UJDA CHAMAN 


ਨਿਰਦੇਸ਼ਕ : ਅਭਿਸ਼ੇਕ ਪਾਠਕ 

ਕਲਾਕਾਰ : ਸੰਨੀ ਸਿੰਘ , ਮਾਨਵੀ , ਅਤੁਲ ਕੁਮਾਰ , ਸੌਰਭ ਸ਼ੁਕਲਾ 

ਸਮੀਖਿਆ : ਹਰਪਾਲ ਸਿੰਘ



ਇਹ ਫ਼ਿਲਮ 2017 ਚ ਆਈ ਕੰਨੜ ਫਿਲਮ Ondu Motteya Kathe ਦਾ ਆਫੀਸ਼ਿਅਲ ਰਿਮੇਕ ਹੈ...ਮੈਂ ਕੰਨੜ ਫਿਲਮ ਨਹੀਂ ਦੇਖੀ ਇਸ ਕਰਕੇ ਉਸਦੇ ਬਾਰੇ ਕੋਈ ਕੋਮੈਂਟ ਨਹੀਂ ਕਰ ਸਕਦਾ ਕਿ ਉਹ ਕਿਦਾਂ ਦੀ ਹੈ...





ਉਜੜਾ ਚਮਨ ਇਕ ਕਮਜ਼ੋਰ ਲਿਖੀ ਗਈ ਫਿਲਮ ਹੈ....ਜਿਸਦੇ ਚ ਫਿਲਮ ਦਾ ਥੀਮ ਉਭਰ ਕੇ ਸਾਹਮਣੇ ਹੀ ਨਹੀਂ ਆਉਂਦਾ....ਫਿਲਮ ਦਾ ਇੰਟਰਵਲ ਤੋਂ ਪਹਿਲਾਂ ਵਾਲਾ ਹਿੱਸਾ ਪੰਜਾਬੀ ਦੀਆਂ ਕਮੇਡੀ ਫ਼ਿਲਮਾਂ ਵਰਗਾ ਹੈ...ਜਿਸਦੇ ਵਿਚ ਹੀਰੋ ਦੇ ਮਾਂ ਬਾਪ ਉੱਚੀ ਉੱਚੀ ਡਾਇਲੋਗ ਬੋਲਦੇ ਨੇ...ਪਰ ਹਾਸਾ ਨਹੀਂ ਆਉਂਦਾ....ਇੰਟਰਵਲ ਤੋਂ ਬਾਦ ਵਾਲਾ ਹਿੱਸਾ ਰਫਤਾਰ ਚ ਹੋਲੀ ਚਲਦਾ ਹੈ....ਪਹਿਲੇ ਹਿੱਸੇ ਨਾਲੋਂ ਮੈਨੂੰ ਥੋੜਾ ਬੇਹਤਰ ਲਗਿਆ...ਪਰ ਫਿਲਮ ਸਾਡੀਆਂ ਭਾਵਨਾਵਾਂ ਨੂੰ ਬਿਨ੍ਹਾਂ ਕਿਸੇ ਉਚਾਈ ਤੇ ਲੈ ਜਾਣ ਦੇ ਹੀ ਖਤਮ ਹੋ ਜਾਂਦੀ ਹੈ...


ਫਿਲਮ ਦਾ ਮੁੱਖ ਕਿਰਦਾਰ ਸੰਨੀ ਸਿੰਘ ਬੋਰ ਕਰਦਾ ਹੈ...ਉਸਨੇ ਬੇਸ਼ਕ ਇਕ ਢੀਲੇ ਜਿਹੇ ਸ਼ਕਸ ਦਾ ਕਿਰਦਾਰ ਨਿਭਾਉਣਾ ਸੀ...ਪਰ ਉਸਨੇ ਸਿਵਾਏ ਅੱਖਾਂ ਚ ਆਲਸੀਪਨ ਦਿਖਾਉਣ ਦੇ ਜਾਂ ਅਜੀਬ ਜਿਹੇ ਢੰਗ ਨਾਲ ਤੁਰਨ ਦੇ ਤੇ ਧੋਣ ਨੂੰ ਥੱਲੇ ਸੁੱਟੀ ਰਖਣ ਦੇ ਹੋਰ ਕੁਝ ਵੀ ਅਜੀਹਾ ਨਹੀਂ ਕੀਤਾ ਕਿ ਉਸਨੂੰ ਦੇਖਦੇ ਹੋਏ ਦਿਲ ਲਗਿਆ ਰਹਿ ਸਕੇ...ਆਪਣੇ ਸ਼ੁਰੂ ਦੇ ਇਕ ਦੋ ਦ੍ਰਿਸ਼ਾਂ ਬਾਦ ਹੀ ਉਹ ਅਸਰ ਗਵਾ ਦਿੰਦਾ ਹੈ...


