SAANDH KI AANKH
ਨਿਰਦੇਸ਼ਕ : ਤੁਸ਼ਾਰ ਹਿਰਨਦਾਨੀ
ਕਲਾਕਾਰ : ਤਾਪਸੀ ਪੰਨੂ , ਭੂਮੀ ਪਾਦਨੇਕਰ , ਪ੍ਰਕਾਸ਼ ਝਾਅ , ਵਿਨੀਤ ਕੁਮਾਰ ਸਿੰਘ
ਰਿਵਿਊ : ਹਰਪਾਲ ਸਿੰਘ
ਕੁਛ ਫ਼ਿਲਮਾਂ ਏਦਾਂ ਦੀਆਂ ਹੁੰਦੀਆਂ ਨੇ ਜੋ ਤੁਸੀਂ ਦੇਖ ਕੇ ਭੁਲ ਨਹੀਂ ਸਕਦੇ...ਤੇ ਇਹ ਤੁਹਾਨੂੰ ਦੇਰ ਤੱਕ ਯਾਦ ਰਹਿੰਦੀਆਂ ਨੇ...ਸਾਂਡ ਕੀ ਆਂਖ ਵੀ ਏਦਾਂ ਦੀ ਹੀ ਇਕ ਫਿਲਮ ਹੈ...
ਪ੍ਰਕਾਸ਼ੀ ਅਤੇ ਚੰਦਰੋ ਤੋਮਰ ਜਿੰਨਾ ਨੇ ਸੱਠ ਸਾਲ ਦੀ ਉਮਰ ਚ ਜਾ ਕੇ ਰਾਈਫਲ ਨਾਲ ਸ਼ੂਟਿੰਗ ਕਰਨ ਦੀ ਸ਼ੁਰੂਆਤ ਕੀਤੀ...ਏਨਾ ਦੋਨਾਂ ਔਰਤਾਂ ਦੀ ਕਹਾਣੀ ਤੇ ਬਣੀ ਇਸ ਫ਼ਿਲਮ ਸਾਂਡ ਕੀ ਆਂਖ ਦੇ ਟਾਈਟਲ ਤੋਂ ਕੁਝ ਦਰਸ਼ਕਾਂ ਨੂੰ ਸ਼ਿਕਾਇਤ ਰਹੀ...ਪਰ ਜਿਨ੍ਹਾਂ ਨੇ ਫਿਲਮ ਦੇ ਟਾਈਟਲ ਤੋਂ ਅੱਗੇ ਜਾ ਕੇ ਫਿਲਮ ਦਾ ਟਰੇਲਰ ਦੇਖਿਆ ਸੀ...ਉਹ ਫਿਲਮ ਦੇ ਵਿਸ਼ੇ ਨਾਲ ਜਰੂਰ ਜਾਣੂ ਹੋ ਚੁਕੇ ਸੀ...ਪਰ ਟ੍ਰੇਲਰ ਤੋਂ ਬਹੁਤ ਬੇਹਤਰ ਹੈ ਫਿਲਮ....ਤੇ ਮੈਂ ਨਹੀਂ ਸਮਝਦਾ ਕਿ ਇਹ ਫ਼ਿਲਮ ਕਿਸੇ ਵੀ ਕਾਰਨ ਕਰਕੇ ਬਿਨ੍ਹਾਂ ਦੇਖੇ ਛੱਡੇ ਜਾਣ ਵਾਲੀ ਹੈ...
