GOOD NEWWZ ( Hindi Movie )
Director : Raj Mehta
Cast : Akshay Kumar , Kareena Kapoor Khan , Diljit Dosanjh , Kiara Advani , Adil Hussain
Review : Harpal Singh

ਫਿਲਮ ਦੀ ਕਹਾਣੀ ਚ ਕੁਛ ਵੀ ਓਹਲਾ ਰੱਖਣ ਵਾਲਾ ਨਹੀਂ ਹੈ...ਕਿਉਂਕਿ ਟ੍ਰੇਲਰ ਨੂੰ ਦੇਖ ਕੇ ਹੀ ਸਾਰੀ ਕਹਾਣੀ ਸਮਝੀ ਜਾ ਸਕਦੀ ਹੈ...
ਅਕਸ਼ੇ ਕੁਮਾਰ ਅਪਣੇ ਜਾਨੇ ਪਛਾਣੇ ਅੰਦਾਜ਼ ਚ ਕਾਮੇਡੀ ਕਰਦਾ ਨਜ਼ਰ ਆਇਆ ਹੈ....ਉਸਦਾ ਇਹ ਸਟਾਈਲ ਹਮੇਸ਼ਾਂ ਹੀ ਮਾਈਂਡ ਨੂੰ ਸ਼ਾਂਤ ਅਤੇ ਖੁਸ਼ ਕਰਦਾ ਹੈ...
ਕਰੀਨਾ ਕਪੂਰ ਖਾਨ ਨੇ ਵੀ ਆਪਣੇ ਰੋਲ ਨੂੰ ਮਜ਼ਾ ਕਰਦੇ ਹੋਏ ਨਿਭਾਇਆ ਹੈ...ਪਰ ਮੈਨੂੰ ਫਿਲਮ ਦੇ ਸ਼ੁਰੂ ਤੋਂ ਹੀ ਦਿਲਜੀਤ ਦੀ ਐਂਟਰੀ ਦੀ ਉਡੀਕ ਸੀ....ਤੇ ਦਿਲਜੀਤ ਨੇ ਬਿਲਕੁਲ ਵੀ ਨਿਰਾਸ਼ ਨਹੀਂ ਕੀਤਾ....ਉਸਨੇ ਪੰਜਾਬੀ ਪਰਦੇ ਤੋਂ ਹਿੰਦੀ ਪਰਦੇ ਤੱਕ ਜਾਂਦੇ ਹੋਏ ਆਪਣੇ ਕਮੇਡੀ ਸਟਾਈਲ ਨੂੰ ਬਦਲਣ ਨਹੀਂ ਦਿੱਤਾ....ਉਸਦੀ ਕਾਮੇਡੀ ਚ ਟਾਈਮੰਗ ਜਰੂਰ ਹੀ ਬਾਲੀਵੂਡ ਦੇ ਦਰਸ਼ਕਾਂ ਨੂੰ ਗੋਵਿੰਦਾ ਦੀ ਯਾਦ ਦਵਾਏਗੀ....
ਪਰ ਏਨਾ ਸਾਰੇ ਵੱਡੇ ਕਲਾਕਾਰਾਂ ਦੇ ਵਿਚ ਵੀ ਕਿਆਰਾ ਅਡਵਾਨੀ ਨੇ ਖੁਦ ਨੂੰ ਗੁਆਚ ਨਹੀਂ ਜਾਣ ਦਿੱਤਾ....ਉਹ ਬਹੁਤ ਮਾਸੂਮ ਲੱਗੀ ਹੈ ਸਾਰੀ ਹੀ ਫਿਲਮ ਚ....ਖਾਸ ਕਰਕੇ ਉਹ ਵਾਲਾ ਦ੍ਰਿਸ਼ ਜਦੋਂ ਕਿਆਰਾ ਅਤੇ ਕਰੀਨਾ ਇਕੱਲੀਆਂ ਮਿਲਦੀਆਂ ਨੇ....ਉਸ ਵਾਲੇ ਸੀਨ ਚ ਕਰੀਨਾ ਨੂੰ ਤਾਂ ਕਿਆਰਾ ਉਪਰ ਪਿਆਰ ਆਉਂਦਾ ਹੀ ਹੈ....ਦਰਸ਼ਕ ਵੀ ਜਰੂਰ ਉਸਦੇ ਲਈ ਇਮੋਸ਼ਨਲ ਹੋ ਜਾਣਗੇ....
