JHALLE ( Movie Review )

Director : Amarjit singh

Cast : Binnu Dhillon , Sargun Mehta , Harby sangha , Bunninderjit singh , jatinder kaur , pawan malhotra 

Review : Harpal Singh



ਜਦੋਂ ਫਿਲਮਕਾਰ ਨੂੰ ਇਹ ਨਾ ਕਨਫ਼ਰਮ ਹੋਵੇ ਕਿ ਉਹ ਕਿਸ ਵਿਸ਼ੇ ਨੂੰ ਫਿਲਮ ਚ ਦਿਖਾਨਾ ਚਾਹ ਰਿਹਾ ਹੈ ਤਾਂ ਝੱਲੇ ਫਿਲਮ ਵਰਗੀ ਹੀ ਫਿਲਮ ਸਾਹਮਣੇ ਆਉਂਦੀ ਹੈ....



ਫਿਲਮ ਨੂੰ ਰਿਲੀਜ਼ ਹੋਣ ਦੇ ਇਕ ਹਫਤੇ ਬਾਅਦ ਦੇਖਿਆ...ਤੇ ਬਿਨ੍ਹਾਂ ਖ਼ਾਸ ਕੋਈ ਉਮੀਦ ਬਣਾ ਕੇ ਦੇਖਿਆ.....ਤੇ ਸੱਚ ਜਾਣਿਓ ਮੈਂ ਇੰਟਰਵਲ ਤੱਕ ਫਿਲਮ ਨੂੰ ਮਜ਼ੇ ਨਾਲ ਦੇਖਿਆ....ਫਿਲਮ ਚ ਹਾਰਰ ਮਾਹੌਲ ਨੂੰ ਜਿਸ ਤਰੀਕੇ ਨਾਲ ਪੈਦਾ ਕੀਤਾ ਗਿਆ ਸੀ ਇਹ ਪੰਜਾਬੀ ਫ਼ਿਲਮ ਚ ਦੇਖ ਕੇ ਚੰਗਾ ਲਗਿਆ....ਕਲਾਕਾਰਾਂ ਦੇ ਚਿਹਰਿਆਂ ਦੇ ਹਾਵ ਭਾਵ....ਪਿਛੋਕੜ ਸੰਗੀਤ....ਤੇ ਲਾਈਟਿੰਗ ਸਮੇਤ ਸਭ ਕੁਛ ਸ਼ਾਨਦਾਰ ਸੀ....


ਬਿੰਨੂ ਢਿੱਲੋਂ ਬੇਸ਼ਕ ਫਿਲਮ ਦਾ ਹੀਰੋ ਹੈ....ਸਰਗੁਣ ਹੀਰੋਈਨ.....ਪਰ ਫਿਲਮ ਦੇ ਸਾਰੇ ਚੰਗੇ ਦ੍ਰਿਸ਼ ਓਹੀ ਨੇ ਜਿੰਨਾ ਚ ਇਹ ਦੋਨੋਂ ਮੌਜੂਦ ਨਹੀਂ ਰਹੇ....

ਜਤਿੰਦਰ ਕੌਰ ਤੇ ਪਵਨ ਮਲਹੋਤਰਾ ਦਾ ਰੋਲ ਬਹੁਤ ਸੋਹਣਾ ਰਿਹਾ.....ਏਨਾ ਦੋਨਾਂ ਨੇ ਥਰਿੱਲ ਬਣਾਈ ਰਖਿਆ ਹੈ....ਖਾਸ ਕਰਕੇ ਇਕ ਅਫਰੀਕਨ ਦਿਖ ਵਾਲਾ ਕਲਾਕਾਰ ਜੋ ਹੱਥ ਚ ਕੁਲਹਾੜੀ ਚੱਕੀ ਫਿਰਦਾ ਹੈ....ਉਸਦਾ ਨਜ਼ਰ ਆਉਂਦੇ ਰਹਿਣਾ ਮਜ਼ੇਦਾਰ ਜਾਪਦਾ ਹੈ...


