EARTHQUAKE BIRD ( 2019 )
Director : Wash Westmoreland
Cast : Alicia Vikander , Riley Keough , Naoki Kobayashi
Review : Harpal Singh
ਇਸ ਫ਼ਿਲਮ ਨੂੰ ਦੇਖਣ ਦੀ ਕੋਈ ਖਾਸ ਵਜਾ ਨਹੀਂ ਸੀ ਪਰ ਇਸਦੇ ਟਾਈਟਲ ਨੇ ਆਪਣੇ ਵੱਲ ਖਿੱਚਿਆ....ਜਿਸਦੇ ਕਰਕੇ ਇਹ ਫ਼ਿਲਮ ਦੇਖਣ ਲਈ ਬੈਠ ਗਿਆ…..
ਫਿਲਮ ਦੀ ਕਹਾਣੀ ਨੂੰ ਲਵ ਸਟੋਰੀ ਵੀ ਕਿਹਾ ਜਾ ਸਕਦਾ ਹੈ....ਤਿਕੋਨੀ ਪ੍ਰੇਮ ਕਹਾਣੀ ਵੀ ਕਿਹਾ ਜਾ ਸਕਦਾ ਹੈ ਤੇ ਥ੍ਰਿੱਲਰ ਮਰਡਰ ਮਿਸਟਰੀ ਵੀ ਆਖਿਆ ਜਾ ਸਕਦਾ ਹੈ...
ਕਹਾਣੀ ਦੀ ਮੁੱਖ ਕਿਰਦਾਰ ਲੂਸੀ ( Alicia ) ਹੈ....ਜੋ ਜਾਪਾਨੀ ਨਹੀਂ ਹੈ...ਪਰ ਆਪਣੇ ਪਰਿਵਾਰ ਦੇ ਨਾਲ ਰਹਿਣ ਤੋਂ ਬਚਣ ਦੇ ਲਈ ਬਚਪਨ ਤੋਂ ਹੀ ਜਾਪਾਨੀ ਭਾਸ਼ਾ ਸਿੱਖਣ ਲਗ ਜਾਂਦੀ ਹੈ...ਤੇ ਆਖਰ ਚ ਜਾਪਾਨ ਚ ਸ਼ਿਫਟ ਹੋ ਜਾਂਦੀ ਹੈ...
ਲੂਸੀ ਦਾ ਸਾਹਮਣਾ ਇਕ ਦਿਨ ਰਾਹ ਚ ਜਾਂਦੇ ਸਮੇਂ ਤੇਜ਼ੀ ( Naoki ) ਨਾਲ ਹੋ ਜਾਂਦਾ ਹੈ ਜੋ ਇਕ ਫੋਟੋਗ੍ਰਾਫਰ ਹੈ...ਦੋਨੋਂ ਜਣੇ ਅਜੀਬੋ ਗਰੀਬ ਤਰੀਕੇ ਦੇ ਨਾਲ ਨਾ ਸਿਰਫ ਪਹਿਲੀ ਵਾਰ ਮਿਲਦੇ ਹੀ ਨੇ...ਸਗੋਂ ਪਹਿਲੀ ਵਾਰ ਮਿਲਣ ਚ ਹੀ ਲੂਸੀ ਉਸਦੇ ਵੱਲ ਆਕਰਸ਼ਿਤ ਹੋ ਜਾਂਦੀ ਹੈ...
ਫਿਲਮ ਦੀ ਕਹਾਣੀ ਸੋਹਣੀ ਹੈ....ਪਰ ਬਹੁਤ ਹੋਲੀ ਰਫਤਾਰ ਦੇ ਨਾਲ ਅੱਗੇ ਚਲਦੀ ਹੈ...