ਫਿਲਮ ਦਾ ਪਹਿਲਾ ਹਿੱਸਾ ਮੈਨੂੰ ਜਿਆਦਾ ਪਸੰਦ ਆਇਆ....ਜਿਸਦੇ ਵਿੱਚ ਬਹੁਤ ਸਾਰੇ ਸੀਨ ਹਲਕੇ ਫੁਲਕੇ ਢੰਗ ਨਾਲ ਇੰਟਰਟੇਨ ਕਰਦੇ ਨੇ....ਅਕਸ਼ੇ ਅਤੇ ਕਰੀਨਾ ਦਾ ਡਾਕਟਰ ਕੋਲ ਪਹਿਲੀ ਵਾਰ ਜਾਣ ਦਾ ਦ੍ਰਿਸ਼....ਤੇ ਅਕਸ਼ੇ ਦਾ ਆਪਣੇ ਜੀਜੇ ਅਤੇ ਭੈਣ ਦੇ ਮੁੰਡੇ ਦੀ ਲੋਹੜੀ ਤੇ ਜਾਣ ਵਾਲੇ ਦ੍ਰਿਸ਼ ਬਹੁਤ ਜਿਆਦਾ ਦਿਲਚਸਪ ਨੇ....ਏਨਾ ਚ ਹਿਊਮਰ ਦੀ ਮਸਤ ਡੋਜ਼ ਹੈ....
ਅਕਸ਼ੈ ਅਤੇ ਕਰੀਨਾ ਦੇ ਉਹ ਵਾਲੇ ਸਾਰੇ ਸੀਨ ਜਿਸਦੇ ਵਿਚ ਦੋਨੋਂ ਆਪਣੀ ਸੈਕਸ ਲਾਈਫ ਨੂੰ ਡਿਸਕਸ ਕਰਦੇ ਨੇ ਇਹ ਵੀ ਬਹੁਤ ਮਜ਼ੇਦਾਰ ਅਤੇ ਅਸਲੀ ਨੇ....
ਫਿਲਮ ਚ ਕੁਛ ਕੁ ਚੀਜ਼ਾਂ ਐਸੀਆਂ ਵੀ ਨੇ ਜੋ ਕੁਛ ਦਰਸ਼ਕਾਂ ਦਾ ਦਿਲ ਦੁਖਾ ਸਕਦੀਆਂ ਨੇ....
- ਗੁਲਜ਼ਾਰ ਦੀ ਕਿਤਾਬ ਨੂੰ ਮਜਾਕ ਚ ਲੈਣ ਦਾ ਦ੍ਰਿਸ਼ ਗੁਲਜਾਰ ਦੇ ਪ੍ਰਸ਼ੰਸਕਾਂ ਨੂੰ ਖਰਾਬ ਲੱਗ ਸਕਦਾ ਹੈ..
