DAAKA
DIRECTOR : BALJIT SINGH DEO
CAST : GIPPY GREWAL , ZAREEN KHAN
REVIEW : HARPAL SINGH
ਫਿਲਮ ਦਾ ਨਾਮ ਸੁਣ ਕੇ ਲਗਿਆ ਸੀ ਕਿ ਫਿਲਮ ਚ ਡਾਕੇ ਦੀ ਕਹਾਣੀ ਨੂੰ ਫਿਲਮਾਇਆ ਜਾਵੇਗਾ....ਜਿਸਦੇ ਚ ਡਾਕੇ ਦੀ ਸਕੀਮ ਤਿਆਰ ਕੀਤੀ ਜਾਵੇਗੀ....ਤੇ ਫੇਰ ਇਕ ਰੋਮਾਂਚਕ ਕਹਾਣੀ ਰਾਹੀਂ ਇਸ ਸਕੀਮ ਨੂੰ ਨੇਪਰੇ ਚਾੜਿਆ ਜਾਵੇਗਾ...ਪਰ ਅਫਸੋਸ....ਫਿਲਮ ਚ ਡਾਕਾ ਤਾਂ ਬਸ ਕਹਾਣੀ ਦੇ ਇਕ ਨਿੱਕੇ ਹਿੱਸੇ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ...ਤੇ ਫਿਲਮ ਦੀ ਕਹਾਣੀ ਕਿਸੇ ਹੋਰ ਹੀ ਰਾਹ ਪੈ ਜਾਂਦੀ ਹੈ...
ਫਿਲਮ ਦੀ ਕਹਾਣੀ ਚ ਸਸਪੈਂਸ ਹੈ...ਰੋਚਕਤਾ ਬਣਾਈ ਜਾ ਸਕਦੀ ਸੀ ਜੋ ਨਾ ਹੋਣ ਕਰਕੇ ਹੀ ਇਹ ਫ਼ਿਲਮ ਚੰਗੀ ਸਕ੍ਰਿਪਟ ਹੋਣ ਦੇ ਬਾਵਜੂਦ ਵੀ ਠੰਡੀ ਸਾਬਤ ਹੋਈ...
ਫਿਲਮ ਚ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਦੀ ਜੋੜੀ ਜ਼ਬਰਦਸਤੀ ਦੀ ਬਣਾਈ ਜੋੜੀ ਜਾਪਦੀ ਹੈ...ਜੇ ਗਿੱਪੀ ਦੇ ਨਾਲ ਰਾਣਾ ਰਣਬੀਰ ਨਾ ਵੀ ਹੁੰਦਾ ਤਾਂ ਕੋਈ ਫਰਕ ਨਹੀਂ ਸੀ ਪੈਣਾ...

ਜਾਰੀਨ ਖਾਨ ਦਾ ਰੋਲ ਵੀ ਬਸ ਖਾਨਾਪੂਰਤੀ ਹੀ ਹੈ...ਉਸਦੇ ਆਉਣ ਨਾਲ ਦਰਸ਼ਕਾਂ ਨੂੰ ਕੋਈ
ਮਜ਼ਾ ਨਹੀਂ ਆਉਂਦਾ...ਪਰ ਜਦੋਂ ਵੀ ਉਹ ਆਉਂਦੀ ਹੈ ਫਿਲਮ ਚ ਕੋਈ ਨਾ ਕੋਈ ਗੀਤ ਜਰੂਰ ਆ
ਜਾਂਦਾ ਹੈ....ਫਿਲਮ ਦੇ ਇਹ ਗੀਤ ਕਹਾਣੀ ਨਾਲ ਕੋਈ ਮੇਲ ਨਹੀਂ ਖਾਂਦੇ...ਬਸ ਫਿਲਮ ਦੀ
ਲੰਬਾਈ ਚ ਇਜ਼ਾਫਾ ਕਰਨ ਆਉਂਦੇ ਨੇ...
ਇਸ ਕਹਾਣੀ ਚ ਸਕੋਪ ਜਰੂਰ ਸੀ ਕਿ ਇਹ ਇਕ ਥ੍ਰਿੱਲਰ ਫਿਲਮ ਬਣ ਜਾਂਦੀ...ਪਰ ਕਹਾਣੀਕਾਰ ਨੇ ਬੜੀਆਂ ਥਾਵਾਂ ਤੇ ਦਿਮਾਗ ਦੀ ਕੋਈ ਵਰਤੋਂ ਨਹੀਂ ਕੀਤੀ....ਤੇ ਬਸ ਆਪਣੀ ਸਹੁਲੀਅਤ ਮੁਤਾਬਕ ਸੀਨ ਦਰ ਸੀਨ ਬਣਾਏ ਹੋਏ ਨੇ..
