DAWN OF THE DEAD ( 2004 )

ਨਿਰਦੇਸ਼ਕ :ਜ਼ੇਕ ਸਨਾਈਡਰ

 ਸਮੀਖਿਆ : ਹਰਪਾਲ ਸਿੰਘ

ਮੈਂ ਹਾਰਰ ਫ਼ਿਲਮਾਂ ਦਾ ਦੀਵਾਨਾ ਹਾਂ...ਪਰ ZOMBIES ਦੀਆਂ ਫ਼ਿਲਮਾਂ ਮੈਂ ਕਦੀ ਨਹੀਂ ਦੇਖਦਾ ਸੀ...ਮੈਨੂੰ ਲਗਦਾ ਹੁੰਦਾ ਸੀ ਕਿ ਇਹ ਫ਼ਿਲਮਾਂ ਹਾਰਰ ਏਨੀਆਂ ਨਹੀਂ ਹੁੰਦੀਆਂ...ਤੇ ਦਿਲਚਸਪ ਵੀ ਏਨੀਆਂ ਨਹੀਂ ਸੀ ਲਗਿਆ ਕਰਦੀਆਂ....ਪਰ 2016 ਚ ਆਈ ਫਿਲਮ TRAIN TO BUSAN ਨੇ ਮੇਰੀ ਸੋਚ ਏਨਾ ਫ਼ਿਲਮਾਂ ਦੇ ਲਈ ਬਦਲ ਦਿੱਤੀ...ਉਸ ਫਿਲਮ ਨੂੰ ਦੇਖ ਕੇ ਬੇਇੰਤਹਾ ਆਨੰਦ ਆਇਆ ਸੀ...ਉਸਦੇ ਬਾਅਦ NETFLIX ਚ ਇਸੇ ਵਿਸ਼ੇ ਤੇ ਬਣੀ ਵੈਬ ਸੀਰੀਜ਼ BLACK SUMMER ਨੇ ਵੀ ਖੂਬ ਦਿਲ ਲਗਾਇਆ....ਤੇ ਆਖਰ ਮੈਂ zombies ਦੀਆਂ ਫ਼ਿਲਮਾਂ ਨੂੰ ਇਗਨੋਰ ਕਰਨਾ ਬੰਦ ਕਰ ਦਿੱਤਾ....





DAWN OF THE DEADਿਲਮ 1978 ਚ ਆਈ ਸੀ...ਜਿਸਦਾ ਰਿਮੇਕ 2004 ਚ ਬਣਿਆ...ਦੋਨਾਂ ਦਾ ਟਾਈਟਲ ਇਕੋ ਰਿਹਾ.....ਫਿਲਮ ਦੀ ਕਹਾਣੀ ਵੀ ਇਕੋ ਸੀ ਪਰ ਰਿਮੇਕ ਚ ਫਿਲਮ ਦੇ ਅੰਤ ਨੂੰ ਥੋੜਾ ਬਦਲ ਦਿੱਤਾ ਗਿਆ....


" ਜਦੋਂ ਨਰਕ ਚ ਆਤਮਾਵਾਂ ਦੇ ਰਹਿਣ ਲਈ ਥਾਂ ਖਤਮ ਹੋ ਜਾਂਦੀ ਹੈ...ਤਾਂ ਇਹ ਆਤਮਾਵਾਂ ਧਰਤੀ ਤੇ ਆ ਜਾਂਦੀਆਂ ਨੇ "


ਫਿਲਮ ਦਾ ਸ਼ੁਰੂ ਬਹੁਤ ਮਜ਼ੇਦਾਰ ਹੈ....ਤੇ ਫਿਲਮ ਦੇ ਪਹਿਲੇ ਕੁਛ ਸੀਨ ਦੇਖ ਕੇ ਹੀ ਫਿਲਮ ਦੇ ਲੈਵਲ ਦਾ ਅੰਦਾਜ਼ਾ ਹੋ ਜਾਂਦਾ ਹੈ....
ਫਿਲਮ ਦਾ ਸਕ੍ਰੀਨਪਲੇ ਫਿਲਮ ਦੀ ਜਾਨ ਹੈ....ਤੇ ਇਕ ਤੋਂ ਬਾਦ ਇਕ ਸੀਨ ਮਜ਼ੇਦਾਰ ਹੀ ਆਂਦਾ ਹੈ...ਕਹਾਣੀ ਚ ਕਈ ਮੋੜ ਆਉਂਦੇ ਨੇ....ਜਿਸਦੇ ਕਰਕੇ ਮਜ਼ਾ ਕਾਇਮ ਰਹਿੰਦਾ ਹੈ...