ਸੰਨੀ ਸਿੰਘ ਦੇ ਆਪੋਜਿਟ ਆਈ ਮਾਨਵੀ ਕਾਮਿਕ ਦ੍ਰਿਸ਼ਾਂ ਚ ਜੱਚਦੀ ਹੈ...ਪਰ ਫੇਰ ਵੀ ਉਸਦਾ ਆਉਣਾ ਐਦਾਂ ਦਾ ਵੀ ਨਹੀਂ ਲਗਦਾ ਕਿ ਦੇਖਣ ਵਾਲੇ ਨੂੰ ਮਜ਼ਾ ਆ ਰਿਹਾ ਹੋਵੇ....





ਫਿਲਮ ਦੀ ਪੂਰੀ ਸਟਾਰ ਕਾਸਟ ਹੀ ਪ੍ਰਭਾਵਹੀਣ ਹੈ....ਤੇ ਬਾਕੀ ਕਸਰ ਫਿਲਮ ਦੀ ਕਮਜ਼ੋਰ ਸਕ੍ਰਿਪਟ ਪੂਰੀ ਕਰ ਦਿੰਦੀ ਹੈ....ਫਿਲਮ ਨਾ ਤਾਂ ਚੰਗਾ ਹਾਸਾ ਪੈਦਾ ਕਰਦੀ ਹੈ...ਤੇ ਨਾ ਹੀ ਅੰਤ ਚ ਸੁਨੇਹਾ ਦੇਣ ਲਾਇਕ ਸਿਚੁਏਸ਼ਨ ਪੇਸ਼ ਕਰਦੀ ਹੈ...ਫਿਲਮ ਚ ਕੁਛ ਕੁ ਸੀਨ ਬੇਤੁਕੇ ਨੇ...ਬਿਨਾਂ ਵਜ੍ਹਾ ਲੰਮੇ ਖਿਚੇ ਹੋਏ...ਸ਼ੁਰੂ ਚ ਸੰਨੀ ਸਿੰਘ ਦਾ ਆਪਣੇ ਨਿੱਕੇ ਭਰਾ ਨਾਲ ਲੜ੍ਹਾਈ ਕਰਨ ਵਾਲਾ ਸੀਨ ਬਹੁਤ ਬੇਕਾਰ ਅਤੇ ਲੰਮਾ ਹੈ....ਜਿਸਦਾ ਹੋਣਾ ਗੈਰ ਜਰੂਰੀ ਜੇਹਾ ਲਗਦਾ ਹੈ...



ਪਰ ਫਿਲਮ ਦੇ ਅੰਤ ਚ ਸੰਨੀ ਸਿੰਘ ਦਾ ਆਪਣੇ ਕਲਾਸਰੂਮ ਚ ਸਟੂਡੈਂਟਸ ਨੂੰ ਆਪਣੇ ਨਿੱਕੇ ਜਿਹੇ ਭਾਸ਼ਣ ਰਾਹੀਂ ਲਾਜਵਾਬ ਕਰ ਦੇਣਾ ਚੰਗਾ ਲਗਦਾ ਹੈ...


ਮੈਂ ਫਿਲਮ ਨੂੰ ਦੇਖ ਕੇ ਸੋਚ ਰਿਹਾ ਸੀ...ਕਿ ਹੀਰੋ ਨੂੰ ਆਪਣਾ ਗੰਜਾ ਹੋਣਾ ਜਿਆਦਾ ਤੰਗ ਇਸ ਕਰਕੇ ਲਗ ਰਿਹਾ ਹੁੰਦਾ ਹੈ.. ਕਿਉਂਕਿ ਉਸਦੇ ਗੰਜੇ ਹੋਣ ਕਰਕੇ ਕੁੜੀਆਂ ਉਸਦੇ ਕੋਲੋਂ ਦੂਰ ਭਜਦੀਆਂ ਨੇ...ਜਦੋਂ ਕਿ ਇਹ ਬਸ ਉਸਦਾ ਇਕ ਵਹਿਮ ਹੁੰਦਾ ਹੈ...
ਮੈਂ ਇਹ ਸੀਨ ਦੇਖ ਕੇ ਆਪਣੇ ਆਲੇ ਦੁਆਲੇ ਬਹੁਤ ਸਾਰੇ ਐਦਾਂ ਦੇ ਸਰਦਾਰ ਮੁੰਡਿਆਂ ਨੂੰ ਯਾਦ ਕੀਤਾ...ਜਿੰਨਾ ਨੇ ਸਿਰਫ ਇਸ ਕਰਕੇ ਕੇਸ ਕਤਲ ਕਰਵਾਏ...ਕਿਉਂਕਿ ਉਹਨਾਂ ਨੂੰ ਲਗਦਾ ਸੀ ਜਾਂ ਅੱਜ ਵੀ ਲਗਦਾ ਹੈ ਕਿ ਕੁੜੀਆਂ ਕੇਸਾਂ ਵਾਲਿਆਂ ਮੁੰਡਿਆਂ ਵੱਲ ਨਹੀਂ ਆਉਂਦੀਆਂ....ਮੇਰੇ ਨਾਲ ਕੰਮ ਕਰਦੇ ਮੁੰਡੇ ਨੇ ਇਸ ਕਰਕੇ ਦਾਹੜੀ ਕਟਵਾਈ ਕਿਉਂਕਿ ਉਸਨੂੰ ਲਗਦਾ ਸੀ ਕਿ ਲੰਮੀ ਦਾਹੜੀ ਕਰਕੇ ਉਸਦਾ ਰਿਸ਼ਤਾ ਨਹੀਂ ਹੋਵੇਗਾ...