ਫਿਲਮ ਦਾ ਇਹ ਵਾਲਾ ਹਿੱਸਾ ਜਿਸਦੇ ਵਿਚ ਬਿੰਨੂ ਢਿੱਲੋਂ ਆਪਣੇ ਦੋਸਤਾਂ ਦੇ ਨਾਲ ਹੀਰੋਇਨ ਦੇ ਘਰ ਆਉਂਦਾ ਹੈ....ਇਹ ਹਾਲੀਵੁਡ ਦੀ ਮਸ਼ਹੂਰ ਹਾਰਰ ਫਿਲਮ GET OUT ਦੀ ਯਾਦ ਦਵਾਉਂਦਾ ਹੈ.....ਪਰ ਆਪਣੇ ਫਿਲਮਕਾਰ ਥਰਿੱਲ ਨੂੰ ਲੈ ਕੇ ਪੂਰੀ ਫਿਲਮ ਕਦੋੰ ਬਣਾਉਂਦੇ ਨੇ....ਏਨਾ ਨੂੰ ਪਤਾ ਨਹੀਂ ਕਿਉਂ ਕਹਾਣੀ ਚ ਪਿਆਰ ਗਾਣੇ ਅਤੇ ਇਮੋਸ਼ਨ ਉਦੋਂ ਵੀ ਪਾਣੇ ਹੀ ਹੁੰਦੇ ਨੇ ਜਦੋਂ ਏਨਾ ਦੀ ਲੋੜ ਵੀ ਨਾ ਹੋਵੇ... ਇਸ ਫ਼ਿਲਮ ਚ ਵੀ ਆਹੀ ਸਭ ਹੁੰਦਾ ਹੈ....ਇਕ ਚੰਗੀ ਭਲੀ ਅਲੱਗ ਜੇਹੀ ਦਿਖਦੀ ਕਹਾਣੀ ਚ ਬੇਲੋੜਾ ਫਲੈਸ਼ ਬੈਕ ਲੈ ਆਇਆ ਜਾਂਦਾ ਹੈ.....ਤੇ ਫੇਰ ਸ਼੍ਰੀਦੇਵੀ ਅਤੇ ਕਮਲ ਹਸਨ ਦੀ ਸਦਮਾ ਫਿਲਮ ਵਰਗਾ ਮਾਹੌਲ ਪੈਦਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਜਾਂਦੀ ਹੈ.....ਤੇ ਫਿਲਮ ਆਪਣੇ ਅੰਤ ਤੱਕ ਆਉਂਦੇ ਆਉਂਦੇ ਕਿਸੇ ਗਾਇਕ ਦੇ ਵੀਡੀਓ ਗੀਤ ਵਰਗੀ ਲੱਗਣ ਲੱਗ ਜਾਂਦੀ ਹੈ.....ਤੇ ਬਹੁਤ ਹੀ ਨਕਲੀ ਤਰੀਕੇ ਨਾਲ ਮੁੱਕਦੀ ਹੈ....


ਫਿਲਮ ਦੇ ਸ਼ੁਰੂ ਚ ਸਰਗੁਣ ਨੂੰ ਮੈਂਟਲੀ ਅਪਸੈੱਟ ਦਿਖਾਇਆ ਗਿਆ ਹੈ....ਪਰ ਉਸਦੇ ਕੋਲ ਹੀ ਕੈਂਚੀ ਪਈ ਹੁੰਦੀ ਹੈ...ਬੰਦੂਕ ਪਈ ਹੁੰਦੀ ਹੈ...ਤੇ ਡਾਕਟਰ ਦੇ ਨਾਮ ਤੇ ਇਕ ਮਜਾਕੀਆ ਪਾਤਰ ਬਿਠਾਇਆ ਗਿਆ ਹੁੰਦਾ ਹੈ.....ਮਤਲਬ ਕਿ ਪੰਜਾਬੀ ਫ਼ਿਲਮ ਵਾਲੇ ਕੁਛ ਵੀ ਕਰ ਸਕਦੇ ਨੇ....ਜੇ ਇਹ ਸਭ ਕਾਮੇਡੀ ਪੈਦਾ ਕਰਨ ਲਈ ਸੀ ਤਾਂ ਇਹ ਕੋਈ ਹਾਸਾ ਪੈਦਾ ਨਹੀਂ ਕਰਦਾ...