ਫਿਲਮ ਚ ਖੂਬ ਖੂਨ ਖਰਾਬਾ ਹੈ....ਤੇ ਇਸ ਖੂਨ ਖਰਾਬੇ ਚ ਥਰਿੱਲ ਵੀ ਹੈ ਤੇ ਐਕਸ਼ਨ ਵੀ....


ਫਿਲਮ ਚ ਕਾਫੀ ਸਾਰੇ ਕਿਰਦਾਰ ਨੇ....ਕੁਛ ਕੁ ਕੁਝ ਦੇਰ ਲਈ ਹੀ ਆਉਂਦੇ ਨੇ ਤੇ ਕੁਛ ਸਾਰੀ ਫਿਲਮ ਚ ਬਣੇ ਰਹਿੰਦੇ ਨੇ...
ਬਿਲਕੁਲ ਨਾ ਹੱਸਣ ਵਾਲਾ ਪੁਲਿਸ ਅਫਸਰ.....ਤੇ ਕੱਬੇ ਸੁਭਾਅ ਵਾਲਾ ਸ਼ੌਪਿੰਗ ਮਾਲ ਦਾ ਸਿਕਉਰਿਟੀ ਇੰਚਾਰਜ ਸਮੇਤ ਹਰੇਕ ਕਿਰਦਾਰ ਦੀ ਆਮਦ ਰੋਚਕ ਹੈ....ਤੇ ਕੋਈ ਵੀ ਸਕਰੀਨ ਚ ਫਾਲਤੂ ਮਹਿਸੂਸ ਨਹੀਂ ਹੁੰਦਾ....


ਐਦਾਂ ਦੀਆਂ ਫ਼ਿਲਮਾਂ ਚ ਇਕ ਤਣਾਅ ਦਾ ਮਾਹੌਲ ਬਣਿਆ ਹੋਣਾ...ਤੇ ਦੇਰ ਤੱਕ ਕਾਮਯਾਬੀ ਨਾਲ ਕਾਇਮ ਰੱਖਣਾ ਨਿਰਦੇਸ਼ਕ ਦੀ ਕਾਬਿਲੀਅਤ ਸਿੱਧ ਕਰਦਾ ਹੈ....ਤੇ ਇਸ ਫ਼ਿਲਮ ਚ ਇਹ ਮਾਹੌਲ ਫਿਲਮ ਨੂੰ ਅੰਤ ਤੱਕ ਦੇਖਦੇ ਰਹਿਣ ਲਾਇਕ ਬਣਾਉਂਦਾ ਹੈ...
ਫਿਲਮ ਦੇ ਕੁਝ ਕਿਰਦਾਰ ਤੁਹਾਨੂੰ ਇਕ ਹੋਰ ਹਾਰਰ ਫਿਲਮ wrong turn ਚ ਵੀ ਦਿਖਦੇ ਨੇ....




ਫਿਲਮ ਚ ਨਿਊਡ ਦ੍ਰਿਸ਼ ਮੌਜੂਦ ਨੇ....ਪਰ ਮੈਨੂੰ ਲਗਦਾ ਹੈ ਫਿਲਮ ਚ ਰੋਮਾਂਸ ਨੂੰ ਥੋੜਾ ਜਿਹਾ ਹੋਰ ਦਿਖਾਇਆ ਜਾ ਸਕਦਾ ਸੀ...ਪ੍ਰੇਮੀਆਂ ਨੂੰ ਸਕਰੀਨ ਤੇ ਥੋਡ਼ੀ ਜੇਹੀ ਹੋਰ ਫੁਟੇਜ ਦੇਣੀ ਬਣਦੀ ਸੀ...ਸ਼ਾਇਦ ਮੈਂ ਹਾਰਰ ਫਿਲਮ ਚ ਲਵ ਐਂਗਲ ਨੂੰ ਲੱਭ ਰਿਹਾ ਹਾਂ....ਇਹ ਪਾਗਲਪਨ ਵੀ ਹੋ ਸਕਦਾ ਹੈ....ਪਰ ਇਕੋ ਗੱਲ ਬੋਲਾਂਗਾ ਕਿ ਇਸ ਫ਼ਿਲਮ ਚ ਉਹ ਸਭ ਕੁਛ ਹੈ ਜੋ ਇਕ ਹਾਰਰ ਫ਼ਿਲਮਾਂ ਦਾ ਫੈਨ ਹਾਰਰ ਫ਼ਿਲਮਾਂ ਚ ਭਾਲਦਾ ਹੈ...


