HAPPY DEATH DAY 

Director : Christopher Landon

Cast : Jessica Rothe , Ruby Modine , Israel Broussard , Rachel Mathews

Review : Harpal Singh





ਨੱਬੇ ਦੇ ਦਹਾਕੇ ਚ ਇਕ ਫਿਲਮ ਆਈ ਸੀ Groundhog Day ਜਿਸਦੇ ਵਿਚ ਇਕ ਆਦਮੀ ਰੋਜ਼ ਸਵੇਰੇ ਉਠਦਾ ਹੈ ਤੇ ਫੀਲ ਕਰਦਾ ਹੈ ਕਿ ਉਹ ਹਰ ਰੋਜ਼ ਓਹੀ ਦਿਨ ਬਿਤਾ ਰਿਹਾ ਹੈ ਜਿਹੜਾ ਬਿਤਾਉਣ ਤੋਂ ਬਾਦ ਉਹ ਸੌਣ ਗਿਆ ਸੀ...ਇਸੇ ਵਿਸ਼ੇ ਨੂੰ Happy Death Day ਦੇ ਵਿਚ ਸਸਪੈਂਸ ਅਤੇ ਮਰਡਰ ਮਿਸਟਰੀ ਬਣਾ ਕੇ ਪੇਸ਼ ਕੀਤਾ ਗਿਆ ਹੈ....ਤੇ ਇਹ ਫ਼ਿਲਮ ਜ਼ਰਾ ਵੀ ਨਿਰਾਸ਼ ਨਹੀਂ ਕਰਦੀ....


ਫਿਲਮ ਦੀ ਨਾਇਕਾ ਟ੍ਰੀ ( jessica ) ਕਾਲਜ ਦੀ ਸਟੂਡੈਂਟ ਹੈ...ਜਿਸਦਾ ਇਕ ਅਧੇੜ ਉਮਰ ਦੇ ਮਰਦ ਨਾਲ ਅਫੇਅਰ ਚਲ ਰਿਹਾ ਹੈ...ਉਸਦਾ ਆਪਣੇ ਪਾਪਾ ਨਾਲ ਦਿਲ ਨਹੀਂ ਮਿਲਦਾ....ਅਖੜ ਸੁਭਾਅ ਦੀ ਟ੍ਰੀ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ....ਤੇ ਇਹ ਆਪਣੇ ਜਨਮਦਿਨ ਵਾਲੇ ਦਿਨ ਹੀ ਕਿਸੇ ਗੁਮਨਾਮ ਕਾਤਲ ਵਲੋਂ ਕਤਲ ਕਰ ਦਿੱਤੀ ਜਾਂਦੀ ਹੈ..ਪਰ ਓਹ ਮਰਦੀ ਨਹੀਂ....ਉਹ ਇਹ ਸਭ ਸੁਪਨੇ ਚ ਦੇਖ ਰਹੀ ਹੁੰਦੀ ਹੈ....ਪਰ ਨੀਂਦ ਚ ਉਠ ਕੇ ਉਸਦੇ ਨਾਲ ਸਭ ਹੂ ਬ ਹੂ ਓਹੀ ਵਾਪਰਦਾ ਹੈ ਜੋ ਉਸਨੇ ਸੁਪਨੇ ਚ ਦੇਖਿਆ ਸੀ...ਤੇ ਇਕ ਲੂਪ ਵਾਂਗ ਸਭ ਕੁਛ ਓਹੀ ਚਲਦਾ ਰਹਿੰਦਾ ਹੈ.. ਉਹ ਹਰ ਵਾਰ ਮਰਦੀ ਹੈ ਤੇ ਹਰ ਵਾਰ ਜਿਉਂਦੀ ਹੋ ਜਾਂਦੀ ਹੈ...ਇਹ ਸਭ ਉਦੋਂ ਤੱਕ ਚਲਦਾ ਹੈ ਜਦੋਂ ਤੱਕ ਉਹ ਆਪਣੇ ਹਤਿਆਰੇ ਨੂੰ ਪਛਾਣ ਨਹੀਂ ਲੈਂਦੀ....



