BALA
ਨਿਰਦੇਸ਼ਕ : ਅਮਰ ਕੌਸ਼ਿਕ
ਕਲਾਕਾਰ : ਆਯੂਸ਼ਮਨ ਖੁਰਾਣਾ , ਯਾਮੀ ਗੌਤਮ , ਭੂਮੀ ਪਡਨੇਕਰ , ਸੌਰਭ ਸ਼ੁਕਲਾ
ਸਮੀਖਿਆ : ਹਰਪਾਲ ਸਿੰਘ
ਪਿਛਲੇ ਹਫਤੇ ਹੀ ਆਈ ਫਿਲਮ ਉਜੜਾ ਚਮਨ ਨੂੰ ਅਜੇ ਦੇਖ ਕੇ ਆਇਆ ਹੀ ਹਾਂ...ਤੇ ਉਸੇ ਵਿਸ਼ੇ ਤੇ ਬਾਲਾ ਵੀ ਆ ਗਈ...ਦੋਨਾਂ ਫ਼ਿਲਮਾਂ ਦੀ ਇਕੋ ਕਹਾਣੀ ਹੋਣ ਦੇ ਬਾਵਜੂਦ ਵੀ ਬਾਲਾ ਦੀ ਕਹਾਣੀ ਚ ਜਿਆਦਾ ਸਵੇਂਦਨਸ਼ੀਲਤਾ ਹੈ...ਜੋ ਗੱਲ ਫਿਲਮਕਾਰ ਦਰਸ਼ਕਾਂ ਤਕ ਪਹੁੰਚਾਉਣਾ ਚਾਹੰਦਾ ਸੀ...ਬਾਲਾ ਫਿਲਮ ਇਹ ਗੱਲ ਦਰਸ਼ਕਾਂ ਤਕ ਪਹੁੰਚਾਉਣ ਚ ਕਾਮਯਾਬ ਰਹੀ ਹੈ...
ਫਿਲਮ ਦੀ ਕਹਾਣੀ ਆਯੂਸ਼ਮਨ ਖੁਰਾਣਾ ਦੀਆਂ ਪਿਛਲੀਆਂ ਫ਼ਿਲਮਾਂ ਵਾਂਗ ਹੀ ਸ਼ੁਰੂ ਹੁੰਦੀ ਹੈ...ਮੱਧਵਰਗੀ ਪਰਿਵਾਰ...ਪਰਿਵਾਰ ਚ ਰੋਜ਼ਾਨਾ ਚਲਦੀ ਨਿੱਕੀ ਨਿੱਕੀ ਨੌਂਕ ਝੋਂਕ....ਤੇ ਮੋਹੱਲੇ ਅਤੇ ਗਲੀਆਂ ਦੇ ਦ੍ਰਿਸ਼...
ਇੰਟਰਵਲ ਤੱਕ ਫਿਲਮ ਦਾ ਮਕਸਦ ਸਿਰਫ ਦਰਸ਼ਕਾਂ ਨੂੰ ਹਸਾਉਣਾ ਹੈ...ਜਿਸਦੇ ਚ ਫਿਲਮ ਕਾਮਯਾਬ ਰਹਿੰਦੀ ਹੈ...ਖਾਸ ਕਰਕੇ ਫਿਲਮ ਦੇ ਪਹਿਲੇ ਹਾਫ ਚ ਯਾਮੀ ਗੌਤਮ ਦਾ ਕਿਰਦਾਰ ਮਜ਼ੇਦਾਰ ਹੈ....ਉਸਦੇ ਕਿਰਦਾਰ ਰਾਹੀਂ ਫਿਲਮ ਨੇ ਅੱਜ ਕਲ ਦੇ ਟਿਕ ਟਾਕ ਦੇ ਸਟਾਰ ਨੌਜਵਾਨਾਂ ਦਾ ਮਾਨਸਿਕ ਪੱਧਰ ਪੇਸ਼ ਕੀਤਾ ਹੈ....