ਡਾਕੇ ਨੂੰ ਮਾਰਨ ਲੱਗਿਆਂ ਗਿੱਪੀ ਕੋਲ ਮਾਸਕ ਕਿਦਾਂ ਆਇਆ....ਉਸਦੇ ਕੋਲ ਬੰਦੂਕ ਕਿਦਾਂ ਆਈ....ਇਹ ਸਭ ਦਾ ਕੋਈ ਵਰਨਣ ਨਹੀਂ...
ਪੁਲਿਸ ਨੂੰ ਕਿਤੇ ਕਿਤੇ ਤਾਂ ਬਹੁਤ ਤੇਜ਼ ਦਿਖਾਇਆ ਗਿਆ ਹੈ...ਪਰ ਆਹੀ ਪੁਲਿਸ ਨੂੰ ਕਹਾਣੀਕਾਰ ਆਪਣੀ ਮਰਜ਼ੀ ਨਾਲ ਹੀ ਕਦੀ ਵੀ ਬੇਵਕੂਫ ਸ਼ੋਅ ਕਰ ਦਿੰਦਾ ਹੈ....
ਡਾਕਾ ਮਾਰਨ ਵਾਲੇ ਦ੍ਰਿਸ਼ ਚ ਜਰੂਰ ਮਜ਼ਾ ਸੀ....ਪਰ ਉਸ ਤੋਂ ਬਾਦ ਇਕ ਵੀ ਸ਼ੀਨ ਅਜੀਹਾ ਨਹੀਂ ਆਉਂਦਾ ਕਿ ਸੀਟਾਂ ਤੋਂ ਉਤੇਜਨਾ ਦੇ ਨਾਲ ਭੁੜਕਿਆ ਜਾ ਸਕੇ...
ਫਿਲਮ ਚ ਰਾਮਲੀਲਾ ਦੇ ਸਮੇਂ ਦੀਆਂ ਘਟਨਾਵਾਂ ਦਿਖਾਈਆਂ ਗਈਆਂ ਨੇ...ਕਲਾਕਾਰਾਂ ਦੇ ਹੱਥਾਂ ਚ ਨਵੇਂ ਦੋ ਸੌ ਦੇ ਬੈੰਕਨੋਟ ਨਜ਼ਰ ਆਉਂਦੇ ਨੇ...ਮਤਲਬ ਕਿ ਇਹ ਅੱਜਕਲ ਦੇ ਸਮੇਂ ਦੀ ਕਹਾਣੀ ਹੈ...ਪਰ ਮੈਂ ਪਿਛਲੇ ਕਈ ਸਾਲਾਂ ਤੋਂ ਅਜਿਹਾ ਦੁਸਹਿਰਾ ਜਾਂ ਰਾਮਲੀਲਾ ਦਾ ਮੌਸਮ ਨਹੀਂ ਦੇਖਿਆ ਜਿਸਦੇ ਚ ਪੰਜਾਬ ਚ ਲੋਕ ਸਵੈਟਰ ਪਾਉਂਦੇ ਹੋਣ..ਇਸ ਫ਼ਿਲਮ ਚ ਇਹ ਦੇਖਣਾ ਅਜੀਬ ਲਗਦਾ ਹੈ....
ਜਦੋਂ ਗਿੱਪੀ ਡਾਕਾ ਮਾਰਦਾ ਹੈ...ਉਸਨੇ ਓਹੀ ਲਾਕੇਟ ਆਪਣੇ ਗੱਲ ਚ ਪਾਇਆ ਹੋਇਆ ਹੈ ਜੋ ਉਹ ਰੋਜ਼ ਪਾ ਕੇ ਰੱਖਦਾ ਹੈ...ਪਰ ਉਸਨੂੰ ਫੇਰ ਵੀ ਕੋਈ ਨਹੀਂ ਪਛਾਣਦਾ....ਬੇਸ਼ਕ ਇਹ ਚੀਜ਼ਾਂ ਫ਼ਿਲਮੀ ਲਿਬਰਟੀ ਦੇ ਨਾਮ ਉਪਰ ਚਲਦੀਆਂ ਨੇ...ਪਰ ਇਹ ਸਭ ਚੀਜ਼ਾਂ ਫਿਲਮ ਨੂੰ ਬਿਨਾਂ ਦਿਮਾਗ ਲਗਾਏ ਦੇਖਣ ਵਾਲੀ ਫਿਲਮ ਬਣਾ ਦਿੰਦੀਆਂ ਨੇ...
