96 ( Tamil Movie )
Director : C Prem Kumar
Cast : Vijay Sethupathi , Trsiha Krishnan , Adhitya Bhaskar , Gouri G Kishan
Review : Harpal Singh
ਇਸ ਫਿਲਮ ਦੀ ਬਹੁਤ ਤਾਰੀਫ ਸੁਣੀ ਸੀ...ਪਰ ਮੇਰੇ ਸ਼ਹਿਰ ਚ ਇਹ ਰਿਲੀਜ਼ ਨਹੀਂ ਸੀ ਹੋਈ...ਇਸ ਕਰਕੇ ਇਸਨੂੰ ਉਡੀਕਣਾ ਪਿਆ ਉਦੋਂ ਤੱਕ....ਜਦੋਂ ਤੱਕ ਇਹ ਕਿਸੇ ਸੋਸ਼ਲ ਪਲੇਟਫਾਰਮ ਤੇ ਨਹੀਂ ਆ ਗਈ...
ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਰਾਮ ( vijay sethupathi ) ਜੋ ਇਕ ਟ੍ਰੈਵਲਰ ਫੋਟੋਗ੍ਰਾਫਰ ਹੈ ਆਪਣੇ ਸਕੂਲ ਦੇ ਦੋਸਤਾਂ ਵਲੋਂ ਬਣਾਏ ਵਾਹਟਸ ਅੱਪ ਗਰੁੱਪ ਚ ਐੱਡ ਹੁੰਦਾ ਹੈ...ਤੇ ਸਾਰੇ ਦੋਸਤ ਜਿਹੜੇ ਕਿ 1996 ਬੈਚ ਦੇ ਨੇ ਆਪਸ ਚ ਮਿਲਣ ਦਾ ਪਲਾਨ ਬਣਾਉਂਦੇ ਨੇ....ਤੇ ਜਾਨੂ ( Trisha Krishnan ) ਜਿਸਨੂੰ ਕਿ ਰਾਮ ਬਚਪਨ ਤੋਂ ਪਿਆਰ ਕਰਦਾ ਹੈ ਉਹ ਵੀ ਆ ਰਹੀ ਹੁੰਦੀ ਹੈ...ਪੂਰੇ ਬਾਈ ਸਾਲਾਂ ਬਾਅਦ ਇਹ ਆਪਸ ਚ ਮਿਲਣ ਜਾ ਰਹੇ ਹੁੰਦੇ ਨੇ...
ਫਿਲਮ ਦੀ ਕਹਾਣੀ ਦਾ ਪਹਿਲਾ ਹਿੱਸਾ ਜਿਥੇ ਸਕੂਲ ਦੀਆਂ ਯਾਦਾਂ ਨੂੰ ਦਿਖਾਉਂਦਾ ਹੈ ਉਥੇ ਦੂਜਾ ਹਿੱਸਾ ਰਾਮ ਅਤੇ ਜਾਨੂ ਦੀ ਭਾਵੁਕ ਮਿਲਣੀ ਨਾਲ ਸਾਡੀ ਜਾਣ ਪਛਾਣ ਕਰਵਾਉਂਦਾ ਹੈ....ਤੇ ਫਿਲਮ ਦਾ ਆਖਰੀ ਪੋਣੇ ਘੰਟੇ ਦਾ ਫਿਲਮਾਂਕਣ ਰੂਹ ਨੂੰ ਛੂਹ ਕੇ ਨਿਕਲਦਾ ਹੈ...
ਫਿਲਮ ਦੇ ਬਹੁਤ ਸਾਰੇ ਸੀਨ ਜਿੰਨਾ ਚ ਭਾਵੇਂ ਕੋਈ ਡਾਇਲਾਗ ਨਹੀਂ ਨੇ ਪਰ ਇਹ ਸੀਨ ਅੱਖਾਂ ਨੂੰ ਹਲਕਾ ਗਿੱਲਾ ਕਰ ਜਾਂਦੇ ਨੇ....
ਫਿਲਮ ਦੀ ਡਾਇਰੈਕਸ਼ਨ ਸ਼ਾਨਦਾਰ ਹੈ...ਤੇ ਸਕ੍ਰੀਨਪਲੇ ਵੀ ਬਹੁਤ ਮਜ਼ੇਦਾਰ ਹੈ....ਭਾਵੇਂ ਫਿਲਮ ਦੀ ਲੰਬਾਈ ਜਿਆਦਾ ਹੈ ਪਰ ਮੈਂ ਫਿਲਮ ਦੇ ਮੁਕਣ ਤੋਂ ਬਾਦ ਅਜੇ ਵੀ ਇਸਨੂੰ ਹੋਰ ਦੇਰ ਤੱਕ ਦੇਖਣ ਦਾ ਚਾਹਵਾਨ ਸੀ....
