BADLAPUR 
ਨਿਰਦੇਸ਼ਕ : ਸ੍ਰੀਰਾਮ ਰਾਘਵਨ
ਕਲਾਕਾਰ : ਵਰੁਣ ਧਵਨ , ਹੁਮਾ ਕੁਰੇਸ਼ੀ , ਨਾਵਾਜ਼ੁਦੀਨ ਸਦਿੱਕੀ , ਯਾਮੀ ਗੌਤਮ , ਰਾਧਿਕਾ ਆਪਟੇ ,ਵਿਨੇ ਪਾਠਕ , ਜਾਕਿਰ ਹੁਸੇਨ 

ਸਮੀਖਿਆ : ਹਰਪਾਲ ਸਿੰਘ

ਕਿਸੇ ਨੇਕ ਬੰਦੇ ਨੂੰ ਖਰਾਬ ਹੋਣ ਚ ਤੇ ਖਰਾਬ ਨੂੰ ਇਕ ਚੰਗਾ ਇਨਸਾਨ ਬਣਨ ਲਈ ਲੰਮੇ ਵੇਲੇ ਦੀ ਦਰਕਾਰ ਨਹੀਂ ਹੁੰਦੀ...ਇਹ ਸਭ ਕੁਛ ਪਲ ਛਿਨ ਵਿਚ ਹੀ ਹੋ ਜਾਂਦਾ ਹੈ...ਬੜੇ ਛੋਟੇ ਛੋਟੇ ਪਲ ਹੁੰਦੇ ਨੇ ਜੋ ਸਾਡੀ ਆਤਮਾ ਨੂੰ ਝੰਜੋੜ ਦਿੰਦੇ ਨੇ ਤੇ ਅਸੀਂ ਬਦਲ ਜਾਂਦੇ ਹਾਂ...ਸਾਡਾ ਅੰਦਰ ਕੁਛ ਹੋਰ ਹੀ ਹੋ ਜਾਂਦਾ ਹੈ...


ਇਸ ਫ਼ਿਲਮ ਚ ਇਕ ਹੀਰੋ ਹੈ ਜਿਸਦੇ ਪਰਿਵਾਰ ਦੇ ਦੋ ਜੀਅ ਇਕ ਬੁਰੇ ਬੰਦੇ ਹੱਥੋਂ ਮਾਰੇ ਜਾਂਦੇ ਨੇ...ਤੇ ਹੀਰੋ ਆਪਣਾ ਬਦਲਾ ਲੈਣ ਲਈ ਨਿਕਲਦਾ ਹੈ...ਤੇ ਸਾਨੂੰ ਲਗ ਰਿਹਾ ਹੁੰਦਾ ਹੈ ਕਿ ਉਹ ਅੰਤ ਚ ਇਸ ਘਟਨਾ ਦੇ ਜਿੰਮੇਦਾਰ ਹਰ ਮੁਜਰਮ ਨੂੰ ਮੁਕਾ ਦਵੇਗਾ ਤੇ ਆਪਣਾ ਬਦਲਾ ਪੂਰਾ ਕਰੇਗਾ...ਉਹ ਏਦਾਂ ਕਰਦਾ ਵੀ ਹੈ..ਪਰ ਫੇਰ ਇਕ ਦਮ ਸਭ ਬਦਲ ਜਾਂਦਾ ਹੈ....ਹੀਰੋ ਸਾਡੇ ਲਈ ਵਿਲੇਨ ਵਰਗਾ ਹੋ ਜਾਂਦਾ ਹੈ ਤੇ ਵਿਲੇਨ ਨੂੰ ਅਸੀਂ ਅਸਲੀ ਨਾਇਕ ਮਨ ਲੈਂਦੇ ਹਾਂ...

" ਤੂੰ ਘਰ ਕਦੋਂ ਆਂਦਾ ਏਂ ਤੇ ਕਦੋਂ ਬਾਹਰ ਨਿਕਲ ਜਾਂਦਾ ਏਂ...ਕੁਛ ਨਹੀਂ ਦਸਦਾ ਕਦੀ...ਬਿਲਕੁਲ ਆਪਣੇ ਪਿਓ ਉਪਰ ਗਿਆ ਏਂ " ਇਕ ਮਾਂ ਆਪਣੇ ਪੁੱਤਰ ਨੂੰ ਦੁਖੀ ਹੋ ਕੇ ਬੋਲਦੀ ਹੈ...

" ਮਾਂ...ਮੇਰੇ ਪਿਓ ਚ ਕੋਈ ਤਾਂ ਇਕ ਚੰਗੀ ਚੀਜ਼ ਹੋਵੇਗੀ...ਦੱਸ ਮੈਨੂੰ...ਉਸ ਚ ਕੀ ਚੰਗਾ ਸੀ ? " ਮੁੰਡਾ ਆਪਣੀ ਮਾਂ ਨੂੰ ਸਵਾਲ ਕਰਦਾ ਹੈ...

ਉਸਦੀ ਮਾਂ ਕੋਈ ਜਵਾਬ ਨਹੀਂ ਦਿੰਦੀ....