ਫਿਲਮ ਦੀ ਕਹਾਣੀ ਚ ਗੰਜੇਪਨ ਦੀ ਪ੍ਰਾਬਲਮ ਰਾਹੀਂ ਉਹਨਾਂ ਸਾਰੇ ਲੋਕਾਂ ਦੀ ਗੱਲ ਕੀਤੀ ਗਈ ਹੈ ਜੋ ਆਪਣੇ ਮਨ ਅੰਦਰ ਖੁਦ ਲਈ ਇਕ ਹੀਣ ਭਾਵਨਾ ਭਰੀ ਬੈਠੇ ਹੁੰਦੇ ਨੇ....ਤੇ ਲੋਕਾਂ ਦੁਆਰਾ ਕਿਤੇ ਗਏ ਮਜਾਕ ਮਖੌਲ ਨੂੰ ਦਿਲ ਤੇ ਲਗਾ ਲੈਂਦੇ ਨੇ...
ਫਿਲਮ ਦੇ ਅਖੀਰਲੇ ਪੱਲਾਂ ਚ ਅਦਾਲਤ ਦਾ ਦ੍ਰਿਸ਼ ਫਿਲਮ ਦਾ ਸਾਰ ਹੈ....ਉਹ ਇਕ ਦ੍ਰਿਸ਼ ਹੀ ਅਸਲ ਚ ਪੂਰੀ ਫਿਲਮ ਹੈ....ਜੋ ਕੁਛ ਇਹ ਫ਼ਿਲਮ ਸਾਨੂੰ ਦਸਣਾ ਚਾਹੰਦੀ ਹੈ ਉਹ ਸਭ ਇਸੇ ਇਕ ਸੀਨ ਚ ਮੌਜੂਦ ਹੈ...ਤੇ ਇਸ ਦ੍ਰਿਸ਼ ਦੌਰਾਨ ਬੋਲਿਆ ਯਾਮੀ ਗੌਤਮ ਦਾ ਡਾਇਲੋਗ ਮੇਰੇ ਲਈ ਫਿਲਮ ਦਾ ਸਭ ਤੋਂ ਸ਼ਾਨਦਾਰ ਡਾਇਲਾਗ ਰਿਹਾ..
" ਜਿਸ ਬੰਦੇ ਨੂੰ ਆਪਣਾ ਆਪ ਸ਼ੀਸ਼ੇ ਚ ਦੇਖਣਾ ਚੰਗਾ ਨਹੀਂ ਲੱਗ ਰਿਹਾ...ਉਹ ਕਿਵੇਂ ਕਿਸੇ ਹੋਰ ਨੂੰ ਚੰਗਾ ਲਗੇਗਾ.. "
ਇਸ ਸੀਨ ਨੂੰ ਦੇਖ ਕੇ ਮੈਨੂੰ ਆਪਣਾ ਆਪ ਯਾਦ ਆਇਆ ਜਦੋਂ ਮੈਂ ਪੱਗ ਦੀ ਬਜਾਏ ਸਿਰ ਉਪਰ ਛੋਟਾ ਪਟਕਾ ਬੰਨਿਆਂ ਕਰਦਾ ਸੀ...ਸ਼ਰੀਰ ਬਹੁਤ ਪਤਲਾ ਸੀ....ਤੇ ਚੇਹਰਾ ਵੀ...ਚੇਹਰੇ ਦੇ ਦੋਨੋ ਪਾਸੇ ਖੜੇ ਆਪਣੇ ਕੰਨ ਮੈਨੂੰ ਬਿਲਕੁਲ ਪਸੰਦ ਨਹੀਂ ਸੀ....ਤੇ ਏਨਾ ਕੰਨਾਂ ਕਰਕੇ ਮੈਂ ਬਹੁਤ ਮਜਾਕ ਸਹਿਆ.....ਮੈਨੂੰ ਕਿਸੇ ਅੱਗੇ ਜਾਣ ਚ ਡਰ ਲਗਨ ਲਗਿਆ ਸੀ....ਮੈਂ ਕੰਨਾ ਦਾ ਏਦਾਂ ਖੜੇ ਹੋਣਾ ਅਤੇ ਆਪਣੇ ਸਰੀਰ ਦੇ ਪਤਲੇ ਹੋਣ ਨੂੰ ਬੜੀ ਵੱਡੀ ਕਮੀ ਸਮਝਦਾ ਸੀ....