ਇਸ ਫ਼ਿਲਮ ਦੇ ਨਾਲ ਭਾਵੁਕ ਜੁੜਾਵ ਦੇ ਕਈ ਸਾਰੇ ਕਾਰਨ ਨੇ...ਪਹਿਲਾ ਕਾਰਨ ਤਾਂ ਇਹ ਹੀ ਹੈ ਕਿ ਮੈਂ ਵੀ ਆਪਣੇ ਬਚਪਨ ਚ ਐਦਾਂ ਦੀ ਅਟੈਚਮੈਂਟ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤੀ ਹੈ ਜਿਦਾਂ ਦੀ ਇਸ ਫ਼ਿਲਮ ਦਾ ਹੀਰੋ ਮਹਿਸੂਸ ਕਰਦਾ ਹੈ...
ਦੂਜਾ ਕਾਰਨ ਫਿਲਮ ਦੀ ਪਿਆਰ ਕਹਾਣੀ ਹੈ...ਕਿਉਂਕਿ ਮੈਂ ਖੁਦ ਵੀ ਏਦਾਂ ਦਾ ਹੀ ਪਿਆਰ ਹਮੇਸ਼ਾਂ ਕਿਸੇ ਦੇ ਲਈ ਜਾਂ ਕਿਸੇ ਵਲੋਂ ਆਪਣੇ ਲਈ ਮਹਿਸੂਸ ਕੀਤਾ ਹੈ....ਜਿਸਦੇ ਵਿਚ ਇਕ ਦੂਜੇ ਦੇ ਨਾਲ ਜੁੜਿਆ ਕੁਛ ਵੀ ਕਦੀ ਵੀ ਖਤਮ ਨਹੀਂ ਹੁੰਦਾ....ਕੋਈ ਮੈਟਰ ਨਹੀਂ ਕਰਦਾ ਕਿ ਦੋਨੋ ਜਣੇਂ ਇਕ ਦੂਜੇ ਦੇ ਨਾਲ ਹੈ ਨੇ ਕਿ ਨਹੀਂ ਨੇ....
ਰਾਮ ਅਤੇ ਜਾਨੂ ਦਾ ਲੰਮੇ ਸਮੇਂ ਬਾਅਦ ਆਪਸ ਚ ਮਿਲਣਾ...ਤੇ ਫੇਰ ਇਕ ਦੂਜੇ ਦੇ ਨਾਲ ਟਾਈਮ ਬਿਤਾਣਾ ਏਨਾ ਖੂਬਸੂਰਤ ਲਗਦਾ ਹੈ ਕਿ ਦਿਲ ਹੀ ਨਹੀਂ ਕਰਦਾ ਕਿ ਦੋਨੋਂ ਜਣੇ ਅਲੱਗ ਹੋਣ....ਏਹੀ ਇਸ ਫ਼ਿਲਮ ਦੀ ਖੂਬਸੂਰਤੀ ਹੈ....
ਫਿਲਮ ਦਾ ਅੰਤ ਨਾਰਮਲ ਅੰਤ ਨਹੀਂ ਹੈ....
ਏਦਾਂ ਦੀਆਂ ਪ੍ਰੇਮ ਕਹਾਨੀਆਂ ਬਹੁਤ ਜਲਦੀ ਜਲਦੀ ਨਹੀਂ ਬਣਦੀਆਂ.....ਤੇ ਜਦੋਂ ਬਣਦੀਆਂ ਨੇ....ਦਿਖਦੀਆਂ ਨੇ....ਤਾਂ ਬਹੁਤ ਦੇਰ ਤੱਕ ਭੁਲਾਈਆਂ ਨਾ ਜ਼ਾ ਸਕਣ ਵਾਲੀਆਂ ਸਾਬਤ ਹੁੰਦੀਆਂ ਨੇ...
