GIDHARSINGHI ( PUNJABI MOVIE REVIEW )
DIRECTOR : Vipin Parshar
CAST : Jordan Sandhu , Rubina Bajwa , Ravinder Grewal , Saanvi Dhiman

Review : Harpal Singh
ਗਿਦੜਸਿੰਗੀ ਫਿਲਮ ਨੂੰ ਮੈਂ ਪਹਿਲੇ ਸ਼ੋਅ ਚ ਆਪਣੇ ਸਮੇਤ ਅੱਠ ਕੁ ਦਰਸ਼ਕਾਂ ਦੇ ਨਾਲ ਦੇਖਿਆ...
ਫਿਲਮ ਦੀ ਕਹਾਣੀ ਬਾਰੇ ਗੱਲ ਕਰਾਂ ਤਾਂ ਇਹ ਕਹਾਣੀ ਬਸ ਅੰਤ ਤੱਕ ਖਿੱਚੀ ਗਈ ਹੈ....ਬਾਲੀਵੁੱਡ ਦੀਆਂ ਹੇਰਾਫੇਰੀ ਟਾਈਪ ਫ਼ਿਲਮਾਂ ਵਾਂਗ ਏਥੇ ਵੀ ਦੋ ਭਾਈ ਮਿਲ ਕੇ ਕਾਮਯਾਬ ਹੋਣ ਲਈ ਕਈ ਸਾਰੇ ਧੰਦਿਆਂ ਚ ਹੱਥ ਅਜਮਾਉਂਦੇ ਨੇ ਪਰ ਅਸਫਲ ਹੀ ਹੁੰਦੇ ਨੇ....ਏਨਾ ਅਸਫਲਤਾਵਾਂ ਨੂੰ ਕਾਮੇਡੀ ਦੇ ਰੰਗ ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ...ਪਰ ਆਖਰ ਚ ਇਹ ਫ਼ਿਲਮ ਵੀ ਕਾਮੇਡੀ ਦੇ ਨਾਮ ਤੇ ਰੌਲਾ ਰੱਪਾ ਪਾ ਕੇ ਹੀ ਖਤਮ ਹੋ ਜਾਂਦੀ ਹੈ...
ਫਿਲਮ ਦਾ ਹੀਰੋ ਜੋਰਡਨ ਸੰਧੂ ਹੈ...ਜਿਸਦਾ ਫਿਲਮ ਦੇ ਇੰਟਰਵਲ ਤੱਕ ਲੱਕ ਦੁਖਦਾ ਰਹਿੰਦਾ ਹੈ...ਤੇ ਦਰਸ਼ਕਾਂ ਦਾ ਸਿਰ.....ਬੇਸ਼ਕ ਹੀਰੋ ਦਾ ਲੱਕ ਫਿਲਮ ਦੇ ਦੂਜੇ ਹਿੱਸੇ ਤੱਕ ਅਪੜਦੇ ਠੀਕ ਹੋ ਜਾਂਦਾ ਹੈ....ਹੀਰੋਈਨ ਰੁਬੀਨਾ ਬਾਜਵਾ ਆਪਣੀ ਸਿਫਾਰਸ਼ ਤੇ ਆਪਣੇ ਭਲਵਾਨ ਬਾਪ ਕੋਲੋਂ ਖਿੱਚ ਲਵਾ ਕੇ ਹੀਰੋ ਦਾ ਲੱਕ ਸਿੱਧਾ ਕਰਵਾ ਦਿੰਦੀ ਹੈ....ਪਰ ਦਰਸ਼ਕਾਂ ਦਾ ਕੀ ??....ਦਰਸ਼ਕਾਂ ਨੇ ਜੋ ਪੈਸੇ ਖਰਚੇ ਸੀ ਫਿਲਮ ਦੇ ਲਈ....ਉਸਦੇ ਬਾਰੇ ਕਿਸ ਹੀਰੋਈਨ ਨੇ ਜਾਂ ਹੀਰੋ ਨੇ ਖਿਆਲ ਕਰਨਾ ਸੀ ?