ਫਿਲਮ ਦੀ ਕਹਾਣੀ ਯੂ ਪੀ ਦੇ ਪਿੰਡ ਜੋਹਰੀ ਚ ਸ਼ੁਰੂ ਹੁੰਦੀ ਹੈ...ਜਿਥੇ ਦੋ ਬੁੱਢੀਆਂ ਔਰਤਾਂ ਰਹਿੰਦੀਆਂ ਨੇ...ਜਿੰਨਾ ਨੇ ਸੱਠ ਸਾਲ ਦੀ ਉਮਰ ਤੱਕ ਸਮੁੰਦਰ ਨਹੀਂ ਦੇਖਿਆ...ਤਾਜਮਹਿਲ ਨਹੀਂ ਦੇਖਿਆ....ਉਹਨਾਂ ਨੇ ਆਪਣੇ ਖੇਤਾਂ ਚ ਖੜੇ ਹੋ ਕੇ ਅਸਮਾਨ ਚ ਉੱਡ ਰਹੇ ਜਹਾਜ਼ ਨੂੰ ਜਰੂਰ ਦੇਖਿਆ ਹੈ...ਉਹਨਾਂ ਨੂੰ ਲਗਦਾ ਹੈ ਕਿ ਜਹਾਜ਼ ਚ ਬੈਠ ਕੇ ਜਰੂਰ ਮਜ਼ਾ ਆਉਂਦਾ ਹੋਵੇਗਾ...ਇਹ ਔਰਤਾਂ ਸਾਰਾ ਦਿਨ ਘਰ ਚ ਕੰਮ ਕਰਦੀਆਂ ਨੇ...ਖੇਤਾਂ ਚ ਕੰਮ ਕਰਦੀਆਂ ਨੇ...ਤੇ ਏਨਾ ਦੇ ਘਰਵਾਲੇ ਸਾਰਾ ਦਿਨ ਵੇਹਲੇ ਬੈਠੇ ਹੁੱਕੇ ਨੂੰ ਗੁੜ ਗੁੜ ਕਰਦੇ ਰਹਿੰਦੇ ਨੇ...ਔਰਤਾਂ ਕੀ ਪਾਉਣ ਕਿਥੇ ਜਾਣ ਇਹ ਸਭ ਉਤੇ ਹੁਕਮ ਚਲਾਉਂਦੇ ਰਹਿੰਦੇ ਨੇ..ਸਿਰਫ ਇਸ ਗੱਲ ਤੇ ਘਰ ਚ ਕਲੇਸ਼ ਪਾਉਂਦੇ ਨੇ ਕਿ ਏਨਾ ਦੀ ਪੋਤਰੀ ਨੇ ਕਮੀਜ਼ ਪੈਂਟ ਪਾ ਲਈ ਹੈ...
ਐਦਾਂ ਦਾ ਮਾਹੌਲ ਸਿਰਫ ਇਸ ਪਿੰਡ ਚ ਨਹੀਂ ਹੈ....ਤੁਸੀ ਧਿਆਨ ਨਾਲ ਆਪਣਾ ਆਲਾ ਦੁਆਲਾ ਦੇਖੋ...ਤੁਹਾਨੂੰ ਐਦਾਂ ਦੇ ਮਰਦ ਆਪਣੇ ਆਸੇ ਪਾਸੇ ਹੀ ਵਾਧੂ ਦਿਖ ਜਾਣਗੇ....ਜੋ ਘਰ ਚ ਮੌਜੂਦ ਔਰਤਾਂ ਅਤੇ ਨਿੱਕੀਆਂ ਬੱਚੀਆਂ ਦੇ ਖਾਣ ਪਾਣ ਤੇ ਤੰਜ ਕਸਦੇ ਨਜ਼ਰੀਂ ਪੈਣਗੇ...ਉਹ ਕਿਥੇ ਜਾਣ ਤੇ ਕਿਥੇ ਨਾ ਜਾਣ ਇਸ ਸਭ ਲਈ ਟੋਕਾ ਟਾਕੀ ਕਰਦੇ ਰਹਿਣਗੇ..
" ਬਾਹਰ ਬਲਾਤਕਾਰੀ ਘੁੰਮਦੇ ਨੇ...ਚੁੱਕ ਕੇ ਲੈ ਜਾਣਗੇ ਬੱਚੀਆਂ ਨੂੰ " ਇਹ ਬੋਲ ਕੇ ਆਪਣੀਆਂ ਹੀ ਧੀਆਂ ਨੂੰ ਪਾਬੰਦੀ ਚ ਰੱਖਣ ਦਾ ਮਾਹੌਲ ਤੁਸੀਂ ਵੀ ਜਰੂਰ ਦੇਖਿਆ ਹੋਵੇਗਾ...
" ਕੁੜੀਆਂ ਫਬ ਚ ਫੋਟੋ ਨਾ ਲਗਾਉਣ ...ਲੋਕ ਗ਼ਲਤ ਵਰਤੋਂ ਕਰ ਲੈਣਗੇ " ਇਹ ਵੀ ਤੁਸੀਂ ਬਹੁਤ ਸੁਣਿਆ ਹੋਵੇਗਾ..
