REVENGE ( French / English )

 ਫਿਲਮ ਨਿਰਦੇਸ਼ਕ  : ਕੋਰੇਲ ਫਾਰਗੇਟ 
ਕਲਾਕਾਰ : ਮਾਤੀਲਦਾ , ਕੇਵਿਨ , ਵਿਨਸੇਂਟ
 
ਸਮੀਖਿਆ : ਹਰਪਾਲ ਸਿੰਘ



ਰੇਪ...ਤੇ ਫੇਰ ਬਦਲਾ....

ਇਸ ਵਿਸ਼ੇ ਉਪਰ ਬਹੁਤ ਫ਼ਿਲਮਾਂ ਨੇ....ਤੇ ਹਾਲੀਵੁਡ ਚ ਇਸ ਵਿਸ਼ੇ ਨੂੰ ਜਦੋਂ ਵੀ ਬੋਲਿਆ ਜਾਂਦਾ ਹੈ ਹਰੇਕ ਨੂੰ i spit your grave ਨਾਮ ਦੀ  ਫ਼ਿਲਮ ਦੀ ਯਾਦ ਆ ਜਾਂਦੀ ਹੈ....

last house on the left ਵੀ ਇਕ ਏਦਾਂ ਦੀ ਫਿਲਮ ਹੈ ਜੋ 1974 ਚ ਅਤੇ ਫੇਰ 2008 ਚ ਬਣੀ...ਤੇ ਦੋਨੋ ਵਾਰ ਕਮਾਲ ਦੀ ਬਣੀ....

revenge ਮਿਆਰ ਪੱਖੋਂ ਉਪਰ ਦਸੀਆਂ ਦੋਨੋਂ ਫ਼ਿਲਮਾਂ ਦੇ ਨੇੜੇ ਨਹੀਂ ਜਾਂਦੀ...ਪਰ ਇਸਦੇ ਕੋਲ ਆਪਣੀ ਇਕ ਵੱਖਰੀ ਖਾਸੀਅਤ ਹੈ....ਇਹ ਜਿਆਦਾ ਸਟਾਈਲਿਸ਼ ਹੈ....

ਸਟਾਈਲਿਸ਼ ਤੋਂ ਮੇਰਾ ਭਾਵ ਕੀ ਹੈ ?

ਇਹ ਫ਼ਿਲਮ ਸ਼ਾਨਦਾਰ ਤੋਂ ਵੀ ਜਿਆਦਾ ਸ਼ਾਨਦਾਰ ਸਾਊਂਡਟਰੈਕ ਨਾਲ ਹੈ....ਜੇ ਤੁਸੀਂ ਇਸਨੂੰ ਸਿਨੇਮਾ ਚ ਨਹੀਂ ਦੇਖ ਰਹੇ ਤਾਂ ਫੇਰ ਇਹ ਜਰੂਰੀ ਹੋ ਜਾਂਦਾ ਹੈ ਕਿ ਵਧੀਆ ਵਾਲੇ ਸਾਉੰਡ ਸਿਸਟਮ ਨਾਲ ਇਸਨੂੰ ਦੇਖੋ...ਮੋਬਾਈਲ ਉਪਰ ਵੀ ਦੇਖ ਰਹੇ ਹੋ ਤਾਂ ਹੈਡਫੋਨ ਜੇ ਤੁਹਾਡੇ ਵਧੀਆ ਕੁਆਲਿਟੀ ਦੇ ਨੇ ਤਾਂ ਇਸ ਫ਼ਿਲਮ ਦਾ ਸਾਊਂਡ ਤੁਹਾਨੂੰ ਜਿਕਰ ਦੇ ਕਾਬਲ ਨਾ ਲੱਗੇ ਇਹ ਹੋਣਾ ਮੁਸ਼ਕਲ ਹੈ....

ਦੂਜੀ ਖਾਸੀਅਤ ਜੋ ਇਸ ਫਿਲਮ ਦੀ ਹੈ...ਓਹ ਹੈ ਫਿਲਮ ਚ ਕੈਮਰੇ ਦਾ ਕੰਮ....ਕੈਮਰੇ ਨੂੰ ਏਨੇ ਵਧੀਆ ਤਰੀਕੇ ਨਾਲ ਘੁੰਮਾਇਆ ਗਿਆ ਹੈ ਕਿ ਫਿਲਮ ਨੂੰ ਦੇਖਣ ਦਾ ਮਜ਼ਾ ਦੁਗਣਾ ਹੋ ਜਾਂਦਾ ਹੈ....