ਪਵਨ ਮਲਹੋਤਰਾ ਆਪਣੀ ਕੁੜੀ ਨੂੰ ਪਸੰਦ ਨਾ ਆਉਣ ਵਾਲਿਆਂ ਨੂੰ ਮਾਰ ਦਿੰਦਾ ਹੈ....ਪਰ ਇਕ ਦ੍ਰਿਸ਼ ਚ ਉਹ ਸਿੱਖਾਂ ਨਾਲ ਹੋਏ ਜ਼ੁਲਮਾਂ ਬਾਰੇ ਇਮੋਸ਼ਨਲ ਭਾਸ਼ਣ ਦੇ ਰਿਹਾ ਹੁੰਦਾ ਹੈ....ਇਹ ਗੱਲ ਜਚਦੀ ਨਹੀਂ....

ਫਿਲਮ ਦਾ ਸ਼ੁਰੂ ਕਾਮੇਡੀ ਫਿਲਮ ਦਾ ਭੁਲੇਖਾ ਪਾਂਦਾ ਹੈ....ਪਰ ਇਸ ਚ ਵੀ ਕੋਈ ਅਜਿਹਾ ਹਿਊਮਰ ਨਹੀਂ ਹੈ ਕਿ ਹੱਸਿਆ ਜਾਵੇ....ਇਸ ਤੋਂ ਬਾਦ ਵਾਲੀ ਫਿਲਮ ਹਾਰਰ ਲਗਦੀ ਹੈ....ਇਹ ਹਿੱਸਾ ਮੈਨੂੰ ਤਾਂ ਬਹੁਤ ਪਸੰਦ ਆਇਆ....ਖਾਸ ਕਰਕੇ ਉਹ ਵਾਲਾ ਦ੍ਰਿਸ਼ ਜਿਥੇ ਪੂਰਾ ਪਰਿਵਾਰ ਡਿਨਰ ਕਰਨ ਲਈ ਇਕ ਵੱਡੇ ਟੇਬਲ ਦੁਆਲੇ ਬੈਠਾ ਹੁੰਦਾ ਹੈ....ਫੇਰ ਅੱਗੇ ਵਧਦੀ ਹੋਈ ਫਿਲਮ ਲਵ ਸਟੋਰੀ ਬਣਾ ਦਿੱਤੀ ਜਾਂਦੀ ਹੈ....ਜੋ ਬਿਲਕੁਲ ਹੀ ਬੇਅਸਰ ਅਤੇ ਬੋਰਿੰਗ ਹੈ....ਰਹਿੰਦੀ ਕਸਰ ਫਿਲਮ ਦੇ ਆਖਰੀ ਹਿੱਸੇ ਚ ਆਏ ਦੋ ਤਿੰਨ ਗੀਤ ਪੂਰੀ ਕਰ ਦਿੰਦੇ ਨੇ.....


ਮੈਂ ਇਸ ਫ਼ਿਲਮ ਦੀ ਇਕੋ ਪ੍ਰਾਪਤੀ ਆਹੀ ਮਣਾਂਗਾ ਕਿ ਇਸ ਚ ਜਿਸ ਤਰ੍ਹਾਂ ਨਾਲ ਥਰਿੱਲ ਪੈਦਾ ਕੀਤਾ ਗਿਆ ਕੁਛ ਇਕ ਦ੍ਰਿਸ਼ਾਂ ਚ ਉਸਨੂੰ ਦੇਖ ਕੇ ਇਹ ਯਕੀਨ ਹੋਇਆ ਹੈ ਕਿ ਇਕ ਦਿਨ ਪੰਜਾਬੀ ਚ ਵੀ ਚੰਗੀ ਥਰਿੱਲਰ ਅਤੇ ਹਾਰਰ ਫਿਲਮ ਬਣ ਸਕੇਗੀ....


