TERMINATOR : DARK FATE

ਕਲਾਕਾਰ : ਲਿੰਡਾ ਹੈਮਿਲਟਨ , ਆਰਨੋਲਡ , ਮੈਕੇਂਜੀ ਡੇਵਿਸ , ਗੈਬਰੀਅਲ

ਨਿਰਦੇਸ਼ਕ : ਟਿਮ ਮਿਲਰ 

ਸਮੀਖਿਆ : ਹਰਪਾਲ ਸਿੰਘ


ਟਰਮੀਨੇਟਰ ਦਿ ਡਾਰਕ ਫੇਟ ਉਹਨਾਂ ਨੂੰ ਜਿਆਦਾ ਪਸੰਦ ਆਵੇਗੀ ਜਿੰਨਾ ਨੂੰ ਹਾਲੀਵੁਡ ਚ ਐਕਸ਼ਨ ਦੇਖਣ ਦਾ ਜੁਨੂੰਨ ਰਹਿੰਦਾ ਹੈ...ਫਿਲਮ ਚ ਸ਼ਾਨਦਾਰ ਐਕਸ਼ਨ ਹੈ....ਪਰ ਕਹਾਣੀ ਠੀਕ ਠਾਕ ਜਿਹੀ ਹੈ..




ਆਰਨੋਲਡ ਜੋ ਕਿ ਟਰਮੀਨੇਟਰ ਸੀਰੀਜ਼ ਦੀ ਪਛਾਣ ਹੈ...ਉਹ ਹੁਣ ਬੁੱਢਾ ਹੋ ਗਿਆ ਹੈ...ਬੇਸ਼ਕ ਇਸ ਫ਼ਿਲਮ ਚ ਉਸਨੇ ਇੱਕ ਵਾਰ ਫੇਰ ਆਪਣਾ ਐਕਸ਼ਨ ਅਵਤਾਰ ਦਿਖਾਇਆ ਹੈ...ਪਰ ਇਹ ਉਂਝ ਦਾ ਨਹੀਂ ਹੈ ਜਿਵੇਂ ਦਾ ਟਰਮੀਨੇਟਰ ਦੇ ਪਿਛਲੇ ਭਾਗਾਂ ਚ ਆਪਾਂ ਦੇਖਿਆ ਹੈ..ਇਹ ਸੀਰੀਜ਼ ਅੱਗੇ ਵੀ ਕਾਮਯਾਬੀ ਨਾਲ ਚਲਦੀ ਰਹੇ ਇਸਦੇ ਲਈ ਜਰੂਰੀ ਹੈ ਕਿ ਆਰਨੋਲਡ ਦੀ ਕੋਈ ਆਪਸ਼ਨ ਇਸ ਫਿਲਮ ਨੂੰ ਬਣਾਉਣ ਵਾਲਿਆਂ ਨੂੰ ਮਿਲ ਜਾਵੇ...ਭਾਵੇਂ ਇਹ ਆਸਾਨ ਨਹੀਂ ਜਾਪਦਾ....ਟਰਮੀਨੇਟਰ ਦੇ ਪ੍ਰਸ਼ੰਸਕ ਟਰਮੀਨੇਟਰ ਦੀ ਕਲਪਨਾ ਵੀ ਅਰਨੋਲਡ ਦੇ ਬਿਨਾਂ ਨਹੀਂ ਕਰਨਾ ਚਾਹੁਣਗੇ...


ਫਿਲਮ ਦੀ ਕਹਾਣੀ ਹਰ ਵਾਰ ਵਰਗੀ ਹੀ ਹੈ....ਇਕ ਟਾਰਗੇਟ ਹੈ ਜਿਸਨੂੰ ਟਰਮੀਨੇਟਰ ਖਤਮ ਕਰਨ ਲਈ ਪਾਗਲ ਹੋਇਆ ਪਿਆ ਹੈ....ਤੇ ਇਸ ਟਾਰਗੇਟ ਨੂੰ ਬਚਾਉਣ ਲਈ ਸਾਰਾ ਕਾਨਰ ਆਉਂਦੀ ਹੈ...ਜਿਸਦਾ ਕਿਰਦਾਰ ਲਿੰਡਾ ਹੈਮਿਲਟਨ ਨੇ ਨਿਭਾਇਆ ਹੈ.....ਪਰ ਉਸਦੇ ਜ਼ਬਰਦਸਤ ਐਕਸ਼ਨ ਦੇ ਬਾਵਜੂਦ ਵੀ ਅੱਖਾਂ ਨੂੰ ਉਡੀਕ ਆਰਨੋਲਡ ਦੀ ਰਹਿੰਦੀ ਹੈ...ਕਿ ਉਹ ਕਦੋੰ ਐਂਟਰੀ ਮਾਰੇਗਾ....