ਪਰ ਬਹੁਤ ਘੱਟ ਦਰਸ਼ਕ ਕਾਤਲ ਨੂੰ ਦੇਖ ਕੇ ਵੀ ਇਹ ਸਮਝ ਸਕਣਗੇ ਕਿ ਆਖਰ ਟ੍ਰੀ ਨੇ ਕਾਤਲ ਨੂੰ ਪਛਾਣਿਆ ਕਿਵੇਂ..??...ਜੇ ਤੁਸੀਂ ਇਹ ਫਿਲਮ ਦੇਖ ਰੱਖੀ ਹੈ...ਤਾਂ ਮੈਨੂੰ ਇਨਬਾਕਸ ਚ ਆ ਕੇ ਦਸਿਓ ਜਰੂਰ ਕਿ ਟ੍ਰੀ ਨੂੰ ਭਲਾ ਕਿਵੇਂ ਪਤਾ ਲਗਿਆ ਸੀ ਕਿ ਕਾਤਲ ਕੌਨ ਹੈ ?...ਯਕੀਨ ਮੰਨਿਆ ਜੇ ਮੈਨੂੰ ਵੀ ਇਹ ਜਾਣਨ ਲਈ ਕਿ ਟ੍ਰੀ ਨੇ ਕਿਵੇਂ ਕਾਤਲ ਨੂੰ ਪਛਾਣਿਆ ਪੰਦਰਾਂ ਕੁ ਮਿੰਟ ਦਿਮਾਗ ਦਾ ਦਹੀਂ ਕਰਨਾ ਪਿਆ..


ਫਿਲਮ ਚ ਹਿਊਮਰ ਦਾ ਤੜਕਾ ਹੈ....ਬੇਸ਼ਕ ਇਹ ਡਰਾਉਂਦੀ ਨਹੀਂ ਪਰ ਇਕ ਸਸਪੈਂਸ ਅਤੇ ਥਰਿੱਲ ਦਾ ਮਾਹੌਲ ਕਾਇਮ ਰਹਿੰਦਾ ਹੈ....ਘੜੀ ਮੁੜੀ ਇਕੋ ਹੀ ਦ੍ਰਿਸ਼ ਨੂੰ ਹਲਕੇ ਬਦਲਾਅ ਦੇ ਨਾਲ ਦੇਖਦੇ ਰਹਿਣ ਦੇ ਬਾਵਜੂਦ ਵੀ ਅਕੇਵਾਂ ਮਹਿਸੂਸ ਨਹੀਂ ਹੁੰਦਾ....ਸਗੋਂ ਬਹੁਤ ਵਾਰ ਤਾਂ ਦਿਮਾਗ ਦੇ ਘੋੜੇ ਦੋੜਦੇ ਦੋੜਦੇ ਰੁਕ ਜਾਂਦੇ ਨੇ ਕਿ ਆਖਰ ਇਹ ਸਭ ਹੋ ਕੀ ਰਿਹਾ ਹੈ...


ਫਿਲਮ ਦੀ ਨਾਇਕਾ ਜੈਸਿਕਾ ਜਿਸਨੂੰ ਬਹੁਤ ਜਣੇ ਹਾਲੀਵੁਡ ਫਿਲਮ La La Land ਰਾਹੀਂ ਜਾਣਦੇ ਨੇ...ਇਸਦਾ ਕੰਮ ਸੋਹਣਾ ਹੈ....ਖਾਸ ਕਰਕੇ ਉਸਦੇ ਕੋਲ ਆਪਣੇ ਚੇਹਰੇ ਰਾਹੀਂ ਦਿਖਾਉਣ ਨੂੰ ਬਹੁਤ ਸਾਰੇ ਐਕਸਪ੍ਰੈਸ਼ਨ ਨੇ...ਜੋ ਬਿਲਕੁਲ ਵੀ ਨਹੀਂ ਲਗਦਾ ਕਿ ਦੋਹਾਰਾਏ ਜਾ ਰਹੇ ਨੇ....ਉਹ ਹਲਕੇ ਫੁਲਕੇ ਦ੍ਰਿਸ਼ਾਂ ਚ ਵੀ ਉਣੀ ਹੀ ਚੰਗੀ ਨਿਭਦੀ ਹੈ ਜਿੰਨੀ ਚੰਗੀ ਤਰ੍ਹਾਂ ਨਾਲ ਉਹ ਭਾਵੁਕ ਦ੍ਰਿਸ਼ਾਂ ਨੂੰ ਨਿਭਾ ਕੇ ਜਾਂਦੀ ਹੈ...