ਇਹ ਇਕ ਦ੍ਰਿਸ਼ ਫਿਲਮ ਨੂੰ ਬਦਲਣ ਵਾਲਾ ਸਾਬਤ ਹੁੰਦਾ ਹੈ...ਤੇ ਮੁੰਡੇ ਨੂੰ ਮਹਿਸੂਸ ਹੁੰਦਾ ਹੈ ਕਿ ਉਸਦੇ ਬਾਪ ਵਿਚ ਕੁਛ ਵੀ ਚੰਗਾ ਨਹੀਂ ਸੀ ਜੋ ਉਸਦੀ ਮਾਂ ਯਾਦ ਕਰਕੇ ਦਸ ਦਿੰਦੀ...ਤੇ ਉਹ ਵੀ ਆਪਣੇ ਬਾਪ ਵਰਗਾ ਹੀ ਹੈ ਜਿਸਦੇ ਵਿਚ ਵੀ ਕੋਈ ਚੰਗੀ ਗੱਲ ਨਹੀਂ...

ਕਿਦਾਂ ਦੇ ਪਰਿਵਾਰ ਹੁੰਦੇ ਨੇ ਸਾਡੇ ਸਮਾਜ ਚ...ਕੋਈ ਚੰਗਾ ਨਾ ਵੀ ਹੋਵੇ..ਤਾਂ ਵੀ ਉਸਦੇ ਨਾਲ ਰਹਿੰਦੇ ਲੋਕ ਉਸਦੇ ਨਾਲ ਪੂਰੀ ਜ਼ਿੰਦਗੀ ਕੱਢ ਦਿੰਦੇ ਨੇ...ਸ਼ਾਇਦ ਪਰਿਵਾਰ ਦੇ ਜੀਆਂ ਕੋਲ ਖਰਾਬ ਜੀਅ ਨੂੰ ਛੱਡ ਦੇਣ ਦੀ ਕੋਈ ਆਪਸ਼ਨ ਨਹੀਂ ਹੁੰਦੀ...

ਫਿਲਮ ਦੀ ਕਹਾਣੀ ਬੜੀ ਤੇਜ਼ ਚਲਦੀ ਹੈ ਤੇ ਹਰ ਇਕ ਸੀਨ ਫਿਲਮ ਨੂੰ ਹੋਰ ਉਪਰ ਵੱਲ ਲੈ ਕੇ ਜਾਂਦਾ ਹੈ...ਤੇ ਇਕ ਨਿੱਕੇ ਸਮੇਂ ਲਈ ਵੀ ਫਿਲਮ ਹੇਠਾਂ ਨਹੀਂ ਜਾਂਦੀ....ਏਨੀਆਂ ਕਮਾਲ ਦੀਆਂ ਸਕ੍ਰਿਪਟ ਅਤੇ ਸਕ੍ਰੀਨਪਲੇ ਬੜੀ ਘਟ ਵਾਰ ਦੇਖਣ ਨੂੰ ਮਿਲਦਾ ਹੈ....

ਵਰੁਣ ਧਵਨ ਨੇ ਆਪਣੇ ਰੋਲ ਨੂੰ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਹੈ...ਪਰ ਨਵਾਜੂਦੀਨ ਦੀ ਤਾਰੀਫ ਲਈ ਸ਼ਬਦ ਘਟ ਪੈਂਦੇ ਨੇ...ਹੁਮਾ ਕੁਰੈਸ਼ੀ ..ਯਾਮੀ ਗੌਤਮ ਅਤੇ ਦਿਵਿਆ ਦੱਤਾ ਨੇ ਆਪਣੇ ਕਿਰਦਾਰਾਂ ਚ ਜਾਨ ਪਾਈ ਹੈ...

" ਹੁਣ ਤਾਂ ਤੇਰਾ ਬਦਲਾ ਪੂਰਾ ਹੋ ਗਿਆ...ਹੁਣ ਕੀ ਕਰੇਂਗਾ " ਹੁਮਾ ਕੁਰੈਸ਼ੀ ਦਾ ਇਹ ਡਾਇਲਾਗ ਫਿਲਮ ਦਾ ਸਾਰ ਹੈ....

ਰਾਧਿਕਾ ਆਪਟੇ ਅਤੇ ਵਿਨੈ ਪਾਠਕ ਵਾਲਾ ਹਿੱਸਾ ਫਿਲਮ ਦਾ ਬੇਹਤਰੀਨ ਹਿੱਸਾ ਹੈ...ਤੇ ਫਿਲਮ ਮੁਕਣ ਤੋਂ ਬਾਦ ਵੀ ਦੋਵਾਂ ਜਣਿਆਂ ਲਈ ਹਮਦਰਦੀ ਮਹਿਸੂਸ ਹੁੰਦੀ ਹੈ...