ਫਿਲਮ ਚ ਟਰਮੀਨੇਟਰ ਦੀ ਸ਼ਿਕਾਰ ਕੁੜੀ ਡੈਨੀ ਨੂੰ ਬਚਾਉਣ ਲਈ ਭਵਿੱਖ ਤੋਂ ਗ੍ਰੇਸ ਆਉਂਦੀ ਹੈ...ਜੋ ਅੱਧੀ ਰੋਬੋਟ ਹੈ...ਤੇ ਅੱਧੀ ਇਨਸਾਨ ਵੀ ਹੈ....ਹਾਲਾਂਕਿ ਦਰਸ਼ਕਾਂ ਨੂੰ ਸ਼ੁਰੂ ਚ ਇਹ ਉਲਝਣ ਬਣੀ ਰਹਿੰਦੀ ਹੈ ਕਿ ਉਹ ਕੁੜੀ ਹੈ ਜਾਂ ਮੁੰਡਾ....ਪਰ ਇਹ ਮੰਨਨਾ ਪਵੇਗਾ ਕਿ ਇਸਦੀ ਐਂਟਰੀ ਫਿਲਮ ਚ ਕਮਾਲ ਦੀ ਹੈ....


ਇਹ ਇਸ ਸੀਰੀਜ਼ ਦੀ ਛੇਵੀਂ ਫਿਲਮ ਹੈ....ਤੇ ਮੇਰੇ ਖਿਆਲ ਚ ਆਰਨੋਲਡ ਦੀ ਆਖਰੀ ਫਿਲਮ ਹੋ ਸਕਦੀ ਹੈ ਇਸ ਫਰੈਂਚਾਈਜ਼ੀ ਨਾਲ....ਪਰ ਜੇ ਆਰਨੋਲਡ ਅਗੇ ਵੀ ਆਇਆ ਤਾਂ ਜਿਆਦਾ ਤੋਂ ਜਿਆਦਾ ਇਕ ਫਿਲਮ ਚ ਹੋਰ ਹੋਵੇਗਾ....ਉਸ ਤੋਂ ਬਾਦ ਇਸ ਸੀਰੀਜ਼ ਦੀ ਰੂਪ ਰੇਖਾ ਬਦਲਣ ਵਾਲੀ ਹੈ... ਤੇ ਨਵਾਂ ਟਰਮੀਨੇਟਰ ਜੋ ਆਰਨੋਲਡ ਦੀ ਕਮੀ ਨਾ ਮਹਿਸ਼ੂਸ ਹੋਣ ਦਵੇ ਲੱਭਣਾ ਆਸਾਨ ਨਹੀਂ ਹੋਵੇਗਾ..


ਫਿਲਮ ਚ ਕੁਛ ਕਮੀਆਂ ਵੀ ਲਗੀਆਂ ਮੈਨੂੰ...ਖ਼ਾਸ ਕਰਕੇ ਫਿਲਮ ਦੇ ਅੰਤ ਚ ਕੁਛ ਕੁ ਫਾਈਟ ਸੀਨ ਏਨੇ ਹਨੇਰੇ ਚ ਫਿਲਮਾਏ ਗਏ ਨੇ ਕਿ ਕੁਛ ਸਾਫ ਨਾ ਨਜ਼ਰ ਆਉਂਦਾ ਹੈ...ਤੇ ਨਾ ਸਮਝ ਲਗਦੀ ਹੈ ਕਿ ਹੋ ਕੀ ਰਿਹਾ ਹੈ...

ਫਿਲਮ ਚ ਐਕਸ਼ਨ ਹੈ ਪਰ ਰੋਮਾਂਚ ਦੀ ਕਮੀ ਮਹਿਸੂਸ ਹੁੰਦੀ ਹੈ....ਤੇ ਫਿਲਮ ਦੇਖਣ ਤੋਂ ਬਾਦ ਇਕ ਰੱਜ ਜੇਹਾ ਨਹੀਂ ਮਹਿਸੂਸ ਹੁੰਦਾ....