ਰਾਮ ਅਤੇ ਜਾਨੂ ਦਾ ਬਚਪਨ ਵਾਲਾ ਹਿੱਸਾ ਵੀ ਬਹੁਤ ਪਿਆਰਾ ਹੈ....ਏਨਾ ਦਾ ਬਚਪਨ ਉਦਾਂ ਦਾ ਹੀ ਹੈ ਜਿਵੇ ਦਾ ਮੈਂ ਬਿਤਾਇਆ....ਜਿਥੇ ਕਲਾਸ ਚ ਬਾਲ ਸਭਾ ਹੋਇਆ ਕਰਦੀ ਸੀ ਤੇ ਉਸ ਬੱਚੇ ਨੂੰ ਹਮੇਸ਼ਾਂ ਕਲਾਸਰੂਮ ਚ ਗਾਣਾ ਗਾਉਣ ਲਈ ਖੜਾ ਕਰ ਦਿੱਤਾ ਜਾਂਦਾ ਸੀ ਜਿਸਦੀ ਆਵਾਜ਼ ਸੋਹਣੀ ਹੁੰਦੀ ਸੀ....ਹੀਰੋ ਹੀਰੋਈਨ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਦਾ ਕੰਮ ਵੀ ਬਹੁਤ ਸੋਹਣਾ ਹੈ...
ਵਿਜੇ ਨੇ ਜੋ ਹਾਵ ਭਾਵ ਫਿਲਮ ਦੇ ਅਖੀਰ ਚ ਦਿਖਾਏ ਨੇ ਇਹ ਕਿਸੇ ਵੀ ਇਨਸਾਨ ਨੂੰ ਪਿਘਲਾ ਸਕਦੇ ਨੇ....ਤ੍ਰਿਸ਼ਾ ਤਾਂ ਆਪਣੇ ਪਹਿਲੇ ਹੀ ਦ੍ਰਿਸ਼ ਤੋਂ ਬਹੁਤ ਮਾਸੂਮ ਅਤੇ ਪਿਆਰੀ ਲਗਦੀ ਹੈ....
ਫਿਲਮ ਦੇ ਉਹ ਵਾਲੇ ਸੀਨ ਜਦੋਂ ਹੀਰੋ ਹੀਰੋਈਨ ਭੀੜ ਚ ਮੌਜੂਦ ਵੀ ਇਕ ਦੂਜੇ ਲਈ ਨਿੱਕਾ ਨਿੱਕਾ ਕੁਛ ਕਰਦੇ ਰਹਿੰਦੇ ਨੇ ਬਹੁਤ ਇਮੋਸ਼ਨਲ ਲਗਦਾ ਹੈ...
ਐਦਾਂ ਦੀਆਂ ਫ਼ਿਲਮਾਂ ਜਦੋਂ ਐਡੀਟਿੰਗ ਟੇਬਲ ਤੇ ਜਾਂਦੀਆਂ ਨੇ...ਤਾਂ ਐਡੀਟਰ ਨੂੰ ਬਹੁਤ ਸਵੇਂਦਨਸ਼ੀਲ ਰਹਿ ਕੇ ਆਪਣਾ ਕੰਮ ਕਰਨਾ ਪੈਂਦਾ ਹੈ....ਤੇ ਇਸ ਫ਼ਿਲਮ ਦੇ ਐਡੀਟਰ ਨੇ ਸਾਬਤ ਕੀਤਾ ਹੈ ਉਹ ਆਪਣੇ ਕੰਮ ਲਈ ਤੇ ਫਿਲਮ ਲਈ ਕਿੰਨਾ ਸੈਂਸਟਿਵ ਰਿਹਾ ਹੈ....
ਲਾਈਫ ਚ ਬਹੁਤ ਸਾਰੇ ਲੋਕ ਨੇ ਜਿੰਨਾ ਨੇ ਜਿੰਦਗੀ ਚ ਕਿਸੇ ਦੇ ਨਾਲ ਪਿਆਰ ਦਾ ਅਨੁਭਵ ਕੀਤਾ ਹੁੰਦਾ ਹੈ...ਕੁਛ ਲੋਕ ਇਹ ਸਭ ਫੀਲ ਸਾਂਝੇ ਕਰ ਲੈਂਦੇ ਨੇ....ਕੋਈ ਇਸਨੂੰ ਮਨ ਅੰਦਰ ਦਬਾ ਲੈਂਦਾ ਹੈ....ਇਹ ਫ਼ਿਲਮ ਤੁਹਾਨੂੰ ਇਕ ਵਾਰ ਫੇਰ ਪੁਰਾਣੇ ਸਫ਼ਰ ਤੇ ਲੈ ਜਾਂਦੀ ਹੈ....ਤੇ ਕਲਾਕਾਰਾਂ ਦੀ ਬੇਹਤਰੀਨ ਪਰਫਾਰਮੈਂਸ ਇਸਨੂੰ ਇਕ ਤੋਂ ਜਿਆਦਾ ਵਾਰ ਦੇਖਣ ਲਾਇਕ ਫਿਲਮ ਬਣਾਉਂਦੀ ਹੈ...