ਕਿੰਨਾ ਅਜੀਬ ਹੈ ਨਾ...ਕਿ ਕੁਝ ਖਰਾਬ ਮੁੰਡਿਆਂ ਦੀਆਂ ਹਰਕਤਾਂ ਨੂੰ ਪਾਬੰਦ ਕਰਨ ਦੀ ਬਜਾਏ ਅਸੀਂ ਆਪਣੀਆਂ ਬੱਚੀਆਂ ਨੂੰ ਪਾਬੰਦੀਆਂ ਚ ਰੱਖਣ ਲਈ ਤਿਆਰ ਹੋ ਜਾਂਦੇ ਹਾਂ...
ਇਸ ਫ਼ਿਲਮ ਨੂੰ ਦੇਖਣ ਤੋਂ ਬਾਦ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਆਮ ਔਰਤ ਦਾ ਜੀਵਨ ਕਿੰਨਾ ਸਖਤ ਹੈ...ਤੇ ਇਕ ਬੰਦੇ ਦਾ ਜੀਵਨ ਕਿੰਨਾ ਆਜ਼ਾਦ...
ਫਿਲਮ ਦੀ ਸ਼ੁਰੂਆਤ ਇਕ ਪਸੰਜਰ ਟ੍ਰੇਨ ਵਾਂਗ ਹੁੰਦੀ ਹੈ...ਛੁੱਕ ਛੁੱਕ ਕਰਦੀ ਇਹ ਗੱਡੀ ਹੋਲੀ ਹੋਲੀ ਰਫਤਾਰ ਫੜਦੀ ਹੈ...ਤੇ ਫੇਰ ਪੂਰੀ ਰਫਤਾਰ ਨਾਲ ਦੌੜਦੀ ਹੈ....ਫਿਲਮ ਦਾ ਸ਼ੁਰੂਆਤੀ ਹਿੱਸਾ ਜਿਸਦੇ ਵਿਚ ਫਿਲਮਕਾਰ ਦਰਸ਼ਕਾਂ ਦੀ ਜਾਣ ਪਛਾਣ ਪ੍ਰਕਾਸ਼ੀ ਅਤੇ ਚੰਦਰੋ ਤੋਮਰ ਦੇ ਨਾਲ ਕਰਵਾਉਂਦਾ ਹੈ...ਇਹ ਵਾਲੇ ਸਾਰੇ ਸੀਨ ਘਟ ਰੋਚਕ ਨੇ...ਪਰ ਉਸ ਤੋਂ ਬਾਦ ਦੀ ਸਾਰੀ ਫਿਲਮ ਸੀਟਾਂ ਤੋਂ ਹਿਲਣ ਨਹੀਂ ਦਿੰਦੀ...
ਤਾਪਸੀ ਤੇ ਭੂਮੀ ਦੀ ਅਦਾਕਾਰੀ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ....ਦੋਨਾਂ ਨੇ ਅੱਡ ਅੱਡ ਆਪਣੀਆਂ ਆਪਣੀਆਂ ਫ਼ਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ...ਤੇ ਜਦੋਂ ਦੋਵੇਂ ਇਕੱਠੀਆਂ ਆਈਆਂ ਨੇ...ਤਾਂ ਦੋਨਾਂ ਨੇ ਕਮਾਲ ਦਾ ਮਹੌਲ ਰਚਿਆ ਹੈ...ਦੋਨੋਂ ਇਕ ਦੂਜੇ ਦੇ ਨਾਲ ਜੱਚਦੀਆਂ ਨੇ....ਤੇ ਕੋਈ ਕਿਸੇ ਤੋਂ ਘਟ ਨਹੀਂ ਲਗਦੀ....ਮੈਨੂੰ ਨਿਜ਼ੀ ਤੌਰ ਤੇ ਭੂਮੀ ਦਾ ਕਿਰਦਾਰ ਜਿਆਦਾ ਵਧੀਆ ਲਗਿਆ....ਪਰ ਏਸਦਾ ਇਹ ਬਿਲਕੁਲ ਵੀ ਮਤਲਬ ਨਹੀਂ ਕਿ ਤਾਪਸੀ ਘਟ ਹੈ..
ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਜਿਹੜੀ ਚੀਜ਼ ਅੱਖਾਂ ਨੂੰ ਚੁਭੀ ਸੀ...ਉਹ ਸੀ ਤਾਪਸੀ ਅਤੇ ਭੂਮੀ ਦਾ ਮੇਕਅਪ...ਪਰ ਫਿਲਮ ਦੇਖਣ ਤੋਂ ਬਾਦ ਇਹ ਕਮੀ ਨਾ ਬਰਾਬਰ ਹੀ ਮਹਿਸੂਸ ਹੋਈ...
ਪ੍ਰਕਾਸ਼ ਝਾਅ ਦੀ ਹਰ ਐਂਟਰੀ ਵੀ ਕਾਬਿਲੇ ਗੌਰ ਹੈ....ਉਸਨੇ ਘਰ ਦੇ ਮੁਖੀ ਦੇ ਰੋਲ ਚ ਦਮਦਾਰ ਕੰਮ ਕੀਤਾ ਹੈ...ਉਸਦੇ ਬੋਲਣ ਦਾ ਤਰੀਕਾ ਤੇ ਚੇਹਰੇ ਦੇ ਹਾਵ ਭਾਵ ਓਹੀ ਫੀਲ ਸਾਡੇ ਅੰਦਰ ਭਰਦੇ ਨੇ ਜੋ ਫਿਲਮਕਾਰ ਚਾਹੰਦਾ ਸੀ...
ਉਸਦੇ ਨਾਲ ਦਿਖਦੇ ਪਵਨ ਚੋਪੜਾ ਦੀ ਪਰਫਾਰਮੈਂਸ ਵੀ ਸ਼ਾਨਦਾਰ ਰਹੀ....
ਵਿਨੀਤ ਕੁਮਾਰ ਸਿੰਘ ਨੂੰ ਜਿੰਨਾ ਨੇ ਫਿਲਮ ਮੁਕਾਬਾਜ਼ ( 2017 ) ਚ ਦੇਖ ਰਖਿਆ ਹੈ...ਉਹ ਜਾਣਦੇ ਨੇ ਕਿ ਵਿਨੀਤ ਕਿਦਾਂ ਦਾ ਅਦਾਕਾਰ ਹੈ...ਇਸ ਫ਼ਿਲਮ ਚ ਉਸਦਾ ਰੋਲ ਪਿਛਲੀ ਫਿਲਮ ਨਾਲੋਂ ਬਿਲਕੁਲ ਉਲਟ ਹੈ...ਇਸ ਫ਼ਿਲਮ ਚ ਵਿਨੀਤ ਇਕ ਸ਼ਾਂਤ ਅਤੇ ਸਬਰ ਵਾਲਾ ਬੰਦਾ ਹੈ...ਜੋ ਦੋ ਬਜ਼ੁਰਗ ਔਰਤਾਂ ਦੇ ਅੰਦਰ ਲੁੱਕੇ ਹੁਨਰ ਨੂੰ ਦੇਖਦਾ ਹੈ...ਉਹਨਾਂ ਨੂੰ ਤਰਾਸ਼ਦਾ ਹੈ..
ਫਿਲਮ ਦੇ ਬਹੁਤ ਸਾਰੇ ਸੀਨ ਬਹੁਤ ਕਮਾਲ ਦੇ ਬਣੇ ਨੇ...ਜਿੰਨਾ ਨੂੰ ਦੇਖ ਕੇ ਤਾੜੀਆਂ ਮਾਰਨ ਲਈ ਹੱਥ ਮਜ਼ਬੂਰ ਹੋ ਜਾਂਦੇ ਨੇ...