ਲਵ ਸਟੋਰੀ ਚ ਦੋ ਅਜੀਬ ਪ੍ਰੇਮੀ ਨੇ...ਜਿੰਨਾ ਚੋਂ ਕੁੜੀ ਸਪਾਟ ਚੇਹਰੇ ਵਾਲੀ ਹੈ...ਜਿਸਦੇ ਕੋਲ ਜਿਆਦਾ ਹਾਵ ਭਾਵ ਨਹੀਂ ਨੇ...ਪਰ ਉਸਦੀ ਦਿਖ ਅਤੇ ਉਸਦਾ ਦੇਖਣਾ ਰਹੱਸਮਈ ਜਰੂਰ ਫੀਲ ਕਰਵਾਉਂਦਾ ਹੈ...ਪ੍ਰੇਮੀ ਮੁੰਡਾ ਬਸ ਕੈਮਰੇ ਨਾਲ ਫੋਟੋਆਂ ਖਿੱਚਣ ਚ ਹੀ ਲਗਿਆ ਰਹਿੰਦਾ ਹੈ...
ਫਿਲਮ ਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਲੂਸੀ ਆਪਣੀ ਸਹੇਲੀ ਲਿਲੀ ( Riley ) ਨੂੰ ਤੇਜ਼ੀ ਨਾਲ ਮਿਲਵਾਉਂਦੀ ਹੈ...ਏਥੋਂ ਤੱਕ ਫਿਲਮ ਕਿਸੇ ਬਾਲੀਵੂਡ ਦੀ ਪ੍ਰੇਮ ਕਹਾਣੀ ਵਾਂਗ ਚਲਦੀ ਹੈ....ਪਰ ਫਿਲਮ ਦਾ ਅੰਤ ਪੂਰੀ ਕਹਾਣੀ ਨੂੰ ਉਲਝਾ ਦਿੰਦਾ ਹੈ...ਤੇ ਬਹੁਤ ਕੁਛ ਅਸਪਸ਼ਟ ਛਡ ਜਾਂਦਾ ਹੈ ...
ਇਕ ਲਾਪਤਾ ਕੁੜੀ...ਜਿਸਨੂੰ ਦਰਸ਼ਕ ਤਾਂ ਕੀ ਲੱਭਣਗੇ...ਫਿਲਮ ਦਾ ਲੇਖਕ ਵੀ ਸ਼ਾਇਦ ਭੁੱਲ ਗਿਆ ਕਿ ਇਸਨੂੰ ਲੱਭਣਾ ਹੈ....ਇਹ ਕੁੜੀ ਜਿਉਂਦੀ ਹੈ ਜਾਂ ਮਰ ਗਈ....ਤੇ ਜੇ ਮਰ ਗਈ ਤਾਂ ਕਿਸਨੇ ਕਿਉਂ ਕਿਦਾਂ ਮਾਰਿਆ ਕੁਛ ਵੀ ਦਸਣਾ ਲੇਖਕ ਨੇ ਸ਼ਾਇਦ ਜਰੂਰੀ ਹੀ ਨਹੀਂ ਸਮਝਿਆ...( ਹਾਲਾਂਕਿ ਮੈਂ ਫਿਲਮ ਦੇ ਅੰਤ ਤੋਂ ਬਾਦ ਖੁਦ ਹੀ ਡਿਟੈਕਟਿਵ ਬਣ ਕੇ ਬੈਠਿਆ...ਤੇ ਅੰਤ ਨੂੰ ਸਮਝਿਆ )
ਫਿਲਮ ਚ ਦੋ ਡਿਟੈਕਟਿਵ ਵੀ ਨੇ....ਜੋ ਲੂਸੀ ਕੋਲੋਂ ਉਸਦੀ ਲਾਪਤਾ ਸਹੇਲੀ ਲਿਲੀ ਦੇ ਬਾਰੇ ਪੁੱਛਗਿੱਛ ਕਰਦੇ ਨੇ....ਪਰ ਲੂਸੀ ਉਹਨਾਂ ਨੂੰ ਏਨੀ ਬੇਕਾਰ ਅਤੇ ਦਲੀਲ ਤੋਂ ਕੋਰੀ ਕਹਾਣੀ ਦੇ ਨਾਲ ਇੰਪਰੈੱਸ ਕਰ ਦਿੰਦੀ ਹੈ ਕਿ ਹਾਸਾ ਵੀ ਨਹੀਂ ਆਉਂਦਾ....ਗੁੱਸਾ ਆਉਂਦਾ ਹੈ ਕਿ ਇਹ ਡਿਟੈਕਟਿਵ ਕਿਸ ਐਂਗਲ ਤੋਂ ਨੇ....
