ASEES

Director : Rana Ranbir
Star Cast : Rana Ranbir , Neha Pawar , Kuljinder Sidhu , Seema Kaushal  , Rupi Rupinder , Sardar Sohi

Movie Review : Harpal Singh

ਰਾਣਾ ਰਣਬੀਰ ਦੀ ਇਹ ਫ਼ਿਲਮ ਸਿਰਫ ਇਕ ਫਿਲਮ ਵਿਚਲੀ ਮਾਂ ਦੀ ਹੀ ਕਹਾਣੀ ਨਹੀਂ ਹੈ..ਬਲਕਿ ਇਸ ਧਰਤੀ ਉਪਰ ਮੌਜੂਦ ਅਨੇਕਾਂ ਮਾਵਾਂ ਦੀ ਕਹਾਣੀ ਹੈ...ਪਰ ਅਜਿਹੇ ਪੁੱਤਰ ਜੋ ਜ਼ਮੀਨ ਜਾਇਦਾਦ ਦੀ ਬਜਾਏ ਬਸ ਆਪਣੀ ਮਾਂ ਨਾਲ ਰਹਿਣ ਨੂੰ ਤਰਜੀਹ ਦੇਣ ਬੜੇ ਘਟ ਹੁੰਦੇ ਨੇ...


ਅਜਿਹੇ ਹੀ ਇਕ ਵਿਲੱਖਣ ਪੁੱਤਰ ਦੀ ਕਹਾਣੀ ਹੈ ਇਹ ਫ਼ਿਲਮ...ਜੋ ਆਪਣੀ ਮਾਂ ਨਾਲ ਬੜਾ ਪਿਆਰ ਕਰਦਾ ਹੈ...ਉਹ ਸਿੱਧਰਾ ਅਖਵਾਉਂਦਾ ਹੈ...ਕਿਉਂਕਿ ਉਹ ਚੁਸਤ ਚਲਾਕ ਨਹੀਂ ਹੈ...ਤੇ ਦਿਲ ਦੀ ਗੱਲ ਸੁਣਦਾ ਹੈ...ਉਹ ਪਰਵਾਹ ਨਹੀਂ ਕਰਦਾ ਕਿ ਉਹ ਆਪਣੀ ਕਿੰਨੀ ਕੀਮਤੀ ਚੀਜ਼ ਕਿਸੇ ਦੂਸਰੇ ਨੂੰ ਦੇ ਰਿਹਾ ਹੈ..ਉਹ ਬਸ ਲੋੜਵੰਦ ਦੀ ਮਦਦ ਕਰਨ ਨੂੰ ਹਮੇਸ਼ਾਂ ਤਿਆਰ ਰਹਿੰਦਾ ਹੈ...

ਫਿਲਮ ਦੀ ਕਹਾਣੀ ਵਧੀਆ ਲਿਖੀ ਗਈ ਹੈ...ਪਰ ਜਦੋ ਕਹਾਣੀ ਨੂੰ ਫ਼ਿਲਮੀ ਰੂਪ ਵਿਚ ਪਰਦੇ ਉਪਰ ਉਤਾਰਿਆ ਜਾਂਦਾ ਹੈ...ਤਾਂ ਬੜੀਆਂ ਹੋਰ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਜੋ ਇਕ ਸੰਪੂਰਨ ਫਿਲਮ ਲਈ ਜਰੂਰੀ ਹੁੰਦੀਆਂ ਨੇ...

ਇਕ ਸੋਹਣੀ ਕਹਾਣੀ ਚ ਚੰਗੇ ਕਿਰਦਾਰਾਂ ਦੀ ਕਮੀ ਸਾਫ ਮਹਿਸੂਸ ਹੁੰਦੀ ਹੈ...ਰਾਣਾ ਰਨਬੀਰ ਦੇ ਪਰਿਵਾਰਕ ਮੈਂਬਰਾਂ ਦਾ ਕਿਰਦਾਰ ਨਿਭਾ ਰਹੇ ਕਲਾਕਾਰਾਂ ਚੋ ਮਾਂ ਨੂੰ ਤੇ ਰਾਣਾ ਰਣਬੀਰ ਨੂੰ ਇਕ ਪਾਸੇ ਕਰ ਦਿਤਾ ਜਾਵੇ ਤਾਂ ਬਾਕੀ ਸਾਰੇ ਹੀ ਬੇਅਸਰ ਨੇ...ਐਕਟਿੰਗ ਕਰਨ ਦੀ ਨਾਕਾਮ ਕੋਸ਼ਿਸ਼ ਕਰਦੇ ਮਹਿਸੂਸ ਹੁੰਦੇ ਨੇ...