ਸਰਗੁਣ ਦਾ ਰੋਲ ਮੈਨੂੰ ਏਨਾ ਖਾਸ ਨਹੀਂ ਲੱਗਿਆ....ਬੇਸ਼ਕ ਐਕਟਿੰਗ ਚੰਗੀ ਹੈ ਪਰ ਇਹ ਕੁਝ ਯਾਦਗਾਰ ਨਹੀਂ ਦੇ ਕੇ ਜਾਂਦੀ....ਬਿੰਨੂ ਢਿੱਲੋਂ ਨੌਜਵਾਨ ਦੇ ਰੋਲ ਚ ਹੁਣ ਨਾ ਆਵੇ ਤਾਂ ਚੰਗਾ ਹੈ...ਉਸਦੇ ਚੇਹਰੇ ਤੇ ਹੁਣ ਉਮਰ ਨਜ਼ਰ ਆਉਣ ਲੱਗੀ ਹੈ.....ਉਸਨੂੰ ਇਹ ਸਮਝਣਾ ਪਵੇਗਾ ਕਿ ਜਰੂਰੀ ਨਹੀਂ ਹੁੰਦਾ ਕਿ ਜੇ ਫਿਲਮ ਉਹ ਆਪੀ ਬਣਾ ਰਿਹਾ ਹੈ ਤਾਂ ਹੀਰੋ ਵੀ ਆਪ ਹੀ ਬਣੇਗਾ.....ਉਹ ਖੁਦ ਨੂੰ ਕੈਮਰੇ ਦੇ ਮਗਰ ਰੱਖ ਕੇ ਵੀ ਫ਼ਿਲਮਾਂ ਬਣਾਉਂਦਾ ਰਹਿ ਸਕਦਾ ਹੈ ਜਾਂ ਸਾਈਡ ਰੋਲ ਚ ਰਹਿ ਸਕਦਾ ਹੈ...

ਬਿੰਨੂ ਦੇ ਦੋਸਤ ਦੇ ਰੋਲ ਚ ਬਨਿੰਦਰਜੀਤ ਸਿੰਘ ਬੰਨੀ ਦਾ ਰੋਲ ਜਰੂਰ ਹਿਊਮਰ ਪੈਦਾ ਕਰਦਾ ਹੈ.....ਇਸ ਤੋਂ ਬਿਨ੍ਹਾਂ ਕੁਛ ਵੀ ਹਸਾਉਂਦਾ ਨਹੀਂ ਹੈ...


ਫਿਲਮ ਦੇ ਗੀਤ ਔਸਤ ਨੇ....ਪਰ ਪਹਿਲਾ ਗੀਤ ' ਕੁਛ ਬੋਲ ਵੇ ' ਆਪਣੇ ਫਿਲਮਾਂਕਣ ਕਰਕੇ ਸੋਹਣਾ ਲਗਦਾ ਹੈ.....


ਇਸ ਫ਼ਿਲਮ ਬਾਰੇ ਇਕੋ ਲਾਈਨ ਚ ਕੁੱਛ ਬੋਲਣਾ ਹੋਵੇ ਤਾਂ ਆਹੀ ਕਹਾਂਗਾ ਕਿ ਇਕ ਚੰਗੀ ਫਿਲਮ ਬਣਦੀ ਬਣਦੀ ਰਹਿ ਗਈ....ਪਰ ਫੇਰ ਵੀ...ਇਹ ਵੀ ਚੰਗਾ ਲਗਿਆ ਕਿ ਪੰਜਾਬੀ ਸਿਨੇਮਾ ਚ ਰੂਟੀਨ ਤੋਂ ਹੱਟ ਕੇ ਕੁਛ ਤਾਂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ....ਅੱਜ ਨਹੀਂ ਤਾਂ ਕਲ....ਨਤੀਜ਼ੇ ਚੰਗੇ ਆਉਣਗੇ...

ਰੇਟਿੰਗ - 2/5

harpal1980.singh@gmail.com