ਇਕ ਸੀਨ ਜਦੋਂ ਪੰਚਾਇਤ ਚ ਤਾਪਸੀ ਅਤੇ ਭੂਮੀ ਨੂੰ ਬੁਲਾਇਆ ਜਾਂਦਾ ਹੈ...ਉਦੋਂ ਜਿਸ ਤਰੀਕੇ ਨਾਲ ਤਾਪਸੀ ਆਪਣੇ ਮਨ ਦਾ ਗੁਬਾਰ ਕੱਢਦੀ ਹੈ...ਦਿਲ ਚ ਜੋਸ਼ ਅਤੇ ਅੱਖਾਂ ਚ ਪਾਣੀ ਇਕੱਠਾ ਹੋ ਜਾਂਦਾ ਹੈ...ਤੇ ਐਦਾਂ ਲਗਦਾ ਹੈ ਜਿਵੇਂ ਤਾਪਸੀ ਹਰੇਕ ਔਰਤ ਦੇ ਦਿਲ ਦੀ ਗੱਲ ਬੋਲ ਰਹੀ ਹੋਵੇ....
ਫਿਲਮ ਚ ਆਏ ਗੀਤ ਕਿਤੇ ਵੀ ਫਿਲਮ ਦੀ ਕਹਾਣੀ ਚ ਰੋੜਾ ਨਹੀਂ ਬਣਦੇ..ਤੇ ਮਾਹੌਲ ਨੂੰ ਹਲਕਾ ਹੀ ਬਣਾਉਂਦੇ ਨੇ...ਇਮੋਸ਼ਨਲ ਵਿਸ਼ੇ ਉਪਰ ਹੋਣ ਦੇ ਬਾਵਜੂਦ ਵੀ ਫਿਲਮ ਭਾਰੀ ਨਹੀਂ ਹੈ...ਤੇ ਦਿਲ ਨੂੰ ਸਕੂਨ ਦਿੰਦੀ ਮਹਿਸੂਸ ਹੁੰਦੀ ਹੈ...
ਅਨੁਰਾਗ ਕਸ਼ਿਅਪ ਦਾ ਨਿਰਦੇਸ਼ਕ ਨਾ ਹੋਣਾ ਵੀ ਇਸ ਫ਼ਿਲਮ ਲਈ ਚੰਗਾ ਹੈ...ਜੇ ਡਾਇਰੈਕਟਰ ਤੁਸ਼ਾਰ ਹਿਰਨਦਾਨੀ ਦੀ ਜਗ੍ਹਾ ਅਨੁਰਾਗ ਹੁੰਦਾ ਤਾਂ ਇਸ ਫ਼ਿਲਮ ਚ ਜਰੂਰ ਹੀ ਗਾਲਾਂ ਦੀ ਵਰਤੋਂ ਹੋਣੀ ਸੀ...ਜੋ ਕਿ ਤੁਸ਼ਾਰ ਦੀ ਡਾਇਰੈਕਸ਼ਨ ਚ ਨਹੀਂ ਹੈ...ਤੇ ਆਹੀ ਇਕ ਵੱਡਾ ਕਾਰਨ ਹੈ ਕਿ ਇਹ ਫਿਲਮ ਪੂਰੇ ਪਰਿਵਾਰ ਨਾਲ ਦੇਖੇ ਜਾਣ ਲਾਇਕ ਬਣੀ ਹੈ....ਤੁਸ਼ਾਰ ਦੀ ਡਾਇਰੈਕਸ਼ਨ ਪ੍ਰਭਾਵਿਤ ਕਰਦੀ ਹੈ....ਉਸਨੇ ਇਕ ਸਨਵੇਂਦਨਸ਼ੀਲ ਬਾਇਓਗ੍ਰਾਫੀ ਨੂੰ ਰੀਝ ਨਾਲ ਨੇਪਰੇ ਚਾੜਿਆ ਹੈ...ਹਲਕੀਆਂ ਫੁਲਕੀਆਂ ਕਮੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ...ਜਿਵੇਂ ਕਿ ਬਹੁਤ ਸਾਰੇ ਸੀਨ ਜ਼ਿੰਦਗੀ ਦੇ ਨੈਚੁਰਲ ਸੀਨ ਵਾਂਗ ਦਿਖਣ ਦੀ ਬਜਾਏ ਫ਼ਿਲਮੀ ਲਗਦੇ ਨੇ...
ਪੰਜਾਬੀ ਫ਼ਿਲਮਾਂ ਚ ਡਾਇਰੈਕਟਰ ਵਜੋਂ ਕੰਮ ਕਰ ਰਹੇ ਜਗਦੀਪ ਸਿੱਧੂ ਨੇ ਫਿਲਮ ਦੇ ਡਾਇਲੋਗ ਲਿਖੇ ਨੇ...ਜੋ ਵਾਕਿਆ ਹੀ ਸੋਹਣੇ ਨੇ...ਤੇ ਦਿਲ ਨੂੰ ਲਗਦੇ ਨੇ....ਦਿਮਾਗ ਚ ਬਣੇ ਰਹੇ ਜਾਂਦੇ ਨੇ...