ਫਿਲਮ ਦੇ ਬੜੇ ਦ੍ਰਿਸ਼ ਬੜੀ ਜਗ੍ਹਾ ਲੋੜ ਨਾਲੋਂ ਜਿਆਦਾ ਲੰਮੇ ਹੋ ਗਏ ਲਗਦੇ ਨੇ....ਜਿਸ ਕਰਕੇ ਵਿਚ ਵਿਚ ਅਕੇਵਾਂ ਮਹਿਸੂਸ ਹੁੰਦਾ ਹੈ....

ਰਾਣਾ ਰਣਬੀਰ ਜੋ ਕਿ ਫ਼ਿਲਮ ਦਾ ਮੁੱਖ ਹੀਰੋ ਵੀ ਹੈ...ਤੇ ਡਾਇਰੈਕਟਰ ਵੀ...ਬੇਸ਼ਕ ਉਹ ਇਕ ਵਧੀਆ ਕਲਾਕਾਰ ਹੈ...ਪਰ ਇਕ ਵਧੀਆ ਆਰਟਿਸਟ ਓਹੀ ਹੁੰਦਾ ਹੈ ਜੋ ਐਕਟਿੰਗ ਨੂੰ ਐਕਟਿੰਗ ਨਾ ਲੱਗਣ ਦਵੇ...ਪਰ ਰਾਣਾ ਰਣਬੀਰ ਉਹ ਵਾਲੇ ਸਾਰੇ ਦ੍ਰਿਸ਼...ਜਿੰਨਾ ਵਿਚ ਉਹ ਜ਼ਖਮੀ ਦਿਖਾਇਆ ਗਿਆ ਹੈ...ਉਹਨਾਂ ਦ੍ਰਿਸ਼ਾਂ ਦੌਰਾਨ ਉਸਦੇ ਡਾਇਲਾਗ ਬੋਲਣ ਦਾ ਤਰੀਕਾ ਬੜਾ ਨਕਲੀ ਲਗਦਾ ਹੈ...ਜਦੋ ਕਿ ਏਹੀ ਰਾਣਾ ਰਣਬੀਰ ਹਲਕੇ ਫੁਲਕੇ ਦ੍ਰਿਸ਼ਾਂ ਨੂੰ ਬੜੀ ਰੋਂਅ ਚ ਨਿਭਾ ਕੇ ਜਾਂਦਾ ਹੈ....ਫਿਲਮ ਦਾ ਆਖਰੀ ਦ੍ਰਿਸ਼ ( ਜਿਸ ਵਿਚ ਰਾਣਾ ਰਣਬੀਰ ਨੇ ਇਕ ਜੁਆਕ ਨੂੰ ਕੁੱਛੜ ਚੁੱਕਿਆ ਹੋਇਆ ਹੈ )ਰਾਣਾ ਰਣਬੀਰ ਦਾ ਇਸ ਫ਼ਿਲਮ ਵਿਚ ਬੇਹਤਰੀਨ ਨਿਭਾਇਆ ਗਿਆ ਸੀਨ ਹੈ..