ਰਵਿੰਦਰ ਗਰੇਵਾਲ ਨੂੰ ਦੇਖ ਕੇ ਲਗਿਆ ਸੀ ਕਿ ਸ਼ਾਇਦ ਇਹ ਕੁਛ ਕਰੇਗਾ....ਪਰ ਉਸਦੇ ਕੋਲ ਕਰਨ ਨੂੰ ਕੀ ਹੋਣਾ ਸੀ ਜਦੋਂ ਬਾਕੀਆਂ ਕੋਲ ਹੀ ਕੁਝ ਨਹੀਂ ਸੀ.....ਮਲਕੀਤ ਰੌਣੀ ਤੇ ਸੀਮਾ ਕੌਸ਼ਲ ਰੱਜ ਕੇ ਕਮਲ ਘੋਟਦੇ ਨਜ਼ਰ ਆਉਂਦੇ ਨੇ....ਯਕੀਨਨ ਇਹ ਸਭ ਐਕਟਿੰਗ ਨਹੀਂ ਹੈ....ਨਾ ਇਹ ਕੋਈ ਕਾਮਿਕ ਰੋਲ ਜਾਪਦੇ ਨੇ...
ਫਿਲਮ ਚ ਸਭ ਤੋਂ ਖਰਾਬ ਹੈ ਹੀਰੋ ਦੇ ਭਰਾ ਦਾ ਪੁਲਿਸ ਵਾਲੀ ਦੇ ਨਾਲ ਪਿਆਰ ਦਾ ਐਂਗਲ.....ਇਹ ਦੋਨੋਂ ਕਿਰਦਾਰ ਏਨੇ ਜਿਆਦਾ ਨਕਲੀ ਜਾਪਦੇ ਨੇ ਕਿ ਹੱਸਿਆ ਵੀ ਨਹੀਂ ਜਾਂਦਾ...
....
" ਏਨਾ ਗਾਇਕਾਂ ਨੂੰ ਹੀਰੋ ਕਿਉਂ ਲੈ ਲੈਂਦੇ ਨੇ ਪ੍ਰੋਡਿਊਸਰ ? " ਮੇਰਾ ਇਕ ਦੋਸਤ ਮੈਨੂੰ ਪੁੱਛ ਰਿਹਾ ਸੀ..
ਮੇਰੇ ਕੋਲ ਵੀ ਉਸਦੀ ਗੱਲ ਦਾ ਕੋਈ ਜੁਆਬ ਨਹੀਂ ਸੀ....ਪਰ ਇਕ ਫਿਲਮ ਦਰਸ਼ਕਾਂ ਤੱਕ ਆਉਣ ਤੱਕ ਕਿੰਨੇ ਹੀ ਚੰਗੇ ਅਤੇ ਵਧੀਆ ਕਲਾਕਾਰਾਂ ਦੀਆਂ ਅੱਖਾਂ ਅੱਗੋਂ ਤਾਂ ਜਰੂਰ ਹੀ ਨਿਕਲਦੀ ਹੋਵੇਗੀ....ਕਿੰਨੇ ਹੀ ਲੋਕਾਂ ਨੇ ਏਸਦਾ ਪ੍ਰੀਮਿਅਰ ਵੀ ਦੇਖਿਆ ਹੋਵੇਗਾ.....ਪਰ ਕੀ ਕਿਸੇ ਨੇ ਵੀ ਫਿਲਮ ਚੰਗੀ ਨਹੀਂ ਬਣੀ ਨਹੀਂ ਆਖਿਆ ਹੋਵੇਗਾ ??