ਬਿਲਕੁਲ ਆਹੀ ਸਭ ਫਿਲਮ ਚ ਵੀ ਹੈ....ਜਿਸਦੇ ਚ ਫਿਲਮ ਦਾ ਨਾਇਕ ਆਪਣੇ ਗੰਜੇ ਸਿਰ ਨੂੰ ਲੁਕਾਉਣ ਲਈ ਕਈ ਪਾਪੜ ਵੇਲਦਾ ਹੈ..
ਫਿਲਮ ਆਪਣੇ ਅੰਤ ਤੋਂ ਜ਼ਰਾ ਕੁ ਪਹਿਲਾਂ ਬਹੁਤ ਉਪਰ ਚਲੀ ਜਾਂਦੀ ਹੈ....ਪਰ ਅੰਤ ਕਰਦੇ ਕਰਦੇ ਢਿੱਲੀ ਹੋ ਜਾਂਦੀ ਹੈ....
ਫਿਲਮ ਦੀ ਇਕ ਵੱਡੀ ਕਮੀ ਫਿਲਮ ਚ ਭੂਮੀ ਦਾ ਮੇਕਅਪ ਹੈ....ਕਿਸੇ ਨੂੰ ਕਾਲੀ ਦਿਖਾਨਾ ਹੋਰ ਗੱਲ ਹੈ ਪਰ ਜਾਣ ਬੁਝ ਕੇ ਬਦਸੂਰਤ ਦਿਖਾਉਣ ਵਰਗਾ ਬਣਾ ਦੇਣਾ ਅਲੱਗ ਗੱਲ ਹੈ...ਇਸ ਫ਼ਿਲਮ ਚ ਭੂਮੀ ਨੂੰ ਜਾਣ ਬੁਝ ਕੇ ਅਜੀਬ ਹੀ ਤਰ੍ਹਾਂ ਦਾ ਬਣਾਇਆ ਗਿਆ ਹੈ...ਉਸਦਾ ਚੇਹਰਾ ਨਾ ਸਿਰਫ ਕਾਲਾ ਕੀਤਾ ਗਿਆ ਹੈ.. ਉਤੋਂ ਉਸਦੇ ਚੇਹਰੇ ਉਪਰ ਤੇਲ ਵੀ ਏਨਾ ਜਿਆਦਾ ਛਡਿਆ ਗਿਆ ਹੈ ਕਿ ਭੂਮੀ ਦਾ ਚਿਹਰਾ ਨਕਲੀ ਲਗਨ ਲੱਗ ਜਾਂਦਾ ਹੈ...
ਸੌਰਭ ਸ਼ੁਕਲਾ ਦਾ ਰੋਲ ਉਜੜਾ ਚਮਨ ਚ ਵੀ ਸੀ...ਤੇ ਏਥੇ ਬਾਲਾ ਚ ਵੀ ਹੈ...ਬਾਲਾ ਚ ਸੌਰਭ ਦਾ ਕਿਰਦਾਰ ਸੋਹਣਾ ਹੈ..
ਯਾਮੀ ਗੌਤਮ ਆਪਣੀ ਹੀ ਧੁੰਨ ਚ ਮਸਤ ਟਿਕਟੋਕ ਦੀ ਸ਼ੌਕੀਨ ਕੁੜੀ ਦੇ ਰੋਲ ਚ ਜਚਦੀ ਹੈ...ਭੂਮੀ ਦਾ ਰੋਲ ਉਸਦੇ ਮੇਕਅਪ ਕਰਕੇ ਘਟੋ ਘਟ ਮੈਨੂੰ ਸੰਤੁਸ਼ਟੀ ਦਿੰਦਾ ਨਹੀਂ ਲੱਗਿਆ...