ਇਹ ਫ਼ਿਲਮ ਸਿਰਫ ਸਸਪੈਂਸ ਅਤੇ ਕਤਲ ਦੀ ਕਹਾਣੀ ਦੇ ਦੁਆਲੇ ਹੀ ਨਹੀਂ ਘੁੰਮਦੀ ਬਲਕਿ ਇਹ ਫਿਲਾਸਫੀ ਵਾਲੀ ਸੋਚ ਨੂੰ ਵੀ ਬਿਨਾਂ ਫਿਲਾਸਫਰ ਟਾਈਪ ਚ ਜਾਣ ਦੇ ਪੇਸ਼ ਕਰਦੀ ਹੈ... ਕੋਈ ਇਨਸਾਨ ਜਦੋਂ ਜਾਣਦਾ ਹੈ ਕਿ ਉਹ ਮਰਨ ਵਾਲਾ ਹੈ....ਤਾਂ ਉਸਦਾ ਵਿਓਹਾਰ ਆਪਣੇ ਆਲੇ ਦੁਆਲੇ ਲਈ ਬਦਲ ਜਾਂਦਾ ਹੈ....ਉਹ ਨੇਕ ਹੋਣ ਦੀ ਕੋਸ਼ਿਸ਼ ਕਰਦਾ ਹੈ...ਤੇ ਉਹਨਾਂ ਸਾਰਿਆਂ ਦੇ ਨਾਲ ਇਕ ਵਾਰ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿੰਨਾ ਦੇ ਨਾਲ ਉਹ ਸਾਰੀ ਉਮਰ ਖਰਾਬ ਵਿਓਹਾਰ ਕਰਦਾ ਰਿਹਾ ਹੋਵੇ...


ਫਿਲਮ ਚ ਬਹੁਤ ਸਾਰੇ ਨੁਕਤੇ ਇਸ਼ਾਰਿਆਂ ਚ ਨੇ....ਜਿੰਨਾ ਨੂੰ ਹਰ ਦਰਸ਼ਕ ਆਪਣੇ ਤਰੀਕੇ ਨਾਲ ਸਮਝ ਸਕਦਾ ਹੈ...ਨਾ ਵੀ ਸਮਝੇ ਤਾਂ ਕੋਈ ਖ਼ਾਸ ਫਰਕ ਨਹੀਂ ਪੈਂਦਾ...


ਜਿਵੇਂ ਫਿਲਮ ਦੀ ਹੀਰੋਈਨ ਆਪਣੇ ਆਪ ਨੂੰ ਆਪਣੀ ਮਾਂ ਦੇ ਨੇੜੇ ਨਹੀਂ ਸਮਝਦੀ....ਪਰ ਓਹ ਆਪਣੀ ਮਰ ਚੁੱਕੀ ਮਾਂ ਦਾ ਦਿੱਤਾ ਬ੍ਰੈਸਲੇਟ ਵੀ ਹਮੇਸ਼ਾਂ ਆਪਣੇ ਕੋਲ ਰੱਖਦੀ ਹੈ... ਮਤਲਬ ਆਪਾਂ ਬਹੁਤ ਵਾਰ ਕਿਸੇ ਆਪਣੇ ਨਾਲ ਨਾਰਾਜ਼ ਹੁੰਦੇ ਹਾਂ ਉਸਦੇ ਨਾਲ ਗੱਲ ਵੀ ਨਹੀਂ ਕਰ ਰਹੇ ਹੁੰਦੇ...ਫੇਰ ਵੀ ਅਸੀਂ ਕਿਸੇ ਅਸਿੱਧੇ ਢੰਗ ਨਾਲ ਆਪਣਿਆਂ ਦੇ ਨਾਲ ਆਤਮਿਕ ਤੌਰ ਤੇ ਜੁੜੇ ਰਹਿੰਦੇ ਹਾਂ...