ਇਸ ਫ਼ਿਲਮ ਨੂੰ ਰਿਲੀਜ ਹੋਏ ਨੂੰ ਕਾਫੀ ਸਮਾਂ ਬੀਤ ਚੁੱਕਿਆ ਹੈ...ਪਰ ਮੈਂ ਜਦੋਂ ਵੀ ਇਸਨੂੰ ਦੇਖਣ ਲਈ ਬੈਠਦਾ ਸੀ ਇਸਦੇ ਸ਼ੁਰੂ ਦੇ ਕੁਝ ਦ੍ਰਿਸ਼ ਨਿਕਲ ਗਏ ਹੁੰਦੇ ਸੀ...ਤੇ ਓਹੀ ਦ੍ਰਿਸ਼ ਫਿਲਮ ਦੀ ਜਾਨ ਨੇ...ਉਹਨਾਂ ਦੇ ਨਿਕਲ ਜਾਣ ਤੋਂ ਬਾਦ ਫਿਲਮ ਦੇਖਣਾ ਫਿਲਮ ਨੂੰ ਬਸ ਅੱਧਾ ਹੀ ਦੇਖਣਾ ਹੋਵੇਗਾ....ਇਹ ਫ਼ਿਲਮ ਦੇਖਣ ਤੋੰ ਬਾਦ ਅਫਸੋਸ ਹੋਇਆ ਕਿ ਮੈਂ ਇਸਨੂੰ ਸਿਨੇਮਾ ਚ ਕਿਉਂ ਨਹੀਂ ਦੇਖਿਆ...


' ਅੰਧਾਧੁੰਨ ' ਅਜੇ ਪਿਛਲੇ ਹਫਤੇ ਹੀ ਦੇਖੀ ਹੈ ਤੇ ਹੁਣ 'ਬਦਲਾਪੁਰ' ਨੂੰ ਦੇਖਣ ਤੋਂ ਬਾਦ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸ੍ਰੀਰਾਮ ਰਾਘਵਨ ਤੋਂ ਬੇਹਤਰ ਡਾਇਰੈਕਟਰ ਕੋਈ ਨਹੀਂ ਹੈ ਭਾਰਤ ਚ ਜੋ ਸਸਪੈਂਸ ਥ੍ਰਿਲਰ ਫਿਲਮ ਨੂੰ ਏਨੀ ਸੋਹਣੀ ਤਰਾਂ ਬਣਾ ਸਕੇ...ਜੋ ਇਹਸਾਸ ਜਸੂਸੀ ਥ੍ਰਿਲਰ ਨਾਵਲ ਪੜ੍ਹਨ ਵੇਲੇ ਹੁੰਦਾ ਹੈ ਓਹੀ ਫਿਲਮ ਦੇਖਦੇ ਸਮੇਂ ਹੋਣਾ ਬੜੀ ਵੱਡੀ ਗੱਲ ਹੈ....

ਇਹ ਫਿਲਮ ਜਿੰਨਾ ਨੇ ਨਹੀਂ ਦੇਖੀ...ਜਿਓ ਐਪ ਵਿਚ ਜਿਓ ਸਿਨੇਮਾ ਦੀ ਆਪਸ਼ਨ ਵਿਚ ਜਾ ਕੇ ਦੇਖ ਸਕਦੇ ਨੇ...ਜਿੰਨਾ ਨੇ ਦੇਖ ਰੱਖੀ ਹੈ ਓਹਨਾ ਨੂ ਇਲਮ ਹੀ ਹੋਵੇਗਾ ਕਿ ਇਹ ਕਿੰਨੀ ਕਮਾਲ ਦੀ ਫ਼ਿਲਮ ਹੈ...

ਪਰ ਜੋ ਲੋਕ ਆਪਣੇ ਪਰਿਵਾਰ ਵਿਚ ਬੈਠ ਕੇ ਫਿਲਮ ਦੇਖਣ ਦੇ ਆਦੀ ਨੇ ਉਹਨਾਂ ਨੂੰ ਆਲੇ ਦੁਆਲੇ ਬੈਠੇ ਬੱਚਿਆਂ ਨੂੰ ਧਿਆਨ ਚ ਰੱਖ ਕੇ ਇਹ ਦੇਖਣੀ ਚਾਹੀਦੀ ਹੈ ਕਿਉਂਕਿ ਬੜੇ ਅਜਿਹੇ ਸੀਨ ਨੇ ਜੋ ਬੱਚਿਆਂ ਸਾਹਮਣੇ ਦੇਖਣ ਲਗੇ ਝਿਜਕ ਮਹਿਸੂਸ ਕਰਵਾਉਣਗੇ...

ਇਕੱਲੇ ਦੇਖੋ ਤੇ ਇਨਜੋਏ ਕਰੋ...ਤੇ ਹਰ ਵੇਲੇ ਬਕਬਕ ਕਰਦੇ ਰਹਿਣ ਵਾਲੇ ਆਪਣੇ ਮਿੱਤਰਾਂ ਨਾਲ ਬੈਠ ਕੇ ਤਾਂ ਬਿਲਕੁਲ ਨਾ ਦੇਖੋ...ਜਾਂ ਫੇਰ ਏਨਾ ਦੇ ਬੁੱਲਾਂ ਉਪਰ ਸੇਲੋਟੇਪ ਲਗਾ ਦੇਣਾ ..


ਰੇਟਿੰਗ - 4/5
harpal1980.singh@gmail.com