ਪਰ ਇਹ ਸਭ ਮੁੰਡਿਆਂ ਦੇ ਵਹਿਮ ਨੇ....ਜਿੰਨਾ ਚੋਂ ਨਿਕਲਣਾ ਜਰੂਰੀ ਹੈ....ਸੱਚਾ ਪਿਆਰ ਸੀਰਤ ਨਾਲ ਹੁੰਦਾ ਹੈ...ਸੂਰਤ ਦੇ ਨਾਲ ਨਹੀਂ...

" ਦਿਲੋਂ ਕੀ ਬਾਤ ਕਰਤਾ ਹੈ ਜ਼ਮਾਨਾ...ਮਗਰ ਮੋਹਬਤ ਆਜ ਭੀ ਚੇਹਰੋਂ ਸੇ ਸ਼ੁਰੂ ਹੋਤੀ ਹੈ " 


ਫਿਲਮ ਦਾ ਇਹ ਡਾਇਲੋਗ ਅੱਜ ਦੇ ਸਮੇਂ ਦਾ ਸੱਚ ਬਿਆਨ ਕਰਦਾ ਹੈ....ਲੋਕ ਚੰਗੇ ਦਿਲ ਨਹੀਂ...ਚੰਗੇ ਚੇਹਰੇ ਦੀ ਭਾਲ ਚ ਹੁੰਦੇ ਨੇ...ਕੋਈ ਵੀ ਵਿਆਹ ਦੇ ਇਸ਼ਤਿਹਾਰ ਦੇਖ ਲਵੋ....ਸਭ ਚ ਚਿਹਰਿਆਂ ਦਾ..ਸ਼ਰੀਰ ਦੀ ਬਨਾਵਟ ਦਾ..ਕੱਦ ਕਾਠੀ ਦਾ ਹੀ ਚਰਚਾ ਹੁੰਦਾ ਹੈ..



ਫਿਲਮ ਦਾ ਵਿਸ਼ਾ ਸੋਹਣਾ ਹੈ...ਪਰ ਫਿਲਮਕਾਰ ਇਸਨੂੰ ਦਰਸ਼ਕਾਂ ਦੇ ਦਿਲਾਂ ਤੱਕ ਅਸਰਦਾਰ ਤਰੀਕੇ ਨਾਲ ਪਹੁੰਚਾਉਣ ਚ ਅਸਫਲ ਰਿਹਾ ਹੈ...


ਹਿੰਦੀ ਫ਼ਿਲਮ ਹੋਣ ਦੇ ਬਾਵਜੂਦ ਇਸਦੇ ਚ ਪੰਜਾਬੀ ਪਰਿਵਾਰ ਹੈ....ਤੇ ਫਿਲਮ ਦੇ ਅੰਤ ਚ ਪੰਜਾਬੀ ਗਾਇਕ ਗੁਰ ਰੰਧਾਵਾ ਦਾ ਇਕ ਪੰਜਾਬੀ ਗੀਤ ਹੈ....ਪਰ ਫਿਲਮ ਦਾ ਗੀਤ ਸੰਗੀਤ ਵਾਲਾ ਹਿੱਸਾ ਵੀ ਬੇਅਸਰ ਹੈ...


ਸੰਨੀ ਸਿੰਘ ਨੇ ਮੇਹਨਤ ਕੀਤੀ ਹੈ....ਪਰ ਉਸਦਾ ਇਹ ਰੋਲ ਯਾਦਗਾਰ ਨਹੀਂ ਹੈ...

ਮਾਨਵੀ ਜਚੀ ਹੈ...ਪਰ ਉਸਦਾ ਰੋਲ ਸਾਧਾਰਨ ਹੈ..

ਸੌਰਭ ਸ਼ੁਕਲਾ ਦਾ ਰੋਲ ਵੀ ਦਿਲਚਸਪੀ ਨਾਲ ਨਹੀਂ ਲਿਖਿਆ ਗਿਆ..

ਬਾਕੀ ਸਾਰੇ ਕਲਾਕਾਰ ਵੀ ਬਸ ਫਿਲਮ ਚ ਹੀ ਰਹਿ ਜਾਂਦੇ ਨੇ...ਦਿਲ ਚ ਜਗ੍ਹਾ ਨਹੀਂ ਬਣਾਉਂਦੇ...


ਰੇਟਿੰਗ - 2/5


harpal1980.singh@gmail.com