ਇਸੇ ਤਰਾਂ ਇਕ ਹੋਰ ਹਾਲੀਵੁਡ ਫਿਲਮ ਸੀ ਜਿਸਦਾ ਨਾਮ High Tension ਸੀ....ਜਿਸਦਾ ਅੰਤ ਟਵਿਸਟ ਦੇ ਨਾਮ ਤੇ ਐਦਾਂ ਘੁਮਾਇਆ ਗਿਆ ਸੀ ਕਿ ਕੰਧ ਚ ਸਿਰ ਮਾਰਨ ਨੂੰ ਦਿਲ ਕਰਦਾ ਸੀ...ਬੇਸ਼ਕ ਕੁਛ ਲੋਕਾਂ ਲਈ ਇਹ ਸ਼ਾਨਦਾਰ ਟਵਿਸਟ ਰਿਹਾ...
Earthqauke bird ਦੀ ਸਿਨੇਮਟੋਗ੍ਰਾਫੀ ਬਹੁਤ ਸੋਹਣੀ ਹੈ...ਕੈਮਰੇ ਨੇ ਕਈ ਲਾਜਵਾਬ ਸੀਨ ਸ਼ੂਟ ਕੀਤੇ ਨੇ....
ਕੁਛ ਦ੍ਰਿਸ਼ ਬਹੁਤ ਮਜ਼ੇਦਾਰ ਨੇ...ਜਿਵੇਂ ਇਕ ਸੀਨ ਜਿਥੇ ਤਿੰਨ ਦੋਸਤ ਜਪਾਨ ਦਾ ਖੂਬਸੂਰਤ ਪਹਾੜ ਜੋ ਸ਼ਾਇਦ ਜਵਾਲਾਮੁਖੀ ਹੈ ਉਸਨੂੰ ਦੇਖਣ ਜਾਂਦੇ ਨੇ ਪਰ ਕੈਮਰਾ ਨਾਲ ਲੈ ਜਾਣਾ ਭੁਲ ਜਾਂਦੇ ਨੇ...
ਇਕ ਹੋਰ ਸੀਨ ਜਿਸਦੇ ਵਿਚ ਹੀਰੋਈਨ ਦਾ ਬੁਆਏਫ੍ਰੈਂਡ ਹੀਰੋਈਨ ਦੀ ਸਹੇਲੀ ਦੇ ਨਾਲ ਡਾਂਸ ਕਰਦਾ ਹੈ.. ਇਸ ਸੀਨ ਦੌਰਾਨ ਚਲਦਾ ਗੀਤ walking on thin ice ਬਹੁਤ ਕਮਾਲ ਦਾ ਹੈ...ਜਿਸਨੂੰ ਸ਼ਾਨਦਾਰ ਆਡੀਓ ਸਿਸਟਮ ਦੇ ਨਾਲ ਸੁਣਿਆ ਜਾਵੇ ਤਾਂ ਮਜ਼ਾ ਆਵੇਗਾ...
ਫਿਲਮ ਚ ਜਾਪਾਨੀ ਲੋਕ ਧੁੰਨਾਂ ਵੀ ਨੋਟਿਸ ਚ ਆਉਂਦੀਆਂ ਨੇ....ਜਿੰਨਾ ਨੂੰ ਦੇਰ ਤੱਕ ਸੁਣਦੇ ਰਹਿਣ ਦਾ ਦਿਲ ਕਰਦਾ ਹੈ...