- ਕਰੀਨਾ ਦਾ ਕਿਆਰਾ ਨੂੰ ਪੁੱਛਣਾ ਕਿ ਉਹ ਬੱਚੇ ਨੂੰ ਗੋਦ ਕਿਉਂ ਨਹੀਂ ਲੈ ਲੈਂਦੀ ਤੇ ਕਿਆਰਾ ਦਾ ਆਖਣਾ ਕਿ ਉਹ ਬੱਚੇ ਨੂੰ ਗੋਦ ਲੈਣ ਦੇ ਹੱਕ ਚ ਨਹੀਂ ਹੈ..ਤੇ ਇਸ ਗੱਲ ਨੂੰ ਉਹ ਐਦਾਂ ਬੋਲ ਕੇ ਦਸਦੀ ਹੈ - ' ਆਪਣਾ ਖੂਨ ਤਾਂ ਆਪਣਾ ਹੀ ਹੁੰਦਾ ਹੈ ਨਾ '
ਇਹ ਡਾਇਲਾਗ ਬਹੁਤ ਸਾਰੇ ਉਹਨਾਂ ਮਾਪਿਆਂ ਦਾ ਦਿਲ ਤੋੜ ਸਕਦਾ ਹੈ ਜਿੰਨਾ ਨੇ ਕਿਸੇ ਬੱਚੇ ਨੂੰ ਗੋਦ ਲਿਆ ਹੋਵੇਗਾ ਜਾਂ ਗੋਦ ਲੈਣ ਦਾ ਇਰਾਦਾ ਕਰਦੇ ਹੋਣਗੇ....ਇਹ ਡਾਇਲਾਗ ਉਹਨਾਂ ਬੱਚਿਆਂ ਦਾ ਦਿਲ ਵੀ ਦੁਖਾਏਗਾ ਜਿੰਨਾ ਨੂੰ ਪਤਾ ਹੈ ਕਿ ਉਹ ਗੋਦ ਲਏ ਹੋਏ ਬੱਚੇ ਨੇ..
- ਦਿਲਜੀਤ ਨੇ ਫਿਲਮ ਚ ਆਪਣੀ ਜੋ ਇਮੇਜ ਸ਼ੁਰੂ ਦੇ ਦ੍ਰਿਸ਼ਾਂ ਚ ਬਣਾਈ ਹੈ....ਇਹ ਉਹੀ ਪੱਕੀ ਇਮੇਜ ਹੈ ਜੋ ਸਿੱਖਾਂ ਦੀ ਬਾਲੀਵੂਡ ਚ ਅਰਸੇ ਤੋਂ ਪੇਸ਼ ਕੀਤੀ ਜਾਂਦੀ ਰਹੀ ਹੈ....ਤੇ ਇਸ ਇਮੇਜ ਚੋਂ ਹੋਲੀ ਹੋਲੀ ਸਿੱਖ ਕਿਰਦਾਰ ਬਾਹਰ ਆ ਰਹੇ ਨੇ...ਇਸ ਕਰਕੇ ਕੁਛ ਸਿੱਖਾਂ ਨੂੰ ਦਿਲਜੀਤ ਦਾ ਇਹ ਕਿਰਦਾਰ ਚੁਭਦਾ ਵੀ ਮਹਿਸੂਸ ਹੋ ਸਕਦਾ ਹੈ...
ਫਿਲਮ ਦਾ ਸਕਰੀਨਪਲੇਅ ਸੋਹਣਾ ਹੈ ਪਰ ਕੁਝ ਇਕ ਦ੍ਰਿਸ਼ ਵਾਧੂ ਵੀ ਜਾਪਦੇ ਨੇ....ਤੇ ਵਿੱਚ ਕੁਛ ਇਕ ਥਾਵਾਂ ਤੇ ਫਿਲਮ ਰੁੱਕੀ ਰੁੱਕੀ ਲਗਨ ਲੱਗ ਜਾਂਦੀ ਹੈ...
ਅਦਾਕਾਰੀ ਦੇ ਮਾਮਲੇ ਚ ਦਿਲਜੀਤ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਸਨੇ ਅਕਸ਼ੇ ਦੇ ਸਾਹਮਣੇ ਆਪਣਾ ਕੰਮ ਬਾਖੂਬੀ ਕੀਤਾ ਹੈ....
ਡਾਕਟਰ ਦੇ ਰੋਲ ਚ ਆਦਿਲ ਹੁਸੈਨ ਦਾ ਕੰਮ ਵੀ ਮਜ਼ੇਦਾਰ ਹੈ....