ਆਯੂਸ਼ਮਨ ਖੁਰਾਣਾ ਐਦਾਂ ਦੇ ਕਿਰਦਾਰਾਂ ਚ ਪੱਕਾ ਹੋ ਚੁਕਾ ਹੈ...ਉਹ ਇਕ ਅਸਲੀ ਮਿਡਲ ਕਲਾਸ ਮੁੰਡਾ ਹੀ ਲਗਦਾ ਹੈ...ਉਸਦਾ ਫ਼ਿਲਮੀ ਕਲਾਕਾਰਾਂ ਦੀ ਮਿਮਿਕਰੀ ਕਰਨਾ...ਤੇ ਯਾਮੀ ਨਾਲ ਮਿਲ ਕੇ ਹਿੰਦੀ ਫਿਲਮਾਂ ਦੇ ਮਸ਼ਹੂਰ ਗਾਣਿਆਂ ਤੇ ਟਿਕਟੋਕ ਵੀਡੀਓ ਬਨਾਉਣਾ ਮਨੋਰੰਜਕ ਲਗਦਾ ਹੈ...
ਫਿਲਮ ਚ ਮੌਜੂਦ ਅਸਲੀ ਗੀਤਾਂ ਨਾਲੋਂ ਜਿਆਦਾ ਮਜ਼ਾ ਫਿਲਮ ਚ ਆਂਦੇ ਟਿਕਟੋਕ ਵਾਲੇ ਗੀਤਾਂ ਨੂੰ ਦੇਖ ਸੁਨ ਕੇ ਆਂਦਾ ਹੈ...
ਫਿਲਮ ਨੂੰ ਇਸਦੇ ਵਿਸ਼ੇ ਕਰਕੇ ਦੇਖਿਆ ਜਾ ਸਕਦਾ ਹੈ... ਫਿਲਮ ਦਾ ਸੁਨੇਹਾ ਸਾਰਥਕ ਹੈ....ਪਰ ਇਹ ਸੁਨੇਹਾ ਦੇਣ ਤੋਂ ਪਰੇ ਜਾ ਕੇ ਇਹ ਫਿਲਮ ਮੇਰੇ ਲਈ ਆਯੂਸ਼ਮਨ ਦੀਆਂ ਬਾਕੀਆਂ ਫ਼ਿਲਮਾਂ ਦੇ ਮੁਕਾਬਲੇ ਢਿੱਲੀ ਰਹੀ...ਇਹ ਆਪਣੇ ਵਿਸ਼ੇ ਕਰਕੇ ਧਿਆਨ ਖਿੱਚਦੀ ਹੈ...ਪਰ ਕੋਈ ਮੈਜਿਕ ਨਹੀਂ ਪੇਸ਼ ਕਰਦੀ....ਬਸ ਠੀਕ ਠਾਕ ਨਿਭ ਜਾਂਦੀ ਹੈ..
ਰੇਟਿੰਗ - 3/5
harpal1980.singh@gmail.:com

1 Comments
ਮੈਨੂੰ ਇਹ ਇਸ ਸਾਲ ਦੀ ਹੁਣ ਤੱਕ ਦੀ ਬੇਹਤਰੀਨ ਫਿਲਮ ਲੱਗੀ ,ਕਾਨਪੁਰੀਆ ਫਿਲਮ
ReplyDeleteਫਿਲਮ ਦਾ ਸਕਰੀਨਪਲੇਅ ਤੇ ਸੰਵਾਦ ਵਧੀਆ ਹਨ ,ਸਮਾਜ ਨੂੰ ਇਕ ਚੰਗਾ ਸੁਨੇਹਾ ਦੇਣ ਵਾਲੀ ਫਿਲਮ,
-- ਗੁਰਸੇਵਕ ਸਿੰਘ ਚਹਿਲ,ਬਠਿੰਡਾ