ਫਿਲਮ ਚ ਸੈਕਸ ਦਾ ਪ੍ਰਦਰਸ਼ਨ ਨਾ ਦੇ ਬਰਾਬਰ ਹੈ...ਪਰ ਫਿਲਮ ਚ ਹਿੰਸਾ ਮੌਜੂਦ ਹੈ...ਪਰ ਇਹ ਐਦਾਂ ਦੀ ਨਹੀਂ ਹੈ ਕਿ ਕਿਸੇ ਨੂੰ ਡਿਸਟਰਬ ਕਰੇ...


ਫਿਲਮ ਚ ਸੂਪਰ-ਨੈਚੁਰਲ ਘਟਨਾਵਾਂ ਨੂੰ ਵੀ ਦਿਖਾਇਆ ਗਿਆ ਹੈ...ਜਿੰਨਾ ਦੇ ਘਟਣ ਦੇ ਕਾਰਨਾਂ ਨੂੰ ਬਿਲਕੁਲ ਵੀ ਐਕਸਪਲੇਨ ਨਹੀਂ ਕੀਤਾ ਗਿਆ....


ਫਿਲਮ ਦਾ ਅੰਤ ਮੇਰੇ ਨਜ਼ਰੀਏ ਨਾਲ ਬਹੁਤ ਹੈਰਾਨੀਜਨਕ ਵੀ ਨਹੀਂ ਹੈ ਤੇ ਬਹੁਤ ਆਮ ਵੀ ਨਹੀਂ ਹੈ....ਪਰ ਇਹ ਇਕ ਵਾਰ ਤੁਹਾਨੂੰ ਸੋਚਣ ਲਈ ਜਰੂਰ ਮਜ਼ਬੂਰ ਕਰਦਾ ਹੈ ਕਿ ਆਖਰ ਇਹ ਹੋਇਆ ਕੀ ਹੈ...ਕਿਵੇਂ ਹੈ....ਤੇ ਇਹ ਅੰਤ ਇਹ ਵੀ ਪੱਕਾ ਕਰਦਾ ਹੈ ਕਿ ਦਰਸ਼ਕ ਕੁਛ ਵੀ ਅਧੂਰਾ ਨਾ ਮਹਿਸੂਸ ਕਰਨ....


ਫਿਲਮ ਦਾ ਟਾਈਟਲ ਬਹੁਤ ਸ਼ਾਨਦਾਰ ਲਗਿਆ ਮੈਨੂੰ.....ਖਾਸ ਕਰਕੇ ਫਿਲਮ ਚ ਵਰਤੀ ਗਈ ਲਾਈਨ -

" ਤੇਰੀ ਬਚੀ ਹੋਈ ਜ਼ਿੰਦਗੀ ਦਾ ਅੱਜ ਪਹਿਲਾ ਦਿਨ ਹੈ "


ਇਸ ਫ਼ਿਲਮ ਨੂੰ ਤੁਸੀਂ ਨੈਟਫਲੀਕਸ ਤੇ ਹਿੰਦੀ ਆਡੀਓ ਚ ਵੀ ਦੇਖ ਸਕਦੇ ਹੋ....ਖਾਸ ਕਰਕੇ ਉਹਨਾਂ ਦਰਸ਼ਕਾਂ ਨੂੰ ਇਹ ਜਿਆਦਾ ਪਸੰਦ ਆਵੇਗੀ ਜਿੰਨਾ ਨੂੰ ਸਸਪੈਂਸ ਅਤੇ ਸੀਰੀਅਲ ਕਿਲਰ ਵਾਲੇ ਵਿਸ਼ੇ ਦੀਆਂ ਫ਼ਿਲਮਾਂ ਪਸੰਦ ਆਉਂਦੀਆਂ ਨੇ...


ਰੇਟਿੰਗ - 3/5

harpal1980.singh@gmail.com