ਮੈਂ ਅਜਿਹੀ ਗੀਤਕਾਰੀ ਨੂੰ ਜਾਂ ਗਾਇਕੀ ਨੂੰ ਆਦਰਸ਼ ਵੀ ਨਹੀਂ ਸਮਝਦਾ ਜਿਹੜੀ ਦੋ ਅਰਥੀ ਮਤਲਬ ਸਾਹਮਣੇ ਰੱਖ ਕੇ ਪੇਸ਼ ਕੀਤੀ ਜਾਂਦੀ ਹੋਵੇ...ਬਾਕੀ ਹਰ ਕੋਈ ਆਪਣੇ ਆਦਰਸ਼ ਆਪਣੀ ਸਮਝ ਅਤੇ ਆਪਣੀ ਪਸੰਦ ਦੇ ਨਾਲ ਚੁਣਦਾ ਹੈ...ਜਿਸਦੇ ਉਪਰ ਕਿਤੇ ਗਏ ਤਰਕ ਕਿਸੇ ਸਿੱਟੇ ਤੇ ਕਦੀ ਨਹੀਂ ਪੁੱਜ ਸਕਦੇ...



ਏਥੇ ਕੁਛ ਲੋਕ ਇਹ ਬਹਿਸ ਵੀ ਕਰ ਸਕਦੇ ਨੇ ਕਿ ਹੋਰ ਵੀ ਮਹਾਨ ਸਿੰਗਰ ਪੰਜਾਬ ਦੀ ਧਰਤੀ ਤੇ ਜੰਮਦੇ ਰਹੇ ਨੇ...ਫੇਰ ਫਿਲਮ ਚਮਕੀਲੇ ਉਪਰ ਹੀ ਕਿਉਂ..?


ਅਸਲ ਚ ਚਮਕੀਲੇ ਦੇ ਗੀਤਾਂ ਸਮੇਤ ਹੀ ਉਸਦੇ ਜੀਵਨ ਚ ਬਹੁਤ ਕੁਛ ਅਜਿਹਾ ਹੈ ਜੋ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਦੀ ਤਾਕਤ ਰੱਖਦਾ ਹੈ...ਤੇ ਕਿਸੇ ਚੰਗੇ ਕਿਰਦਾਰ ਦੀ ਬਜਾਏ ਕਿਸੇ ਵੀ ਵਿਵਾਦ ਵਾਲੀ ਹਸਤੀ ਉਪਰ ਫਿਲਮ ਬਨਾਉਨਾ ਹਮੇਸ਼ਾਂ ਫਾਇਦੇ ਦਾ ਸੌਦਾ ਹੈ...


ਇਸ ਫ਼ਿਲਮ ਦੇ ਅੰਤ ਨੂੰ ਲੈ ਕੇ ਮੈਂ ਜਰੂਰ ਸੋਚਦਾ ਹਾਂ ਕਿ ਇਹ ਕਿਵੇਂ ਦਾ ਸੁਨੇਹਾ ਦੇ ਕੇ ਜਾਏਗਾ...

ਕੀ ਇਹ ਉਦਾਂ ਹੀ ਚਮਕੀਲੇ ਨੂੰ ਸ਼ਹੀਦ ਦਾ ਖਿਤਾਬ ਦਵੇਗਾ ਜਿਦਾਂ ਇਕ ਪੰਜਾਬੀ ਲੇਖਕ ਨੇ ਆਪਣੀ ਕਿਤਾਬ ਰਾਹੀਂ ਦਿੱਤਾ ਸੀ...ਜਾਂ ਫੇਰ ਜੋ ਹੋਇਆ ਉਸਨੂੰ ਬਸ ਦਿਖਾਇਆ ਜਾਵੇਗਾ ਤੇ ਦਰਸ਼ਕਾਂ ਉੱਪਰ ਛੱਡ ਦਿੱਤਾ ਜਾਵੇਗਾ ਕਿ ਕੌਣ ਕੀ ਸੋਚਦਾ ਹੈ....