ਫਿਲਮ ਦਾ ਸੰਗੀਤ ਸੁਰੀਲਾ ਹੈ.....ਬੇਸ਼ਕ ਤਾਮਿਲ ਚ ਬੋਲੇ ਗਏ ਗੀਤਾਂ ਦੇ ਮਤਲਬ ਨਹੀਂ ਪਤਾ ਲਗਦੇ ਪਰ ਇਹ ਸਕੂਨ ਨਾਲ ਭਰੇ ਨੇ....
ਇਸ ਫ਼ਿਲਮ ਨੂੰ ਵੀ ਸ਼ਬਦਾਂ ਚ ਨਹੀਂ ਐਕਸਪਲੇਨ ਕੀਤਾ ਜਾ ਸਕਦਾ....ਜਿਦਾਂ ਪਿਆਰ ਨੂੰ ਵੀ ਸ਼ਬਦਾਂ ਚ ਦਸ ਸਕਣਾ ਔਖਾ ਹੁੰਦਾ ਹੈ.....ਬਹੁਤ ਜਣੇ ਜਿੰਨਾ ਲਈ ਪਿਆਰ ਦਾ ਮਤਲਬ ਰਾਤ ਨੂੰ ਦੇਰ ਤੱਕ ਗੱਲਾਂ ਕਰਨਾ ਹੈ....ਮੋਬਾਈਲ ਚ ਪਿਆਰ ਨੂੰ ਦਿਖਾਉਂਦੇ ਇਮੋਜੀ ਭੇਜਣਾ ਹੀ ਹੈ...ਜਦੋਂ ਕਿ ਪਿਆਰ ਇਸ ਸਭ ਤੋਂ ਬਹੁਤ ਅੱਗੇ ਹੈ....ਇਹ ਇਕ ਦੂਜੇ ਲਈ ਆਪਣਾ ਪੂਰਾ ਜੀਵਨ ਦੇਣਾ ਹੈ....ਤੇ ਇਹ ਫ਼ਿਲਮ ਇੰਞ ਦੇ ਹੀ ਦੋ ਪ੍ਰੇਮੀਆਂ ਦੀ ਇਮੋਸ਼ਨਲ ਦਾਸਤਾਨ ਹੈ...ਜੋ ਜਰੂਰ ਹੀ ਦੇਖੇ ਜਾਣ ਲਾਇਕ ਹੈ...
ਰੱਬ ਨਾ ਕਰੇ ਕੋਈ ਬਾਲੀਵੂਡ ਵਾਲਾ ਇਸਨੂੰ ਰਿਮੇਕ ਰਾਹੀਂ ਪੇਸ਼ ਕਰਨ ਦਾ ਵਿਚਾਰ ਬਣਾਵੇ....ਮੈਂ ਨਹੀਂ ਸਮਝਦਾ ਕਿ ਇਸ ਫ਼ਿਲਮ ਦਾ ਰਿਮੇਕ ਉਹ ਜਾਦੂ ਪੈਦਾ ਕਰ ਸਕੇਗਾ ਜੋ ਇਸ ਫਿਲਮ ਨੇ ਕੀਤਾ...ਵੈਸੇ ਇਹ ਤੇਲਗੂ ਚ 99 ਦੇ ਟਾਈਟਲ ਨਾਲ ਵੀ ਬਣ ਚੁੱਕੀ ਹੈ....
ਫਿਲਮ ਨੂੰ ਤੁਸੀਂ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ....ਕੋਈ ਖਰਾਬ ਸੀਨ ਜਾਂ ਖਰਾਬ ਡਾਇਲਾਗ ਨਹੀਂ ਹੈ....
ਫਿਲਮ ਯੂ ਟਿਊਬ ਤੇ ਹਿੰਦੀ ਆਡੀਓ ਦੇ ਨਾਲ ਅਵੇਲਬਲ ਹੈ....
ਰੇਟਿੰਗ - 4.5/5
harpal1980.singh@gmail.com

0 Comments