ਫਿਲਮ ਦੇ ਬੜੇ ਸਾਰੇ ਸੀਨ ਖਰਾਬ ਲਿਖੇ ਗਏ ਹੋਣ ਕਰਕੇ ਉਨੇ ਅਸਰਦਾਰ ਨਹੀਂ ਬਣ ਸਕੇ ਜਿੰਨੇ ਓਹ ਬਣ ਸਕਦੇ ਸੀ...ਖਾਸ ਕਰਕੇ ਉਹ ਸਾਰੇ ਸੀਨ ਜਦੋ ਆਪਣੇ ਪੁੱਤਰ ਨੂੰ ਲਭਦੀ ਹੋਈ ਮਾਂ ਆਪਣੇ ਬਾਕੀ ਬੱਚਿਆਂ ਕੋਲ ਜਾਂਦੀ ਹੈ ਤੇ ਅੱਗੋਂ ਓਹ ਉਸਨੂੰ ਟਰਕਾਉਂਦੇ ਨੇ...ਇਹ ਸਾਰੇ ਸੀਨ ਅਖਬਾਰਾਂ ਵਿਚ ਆਉਂਦੀਆਂ ਮਿੰਨੀ ਕਹਾਣੀਆਂ ਵਾਂਗ ਲਿਖੇ ਗਏ ਨੇ...

ਫਿਲਮ ਦਾ ਇਕ ਸੀਨ ਜਿਸ ਵਿਚ ਇਕ ਭਰਾ ਆਪਣੀ ਭੈਣ ਨੂੰ ਇਸ ਕਰਕੇ ਕੁੱਟ ਰਿਹਾ ਹੈ..ਕਿਉਂਕਿ ਉਹ ਕਿਸੀ ਹੋਰ ਮੁੰਡੇ ਨਾਲ ਰਿਲੇਸ਼ਨ ਚ ਹੈ...ਤੇ ਉਸੀ ਸਮੇਂ ਉਸ ਮੁੰਡੇ ਨੂੰ ਉਸਦੀ ਗਰਲਫਰੈਂਡ ਦਾ ਫੋਨ ਆਉਂਦਾ ਹੈ...ਤੇ ਉਹ ਫੋਨ ਚੁੱਕ ਕੇ ਗੱਲ ਕਰਦਾ ਹੈ....ਪਰ ਏਦਾਂ ਦੇ ਸਮੇਂ ਜਦੋਂ ਤੁਹਾਡੇ ਘਰ ਕਲੇਸ਼ ਪਿਆ ਹੋਵੇ ਪਰ ਤੁਸੀਂ ਚਲਦੇ ਕਲੇਸ਼ ਦੌਰਾਨ ਆਪਣੀ ਗਰਲਫਰੈਂਡ ਦਾ ਫੋਨ ਅਟੈਂਡ ਕਰੋ ਤੇ ਉਸ ਨਾਲ ਗੱਲ ਕਰੋ...ਇਹ ਹਜ਼ਮ ਹੋਣਾ ਔਖਾ ਲਗਦਾ ਹੈ..ਇਸ ਦ੍ਰਿਸ਼ ਵਿਚ ਏਨਾ ਹੀ ਕਾਫੀ ਹੋਣਾ ਚਾਹੀਦਾ ਸੀ ਕਿ ਮੁੰਡੇ ਨੂੰ ਗਰਲਫਰੈਂਡ ਦਾ ਫੋਨ ਆ ਗਿਆ...ਏਨੇ ਨਾਲ ਹੀ ਦਰਸ਼ਕ ਇਸ ਸੀਨ ਦੇ ਮਤਲਬ ਨੂੰ ਬੇਹਤਰੀਨ ਤਰੀਕੇ ਨਾਲ ਸਮਝ ਸਕਦੇ ਨੇ..