ਮੈਂ ਚਮਕੀਲੇ ਦੇ ਕਤਲ ਬਾਰੇ ਜੇ ਆਪਣਾ ਨਜ਼ਰੀਆ ਦਸਾਂ ਤਾਂ ਮੈਂ ਹਮੇਸ਼ਾਂ ਦੁਚਿਤੀ ਚ ਰਿਹਾ ਹਾਂ.....ਮੈਂ ਇਹ ਮਹਿਸੂਸ ਕਰਦਾ ਹਾਂ ਕਿ ਉਹ ਸਮਾਂ ਉਹ ਸਮਾਂ ਸੀ...ਜਦੋਂ ਦੋ ਧਿਰਾਂ ਦਾ ਟਕਰਾਅ ਅਕਸਰ ਕਿਸੇ ਇਕ ਦੀ ਮੌਤ ਦੇ ਨਾਲ ਖਤਮ ਹੁੰਦਾ ਸੀ....ਕੁਛ ਲੋਕ ਚਮਕੀਲੇ ਦੇ ਗਾਏ ਗੰਦੇ ਗੀਤਾਂ ਨੂੰ ਉਸਦੀ ਮੌਤ ਦਾ ਕਾਰਨ ਬੋਲਦੇ ਨੇ ਤੇ ਕੁਛ ਲੋਕ ਖਾੜਕੂਆਂ ਦਾ ਕਸੂਰ ਕਢਦੇ ਨੇ....ਪਰ ਤਾੜੀ ਕਦੀ ਇਕ ਹੱਥ ਨਾਲ ਨਹੀਂ ਵਜਦੀ...ਜਦੋਂ ਵੀ ਏਦਾਂ ਦਾ ਕੋਈ ਕਤਲ ਹੁੰਦਾ ਹੈ....ਉਦੋਂ ਕਤਲ ਹੋਣ ਵਾਲੇ ਸ਼ਕਸ ਨੂੰ ਵੀ ਆਪਣੇ ਕਤਲ ਦੀ ਜਿੰਮੇਦਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਹੁੰਦਾ....ਬੇਸ਼ਕ ਕਿਸੇ ਨੂੰ ਸਿਰਫ ਇਸ ਕਰਕੇ ਮਾਰ ਦੇਣਾ ਵੀ ਖਰਾਬ ਹੈ ਕਿ ਉਸਦੇ ਗੀਤ ਚੰਗੇ ਨਹੀਂ ਨੇ...ਪਰ ਮੈਂ ਇਸ ਥਾਂ ਤੇ ਖਾੜਕੂਆਂ ਦੇ ਹੱਕ ਚ ਭੁਗਤਦਾ ਹਾਂ....ਬੇਸ਼ਕ ਉਹਨਾਂ ਦਾ ਚਮਕੀਲੇ ਨੂੰ ਗੰਦਾ ਗਾਉਣ ਤੋਂ ਰੋਕਣ ਦਾ ਤਰੀਕਾ ਗਲਤ ਸੀ...ਪਰ ਚਮਕੀਲੇ ਕੋਲ ਵੀ ਇਹ ਚੁਣਨ ਦਾ ਮੌਕਾ ਸੀ ਕਿ ਉਹ ਜ਼ਿੰਦਗੀ ਚੁਣਦਾ ਹੈ ਜਾਂ ਆਪਣੇ ਗਾਉਣ ਲਈ ਡਬਲ ਮੀਨੀਂਗ ਗੀਤਾਂ ਦਾ ਚੁਣਾਵ ਕਰਦਾ ਹੈ....ਆਖਰ ਚ ਉਸਨੇ ਆਪਣੇ ਉਹਨਾਂ ਗੀਤਾਂ ਨੂੰ ਹੀ ਚੁਣਿਆ
 ਜਿਹੜੇ ਕਦੀ ਵੀ ਕਿਸੇ ਵੀ ਦਲੀਲ ਨਾਲ ਸਭਿਅਕ ਸਾਬਤ ਨਹੀਂ ਕਿਤੇ ਜ਼ਾ ਸਕਦੇ...


ਪਰ ਮੈਂ ਇਹ ਵੀ ਸਮਝਦਾ ਹਾਂ ਕਿ ਅਸੀਂ ਜਿਸ ਸਮਾਜ ਚ ਰਹਿੰਦੇ ਹਾਂ ਉਥੇ ਕਿਸੇ ਨੂੰ ਉਣੀ ਦੇਰ ਤੱਕ ਮਾਰਨ ਦਾ ਕੋਈ ਹੱਕ ਨਹੀਂ ਹੈ ਜਦੋਂ ਤੱਕ ਉਹ ਕਿਸੇ ਹੋਰ ਦੀ ਜਿੰਦਗ਼ੀ ਲਈ ਖਤਰਨਾਕ ਨਾ ਬਣ ਜਾਵੇ...ਇਸ ਕਰਕੇ ਮੈਂ ਖਾੜਕੂਆਂ ਦਾ ਹਿਤੈਸ਼ੀ ਹੋਣ ਦੇ ਬਾਵਜੂਦ ਵੀ ਚਮਕੀਲੇ ਦੀ ਇਸ ਢੰਗ ਨਾਲ ਹੋਈ ਮੌਤ ਲਈ ਸਹਿਮਤ ਨਹੀਂ ਹੁੰਦਾ ਹਾਂ....ਏਦਾਂ ਹੀ ਮੈਂ ਉਹਨਾਂ ਨਾਲ ਵੀ ਸਹਿਮਤ ਨਹੀਂ ਹੁੰਦਾ ਹਾਂ ਜੋ ਚਮਕੀਲੇ ਨੂੰ ਸ਼ਹੀਦ ਬੋਲਦੇ ਨੇ...ਕੋਈ ਵੀ ਓਹ੍ਹ ਸ਼ਕਸ ਜੋ ਆਪਣੀ ਜ਼ਿੱਦ ਤੇ ਅੜੇ ਰਹਿਣ ਕਰਕੇ ਮਾਰਿਆ ਜਾਵੇ ਉਹ ਸ਼ਹੀਦ ਕਿਦਾਂ ਹੋ ਸਕਦਾ ਹੈ...


ਇਸ ਫ਼ਿਲਮ ਦੀ ਉਡੀਕ ਰਹੇਗੀ....ਭਾਵੇਂ ਇਹ ਕਿਸੇ ਦੇ ਹੱਕ ਚ ਭੁਗਤੇ ਜਾਂ ਵਿਰੋਧ ਚ...ਹਰੇਕ ਦੀ ਕਹਾਣੀ ਹਰੇਕ ਨੂੰ ਪੇਸ਼ ਕਰਨ ਦਾ ਹੱਕ ਹੈ....


harpal1980.singh@gmail.com