ਫਿਲਮ ਦੇ ਪਿਛੋਕੜ ਸੰਗੀਤ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ....ਇਹ ਸੰਗੀਤ ਕਹਾਣੀ ਦੇ ਉਤਰਾਅ ਚੜਾਅ ਨੂੰ ਸ਼ਾਨਦਾਰ ਬਣਾਉਂਦਾ ਹੈ....ਤੇ ਥਰਿੱਲ ਪੈਦਾ ਕਰਦਾ ਹੈ....ਇਕ ਹਾਰਰ ਫਿਲਮ ਚ ਪਿਛੋਕੜ ਸੰਗੀਤ ਬਹੁਤ ਅਹਿਮ ਹੁੰਦਾ ਹੈ....ਇਹ ਸੋਹਨਾ ਹੋਵੇ ਤਾਂ ਕਿਸੇ ਵੀ ਫਿਲਮ ਦਾ ਲੈਵਲ ਹੀ ਬਦਲ ਜਾਂਦਾ ਹੈ....ਇਸ ਫ਼ਿਲਮ ਚ ਸ਼ੌਪਿੰਗ ਮਾਲ ਦੇ ਅੰਦਰ ਜਿਹੜੀ ਧੁੰਨ ਵਜਦੀ ਹੈ...ਮੈਂ ਬਿਲਕੁਲ ਏਹੋ ਜਿਹੀ ਧੁੰਨ ਹੀ ਲੁਧਿਆਣਾ ਦੇ ਵੇਵ ਸ਼ੌਪਿੰਗ ਮਾਲ ਚ ਵਜਦੀ ਸੁਣੀ ਹੈ ਬੜੀ ਵਾਰੀ....ਤੇ ਯਕੀਨਨ ਇਸ ਵਾਰ ਜਦੋਂ ਉਸ ਮਾਲ ਚ ਇਹ ਧੁੰਨ ਸੁਣਾਂਗਾ ਤਾਂ ਇਸ ਫ਼ਿਲਮ ਨੂੰ ਯਾਦ ਕਰੂੰਗਾ...



ਜੇ ਤੁਸੀ ਐਦਾਂ ਦੀਆਂ ਫ਼ਿਲਮਾਂ ਨੂੰ ਦੇਖਣ ਦੇ ਸ਼ੌਕੀਨ ਹੋ...ਤਾਂ ਅੱਜ ਕਲ ਚਲ ਰਹੇ ਬਰਸਾਤ ਦੇ ਮੌਸਮ ਚ ਇਹ ਵਧੀਆ ਚੋਣ ਹੈ....ਤੇ ਨੇਟਫ਼ਲਿਕਸ ਚ ਮੌਜੂਦ ਹੈ...ਹਿੰਦੀ ਅਤੇ ਇੰਗਲਿਸ਼ ਦੋਨਾਂ ਭਾਸ਼ਾਵਾਂ ਚ ਮੋਜੂਦ ਹੈ .....


ਇਕ ਵਾਰ ਫੇਰ ਯਾਦ ਕਰਵਾ ਦਵਾਂ ਕਿ ਫਿਲਮ ਚ ਹਿੰਸਾ ਹੈ...ਤੇ ਨਿਊਡ ਦ੍ਰਿਸ਼ ਨੇ...ਇਸ ਕਰਕੇ ਬੱਚਿਆਂ ਦੇ ਨਾਲ ਬੈਠ ਕੇ ਦੇਖਣ ਤੋਂ ਗੁਰੇਜ਼ ਹੀ ਕਰਿਓ....ਪਰ ਹਾਂ...ਆਪਣੇ ਬਾਬੂ ਜਾਂ ਸ਼ੋਨਾ ਦੇ ਨਾਲ ਬੈਠ ਕੇ ਦੇਖ ਸਕਦੇ ਹੋ...



ਰੇਟਿੰਗ - 3/5


harpal1980.singh@gmail.com