ਫਿਲਮ ਨੂੰ ਪਰਿਵਾਰ ਚ ਬੈਠ ਕੇ ਬੱਚਿਆਂ ਸਮੇਤ ਦੇਖਿਆ ਜਾ ਸਕਦਾ ਹੈ....ਫਿਲਮ ਚ ਕੋਈ ਅਜੀਹਾ ਦ੍ਰਿਸ਼ ਨਹੀਂ ਹੈ ਜਿਸਦੇ ਚ ਨੰਗੇਜ਼ ਹੋਵੇ....ਸ਼ੁਰੂ ਦੇ ਦ੍ਰਿਸ਼ਾਂ ਚ ਜਦੋਂ ਇਕ ਕੁੜੀ ਟਾਪ ਤੋਂ ਪੂਰੀ ਨਿਊਡ ਹੁੰਦੀ ਹੈ...ਇਹ ਦ੍ਰਿਸ਼ ਵੀ ਕੈਮਰੇ ਨੇ ਏਦਾਂ ਕੈਦ ਕੀਤਾ ਹੈ ਕਿ ਸਾਨੂੰ ਪਤਾ ਵੀ ਲੱਗ ਰਿਹਾ ਹੁੰਦਾ ਹੈ ਕਿ ਕੁੜੀ ਨਿਊਡ ਹੈ...ਪਰ ਕੈਮਰੇ ਚ ਕੁਛ ਨਜ਼ਰ ਵੀ ਨਹੀਂ ਆ ਰਿਹਾ ਹੁੰਦਾ...


ਜਿਸ ਤਰਾਂ ਦੀ ਮਸ਼ਹੂਰੀ ਆਰਨੋਲਡ ਦੀ ਭਾਰਤ ਚ ਹੈ...ਉਸ ਮੁਤਾਬਕ ਫਿਲਮ ਨੂੰ ਓਪਨਿੰਗ ਨਹੀਂ ਮਿਲੀ....ਤੇ ਪਹਿਲੇ ਦਿਨ ਦੇ ਸ਼ੋਅ ਚ ਵੀ ਕੋਈ ਖਾਸ ਭੀੜ ਦੇਖਣ ਨੂੰ ਨਹੀਂ ਮਿਲੀ....




ਇਹ ਫਿਲਮ 2D ਚ ਹਿੰਦੀ ਅਤੇ ਇੰਗਲਿਸ਼ ਵਰਸ਼ਨ ਨਾਲ ਰਿਲੀਜ਼ ਹੋਈ ਹੈ....ਤੁਸੀਂ ਹਿੰਦੀ ਜਾਂ ਇੰਗਲਿਸ਼ ਕਿਸੀ ਵੀ ਭਾਸ਼ਾ ਚ ਇਸਨੂੰ ਦੇਖੋ ਕੋਈ ਖਾਸਾ ਫਰਕ ਨਹੀਂ ਪੈਂਦਾ....ਕਿਉਂਕਿ ਇਸ ਚ ਮੁੱਖ ਰੂਪ ਚ ਐਕਸ਼ਨ ਹੀ ਹੈ ਜੋ ਫਿਲਮ ਚ ਦੇਖਣ ਲਈ ਦਰਸ਼ਕ ਆਉਂਦਾ ਹੈ...ਫਿਲਮ ਦਾ ਜ਼ਿਆਦਾ ਮਜ਼ਾ ਲੈਣਾ ਹੈ ਤਾਂ ਇਸਨੂੰ ਉਸ ਸਿਨੇਮਾ ਚ ਦੇਖਿਓ ਜਿਸਦਾ ਸਾਉੰਡ ਸਿਸਟਮ ਚੰਗਾ ਹੈ....


ਆਖਰੀ ਗੱਲ...ਜਿੰਨਾ ਨੇ ਇਸ ਸੀਰੀਜ਼ ਦੀ ਕੋਈ ਹੋਰ ਫਿਲਮ ਨਹੀਂ ਦੇਖੀ...ਉਹ ਵੀ ਇਸਨੂੰ ਦੇਖ ਸਕਦੇ ਨੇ...ਤੇ ਬਿਨ੍ਹਾਂ ਉਲਝੇ ਇਸਨੂੰ ਇਨਜੋਏ ਵੀ ਕਰਨਗੇ...


ਰੇਟਿੰਗ - 2.5/5

Harpal Singh