ਗੀਤ ਸੰਗੀਤ ਨੂੰ ਸੰਗੀਤ ਨਾ ਕਹਿ ਕੇ ਸ਼ੋਰ ਸ਼ਰਾਬਾ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ...ਵੈਸੇ ਦਿਲਜੀਤ ਦੇ ਰਹਿੰਦੇ ਕਲੱਬ ਚ ਇਕ ਸ਼ਾਨਦਾਰ ਪੰਜਾਬੀ ਗੀਤ ਦੀ ਸੰਭਾਵਨਾ ਬਣਦੀ ਸੀ....ਪਰ ਐਸਦਾ ਕੋਈ ਲਾਹਾ ਨਹੀਂ ਲਿਆ ਗਿਆ...ਵੈਸੇ ਫਿਲਮ ਦੇ ਪਹਿਲੇ ਡਾਂਸ ਗੀਤ ਚ ਕੋਰੀਓਗ੍ਰਾਫੀ ਮਜ਼ੇਦਾਰ ਰਹੀ...
ਫਿਲਮ ਦਾ ਕਲਾਈਮੈਕਸ ਫਿਲਮ ਦਾ ਔਸਤ ਹਿੱਸਾ ਹੈ...ਜੋ ਕੋਈ ਖਾਸ ਪ੍ਰਭਾਵਿਤ ਨਹੀਂ ਕਰਦਾ...
ਫਿਲਮ ਦਾ ਵਿਸ਼ਾ ਸੋਹਣਾ ਹੈ....ਤੇ ਫਿਲਮਾਂਕਣ ਹਲਕਾ ਫੁਲਕਾ...ਇਕ ਵਾਰ ਦੇਖੇ ਜਾਣ ਲਾਇਕ...
ਇਸ ਹਫਤੇ ਚ ਪਰਿਵਾਰ ਨਾਲ ਦੇਖੇ ਜਾਣ ਲਈ ਇਹ ਫ਼ਿਲਮ ਚੁਣੀ ਜਾ ਸਕਦੀ ਹੈ....ਪਰ ਉਹਨਾਂ ਨੂੰ ਅਪਣੇ ਬੱਚਿਆਂ ਨੂੰ ਨਾਲ ਲੈ ਜਾਣ ਤੋਂ ਬਚਣਾ ਚਹਿਦਾ ਹੈ ਜਿਹੜੇ ਜੋਡ਼ੇ ਆਪਣੇ ਬੱਚਿਆਂ ਸਾਹਮਣੇ ਸੈਕਸ ਲਾਈਫ ਵਰਗੇ ਸ਼ਬਦਾਂ ਦੇ ਆਉਣ ਤੇ ਨਜ਼ਰਾਂ ਏਧਰ ਓਧਰ ਕਰਦੇ ਨੇ...ਉਦਾਂ ਇਹ ਇਕ ਸਾਫ ਸੁਥਰੀ ਫਿਲਮ ਹੈ...
ਜਾਂਦੇ ਜਾਂਦੇ ਅਕਸ਼ੇ ਅਤੇ ਦਿਲਜੀਤ ਬਾਰੇ ਦੋ ਲਫ਼ਜ਼ ਬੋਲਣਾ ਚਾਹਾਂਗਾ...
- ਅਕਸ਼ੇ ਦੀ ਚਿੱਟੀ ਦਾਹੜੀ ਉਸਨੂੰ ਬਹੁਤ ਜਚਦੀ ਹੈ...ਉਮਰ ਵਧਣ ਦੇ ਨਾਲ ਉਸਦੀ ਪ੍ਰਸਨੈਲਟੀ ਵੀ ਵਧੀ ਹੈ..
- ਦਿਲਜੀਤ ਦੀ ਪੱਗ ਦਾ ਸਾਈਜ਼ ਉਸਦੀ ਵਧਦੇ ਕੈਰੀਅਰ ਦੇ ਨਾਲ ਛੋਟਾ ਹੁੰਦਾ ਜਾ ਰਿਹਾ ਹੈ...ਕਈ ਥਾਵਾਂ ਤੇ ਪੱਗ ਉਸਦੇ ਚੇਹਰੇ ਮੁਤਾਬਕ ਜਮਾਂ ਹੀ ਨਿੱਕੀ ਪਰਨੇ ਵਰਗੀ ਲਗਦੀ ਹੈ..
ਰੇਟਿੰਗ - 3/5
harpal1980.singh@gmail.com

0 Comments