ਇਸ ਸਮੇ ਜਦੋ ਪੰਜਾਬੀਆਂ ਸਿਨੇਮਾ ਕਹਾਣੀਆਂ ਦੇ ਮਾਮਲੇ ਵਿਚ ਤਾਰੀਫ ਭਰਪੂਰ ਕੰਮ ਕਰ ਰਿਹਾ ਹੈ...ਉਥੇ ਹੀ ਏਨਾ ਕਹਾਨੀਆਂ ਨੂੰ ਪਰਦੇ ਉਪਰ ਪੇਸ਼ ਕਰਨ ਦਾ ਤਰੀਕਾ ਏਨਾ ਜ਼ਬਰਦਸਤ ਨਹੀਂ ਹੈ...ਪਰ ਪੰਜਾਬੀ ਦਰਸ਼ਕ ਏਨਾ ਚੀਜ਼ਾਂ ਬਾਰੇ ਘਟ ਸੋਚਦਾ ਹੈ...ਉਸਨੂੰ ਲਗਦਾ ਹੈ ਕਿ ਜੇ ਫਿਲਮ ਦਾ ਵਿਸ਼ਾ ਵਸਤੂ ਸਹੀ ਹੈ...ਸਮਾਜਿਕ ਸੁਨੇਹਾ ਦੇਣ ਵਾਲਾ ਹੈ..ਤਾਂ ਉਹ ਫਿਲਮ ਚੰਗੀ ਹੈ...ਤੇ ਉਸਨੂੰ ਇਕ ਚੰਗੀ ਫਿਲਮ ਵਾਂਗ ਲਿਆ ਜਾਣਾ ਚਾਹੀਦਾ ਹੈ...ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ...ਇਕ ਚੰਗਾ ਸਬਜੈਕਟ ਹੋਣਾ ਹੀ ਇਕ ਚੰਗੀ ਫਿਲਮ ਹੋਣਾ ਨਹੀਂ ਹੈ...ਫਿਲਮ ਵਿਸ਼ੇ ਦੇ ਮਹੱਤਵ ਤੋਂ ਬਿਨ੍ਹਾਂ ਹੋਰ ਪਾਸੇ ਵੀ ਧਿਆਨ ਮੰਗਦੀ ਹੈ...ਪਰ ਏਦਾਂ ਹੋ ਨਹੀਂ ਰਿਹਾ...

ਨਿਰਦੇਸ਼ਕ ਨੂੰ ਸਮਝਣਾ ਪਵੇਗਾ ਕਿ ਉਹ ਇਕ ਸਟੇਜ ਉਪਰ ਨਾਟਕ ਪੇਸ਼ ਕਰ ਰਿਹਾ ਹੈ ਜਾਂ ਇਕ ਫਿਲਮ ਬਣਾ ਰਿਹਾ ਹੈ...ਦੋਵਾਂ ਵਿਚ ਬੜਾ ਜਿਆਦਾ ਫਰਕ ਹੈ...ਤੇ ਦੋਵਾਂ ਦੇ ਦਰਸ਼ਕ ਵੀ ਵੱਖਰੇ ਨੇ...




ਫਿਲਮ ਦਾ ਇਕ ਗੀਤ ਜੋ ਲਖਵਿੰਦਰ ਵਡਾਲੀ ਦੀ ਅਵਾਜ ਵਿਚ ਹੈ ਉਹ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ...ਤੇ ਇਕ ਹੋਰ ਗੀਤ ਜੋ ਰਾਣਾ ਰਣਬੀਰ ਅਤੇ ਉਸਦੀ ਫਿਲਮ ਚ ਵਹੁਟੀ ਬਣੀ ਕੁੜੀ ਉਪਰ ਫਿਲਮਾਇਆ ਗਿਆ ਹੈ ਉਸਦੀ ਰਿਦਮ ਬੱਬੂ ਮਾਨ ਦੇ ਇਕ ਮਸ਼ਹੂਰ ਗੀਤ ਦੀ ਹੀ ਹੂ ਬ ਹੂ ਕਾਪੀ ਲਗਦੀ ਹੈ...

ਫਿਲਮ ਨੂੰ ਜੇ ਕੁਛ ਬਚਾਉਂਦਾ ਹੈ ਤਾਂ ਉਹ ਬਸ ਫਿਲਮ ਦੀ ਕਹਾਣੀ ਹੈ..ਜੋ ਪਰਿਵਾਰ ਨਾਲ ਜਾ ਕੇ ਦੇਖਣਯੋਗ ਹੈ....ਪਰ ਜੇ ਇਸਨੂੰ ਅਸੀਂ ਟੈਕਨਿਕਲੀ ਜਾਂ ਅਦਾਕਾਰੀ ਦੇ ਪੱਧਰ ਉਪਰ ਜਾ ਕੇ ਤੋਲਾਂਗੇ ਤਾਂ ਇਹ ਇਕ ਠੀਕ ਠਾਕ ਫਿਲਮ ਹੈ ਜੋ ਇਕ ਵਾਰ ਦੇਖੀ ਜਾ ਸਕਦੀ ਹੈ...

ਰੇਟਿੰਗ : 2.5/5 


harpal1980.singh@gmail.com