ਮੈਂ ਫਿਲਮ ਚ ਜਦੋਂ ਡਕੈਤੀ ਦਾ ਸੀਨ ਦੇਖ ਰਿਹਾ ਸੀ...ਤਾਂ ਮੈਨੂੰ AL PACINO ਦੀ DOG DAY AFTERNOON ਦੀ ਬੈੰਕ ਡਕੈਤੀ ਯਾਦ ਆ ਰਹੀ ਸੀ....ਪਰ ਗਿੱਪੀ ਗਰੇਵਾਲ ਦੀ ਇਹ ਫ਼ਿਲਮ ਇਕ ਵਾਰ ਫੇਰ ਦਰਸ਼ਕਾਂ ਦੀ ਉਸ ਉਮੀਦ ਨੂੰ ਤੋੜ੍ਹਦੀ ਹੈ ਜੋ ਉਹਨਾਂ ਨੂੰ ਹਰ ਨਵੀਂ ਪੰਜਾਬੀ ਫ਼ਿਲਮ ਰਿਲੀਜ ਹੋਣ ਤੇ ਲਗਦੀ ਹੈ ਕਿ ਸ਼ਾਇਦ ਇਸ ਵਾਰ ਕੁਛ ਨਵਾਂ ਤੇ ਵਧੀਆ ਦੇਖਣ ਨੂੰ ਮਿਲੇਗਾ...ਪਰ ਹਰ ਵਾਰ ਓਹੀ ਕਹਾਣੀ ਦੋਹਰਾਈ ਜਾਂਦੀ ਹੈ..
ਇਸ ਫ਼ਿਲਮ ਲਈ ਮੈਂ ਆਹੀ ਕਾਹੂੰਗਾ...ਕਿ ਇਕ ਚੰਗੇ ਵਿਸ਼ੇ ਨੂੰ ਖਰਾਬ ਨਿਰਦੇਸ਼ਨ....ਖਰਾਬ ਕਹਾਣੀ ਨੇ ਬਰਬਾਦ ਕਰਤਾ.....
ਗਿੱਪੀ ਦੀ ਇਸ ਫ਼ਿਲਮ ਚ ਦਿਖ ਵੀ ਖਾਸ ਨਹੀਂ ਲੱਗੀ..ਤੇ ਐਕਟਿੰਗ ਲਈ ਵੀ ਕੁਛ ਕਹਿਣ ਨੂੰ ਨਹੀਂ ਹੈ..
ਜਾਰੀਨ ਖਾਨ ਲਈ ਵੀ ਤਾਰੀਫ ਦੇ ਕੋਈ ਸ਼ਬਦ ਨਹੀਂ ਨਿਕਲ ਪਾ ਰਹੇ...
ਰਾਣਾ ਰਣਬੀਰ ਇਸ ਫਿਲਮ ਚ ਕਿਉਂ ਹੈ ਨਹੀਂ ਪਤਾ...
ਮੁਕੁਲ ਦੇਵ ਜਰੂਰ ਸਰਦਾਰ ਪੁਲਿਸ ਵਾਲੇ ਦੇ ਰੋਲ ਚ ਜਚਿਆ ਹੈ...
ਹੌਬੀ ਧਾਲੀਵਾਲ ਦਾ ਰੋਲ ਔਸਤ ਹੀ ਹੈ..ਉਸਦਾ ਸਟਾਈਲ ਹੁਣ ਬੇਹਾ ਲਗਦਾ ਹੈ...
ਬੈੰਕ ਮੈਨਜਰ ਅਤੇ ਬੈੰਕ ਦੇ ਸਿਕਉਰਿਟੀ ਗਾਰਡ ਤੋਂ ਬਿਨਾਂ ਕਿਸੇ ਦੇ ਸੀਨ ਦੇਖ ਕੇ ਮਜ਼ਾ ਨਹੀਂ ਆਉਂਦਾ....ਬੈੰਕ ਚ ਫਿਲਮਾਏ ਸਾਰੇ ਹੀ ਸੀਨ ਪੂਰੀ ਫਿਲਮ ਨਾਲੋਂ ਸੋਹਣੇ ਨਿਭੇ ਨੇ...
ਇਹ ਫ਼ਿਲਮ ਦੇਖਣ ਤੋਂ ਬਾਦ ਮੈਂ ਅਜੇ ਵੀ ਗਿੱਪੀ ਦੀ ਹੀ ਐਦਾਂ ਦੇ ਟੋਪੀਕ ਤੇ ਬਣੀ ਫਿਲਮ ਜੱਟ ਜੇਮਸ ਬਾਂਡ ਨੂੰ ਇਸਦੇ ਨਾਲੋਂ ਬੇਹਤਰ ਕਹਾਂਗਾ....
ਫਿਲਮ ਬੇਸ਼ਕ ਪਰਿਵਾਰਕ ਹੈ....ਪਰ ਮੈਨੂੰ ਸ਼ੱਕ ਹੈ ਕਿ ਤੁਸੀਂ ਪਰਿਵਾਰ ਨਾਲ ਜ਼ਾ ਕੇ ਕੋਈ ਮਜ਼ਾ ਕਰ ਪਾਓਗੇ ...
ਰੇਟਿੰਗ - 1.5/5

0 Comments