ਇਸ ਫ਼ਿਲਮ ਚ ਇਕ ਹੋਰ ਰਾਹਤ ਦੀ ਗੱਲ ਹੈ...ਕਿ ਇਹ ਖੂਨ ਖਰਾਬੇ ਨਾਲ ਭਰੀ ਹੋਣ ਦੇ ਬਾਵਜੂਦ ਵੀ i spit on your grave ਵਾਂਗ ਅਜਿਹਾ ਕੋਈ ਸੀਨ ਨਹੀਂ ਦਿਖਾਉਂਦੀ ਕਿ ਤੁਸੀਂ ਡਰ ਕੇ ਅੱਖਾਂ ਬੰਦ ਕਰਲੋ... ( i spit ਦਾ ਉਹ ਸੀਨ ਜਿਸਦੇ ਵਿਚ ਕੁੜੀ ਇਕ ਬਲਾਤਕਾਰੀ ਦੀਆਂ ਅੱਖਾਂ ਨੂੰ ਏਦਾਂ ਕਰ ਦਿੰਦੀ ਹੈ ਕਿ ਓਹ ਅੱਖਾਂ ਨੂੰ ਝਪਕ ਨਹੀਂ ਪਾਉਂਦਾ...ਉਹ ਸੀਨ ਮੈਨੂੰ ਦੇਖ ਕੇ ਕੁਛ ਹੋਣ ਲਗ ਜਾਂਦਾ ਹੈ )

ਫਿਲਮ ਚ ਸਿਰਫ ਚਾਰ ਪਾਤਰ ਨੇ....ਪਰ ਇਹ ਚਾਰੇ ਹੀ ਕਾਫੀ ਨੇ...ਹਰ ਇਕ ਦਾ ਆਪਣਾ ਸਟਾਈਲ ਹੈ...



ਮੈਂ ਇਸ ਫਿਲਮ ਨੂੰ ਦੇਖਣ ਤੋਂ ਬਾਦ ਪਹਿਲਾ ਕੰਮ ਇਸਦੇ ਸਾਊਂਡ ਟਰੈਕ ਨੂੰ ਹੀ ਡਾਊਨਲੋਡ ਕਰਨ ਦਾ ਕੀਤਾ...ਕਿਉਂਕਿ ਬੜੀਆਂ ਘਟ ਫ਼ਿਲਮਾਂ ਹੁੰਦੀਆਂ ਨੇ ਜਿੰਨਾ ਦਾ ਸਾਉੰਡ ਇਸ ਕਾਬਲ ਹੁੰਦਾ ਹੈ ਕਿ ਆਪਾਂ ਇਸਨੂੰ ਆਪਣੇ ਮੋਬਾਈਲ ਚ ਸੁਣਨ ਲਈ ਰਖੀਏ....

....

ਫਿਲਮ ਚ ਕਾਫੀ ਸਾਰੇ ਦ੍ਰਿਸ਼ ਐਸੇ ਨੇ ਜਿਸਦੇ ਵਿਚ ਮਰਦ ਦਾ ਪੂਰਾ ਨੰਗਾ ਸ਼ਰੀਰ ਦੇਰ ਤੱਕ ਸਕਰੀਨ ਉਪਰ ਨਜ਼ਰ ਆਉਂਦਾ ਹੈ....ਇਸ ਕਰਕੇ ਇਹ ਫ਼ਿਲਮ ਸਿਰਫ ਬਾਲਗਾਂ ਲਈ ਹੈ....

...