ਫਿਲਮ ਨੂੰ ਜੇ ਦੇਖਣਾ ਚਾਹੋ ਤਾਂ ਇਹ ਧਿਆਨ ਰੱਖ ਕੇ ਦੇਖਣਾ ਕਿ ਫਿਲਮ ਚ ਨਿਊਡ ਦ੍ਰਿਸ਼ ਮੌਜੂਦ ਨੇ....ਕੁਛ ਇਕ ਦ੍ਰਿਸ਼ਾਂ ਚ ਮਰਦ ਔਰਤ ਪੂਰੇ ਨਿਊਡ ਨਜ਼ਰ ਆਉਂਦੇ ਨੇ...ਜਿੰਨਾ ਕਰਕੇ ਇਹ ਫ਼ਿਲਮ ਬੱਚਿਆਂ ਦੀ ਸ਼੍ਰੇਣੀ ਚ ਹਰਗਿਜ਼ ਨਹੀਂ ਆਉਂਦੀ....
ਫ਼ਿਲਮ ਦੀ ਹੀਰੋਈਨ ਲੂਸੀ ਨਾਮਕ ਕਿਰਦਾਰ ਮੈਨੂੰ ਤਾਂ ਪਸੰਦ ਆਇਆ....ਹਰੇਕ ਨੂੰ ਆਵੇ ਇਹ ਪੋਸੀਬਲ ਨਹੀਂ...ਕਿਉਂਕਿ ਉਸਦਾ ਚੇਹਰਾ ਉਦਾਂ ਦੀਆਂ ਕੁੜੀਆਂ ਦੀ ਯਾਦ ਦਵਾਉਂਦਾ ਹੈ ਜੋ ਬਹੁਤ ਘੱਟ ਬੋਲਦੀਆਂ ਨੇ....ਹਲਕੀਆਂ ਖੜੂਸ...ਪਰ ਮੈਨੂੰ ਐਦਾਂ ਦੀਆਂ ਕੁੜੀਆਂ ਪਸੰਦ ਨੇ...ਇਸ ਕਰੱਕ ਮੈਨੂੰ ਇਹ ਕਿਰਦਾਰ ਪਸੰਦ ਆਇਆ...
ਫਿਲਮ ਨੂੰ ਕਿਉਂ ਦੇਖੋ - ਜੇ ਤੁਸੀਂ ਜਸੂਸੀ ਦਿਮਾਗ ਰੱਖਦੇ ਹੋ...ਤੇ ਫਿਲਮ ਚ ਛੱਡੇ ਅਣਸੁਲਝੇ ਸੁਆਲਾਂ ਨੂੰ ਖੁਦ ਸੁਲਝਾਉਣ ਲਈ ਦਿਮਾਗ ਲਗਾ ਸਕਦੇ ਹੋ...ਤਾਂ ਇਹ ਫ਼ਿਲਮ ਜਰੂਰ ਦੇਖੋ....ਜੇ ਤੁਹਾਡੇ ਦਿਮਾਗ ਨੂੰ ਸੁਆਲ ਹਲ ਕਰਨੇ ਆਉਂਦੇ ਨੇ ਤਾਂ ਤੁਸੀ ਫਿਲਮ ਦੇ ਅੰਤ ਚ ਸਾਰੀਆਂ ਕੜ੍ਹੀਆਂ ਜੋੜ ਲਵੋਗੇ...
ਫਿਲਮ ਨੂੰ ਕਿਉਂ ਨਾ ਦੇਖੋ - ਫਿਲਮ ਨੂੰ ਦੇਖਦੇ ਹੋਏ ਆਪਣਾ ਦਿਮਾਗ ਲਗਾਉਣ ਦਾ ਦਿਲ ਨਹੀਂ ਹੈ ਤਾਂ ਇਹ ਫ਼ਿਲਮ ਨਾ
ਦੇਖਿਓ...ਸਵਾਲ ਅਜਿਹੇ ਰਹਿ ਜਾਣਗੇ ਜਿੰਨਾ ਦਾ ਜੁਆਬ ਨਹੀਂ ਮਿਲੇਗਾ...
ਫਿਲਮ ਨੈਟਫਲਿਕਸ ਚ ਇੰਗਲਿਸ਼ ਸਬਟਾਈਟਲ ਦੇ ਨਾਲ ਮੋਜੂਦ ਹੈ
ਰੇਟਿੰਗ -2.5/5
harpal1980.singh@gmail.com

0 Comments