ਫਿਲਮ ਚ ਦਿਖਦੀਆਂ ਕਿੰਨੀਆਂ ਹੀ ਸਾਰੀਆਂ ਔਰਤਾਂ ਗੁਲਾਮਾਂ ਵਰਗੇ ਜੀਵਨ ਚ ਹੋਣ ਦੇ ਬਾਵਜੂਦ ਵੀ ਹਿਊਮਰ ਨਾਲ ਭਰੀਆਂ ਰਹਿੰਦੀਆਂ ਨੇ....ਹਸਦੀਆਂ ਨੇ...ਮਜਾਕ ਕਰਦੀਆਂ ਨੇ...ਜੀਵਨ ਦੀ ਊਰਜਾ ਨਾਲ ਭਰੀਆਂ ਹੋਈਆਂ ਨੇ....
ਤਾਪਸੀ ਅਤੇ ਭੂਮੀ ਤੋਂ ਬਿਨਾਂ ਬਾਕੀ ਦੀਆਂ ਫੀਮੇਲ ਕਿਰਦਾਰਾਂ ਦਾ ਰੋਲ ਵੀ ਅਹਿਮ ਹੈ....
ਫਿਲਮ ਨੂੰ ਪੂਰੇ ਪਰਿਵਾਰ ਦੇ ਨਾਲ ਜਰੂਰ ਦੇਖੋ....ਤੇ ਜੇ ਤੁਸੀਂ ਕਿਸੇ ਸਕੂਲ ਨਾਲ ਸਬੰਧਿਤ ਹੋ...ਤਾਂ ਆਪਣੇ ਬੱਚਿਆਂ ਨੂੰ ਵੀ ਇਹ ਫ਼ਿਲਮ ਦੇਖਣ ਲਈ ਜਰੂਰ ਰਿਕਮੈਂਡ ਕਰਿਓ...ਖ਼ਾਸ ਕਰਕੇ ਆਪਣੀਆਂ ਧੀਆਂ ਨੂੰ ਇਹ ਫ਼ਿਲਮ ਆਪ ਦਿਖਾਇਓ....
ਜਦੋਂ ਵੀ ਇਹ ਫ਼ਿਲਮ ਦੇਖੋਗੇ...ਫਿਲਮ ਦੇ ਕਲਾਈਮੈਕਸ ਚ ਇਕ ਦਮ ਉਠ ਕੇ ਨਾ ਆ ਜਾਇਓ....ਸਗੋਂ ਬੈਠੇ ਰਹਿਓ....ਤੇ ਫਿਲਮ ਦੇ ਅਖੀਰ ਚ ਸਕ੍ਰੀਨ ਕ੍ਰੇਡਿਟ ਦੇ ਨਾਲ ਦਿਖ ਰਹੀਆਂ ਅਸਲੀ ਵਾਲੀਆਂ ਪ੍ਰਕਾਸ਼ੀ ਅਤੇ ਚੰਦਰੋ ਤੋਮਰ ਦੀਆਂ ਫੋਟੋਆਂ ਦੇਖ ਕੇ ਆਇਓ...ਯਕੀਨਨ ਉਹਨਾਂ ਨੂੰ ਦੇਖਣ ਤੋਂ ਬਾਦ ਤੁਸੀਂ ਆਪਣੇ ਅੰਦਰ ਇਕ ਅਜੀਬ ਜਿਹੀ ਖੁਸ਼ੀ ਮਹਿਸੂਸ ਕਰੋਗੇ...
ਰੇਟਿੰਗ - 4/5 ( ਫਿਲਮ ਲਈ 3.5 ਅਤੇ 0.5 ਫਿਲਮ ਦੇ ਟੋਪੀਕ ਲਈ...ਪਾਜੀਟਿਵ ਸੁਨੇਹੇ ਲਈ....)
ਹਰਪਾਲ ਸਿੰਘ

0 Comments