ਜਾਂ ਫੇਰ ਫਿਲਮ ਨੂੰ ਬਣਾ ਕੇ ਬਸ ਦਰਸ਼ਕਾਂ ਅੱਗੇ ਪਰੋਸ ਦਿੱਤਾ ਜਾਂਦਾ ਹੈ....ਤੇ ਆਹੀ ਆਸ ਰੱਖੀ ਜਾਂਦੀ ਹੈ ਕਿ ਫਿਲਮ ਕਿਵੇਂ ਦੀ ਵੀ ਕਿਉ ਨਾ ਹੋਵੇ....ਉਸਦੀ ਤਾਰੀਫ ਹੀ ਮਨਜ਼ੂਰ ਕੀਤੀ ਜਾਵੇਗੀ ਤੇ ਜਿਹੜਾ ਇਸਦੀ ਤਾਰੀਫ ਨਹੀਂ ਕਰੇਗਾ...ਉਸਨੂੰ ਪੰਜਾਬੀ ਸਿਨੇਮਾ ਦਾ ਦੁਸ਼ਮਣ ਐਲਾਨ ਦਿੱਤਾ ਜਾਵੇਗਾ..
...
ਫਿਲਮ ਦੀ ਹੀ ਗੱਲ ਦੁਬਾਰਾ ਕਰੀਏ ਤਾਂ ਫਿਲਮ ਦੀ ਕਹਾਣੀ ਚ ਕਾਫ਼ੀ ਕੁਛ ਮਜ਼ੇਦਾਰ ਭਰਿਆ ਜਾ ਸਕਦਾ ਸੀ....ਪਰ ਨਿਰਦੇਸ਼ਨ ਸਮੇਤ ਅਦਾਕਾਰੀ ਹੀ ਏਨੀ ਔਸਤ ਹੈ ਕਿ ਫਿਲਮ ਸਿਨੇਮਾ ਚ ਦੇਖਣ ਲਾਇਕ ਨਹੀਂ ਲਗਦੀ.....ਤੇ ਤੁਸੀਂ ਇਕ ਤੋਂ ਬਾਦ ਇਕ ਖਰਾਬ ਸੀਨ ਗਿਣਦੇ ਜਾਂਦੇ ਹੋ...
ਗੀਤ ਸੰਗੀਤ ਸਾਧਾਰਨ ਹੈ....
ਰੁਬੀਨਾ ਬਾਜਵਾ ਸਸਤੀਆਂ ਫ਼ਿਲਮਾਂ ਦੀ ਹੀਰੋਈਨ ਬਣਦੀ ਜਾ ਰਹੀ ਹੈ...
ਰਵਿੰਦਰ ਗਰੇਵਾਲ ਆਪਣੇ ਗੀਤਾਂ ਦੇ ਵੀਡੀਓਜ਼ ਚ ਜਰੂਰ ਮੈਨੂੰ ਕਈ ਵਾਰ ਪਸੰਦ ਆਇਆ ਹੈ...ਪਰ ਫਿਲਮ ਚ ਉਸਦੀ ਦਿਖ ਤੇ ਰੋਲ ਅਤੇ ਡਾਇਲਾਗ...ਸਭ ਬਿਲਕੁਲ ਹੀ ਬੇਅਸਰ ਨੇ...
ਜੋਰਡਨ ਸੰਧੂ ਨੂੰ ਮੈਂ ਕਦੀ ਗਾਉਂਦੇ ਨਹੀਂ ਸੁਣਿਆ ਪਰ ਫਿਲਮ ਚ ਉਸਦਾ ਹੋਣਾ ਫਿਲਮ ਦੀ ਵੈਲਿਉ ਚ ਕੋਈ ਫਰਕ ਨਹੀਂ ਪਾਉਂਦਾ...
ਐਦਾਂ ਦੀਆਂ ਫ਼ਿਲਮਾਂ ਨਾ ਸਿਰਫ ਫਿਲਮਕਾਰ ਦਾ ਪੈਸਾ ਬਰਬਾਦ ਕਰਦੀਆਂ ਨੇ...ਸਗੋਂ ਇਹ ਦਰਸ਼ਕਾਂ ਨੂੰ ਅੱਗੇ ਆਉਣ ਵਾਲੀਆਂ ਬਾਕੀ ਪੰਜਾਬੀ ਫ਼ਿਲਮਾਂ ਤੋਂ ਵੀ ਦੂਰ ਕਰਦੀਆਂ ਨੇ.....
ਰੇਟਿੰਗ - 1/5
harpal1980.singh@gmail.com

0 Comments