ਰੇਪ ਦੀ ਘਟਨਾ ਫਿਲਮ ਚ ਕੇਂਦਰ ਵਿਚ ਹੋਣ ਦੇ ਬਾਵਜੂਦ ਵੀ ਰੇਪ ਨੂੰ ਫਿਲਮਾਇਆ ਨਹੀਂ ਗਿਆ...ਮੇਰੇ ਲਈ ਇਹ ਸੰਤੋਸ਼ ਦੀ ਗੱਲ ਹੈ...ਕਿਉਂਕਿ ਰੇਪ ਦੇ ਦ੍ਰਿਸ਼ ਚਾਹੇ ਫ਼ਿਲਮੀ ਪਰਦੇ ਉਪਰ ਹੀ ਦੇਖ ਰਿਹਾ ਹੋਵਾਂ...ਇਹ ਦੇਖਣਾ ਮੈਨੂੰ ਹਮੇਸ਼ਾਂ ਡਿਸਟਰਬ ਕਰਦਾ ਹੈ...



ਫਿਲਮ ਚ ਇਕ ਡਾਂਸ ਨੰਬਰ ਵੀ ਹੈ...

dance like machine....ਇਸ ਧੁੰਨ ਉਪਰ ਡਾਂਸ ਵਾਲੇ ਸੀਨ ਤੋਂ ਫੌਰਨ ਬਾਦ ਰੇਪੀਸਟ ਅਤੇ ਹੀਰੋਇਨ ਦਾ ਇਕ ਸੀਨ ਹੈ...ਜੋ ਕਿ ਮੈਨੂੰ ਫਿਲਮ ਦਾ ਸਭ ਤੋਂ ਸ਼ਾਨਦਾਰ ਸੀਨ ਲਗਿਆ...ਇਸ ਸੀਨ ਚ ਛੋਟੇ ਡਾਇਲੋਗ ਨੇ...ਪਰ ਹਰ ਡਾਇਲੋਗ ਰੋਚਕ ਹੈ...ਇਸ ਸੀਨ ਦੀ ਖਾਸ ਗੱਲ ਰੇਪੀਸਟ ਦੇ ਬੋਲਣ ਦਾ ਢੰਗ ਹੈ...



ਫਿਲਮ ਚ ਨਿਰਦੇਸ਼ਕ ਨੇ ਕੁਛ ਸੀਨ ਇਸ਼ਾਰਿਆਂ ਚ ਰੱਖੇ ਨੇ...ਜਿਵੇਂ ਸੇਬ ਨੂੰ ਇਕ ਦੰਦੀ ਵੱਢ ਕੇ ਮੇਜ ਉਪਰ ਰੱਖਣਾ...ਤੇ ਫੇਰ ਉਸ ਜੂਠੇ ਸੇਬ ਉਪਰ ਕੀੜੇ ਦਾ ਚੜ ਆਉਣਾ...

ਏਦਾਂ ਦੇ ਹੋਰ ਵੀ ਸੀਨ ਨੇ ਜੋ ਤੁਹਾਨੂੰ ਗੌਰ ਕਰਨ ਲਾਇਕ ਲੱਗਣਗੇ...

.....

ਫਿਲਮ ਦੇਖਨ ਦੀ ਵਜ੍ਹਾ - ਬੋਲਡਨੈੱਸ ਤੇ ਮਾਰਧਾੜ ਨੂੰ ਸਟਾਈਲਿਸ਼ ਢੰਗ ਨਾਲ ਦੇਖਣਾ ਹੋਵੇ ਤਾਂ ਇਹ ਫ਼ਿਲਮ ਤੁਹਾਨੂੰ ਜੱਚ ਜਾਏਗੀ...

ਫਿਲਮ ਨਾ ਦੇਖਣ ਦੀ ਵਜ੍ਹਾ - ਨੰਗੇਜ਼ ਅਤੇ ਖੂਨ ਖਰਾਬੇ ਨਾਲ ਅਲਰਜੀ ਹੈ ਤਾਂ ਇਹ ਫ਼ਿਲਮ ਤੁਹਾਡੇ ਲਈ ਨਹੀਂ...


ਰੇਟਿੰਗ : 3.5/5 ( 0.5 ਫਿਲਮ ਦੇ ਸ਼ਾਨਦਾਰ ਪਿਛੋਕੜ ਸੰਗੀਤ ਵਾਸਤੇ ਅਤੇ ਫਿਲਮ ਦੇ ਕੈਮਰਾ ਵਰਕ ਵਾਸਤੇ )